AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਾਜ਼ਾਰ ਦਾ ਨਵਾਂ ਅਵਤਾਰ- ਰੱਖੜੀ ਹੁਣ ਸਿਰਫ਼ ਧਾਗਾ ਨਹੀਂ, ਜਵੈਲਰੀ ਵਾਲਾ ਸਟਾਈਲ ਸਟੇਟਮੈਂਟ

ਰੱਖੜੀ ਦਾ ਤਿਉਹਾਰ ਆਉਣ ਵਾਲੀ 28 ਅਗਸਤ ਨੂੰ ਮਨਾਇਆ ਜਾਵੇਗਾ। ਇਹ ਦਿਨ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦਾ ਹੁੰਦਾ ਹੈ। ਇੱਥੇ ਅਸੀਂ ਰੱਖੜੀ ਬੰਨ੍ਹਣ ਦੇ ਤਰੀਕੇ ਦੇ ਆਧੁਨਿਕ ਢੰਗ ਬਾਰੇ ਗੱਲ ਕਰਨ ਜਾ ਰਹੇ ਹਾਂ, ਆਓ ਜਾਣਦੇ ਹਾਂ...

ਬਾਜ਼ਾਰ ਦਾ ਨਵਾਂ ਅਵਤਾਰ- ਰੱਖੜੀ ਹੁਣ ਸਿਰਫ਼ ਧਾਗਾ ਨਹੀਂ, ਜਵੈਲਰੀ ਵਾਲਾ ਸਟਾਈਲ ਸਟੇਟਮੈਂਟ
ਰੱਖੜੀ ਬਣੀ ਸਟਾਈਲ ਸਟੇਟਮੈਂਟ
tv9-punjabi
| Updated On: 26 Aug 2026 11:51 AM IST
Share

ਕਦੇ ਰੱਖੜੀ ਦਾ ਮਤਲਬ ਹੁੰਦਾ ਸੀ ਰਾਜਾ ਵੀਰ, ਮੇਰੇ ਵੀਰ ਲਿਖਿਆ ਰੰਗ-ਬਿਰੰਗਾ ਧਾਗਾ, ਕੁਝ ਮੋਤੀ, ਥੋੜ੍ਹੀ ਸਜਾਵਟ ਅਤੇ ਮਿਠਾਈ ਦਾ ਡੱਬਾ। ਰੱਖੜੀ ਬੰਨ੍ਹੀ, ਮਿਠਾਈ ਖਾਧੀ ਅਤੇ ਤਿਉਹਾਰ ਪੂਰਾ ਹੋ ਗਿਆ। ਪਰ ਬਾਜ਼ਾਰ ਬਦਲ ਗਿਆ ਹੈ ਅਤੇ ਹੁਣ ਰੱਖੜੀ ਸਿਰਫ਼ ਹੱਥ ‘ਤੇ ਬੰਨ੍ਹਣ ਵਾਲਾ ਧਾਗਾ ਨਹੀਂ ਰਹੀ, ਸਗੋਂ ਜਵੈਲਰੀ ਅਤੇ ਕੀਪਸੇਕ ਗਿਫਟ ਵੀ ਬਣ ਰਹੀ ਹੈ। ਵੱਡੇ ਜਵੈਲਰੀ ਅਤੇ ਫੈਸ਼ਨ ਬ੍ਰਾਂਡ ਰੱਖੜੀ ਨੂੰ ਆਪਣੇ ਫੈਸਟਿਵ ਕਲੈਕਸ਼ਨ ਦਾ ਹਿੱਸਾ ਬਣਾ ਰਹੇ ਹਨ। ਬਾਜ਼ਾਰ ਵਿੱਚ ਚਾਂਦੀ ਤੋਂ ਲੈ ਕੇ ਡਿਜ਼ਾਈਨਰ ਅਤੇ ਬ੍ਰੇਸਲੈੱਟ-ਸਟਾਈਲ ਰੱਖੜੀਆਂ ਤੱਕ ਦੀ ਨਵੀਂ ਰੇਂਜ ਦੇਖਣ ਨੂੰ ਮਿਲ ਰਹੀ ਹੈ।

