ਸਕਿਨ ਦੀਆਂ ਸਮੱਸਿਆਵਾਂ ਦੀ ਦਵਾਈ ਹੈ ਐਲੋਵੇਰਾ ਜੈੱਲ, ਜਾਣੋ ਕਿਵੇਂ ਕਰੀਏ ਇਸਤੇਮਾਲ
Skin Care Aloevera: ਅਸੀਂ ਸਾਰੇ ਆਪਣੀ ਚਮੜੀ ਨੂੰ ਕਲੀਨ ਤੇ ਕਲੀਅਰ ਬਣਾਉਣ ਲਈ ਕਈ ਤਰੀਕੇ ਅਪਣਾਉਂਦੇ ਹਾਂ। ਪਰ ਐਲੋਵੇਰਾ ਜੈੱਲ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਦਾਗ ਰਹਿਤ ਅਤੇ ਗਲੋਇੰਗ ਸਕਿਨ ਕੌਣ ਨਹੀਂ ਚਾਹੁੰਦਾ? ਚਮਕਦੀ ਸਕਿਨ ਲਈ ਲੋਕ ਕਿਹੜੀਆਂ ਕੁਝ ਚੀਜ਼ਾਂ ਦਾ ਪਾਲਣ ਨਹੀਂ ਕਰਦੇ ਹਨ? ਕੁਝ ਲੋਕ ਬਾਜ਼ਾਰ ‘ਚ ਮਿਲਣ ਵਾਲੀਆਂ ਸਕਿਨ ਕ੍ਰੀਮਾਂ ਦੀ ਵੀ ਵਰਤੋਂ ਕਰਦੇ ਹਨ, ਜਦਕਿ ਕਈ ਲੋਕ ਪਾਰਲਰ ‘ਚ ਜਾ ਕੇ ਬਿਊਟੀ ਟ੍ਰੀਟਮੈਂਟ ਲੈਂਦੇ ਹਨ। ਪਰ ਇਹ ਤਰੀਕੇ ਤੁਹਾਡੀ ਜੇਬ ‘ਤੇ ਹੋਰ ਬੋਝ ਪਾ ਸਕਦੇ ਹਨ।
ਇੰਨਾ ਹੀ ਨਹੀਂ ਕਈ ਵਾਰ ਇਨ੍ਹਾਂ ‘ਚ ਪਾਏ ਜਾਣ ਵਾਲੇ ਕੈਮੀਕਲ ਵੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਰ ਜੇਕਰ ਤੁਹਾਨੂੰ ਐਕਨੇ ਅਤੇ ਪਿੰਪਲਸ ਵਰਗੀਆਂ ਚਮੜੀ ਨਾਲ ਸਬੰਧਤ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਤੋਂ ਬਚਣ ਲਈ ਐਲੋਵੇਰਾ ਜੈੱਲ ਲਗਾ ਸਕਦੇ ਹੋ। ਇਹ ਕੈਮੀਕਲ ਮੁਕਤ ਹੈ ਅਤੇ ਸਕਿਨ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਏਗਾ। ਆਓ ਜਾਣਦੇ ਹਾਂ ਐਲੋਵੇਰਾ ਜੈੱਲ ਦੀ ਮਦਦ ਨਾਲ ਕਿਹੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਐਕਨੇ ਤੋਂ ਬਚਾਓ
ਜੇਕਰ ਤੁਸੀਂ ਐਕਨੇ ਤੋਂ ਪੀੜਤ ਹੈ ਤਾਂ ਐਲੋਵੇਰਾ ਜੈੱਲ ਦੀ ਵਰਤੋਂ ਕਰੋ। ਇਸ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਐਕਨੇ ਅਤੇ ਲਾਲੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਟੀ ਟ੍ਰੀ ਆਇਲ ਦੇ ਨਾਲ ਐਲੋਵੇਰਾ ਜੈੱਲ ਲਗਾਉਣ ਨਾਲ ਬਹੁਤ ਫਾਇਦਾ ਹੋਵੇਗਾ।
ਹਾਈਪਰਪੀਗਮੈਂਟੇਸ਼ਨ ਵਿੱਚ ਲਾਭਕਾਰੀ
ਜੇਕਰ ਹਾਈਪਰਪੀਗਮੈਂਟੇਸ਼ਨ ਦੀ ਸ਼ਿਕਾਇਤ ਹੈ ਤਾਂ ਉਸ ਵਿਚ ਵੀ ਐਲੋਵੇਰਾ ਜੈੱਲ ਲਗਾਉਣਾ ਬਹੁਤ ਫਾਇਦੇਮੰਦ ਹੋਵੇਗਾ। ਇਸ ਦੇ ਜੈੱਲ ਵਿੱਚ ਬਹੁਤ ਸਾਰੇ ਮਿਸ਼ਰਣ ਹੁੰਦੇ ਹਨ, ਜੋ ਹਾਈਪਰਪੀਗਮੈਂਟੇਸ਼ਨ ਨੂੰ ਘਟਾ ਕੇ ਸਕਿਨ ਦੀ ਰੰਗਤ ਨੂੰ ਸੁਧਾਰਦੇ ਹਨ। ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਐਲੋਵੇਰਾ ਜੈੱਲ ਲਗਾ ਸਕਦੇ ਹੋ।
ਸਨਬਰਨ
ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਬਾਹਰ ਰਹਿੰਦੇ ਹੋ ਤਾਂ ਤੁਹਾਡੀ ਸਕਿਨ ਲਈ ਸਨਬਰਨ ਦਾ ਖਤਰਾ ਹੈ। ਇਸ ਕਾਰਨ ਸਕਿਨ ਵਿੱਚ ਜਲਣ ਅਤੇ ਲਾਲੀ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ ਐਲੋਵੇਰਾ ਨੂੰ ਪ੍ਰਭਾਵਿਤ ਥਾਂ ‘ਤੇ ਲਗਾਓ। ਇਸ ਦੇ ਜਲਣ ਵਿਰੋਧੀ ਗੁਣ ਸਨਬਰਨ ਤੋਂ ਬਾਅਦ ਸਕਿਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰ ਸਕਦੇ ਹਨ।
ਇਹ ਵੀ ਪੜ੍ਹੋ
ਖੁਸ਼ਕੀ ਨੂੰ ਹਟਾਓ
ਐਲੋਵੇਰਾ ਇੱਕ ਕੁਦਰਤੀ ਨਮੀ ਦੇਣ ਵਾਲਾ ਵੀ ਹੈ। ਇਹ ਖੁਸ਼ਕ ਸਕਿਨ ਨੂੰ ਹਾਈਡ੍ਰੇਟ ਕਰਨ ਅਤੇ ਨਮੀ ਦੇਣ ਵਿੱਚ ਮਦਦ ਕਰਦਾ ਹੈ। ਖਾਸ ਤੌਰ ‘ਤੇ ਇਸ ਨੂੰ ਲਗਾਉਣ ਨਾਲ ਸਕਿਨ ‘ਤੇ ਕਿਸੇ ਵੀ ਤਰ੍ਹਾਂ ਦੀ ਖੁਸ਼ਕੀ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ, ਤੁਸੀਂ ਐਲੋਵੇਰਾ ਜੈੱਲ ਦੀ ਮਦਦ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ।