AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Propose Day Gift Ideas: ਸਿਰਫ਼ ਅੰਗੂਠੀ ਜਾਂ ਗੁਲਾਬ ਹੀ ਨਹੀਂ… ਪ੍ਰਪੋਜ਼ ਡੇਅ ‘ਤੇ ਦਿਓ ਇਹ ਖਾਸ ਤੋਹਫ਼ੇ, ਪਾਰਟਨਰ ਦਾ ਜਵਾਬ ਹੋਵੇਗਾ ਹਾਂ!

ਵੈਲੇਨਟਾਈਨ ਵੀਕ ਦੇ ਦੂਜੇ ਦਿਨ ਯਾਨੀ 8 ਫਰਵਰੀ ਨੂੰ 'ਪ੍ਰਪੋਜ਼ ਡੇ' ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ ਦੇ ਇਸ ਹਫ਼ਤੇ ਦਾ ਸਭ ਤੋਂ ਖਾਸ ਅਤੇ ਯਾਦਗਾਰ ਦਿਨ ਹੁੰਦਾ ਹੈ। ਇਸ ਮੌਕੇ 'ਤੇ ਲੋਕ ਆਪਣੇ ਕ੍ਰਸ਼ (Crush) ਜਾਂ ਪਾਰਟਨਰ ਨੂੰ ਖਾਸ ਤਰੀਕੇ ਨਾਲ ਪ੍ਰਪੋਜ਼ ਕਰਦੇ ਹਨ।

Propose Day Gift Ideas: ਸਿਰਫ਼ ਅੰਗੂਠੀ ਜਾਂ ਗੁਲਾਬ ਹੀ ਨਹੀਂ... ਪ੍ਰਪੋਜ਼ ਡੇਅ 'ਤੇ ਦਿਓ ਇਹ ਖਾਸ ਤੋਹਫ਼ੇ, ਪਾਰਟਨਰ ਦਾ ਜਵਾਬ ਹੋਵੇਗਾ ਹਾਂ!
Image Credit source: Pexels
tv9-punjabi
| Updated On: 05 Feb 2026 18:24 PM IST
Share

ਵੈਲੇਨਟਾਈਨ ਵੀਕ ਦੇ ਦੂਜੇ ਦਿਨ ਯਾਨੀ 8 ਫਰਵਰੀ ਨੂੰ ‘ਪ੍ਰਪੋਜ਼ ਡੇ’ ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ ਦੇ ਇਸ ਹਫ਼ਤੇ ਦਾ ਸਭ ਤੋਂ ਖਾਸ ਅਤੇ ਯਾਦਗਾਰ ਦਿਨ ਹੁੰਦਾ ਹੈ। ਇਸ ਮੌਕੇ ‘ਤੇ ਲੋਕ ਆਪਣੇ ਕ੍ਰਸ਼ (Crush) ਜਾਂ ਪਾਰਟਨਰ ਨੂੰ ਖਾਸ ਤਰੀਕੇ ਨਾਲ ਪ੍ਰਪੋਜ਼ ਕਰਦੇ ਹਨ। ਕੋਈ ਅੰਗੂਠੀ ਦੇ ਕੇ ਵਿਆਹ ਦੀ ਪੇਸ਼ਕਸ਼ ਕਰਦਾ ਹੈ, ਤਾਂ ਕੋਈ ਗੁਲਾਬ ਦੇ ਫੁੱਲ ਨਾਲ ਆਪਣੇ ਦਿਲ ਦੀ ਗੱਲ ਕਹਿੰਦਾ ਹੈ। ਪਰ ਆਪਣੇ ਪਿਆਰੇ ਨੂੰ ਸਿਰਫ਼ ਅੰਗੂਠੀ ਜਾਂ ਗੁਲਾਬ ਦੇਣਾ ਹੀ ਕਾਫ਼ੀ ਨਹੀਂ ਹੁੰਦਾ, ਇੱਕ ਸੋਚਿਆ-ਸਮਝਿਆ ਤੋਹਫ਼ਾ ਤੁਹਾਡੇ ਇਜ਼ਹਾਰ ਨੂੰ ਹੋਰ ਵੀ ਯਾਦਗਾਰ ਬਣਾ ਸਕਦਾ ਹੈ।