ਰੱਖੜੀ ਬੰਨ੍ਹਣ ਦੇ ਕਈ ਆਧੁਨਿਕ ਤਰੀਕੇ ਬਾਜ਼ਾਰ ਵਿੱਚ ਟ੍ਰੈਂਡ ਕਰ ਰਹੇ ਹਨ। ਪਹਿਲਾਂ ਧਾਗੇ ਨਾਲ ਬਣੀ ਰੱਖੜੀ ਨੂੰ ਇੱਕ-ਦੋ ਦਿਨ ਬਾਅਦ ਖੋਲ੍ਹ ਦਿੱਤਾ ਜਾਂਦਾ ਸੀ, ਪਰ ਹੁਣ ਇਨ੍ਹਾਂ ਨੂੰ ਪਰਮਾਨੈਂਟ ਬ੍ਰੇਸਲੈੱਟ ਵਾਂਗ ਪਾਇਆ ਜਾਂਦਾ ਹੈ। ਜਾਣੋ ਕਿਵੇਂ ਇਹ ਸਟਾਈਲ ਸਟੇਟਮੈਂਟ ਬਣ ਗਿਆ ਹੈ…

ਰੱਖੜੀ ਬਾਜ਼ਾਰ ਵਿੱਚ ਜਵੈਲਰੀ ਬ੍ਰਾਂਡ

ਹਾਲਾਂਕਿ ਅਜਿਹਾ ਨਹੀਂ ਹੈ ਕਿ ਜਵੈਲਰੀ ਬ੍ਰਾਂਡ ਪਹਿਲੀ ਵਾਰ ਰੱਖੜੀ ਦੇ ਬਾਜ਼ਾਰ ਵਿੱਚ ਆਏ ਹਨ। ਜਵੈਲਰੀ ਬ੍ਰਾਂਡ ਤਨਿਸ਼ਕ ਕੋਲ ਮੌਜੂਦਾ ਸਮੇਂ ਵਿੱਚ 29 ਰੱਖੜੀ ਪ੍ਰੋਡਕਟਸ ਦੀ ਆਨਲਾਈਨ ਰੇਂਜ ਹੈ। ਇਸ ਵਿੱਚ 925 ਸਿਲਵਰ ਦੀਆਂ ਰੱਖੜੀਆਂ ਵੀ ਸ਼ਾਮਲ ਹਨ। ਚਾਂਦੀ ਦੀਆਂ ਰੱਖੜੀਆਂ ਦੀ ਕੀਮਤ ਲਗਭਗ 2,436 ਰੁਪਏ ਤੋਂ ਸ਼ੁਰੂ ਹੋ ਕੇ ਕੁਝ ਡਿਜ਼ਾਈਨਾਂ ਵਿੱਚ 5,358 ਰੁਪਏ ਤੱਕ ਪਹੁੰਚ ਰਹੀ ਹੈ।

ਬਦਲਾਅ ਇਹ ਹੈ ਕਿ ਹੁਣ ਰੱਖੜੀ ਨੂੰ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਲੰਬੇ ਸਮੇਂ ਤੱਕ ਵਰਤੇ ਜਾਣ ਵਾਲੇ ਤੋਹਫ਼ੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। 925 ਸਟਰਲਿੰਗ ਸਿਲਵਰ ਦੀਆਂ ਕਈ ਰੱਖੜੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਤਿਉਹਾਰ ਤੋਂ ਬਾਅਦ ਵੀ ਬ੍ਰੇਸਲੈੱਟ ਜਾਂ ਐਕਸੈਸਰੀ ਵਜੋਂ ਪਾਇਆ ਜਾ ਸਕਦਾ ਹੈ। 2026 ਦੇ ਬਾਜ਼ਾਰ ਵਿੱਚ ਅਜਿਹੀਆਂ ਸਿਲਵਰ ਰੱਖੜੀਆਂ ਦੀ ਕੀਮਤ ਲਗਭਗ 500 ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ ਪ੍ਰੀਮੀਅਮ ਬ੍ਰਾਂਡਾਂ ਵਿੱਚ 1,000 ਤੋਂ 2,000 ਰੁਪਏ ਜਾਂ ਇਸ ਤੋਂ ਵੀ ਉੱਪਰ ਤੱਕ ਜਾਂਦੀ ਹੈ।

