AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਵਾਰ-ਵਾਰ ਫਟ ਰਹੇ ਹਨ ਬੁੱਲ੍ਹ? ਸਰੀਰ ਵਿੱਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ ਮੁੱਖ ਵਜ੍ਹਾ

ਫਟੇ ਹੋਏ ਬੁੱਲ੍ਹ ਇੱਕ ਬਹੁਤ ਹੀ ਆਮ ਸਮੱਸਿਆ ਹੈ, ਜਿਸ ਦਾ ਸਾਹਮਣਾ ਕਈ ਲੋਕਾਂ ਨੂੰ ਖ਼ਾਸ ਕਰਕੇ ਸਰਦੀਆਂ, ਗਰਮੀਆਂ ਜਾਂ ਮੌਸਮ ਬਦਲਣ ਦੇ ਦੌਰਾਨ ਕਰਨਾ ਪੈਂਦਾ ਹੈ। ਕਈ ਵਾਰ ਬੁੱਲ੍ਹਾਂ ਦਾ ਸੁੱਕਣਾ ਬਿਲਕੁਲ ਆਮ ਹੁੰਦਾ ਹੈ, ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੋਣ ਲੱਗੇ, ਲੰਬੇ ਸਮੇਂ ਤੱਕ ਬਣੀ ਰਹੇ ਜਾਂ ਬੁੱਲ੍ਹਾਂ ਵਿੱਚ ਦਰਦ, ਜਲਣ ਅਤੇ ਖ਼ੂਨ ਆਉਣ ਵਰਗੀ ਪਰੇਸ਼ਾਨੀ ਹੋਣ ਲੱਗੇ, ਤਾਂ ਇਸ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਵਾਰ-ਵਾਰ ਫਟ ਰਹੇ ਹਨ ਬੁੱਲ੍ਹ? ਸਰੀਰ ਵਿੱਚ ਇਨ੍ਹਾਂ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ ਮੁੱਖ ਵਜ੍ਹਾ
tv9-punjabi
| Published: 12 Jul 2026 14:58 PM IST
Share

ਫਟੇ ਹੋਏ ਬੁੱਲ੍ਹ ਇੱਕ ਬਹੁਤ ਹੀ ਆਮ ਸਮੱਸਿਆ ਹੈ, ਜਿਸ ਦਾ ਸਾਹਮਣਾ ਕਈ ਲੋਕਾਂ ਨੂੰ ਖ਼ਾਸ ਕਰਕੇ ਸਰਦੀਆਂ, ਗਰਮੀਆਂ ਜਾਂ ਮੌਸਮ ਬਦਲਣ ਦੇ ਦੌਰਾਨ ਕਰਨਾ ਪੈਂਦਾ ਹੈ। ਕਈ ਵਾਰ ਬੁੱਲ੍ਹਾਂ ਦਾ ਸੁੱਕਣਾ ਬਿਲਕੁਲ ਆਮ ਹੁੰਦਾ ਹੈ, ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੋਣ ਲੱਗੇ, ਲੰਬੇ ਸਮੇਂ ਤੱਕ ਬਣੀ ਰਹੇ ਜਾਂ ਬੁੱਲ੍ਹਾਂ ਵਿੱਚ ਦਰਦ, ਜਲਣ ਅਤੇ ਖ਼ੂਨ ਆਉਣ ਵਰਗੀ ਪਰੇਸ਼ਾਨੀ ਹੋਣ ਲੱਗੇ, ਤਾਂ ਇਸ ਨੂੰ ਭੁੱਲ ਕੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੇ ਲੱਛਣ ਸਰੀਰ ਵਿੱਚ ਕਿਸੇ ਸਿਹਤ ਸਮੱਸਿਆ ਜਾਂ ਗਲਤ ਆਦਤ ਵੱਲ ਵੀ ਇਸ਼ਾਰਾ ਕਰ ਸਕਦੇ ਹਨ।