ਜੇਕਰ ਤੁਸੀਂ ਵੀ ਇਸ ਪ੍ਰਪੋਜ਼ ਡੇ ‘ਤੇ ਆਪਣੇ ਦਿਲ ਦੀ ਗੱਲ ਕਹਿਣ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਗਿਫਟ ਆਈਡੀਆਜ਼ ਬਾਰੇ ਦੱਸਾਂਗੇ ਜੋ ਤੁਹਾਡੇ ਬਜਟ ਵਿੱਚ ਵੀ ਹੋਣਗੇ ਅਤੇ ਤੁਹਾਡੇ ਪਾਰਟਨਰ ਨੂੰ ਬਹੁਤ ਪਸੰਦ ਆਉਣਗੇ।

ਅੰਗੂਠੀ ਦੇ ਨਾਲ ਟੈਡੀ ਬੀਅਰ

ਜੇਕਰ ਤੁਸੀਂ ਆਪਣੀ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਸਿਰਫ਼ ਅੰਗੂਠੀ ਦੇਣ ਦੀ ਬਜਾਏ ਨਾਲ ਇੱਕ ਪਿਆਰਾ ਜਿਹਾ ਟੈਡੀ ਬੀਅਰ ਵੀ ਦਿਓ। ਕੁੜੀਆਂ ਨੂੰ ਟੈਡੀ ਬੀਅਰ ਕਾਫ਼ੀ ਪਸੰਦ ਹੁੰਦੇ ਹਨ ਅਤੇ ਉਹ ਅਕਸਰ ਉਹਨਾਂ ਨੂੰ ਆਪਣੇ ਕੋਲ ਰੱਖਦੀਆਂ ਹਨ। ਇਹ ਤੋਹਫ਼ਾ ਉਹਨਾਂ ਨੂੰ ਹਮੇਸ਼ਾ ਤੁਹਾਡੀ ਯਾਦ ਦਿਵਾਉਂਦਾ ਰਹੇਗਾ। ਤੁਸੀਂ ਆਪਣੇ ਬਜਟ ਅਨੁਸਾਰ ਛੋਟਾ ਜਾਂ ਵੱਡਾ ਟੈਡੀ ਬੀਅਰ ਚੁਣ ਸਕਦੇ ਹੋ।

ਕਸਟਮਾਈਜ਼ਡ ਪੈਂਡੈਂਟ ਸੈੱਟ

ਆਪਣੇ ਕ੍ਰਸ਼ ਨੂੰ ਦਿਲ ਦੀ ਗੱਲ ਕਹਿਣ ਲਈ ਕਸਟਮਾਈਜ਼ਡ ਪੈਂਡੈਂਟ ਸੈੱਟ ਇੱਕ ਬਹੁਤ ਹੀ ਵਧੀਆ ਵਿਕਲਪ ਹੈ। ਅੱਜਕੱਲ੍ਹ ਅਜਿਹੇ ਗਹਿਣੇ ਕਾਫ਼ੀ ਪ੍ਰਚਲਿਤ ਹਨ ਜਿੱਥੇ ਤੁਸੀਂ ਪੈਂਡੈਂਟ ‘ਤੇ ਪਾਰਟਨਰ ਦੀ ਤਸਵੀਰ ਜਾਂ ਉਹਨਾਂ ਦਾ ਨਾਮ ਲਿਖਵਾ ਸਕਦੇ ਹੋ। ਤੁਸੀਂ ਇਸ ਨੂੰ ਆਨਲਾਈਨ ਜਾਂ ਕਿਸੇ ਵੀ ਜਵੈਲਰੀ ਸ਼ਾਪ ਤੋਂ ਆਰਡਰ ਦੇ ਕੇ ਤਿਆਰ ਕਰਵਾ ਸਕਦੇ ਹੋ। ਇਹ ਇੱਕ ਨਿੱਜੀ ਅਹਿਸਾਸ ਦਿਵਾਉਂਦਾ ਹੈ।