ਬਦਲਦੇ ਬਾਜ਼ਾਰ ਦੀ ਇੱਕ ਨਵੀਂ ਉਦਾਹਰਣ ਪਾਲਮੋਨਾਸ ਵੀ ਹੈ। ਇਸ ਦੇ ਮੌਜੂਦਾ ਰੱਖੜੀ ਕਲੈਕਸ਼ਨ ਵਿੱਚ ਸਿਲਵਰ ਰੱਖੜੀਆਂ 825 ਰੁਪਏ ਤੋਂ ਸ਼ੁਰੂ ਹੋ ਰਹੀਆਂ ਹਨ। ਕ੍ਰਿਸਟਲ ਅਤੇ ਹੋਰ ਡਿਜ਼ਾਈਨਰ ਰੱਖੜੀਆਂ 499 ਰੁਪਏ ਤੋਂ ਉਪਲਬਧ ਹਨ, ਜਦਕਿ ਕੁਝ 925 ਸਿਲਵਰ ਡਿਜ਼ਾਈਨ ਦੀ ਕੀਮਤ ਲਗਭਗ 2,000 ਰੁਪਏ ਤੱਕ ਹੈ। ਯਾਨੀ ਇੱਕ ਹੀ ਬ੍ਰਾਂਡ ਰੱਖੜੀ ਨੂੰ ਵੱਖ-ਵੱਖ ਕੀਮਤਾਂ ਅਤੇ ਸਟਾਈਲ ਵਿੱਚ ਪੇਸ਼ ਕਰ ਰਿਹਾ ਹੈ।

ਬਾਜ਼ਾਰ ਵਿੱਚ ਬਦਲਾਅ ਕਿਉਂ?

ਇਸ ਦੀ ਇੱਕ ਵਜ੍ਹਾ ਤੋਹਫ਼ੇ ਦੇ ਬਦਲਦੇ ਅੰਦਾਜ਼ ਨੂੰ ਮੰਨਿਆ ਜਾ ਸਕਦਾ ਹੈ। ਹੁਣ ਤਿਉਹਾਰ ‘ਤੇ ਅਜਿਹੀ ਚੀਜ਼ ਦੇਣ ਦਾ ਰੁਝਾਨ ਵਧ ਰਿਹਾ ਹੈ, ਜੋ ਸਿਰਫ਼ ਰਸਮ ਪੂਰੀ ਹੋਣ ਤੋਂ ਬਾਅਦ ਰੱਖ ਨਾ ਦਿੱਤੀ ਜਾਵੇ, ਸਗੋਂ ਉਸ ਦਾ ਇਸਤੇਮਾਲ ਵੀ ਕੀਤਾ ਜਾ ਸਕੇ। ਦੂਜੀ ਵਜ੍ਹਾ ਸੋਨੇ ਦੀਆਂ ਵਧੀਆਂ ਕੀਮਤਾਂ ਅਤੇ ਇਸ ਦੇ ਮੁਕਾਬਲੇ ਚਾਂਦੀ ਦਾ ਕੁਝ ਹੱਦ ਤੱਕ ਬਜਟ-ਫ੍ਰੈਂਡਲੀ ਹੋਣਾ ਹੈ। ਅਜਿਹੇ ਵਿੱਚ ਚਾਂਦੀ ਦੀ ਰੱਖੜੀ ਤਿਉਹਾਰ ਦੀ ਭਾਵਨਾ ਅਤੇ ਜਵੈਲਰੀ ਦੀ ਵੈਲਿਊ ਦੋਵਾਂ ਨੂੰ ਜੋੜ ਦਿੰਦੀ ਹੈ।

