EID 2024: ਈਦ ਦੀ ਸ਼ਾਪਿੰਗ ਲਈ ਦਿੱਲੀ ਦੇ ਇਹ ਬਾਜ਼ਾਰ ਰਹਿਣਗੇ ਬੈਸਟ
Eid Shopping: ਹੁਣ ਈਦ ਆਉਣ 'ਚ ਕੁਝ ਹੀ ਦਿਨ ਬਾਕੀ ਹਨ। ਅਜਿਹੇ 'ਚ ਲੋਕਾਂ ਨੇ ਇਸ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਵੀ ਈਦ ਲਈ ਇਕ ਜਗ੍ਹਾ ਤੋਂ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦਿੱਲੀ ਦੇ ਇਨ੍ਹਾਂ ਬਾਜ਼ਾਰਾਂ 'ਚ ਘੁੰਮ ਸਕਦੇ ਹੋ। ਜੇਕਰ ਤੁਸੀਂ ਵੀ ਖਰੀਦਦਾਰੀ ਲਈ ਕਿਸੇ ਅਜਿਹੇ ਬਾਜ਼ਾਰ ਦੀ ਤਲਾਸ਼ ਕਰ ਰਹੇ ਹੋ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਇਕੱਠੇ ਮਿਲ ਸਕੇ। ਤਾਂ ਅੱਜ ਅਸੀਂ ਤੁਹਾਨੂੰ ਦਿੱਲੀ ਦੇ ਉਨ੍ਹਾਂ ਬਾਜ਼ਾਰਾਂ ਬਾਰੇ ਦੱਸਾਂਗੇ।

ਈਦ ਦਾ ਤਿਉਹਾਰ ਆਉਣ ਵਾਲੀ 10 ਜਾਂ 12 ਤਰੀਕ ਨੂੰ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਕਈ ਦਿਨ ਪਹਿਲਾਂ ਹੀ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਰੌਣਕ ਦਿਖਾਈ ਦੇਣ ਲੱਗ ਪੈਂਦੀ ਹੈ। ਈਦ ਦੇ ਖਾਸ ਮੌਕੇ ਨੂੰ ਮਨਾਉਣ ਲਈ ਲੋਕ ਕੋਈ ਕਸਰ ਬਾਕੀ ਨਹੀਂ ਛੱਡਦੇ। ਉਹ ਘਰ ਵਿੱਚ ਕਈ ਤਰ੍ਹਾਂ ਦੇ ਲਜੀਜ਼ ਪਕਵਾਨਾਂ ਅਤੇ ਸਜਾਵਟ ਅਤੇ ਆਪਣੇ ਡੇਕੋਰੇਸ਼ਨ ਤੋਂ ਲੈ ਕੇ ਸੱਜਣ ਸਵਰਨ ਤੇ ਵੀ ਪੂਰਾ ਧਿਆਨ ਦਿੰਦੇ ਹਨ।
ਇਸ ਸਮੇਂ ਲੋਕ ਈਦ ਦੀ ਖਰੀਦਦਾਰੀ ‘ਚ ਰੁੱਝੇ ਹੋਣਗੇ। ਖਾਸ ਕਰਕੇ ਲੜਕੀਆਂ ਆਉਟਫਿੱਟ ਤੋਂ ਲੈ ਕੇ ਜੂਲਰੀ ਦੀ ਸ਼ਾਪਿੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਪਰ ਕਈ ਵਾਰ ਸਾਨੂੰ ਦਫਤਰ ਤੋਂ ਕੁਝ ਦਿਨਾਂ ਤੋਂ ਵੱਧ ਛੁੱਟੀ ਨਹੀਂ ਮਿਲਦੀ। ਅਜਿਹੇ ‘ਚ ਜੇਕਰ ਤੁਸੀਂ ਵੀ ਖਰੀਦਦਾਰੀ ਲਈ ਕਿਸੇ ਅਜਿਹੇ ਬਾਜ਼ਾਰ ਦੀ ਤਲਾਸ਼ ਕਰ ਰਹੇ ਹੋ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਸਾਮਾਨ ਇਕੱਠੇ ਮਿਲ ਸਕੇ। ਤਾਂ ਅੱਜ ਅਸੀਂ ਤੁਹਾਨੂੰ ਦਿੱਲੀ ਦੇ ਉਨ੍ਹਾਂ ਬਾਜ਼ਾਰਾਂ ਬਾਰੇ ਦੱਸਾਂਗੇ।
