Health Tips: ਰੋਜ਼ਾਨਾ ਪੀਓ ਏਨੇ ਗਲਾਸ ਪਾਣੀ, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
Water Benefits: ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਡੀਹਾਈਡ੍ਰੇਸ਼ਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪਾਣੀ ਦੀ ਕਮੀ ਦਾ ਅਸਰ ਸਾਡੀ ਚਮੜੀ 'ਤੇ ਵੀ ਦੇਖਣ ਨੂੰ ਮਿਲਦਾ ਹੈ।

ਲਾਈਫ ਸਟਾਈਲ ਨਿਊਜ। ਸਰੀਰ ਨੂੰ ਸਿਹਤਮੰਦ ਰੱਖਣ ਲਈ, ਪਾਣੀ ਸਿਹਤਮੰਦ ਖੁਰਾਕ ਵਾਂਗ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪਾਣੀ ਸਾਡੀ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਜੇਕਰ ਅਸੀਂ ਹਰ ਰੋਜ਼ ਲੋੜੀਂਦਾ ਪਾਣੀ ਨਹੀਂ ਪੀ ਰਹੇ ਹਾਂ, ਤਾਂ ਅਸੀਂ ਜਿੰਨੀ ਮਰਜ਼ੀ ਸਿਹਤਮੰਦ ਖੁਰਾਕ (Healthy diet) ਦਾ ਪਾਲਣ ਕਰੀਏ, ਸਾਡੀ ਸਿਹਤ ਠੀਕ ਨਹੀਂ ਰਹੇਗੀ। ਸਹੀ ਮਾਤਰਾ ‘ਚ ਪਾਣੀ ਨਾ ਪੀਣ ਨਾਲ ਇਸ ਦਾ ਅਸਰ ਸਾਡੇ ਸਰੀਰ ‘ਤੇ ਦਿਖਾਈ ਦੇਣ ਲੱਗਦਾ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਹੋਣ ਕਾਰਨ ਡੀਹਾਈਡ੍ਰੇਸ਼ਨ (Dehydration) ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਪਾਣੀ ਦੀ ਕਮੀ ਦਾ ਅਸਰ ਸਾਡੀ ਚਮੜੀ ‘ਤੇ ਵੀ ਦੇਖਣ ਨੂੰ ਮਿਲਦਾ ਹੈ। ਆਓ ਜਾਣਦੇ ਹਾਂ ਜੇਕਰ ਤੁਸੀਂ ਲਗਾਤਾਰ ਇੱਕ ਹਫ਼ਤੇ ਤੱਕ ਰੋਜ਼ਾਨਾ ਘੱਟ ਤੋਂ ਘੱਟ 5 ਵੱਡੇ ਗਿਲਾਸ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕੀ ਬਦਲਾਅ ਆਉਣਗੇ।
ਪੇਟ ਦੀ ਸਮੱਸਿਆ ਹੈ ਤਾਂ ਭਰਪੂਰ ਪੀਓ ਪਾਣੀ
ਜਿਹੜੇ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹਨ, ਉਨ੍ਹਾਂ ਨੂੰ ਪਾਣੀ ਦੀ ਭਰਪੂਰ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਜੇਕਰ ਤੁਹਾਨੂੰ ਖ਼ਰਾਬ ਪਾਚਨ ਸ਼ਕਤੀ, (Digestive power) ਕਬਜ਼ ਦੀ ਸਮੱਸਿਆ ਜਾਂ ਪੇਟ ਨਾਲ ਸਬੰਧਤ ਕੋਈ ਹੋਰ ਬਿਮਾਰੀ ਹੈ ਤਾਂ ਪਾਣੀ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਰੋਜ਼ਾਨਾ ਘੱਟ ਤੋਂ ਘੱਟ 5 ਵੱਡੇ ਗਲਾਸ ਪਾਣੀ ਪੀਣਾ ਸ਼ੁਰੂ ਕਰੋ।
Toxins ਨੂੰ ਸ਼ਰੀਰ ਚੋਂ ਬਾਹਰ ਕੱਢਣਾ ਜ਼ਰੂਰੀ
ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਜੇਕਰ ਸਾਡਾ ਸਰੀਰ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਵਿੱਚ ਅਸਮਰੱਥ ਹੈ, ਤਾਂ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਰੀਰ ਨੂੰ ਡੀਟੌਕਸਫਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਹਾਨੂੰ ਕਾਫ਼ੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਰੋਜ਼ਾਨਾ ਘੱਟ ਤੋਂ ਘੱਟ 5 ਗਲਾਸ ਪਾਣੀ ਪੀਓ। ਕੁਝ ਹੀ ਦਿਨਾਂ ਵਿੱਚ ਤੁਹਾਡੇ ਸਰੀਰ ਨੂੰ ਸਹੀ ਢੰਗ ਨਾਲ ਡੀਟੌਕਸ ਕਰ ਦਿੱਤਾ ਜਾਵੇਗਾ।
ਗੁਰਦੇ ਅਤੇ ਜਿਗਰ ਲਈ ਪਾਣੀ ਬਹੁਤ ਜ਼ਰੂਰੀ
ਸਰੀਰ ਦੇ ਹਰ ਅੰਗ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ। ਕੁਝ ਅੰਗ ਅਜਿਹੇ ਹੁੰਦੇ ਹਨ ਜੋ ਪਾਣੀ ਦੀ ਕਮੀ ਕਾਰਨ ਜਲਦੀ ਖਰਾਬ ਹੋਣ ਲੱਗਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਸਹੀ ਮਾਤਰਾ ਵਿੱਚ ਪਾਣੀ ਨਹੀਂ ਪੀਂਦੇ ਹੋ ਤਾਂ ਲੀਵਰ ਅਤੇ ਕਿਡਨੀ ਵਰਗੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਭਰਪੂਰ ਪਾਣੀ ਪੀਣ ਨਾਲ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਹਾਨੂੰ ਅਸਰ ਦਿਖਾਈ ਦੇਵੇਗਾ।