ਰੱਖੜੀ ਬਾਜ਼ਾਰ ਦਾ ਵਿਸਥਾਰ ਸਿਰਫ਼ ਜਵੈਲਰੀ ਤੱਕ ਹੀ ਸੀਮਿਤ ਨਹੀਂ ਹੈ। ਆਨਲਾਈਨ ਪਲੇਟਫਾਰਮ ਵੀ ਇਸ ਨੂੰ ਪ੍ਰੀਮੀਅਮ ਅਤੇ ਪਰਸਨਲਾਈਜ਼ਡ ਗਿਫਟਿੰਗ ਕੈਟੇਗਰੀ ਬਣਾ ਰਹੇ ਹਨ। ਇਸ ਸਾਲ ਐਮਾਜ਼ਾਨ ਨੇ 500 ਤੋਂ ਵੱਧ ਤਰ੍ਹਾਂ ਦੀਆਂ ਰੱਖੜੀਆਂ ਵਾਲਾ ਵੱਖਰਾ ਰੱਖੜੀ ਸਟੋਰ ਲਾਂਚ ਕੀਤਾ ਹੈ, ਜਿਸ ਵਿੱਚ ਡਿਜੀਟਲ, ਪਰਸਨਲਾਈਜ਼ਡ, ਸਪਿਰਿਚੁਅਲ, ਕ੍ਰਿਸਟਲ ਅਤੇ ਪ੍ਰੀਮੀਅਮ ਰੱਖੜੀਆਂ ਸ਼ਾਮਲ ਹਨ।

ਕੀਮਤਾਂ 19 ਰੁਪਏ ਤੋਂ ਸ਼ੁਰੂ ਹੋ ਕੇ ਹਜ਼ਾਰਾਂ ਰੁਪਏ ਤੱਕ ਜਾਂਦੀਆਂ ਹਨ। ਬਾਜ਼ਾਰ ਨੇ ਰੱਖੜੀ ਨੂੰ ਸਿਰਫ਼ ਧਾਗੇ ਤੋਂ ਡਿਜ਼ਾਈਨ, ਬ੍ਰਾਂਡ ਅਤੇ ਵੈਲਿਊ ਦੀ ਕੈਟੇਗਰੀ ਬਣਾ ਦਿੱਤਾ ਹੈ। ਭਰਾ ਦੀ ਗੁੱਟ ‘ਤੇ ਬੰਨ੍ਹਣ ਵਾਲਾ ਧਾਗਾ ਹੁਣ ਸਿਰਫ਼ ਰੱਖੜੀ ਨਹੀਂ ਰਿਹਾ, ਸਗੋਂ ਫੈਸ਼ਨ, ਗਿਫਟਿੰਗ ਅਤੇ ਬਾਜ਼ਾਰ ਦੀ ਨਵੀਂ ਸੋਚ ਤੋਂ ਪੈਦਾ ਹੋਇਆ ਇੱਕ ਸਟਾਈਲ ਸਟੇਟਮੈਂਟ ਵੀ ਬਣ ਗਿਆ ਹੈ।

Source:TV9Hindi.com

Follow Us
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਾਨਸਾ ਦੇ ਦਲਜੀਤ ਮੌਤ ਮਾਮਲੇ 'ਚ ਅਹਿਮ ਖੁਲਾਸਾ, ਪੰਜਾਬ ਪੁਲਿਸ ਨੇ ਕੀਤੀ ਵੱਡੀ ਕਾਰਵਾਈ...
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ BJP-SAD ਗਠਜੋੜ 'ਤੇ ਮੋਹਰ! ਦੀਵਾਲੀ ਤੋਂ ਬਾਅਦ ਹੋ ਸਕਦਾ ਹੈ ਐਲਾਨ...
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ
ਚੱਕਰਵਾਤ ਅਰਨਬ ਦਾ ਦੇਸ਼ ਭਰ ਵਿੱਚ ਅਸਰ, 12 ਸੂਬੇ ਅਲਰਟ 'ਤੇ ਅਤੇ ਦਿੱਲੀ ਵਿੱਚ ਠੰਢ ਵਿੱਚ ਅਚਾਨਕ ਵਾਧਾ...