ਬੁੱਲ੍ਹ ਵਾਰ-ਵਾਰ ਫਟਣ ਦੇ ਕਈ ਆਮ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ, ਵਾਰ-ਵਾਰ ਬੁੱਲ੍ਹਾਂ ‘ਤੇ ਜੀਭ ਫੇਰਨਾ, ਬਹੁਤ ਜ਼ਿਆਦਾ ਠੰਡਾ ਜਾਂ ਸੁੱਕਾ ਮੌਸਮ, ਤੇਜ਼ ਧੁੱਪ, ਕੁਝ ਖ਼ਾਸ ਦਵਾਈਆਂ ਦਾ ਅਸਰ, ਐਲਰਜੀ ਜਾਂ ਸਕਿਨ ਨਾਲ ਜੁੜੀਆਂ ਕੁਝ ਸਮੱਸਿਆਵਾਂ ਸ਼ਾਮਲ ਹਨ। ਕਈ ਵਾਰ ਲੰਬੇ ਸਮੇਂ ਤੱਕ ਰਹਿਣ ਵਾਲੇ ਫਟੇ ਬੁੱਲ੍ਹ ਸਰੀਰ ਦੀ ਕਿਸੇ ਅੰਦਰੂਨੀ ਸਿਹਤ ਸਮੱਸਿਆ ਦਾ ਸੰਕੇਤ ਵੀ ਹੋ ਸਕਦੇ ਹਨ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਕੀ ਵਾਰ-ਵਾਰ ਬੁੱਲ੍ਹ ਫਟਣਾ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਕਦੋਂ ਡਾਕਟਰ ਕੋਲ ਜਾਣਾ ਜ਼ਰੂਰੀ ਹੋ ਜਾਂਦਾ ਹੈ।

ਕਿਉਂ ਫਟਦੇ ਨੇ ਵਾਰ- ਵਾਰ ਬੁੱਲ੍ਹ?

Cleveland Clinic ਦੇ ਅਨੁਸਾਰ, ਬੁੱਲ੍ਹ ਫਟਣ ਦੇ ਕਈ ਵੱਖ-ਵੱਖ ਕਾਰਨ ਹੋ ਸਕਦੇ ਹਨ ਅਤੇ ਕੁਝ ਮਾਮਲਿਆਂ ਵਿੱਚ ਇਹ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ। ਖ਼ਾਸ ਕਰਕੇ ਵਿਟਾਮਿਨ ਬੀ ਅਤੇ ਆਇਰਨ ਦੀ ਕਮੀ ਕੁਝ ਲੋਕਾਂ ਵਿੱਚ ਬੁੱਲ੍ਹਾਂ ਦੇ ਸੁੱਕਣ, ਫਟਣ ਜਾਂ ਮੂੰਹ ਦੇ ਕੋਨਿਆਂ ‘ਤੇ ਤਰੇੜਾਂ ਪੈਣ ਦਾ ਮੁੱਖ ਕਾਰਨ ਬਣ ਸਕਦੀ ਹੈ।

ਹਾਲਾਂਕਿ, ਸਿਰਫ਼ ਬੁੱਲ੍ਹ ਫਟਣ ਦਾ ਮਤਲਬ ਇਹ ਕਦਾਈਂ ਨਹੀਂ ਹੁੰਦਾ ਕਿ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੀ ਹੈ। ਜੇਕਰ ਬੁੱਲ੍ਹ ਵਾਰ-ਵਾਰ ਫਟ ਰਹੇ ਹਨ ਅਤੇ ਲੰਬੇ ਸਮੇਂ ਤੱਕ ਠੀਕ ਨਹੀਂ ਹੋ ਰਹੇ, ਤਾਂ ਡਾਕਟਰ ਤੋਂ ਸਲਾਹ ਲੈ ਕੇ ਜ਼ਰੂਰੀ ਜਾਂਚ ਕਰਵਾਉਣਾ ਬਿਹਤਰ ਹੁੰਦਾ ਹੈ। ਡਾਕਟਰੀ ਜਾਂਚ ਦੇ ਆਧਾਰ ‘ਤੇ ਹੀ ਇਹ ਸਹੀ ਤਰੀਕੇ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਸ ਸਮੱਸਿਆ ਦੇ ਪਿੱਛੇ ਪੋਸ਼ਕ ਤੱਤਾਂ ਦੀ ਕਮੀ ਹੈ ਜਾਂ ਕੋਈ ਹੋਰ ਕਾਰਨ।

ਡਾਈਟ ਵਿੱਚ ਕੀ-ਕੀ ਸ਼ਾਮਲ ਕਰੀਏ?

