Holi Festival 2024: ਆ ਰਿਹਾ ਹੈ ਰੰਗਾਂ ਦਾ ਤਿਉਹਾਰ, ਇਨ੍ਹਾਂ 4 ਤਰੀਕਿਆਂ ਨਾਲ ਘਰ ‘ਚ ਹੀ ਬਣਾਓ ਹੋਲੀ ਨੂੰ ਖਾਸ
Holi Celebrations 2024: ਹੋਲੀ ਦਾ ਤਿਉਹਾਰ ਸੋਮਵਾਰ 25 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦਿਨ ਲੋਕ ਆਪੋ-ਆਪਣੀਆਂ ਰੰਜਿਸ਼ਾਂ ਭੁਲਾ ਕੇ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ। ਰੰਗਾਂ ਦੇ ਤਿਉਹਾਰ ਹੋਲੀ 'ਤੇ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਜਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਘਰ 'ਚ ਹੋਲੀ ਮਨਾਉਣ ਦੇ ਕੁਝ ਵਧੀਆ ਤਰੀਕੇ।

ਹੋਲੀ ਦਾ ਤਿਉਹਾਰ
Holi 2024: ਭਾਰਤ ਵਿੱਚ ਹਰ ਤਿਉਹਾਰ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਖਾਸ ਕਰਕੇ ਹੋਲੀ ਦੇ ਤਿਉਹਾਰ ‘ਤੇ ਤਾਂ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਇਸ ਵਾਰ ਰੰਗਾਂ ਦਾ ਤਿਉਹਾਰ ਹੋਲੀ 25 ਮਾਰਚ 2024 ਨੂੰ ਮਨਾਇਆ ਜਾ ਰਿਹਾ ਹੈ। ਇਹ ਅਜਿਹਾ ਤਿਉਹਾਰ ਹੈ ਕਿ ਇਸ ਦਿਨ ਲੋਕ ਆਪਸੀ ਨਫ਼ਰਤ ਭੁਲਾ ਕੇ ਇੱਕ ਦੂਜੇ ਨੂੰ ਰੰਗ ਚੜ੍ਹਾਉਂਦੇ ਹਨ। ਬੱਚੇ ਹੋਣ ਜਾਂ ਵੱਡੇ ਹਰ ਕੋਈ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਉਂਦਾ ਹੈ।
ਇਸ ਤੋਂ ਇਲਾਵਾ ਕੁਝ ਲੋਕ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਪਾਰਟੀ ਕਰਨ ਵੀ ਜਾਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਅਜਿਹੇ ਵੀ ਹਨ ਜੋ ਆਪਣੇ ਘਰਾਂ ‘ਚ ਹੀ ਹੋਲੀ ਮਨਾਉਂਦੇ ਹਨ। ਅਜਿਹੀ ਸਥਿਤੀ ਵਿੱਚ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਘਰ ਵਿੱਚ ਰਹਿ ਕੇ ਹੋਲੀ ਦੇ ਤਿਉਹਾਰ ਨੂੰ ਖਾਸ ਬਣਾ ਸਕਦੇ ਹੋ।