ਘੜੀ (Watch) – ਇੱਕ ਸਟਾਈਲਿਸ਼ ਤੋਹਫ਼ਾ

ਘੜੀ ਵੀ ਇੱਕ ਸ਼ਾਨਦਾਰ ਤੋਹਫ਼ਾ ਹੋ ਸਕਦੀ ਹੈ। ਪ੍ਰਪੋਜ਼ ਡੇ ਦੇ ਮੌਕੇ ‘ਤੇ ਪਾਰਟਨਰ ਦੇ ਹੱਥ ਵਿੱਚ ਸੁੰਦਰ ਘੜੀ ਪਹਿਨਾ ਕੇ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਨਾ ਕਾਫ਼ੀ ਪ੍ਰਭਾਵਸ਼ਾਲੀ ਲੱਗਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬਜਟ ਦੇ ਅਨੁਕੂਲ ਵੀ ਹੁੰਦੀ ਹੈ। ਇਸ ਦੇ ਨਾਲ ਗੋਡਿਆਂ ਭਾਰ ਬੈਠ ਕੇ ਇੱਕ ਗੁਲਾਬ ਦਾ ਫੁੱਲ ਦੇਣਾ ਨਾ ਭੁੱਲੋ, ਯਕੀਨਨ ਤੁਹਾਡੇ ਪਾਰਟਨਰ ਦਾ ਜਵਾਬ ‘ਹਾਂ’ ਹੀ ਹੋਵੇਗਾ।

ਕਸਟਮਾਈਜ਼ਡ ਗਿਫਟ ਬਾਕਸ

ਕੁੜੀਆਂ ਨੂੰ ਕਸਟਮਾਈਜ਼ਡ ਗਿਫਟ ਬਾਕਸ ਬਹੁਤ ਪਸੰਦ ਆਉਂਦੇ ਹਨ। ਇਸ ਬਾਕਸ ਵਿੱਚ ਤੁਸੀਂ ਉਹਨਾਂ ਦੀਆਂ ਪਸੰਦ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਰੱਖ ਸਕਦੇ ਹੋ, ਜਿਵੇਂ ਕਿ ਈਅਰਿੰਗਸ (Earrings), ਹੇਅਰ ਐਕਸੈਸਰੀਜ਼, ਇੱਕ ਕਿਊਟ ਪਾਣੀ ਦੀ ਬੋਤਲ, ਕੋਈ ਸੁੰਦਰ ਡਰੈੱਸ ਅਤੇ ਕੁਝ ਚਾਕਲੇਟਸ। ਅਜਿਹਾ ਤੋਹਫ਼ਾ ਇਹ ਦਰਸਾਉਂਦਾ ਹੈ ਕਿ ਤੁਸੀਂ ਉਹਨਾਂ ਦੀ ਪਸੰਦ-ਨਾਪਸੰਦ ਦਾ ਕਿੰਨਾ ਖਿਆਲ ਰੱਖਦੇ ਹੋ।

ਸਕਿਨਕੇਅਰ ਕਿੱਟ ਨਾਲ ਕਰੋ ਪ੍ਰਭਾਵਿਤ

ਜ਼ਿਆਦਾਤਰ ਕੁੜੀਆਂ ਲਈ ਬਿਊਟੀ ਪ੍ਰੋਡਕਟਸ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੁੰਦੇ। ਜੇਕਰ ਤੁਸੀਂ ਕਿਸੇ ਨੂੰ ਇਮਪ੍ਰੈਸ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਨੂੰ ਇੱਕ ਚੰਗੀ ਕੰਪਨੀ ਦੀ ਸਕਿਨਕੇਅਰ ਕਿੱਟ ਜਾਂ ਮੇਕਅਪ ਪ੍ਰੋਡਕਟਸ ਗਿਫਟ ਕਰ ਸਕਦੇ ਹੋ। ਇਹ ਇੱਕ ਉਪਯੋਗੀ ਤੋਹਫ਼ਾ ਹੈ ਜੋ ਬਜਟ ਵਿੱਚ ਵੀ ਆਸਾਨੀ ਨਾਲ ਮਿਲ ਜਾਂਦਾ ਹੈ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...