ਜੇਕਰ ਡਾਕਟਰੀ ਜਾਂਚ ਵਿੱਚ ਸਰੀਰ ਅੰਦਰ ਪੋਸ਼ਕ ਤੱਤਾਂ ਦੀ ਕਮੀ ਦੀ ਪੁਸ਼ਟੀ ਹੁੰਦੀ ਹੈ, ਤਾਂ ਡਾਕਟਰ ਦੀ ਸਲਾਹ ਦੇ ਅਨੁਸਾਰ ਆਪਣੀ ਡਾਈਟ ਵਿੱਚ ਆਇਰਨ ਅਤੇ ਵਿਟਾਮਿਨ ਬੀ ਨਾਲ ਭਰਪੂਰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਦਾਲਾਂ, ਬੀਨਜ਼, ਆਂਡੇ, ਦੁੱਧ, ਦਹੀ, ਸਾਬਤ ਅਨਾਜ, ਮੱਛੀ, ਚਿਕਨ ਅਤੇ ਫੋਰਟੀਫਾਈਡ ਅਨਾਜ ਬਹੁਤ ਚੰਗੇ ਵਿਕਲਪ ਹੋ ਸਕਦੇ ਹਨ।

ਇਸ ਦੇ ਨਾਲ ਹੀ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਵੀ ਬੇਹੱਦ ਜ਼ਰੂਰੀ ਹੈ। ਇੱਥੇ ਇੱਕ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬਿਨਾਂ ਡਾਕਟਰ ਦੀ ਸਲਾਹ ਦੇ ਕਿਸੇ ਵੀ ਤਰ੍ਹਾਂ ਦੇ ਵਿਟਾਮਿਨ ਜਾਂ ਮਿਨਰਲ ਸਪਲੀਮੈਂਟ ਦਾ ਸੇਵਨ ਸ਼ੁਰੂ ਨਹੀਂ ਕਰਨਾ ਚਾਹੀਦਾ।

ਵਾਰ-ਵਾਰ ਬੁੱਲ੍ਹ ਫਟਣ ‘ਤੇ ਕਦੋਂ ਲੈਣੀ ਚਾਹੀਦੀ ਹੈ ਡਾਕਟਰੀ ਸਲਾਹ?

ਜੇਕਰ ਬੁੱਲ੍ਹ ਲੰਬੇ ਸਮੇਂ ਤੱਕ ਲਗਾਤਾਰ ਫਟੇ ਰਹਿਣ, ਉਨ੍ਹਾਂ ਵਿੱਚੋਂ ਵਾਰ-ਵਾਰ ਖ਼ੂਨ ਆਵੇ, ਤੇਜ਼ ਦਰਦ ਹੋਵੇ, ਸੋਜਿਸ਼ ਆ ਜਾਵੇ ਜਾਂ ਇਨਫੈਕਸ਼ਨ ਦੇ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਜੇਕਰ ਮਾਰਕੀਟ ਵਿੱਚ ਮਿਲਣ ਵਾਲੇ ਲਿਪ ਬਾਮ ਜਾਂ ਘਰੇਲੂ ਨੁਸਖ਼ੇ ਅਪਣਾਉਣ ਤੋਂ ਬਾਅਦ ਵੀ ਇਹ ਸਮੱਸਿਆ ਠੀਕ ਨਾ ਹੋਵੇ ਜਾਂ ਵਾਰ-ਵਾਰ ਦੁਬਾਰਾ ਪਰਤ ਆਵੇ, ਤਾਂ ਜਾਂਚ ਕਰਵਾਉਣੀ ਲਾਜ਼ਮੀ ਹੋ ਜਾਂਦੀ ਹੈ।

ਅਜਿਹੀ ਸਥਿਤੀ ਵਿੱਚ ਡਾਕਟਰ ਲੋੜ ਪੈਣ ‘ਤੇ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ, ਐਲਰਜੀ ਜਾਂ ਕਿਸੇ ਹੋਰ ਲੁਕੀ ਹੋਈ ਸਿਹਤ ਸਮੱਸਿਆ ਦੀ ਜਾਂਚ ਕਰ ਸਕਦੇ ਹਨ ਅਤੇ ਉਸੇ ਦੇ ਅਨੁਸਾਰ ਸਹੀ ਇਲਾਜ ਦੀ ਸਲਾਹ ਦਿੰਦੇ ਹਨ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...