ਜਾਮੀਆ ਨਗਰ ਮਾਰਕੀਟ
ਮਾਰਕੀਟ ਵੀ ਔਰਤਾਂ ਲਈ ਸ਼ਾਪਿੰਗ ਕਰਨ ਲਈ ਸਭ ਤੋਂ ਬੈਸਟ ਮਾਰੀਕਟ ਜਾਮੀਆ ਨਗਰ ਹੈ। ਇੱਥੇ ਤੁਹਾਨੂੰ ਸਸਤੇ ਰੇਟ ‘ਤੇ ਚੰਗੇ ਕੱਪੜੇ ਮਿਲ ਜਾਣਗੇ। ਖਾਸ ਤੌਰ ‘ਤੇ ਜੇਕਰ ਤੁਸੀਂ ਉੱਥੇ ਅਨਾਰਕਲੀ, ਕੁਰਤੀ, ਸ਼ਰਾਰਾ ਅਤੇ ਪਲਾਜ਼ੋ ਵਰਗੇ ਸੂਟ ਦੇ ਵਧੀਆ ਅਤੇ ਟ੍ਰੇਡਿੰਗ ਡਿਜ਼ਾਈਨ ਆਸਾਨੀ ਨਾਲ ਲੱਭ ਸਕਦੇ ਹੋ। ਤੁਸੀਂ ਉੱਥੋਂ ਘਰ ਦੀ ਸਜਾਵਟ ਦੀਆਂ ਚੀਜ਼ਾਂ ਵੀ ਖਰੀਦ ਸਕਦੇ ਹੋ ਅਤੇ ਤੁਹਾਨੂੰ ਉੱਥੇ ਵਾਜਬ ਕੀਮਤਾਂ ‘ਤੇ ਆਰਟੀਫਿਸ਼ੀਅਲ ਜੂਲਰੀ ਵੀ ਮਿਲ ਜਾਵੇਗੀ।
ਸੀਲਮਪੁਰ ਬਾਜ਼ਾਰ
ਦਿੱਲੀ ਦਾ ਸੀਲਮਪੁਰੀ ਬਾਜ਼ਾਰ ਵੀ ਈਦ ਦੇ ਕੱਪੜਿਆਂ ਦੀ ਖਰੀਦਦਾਰੀ ਲਈ ਬਿਲਕੁਲ ਸਹੀ ਹੈ। ਇਹ ਬਾਜ਼ਾਰ ਲੜਕੇ ਅਤੇ ਲੜਕੀਆਂ ਦੋਵਾਂ ਲਈ ਖਰੀਦਦਾਰੀ ਲਈ ਢੁਕਵਾਂ ਹੈ। ਇੱਥੋਂ ਆਪਣੀ ਪਸੰਦ ਅਨੁਸਾਰ ਕਈ ਤਰ੍ਹਾਂ ਦੇ ਫੈਬਰਿਕ ਲੈ ਕੇ ਉਸ ਦੀ ਡਰੈੱਸ ਬਣਵਾ ਸਕਦੇ ਹੋ।
ਕਮਲਾ ਨਗਰ ਮਾਰਕੀਟ
ਦਿੱਲੀ ਦਾ ਕਮਲਾ ਨਗਰ ਬਾਜ਼ਾਰ ਵੀ ਕੱਪੜੇ ਖਰੀਦਣ ਲਈ ਸਭ ਤੋਂ ਬੈਸਟ ਆਪਸ਼ਨ ਹੈ। ਨਾਲ ਹੀ ਤੁਹਾਨੂੰ ਘਰ ਦੀ ਸਜਾਵਟ, ਰਸੋਈ ਦਾ ਸਮਾਨ ਅਤੇ ਗਹਿਣੇ ਵਰਗੀਆਂ ਚੀਜ਼ਾਂ ਵੀ ਇੱਥੋਂ ਵਾਜਬ ਦਰਾਂ ‘ਤੇ ਆਸਾਨੀ ਨਾਲ ਮਿਲ ਜਾਣਗੀਆਂ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ – ਜੇ ਪ੍ਰੈੱਸ ਕਰਨ ਤੋਂ ਬਾਅਦ ਵੀ ਪੈ ਜਾਂਦੀਆਂ ਹਨ ਸਿਲਵਟਾਂ ਤਾਂ ਅਪਨਾਓ ਇਹ ਟਿਪਸ
ਸਰੋਜਨੀ ਮਾਰਕੀਟ
ਸਰੋਜਨੀ ਦਿੱਲੀ ਦੇ ਮਸ਼ਹੂਰ ਬਾਜ਼ਾਰਾਂ ਵਿੱਚੋਂ ਇੱਕ ਹੈ। ਇੱਥੇ ਤੁਹਾਨੂੰ ਕੱਪੜੇ, ਜੁੱਤੀਆਂ ਅਤੇ ਗਹਿਣਿਆਂ ਦੇ ਲੈਟੇਸਟ ਡਿਜ਼ਾਈਨ ਆਸਾਨੀ ਨਾਲ ਮਿਲ ਜਾਣਗੇ। ਇੱਥੇ ਤੁਹਾਨੂੰ ਕੁਰਤੀ ਸੈੱਟ, ਸੂਟ, ਜੀਨਸ ਅਤੇ ਹੋਰ ਕਈ ਤਰ੍ਹਾਂ ਦੇ ਲੈਟੈਸਟ ਕੱਪੜੇ ਅਤੇ ਚੀਜ਼ਾਂ ਮਿਲ ਜਾਣਗੀਆਂ।