Police Beat Youngsters : ਹੋਲੀ ਖੇਡ ਰਹੇ ਨੌਜਵਾਨਾਂ ‘ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ !
Police Action: ਜਲੰਧਰ ਪੁਲਿਸ ਨੇ ਹੋਲੀ ਖੇਡ ਰਹੇ ਨੌਜਵਾਨਾਂ 'ਤੇ ਵਰ੍ਹਾਈਆਂ ਡਾਂਗਾਂ, ਪੁਲਿਸ ਨੇ ਦੋ ਪਹਿਆ ਵਾਹਨਾ ਦੇ ਕੱਟੇ ਚਲਾਨ, ਪੁਲਿਸ ਦੇ ਇਸ ਰਵਈਏ 'ਤੇ ਖੜ੍ਹੇ ਹੋ ਰਹੇ ਕਈ ਸਵਾਲ
ਜਲੰਧਰ: ਹੋਲੀ (Holi 2023) ਦੇ ਤਿਊਹਾਰ ਦੇ ਮੱਦੇਨਜ਼ਰ ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਦਿਖਾਈ ਗਈ। ਪੁਲਿਸ ਨੇ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਦੇ ਦੋ ਪਹਿਆ ਵਾਹਨਾ ਦੇ ਚਲਾਨ ਕੱਟੇ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਇਸ ਤੋਂ ਇਲ਼ਾਵਾ ਪੁਲਿਸ ਨੇ ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਉਥੇ ਹੀ ਦੂਜੇ ਪਾਸੇ ਪੁਲਿਸ ਦਾ ਅਜਿਹਾ ਰੂਪ ਵੇਖਣ ਨੂੰ ਮਿਲੀ ਜਿਥੇ ਪੁਲਿਸ ਵਾਲੇ ਸਕੂਟਰ ਮੋਟਰ ਸਾਈਕਲ ‘ਤੇ ਹੋਲੀ ਖੇਡ ਰਹੇ ਨੌਜਵਾਨਾਂ ‘ਤੇ ਡਾਂਗ ਵਰ੍ਹਾਂ ਦਿੱਤੀ। ਪੁਲਿਸ ਵੱਲੋਂ ਕੀਤੀ ਇਸ ਕਾਰਵਾਈ ਨੇ ਪੁਲਿਸ ਵਾਲਿਆਂ ਨੂੰ ਸਵਾਲਾਂ ਦੇ ਘੇਰੇ ਚ ਖੜ੍ਹਾ ਕਰ ਦਿੱਤਾ।
ਹੁਲੜਬਾਜੀ ਕਰ ਰਹੇ ਨੌਜਵਾਨਾਂ ‘ਤੇ ਪੁਲਿਸ ਨੇ ਵਰ੍ਹਾਈਆਂ ਡਾਂਗਾਂ
ਜਲੰਧਰ ਦੀ ਪੀ ਪੀ ਆਰ ਮਾਰਕੀਟ ਦੇ ਚੌਰਾਹੇ ‘ਤੇ ਪੁਲਿਸ ਮੁਲਾਜ਼ਮਾਂ ਵੱਲੋਂ ਨਾਕਾ ਲਗਾ ਕੇ ਚਲਾਨ ਕੱਟੇ ਜਾ ਰਹੇ ਸੀ। ਨੌਜਵਾਨਾਂ ਜਦੋ ਦੋ ਪਹਿਆ ਵਾਹਨ ਲੈ ਕੇ ਨਿਕਲ ਰਹੇ ਸੀ ਤਾਂ ਪੁਲਿਸ ਵੱਲੋਂ ਉਨ੍ਹਾਂ ‘ਤੇ ਡਾਂਗ ਵਰ੍ਹਾਂ ਦਿੱਤੀ ਗਈ। ਬੇਸ਼ਕ ਨੌਜਵਾਨਾਂ ਵੱਲੋਂ ਹੁਲੜਬਾਜੀ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਸਮਝਾਉਣ ਦੀ ਬਜਾਏ ਡਾਂਗ ਵਰ੍ਹਾਂ ਦਿੱਤੀ। ਜਿਸ ਤੋਂ ਬਾਅਦ ਪੁਲਿਸ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਬੇਦਰਦੀ ਨਾਲ ਮੋਟਰਸਾਈਕਲ, ਸਕੂਟਰ ਤੇ ਨਿਕਲ ਰਹੇ ਨੌਜਵਾਨਾਂ ਤੇ ਡਾਂਗਾਂ ਮਾਰ ਦਿੱਤੀਆਂ। ਜਿਸ ਨਾਲ ਨੌਜਵਾਨਾਂ ਦੇ ਗੰਭੀਰ ਸੱਟਾਂ ਵੀ ਲੱਗ ਸਕਦੀਆਂ ਹਨ ਅਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਇਸ ਪੂਰੀ ਘਟਨਾ ਬਾਰੇ ਜਦੋਂ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਨੌਜਵਾਨਾਂ (Youngsters) ਨੂੰ ਸ਼ਾਂਤਮਈ ਤਰੀਕੇ ਨਾਲ ਹੋਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ। ਜੇ ਕੋਈ ਨਹੀਂ ਮੰਨਦਾ ਤੇ ਅਸੀਂ ਕਨੂੰਨੀ ਕਾਰਵਾਈ ਜ਼ਰੂਰ ਕਰਾਂਗੇ। ਜਦੋਂ ਪੁਲਿਸ ਅਧਿਕਾਰੀ ਤੋਂ ਡਾਂਗ ਚਲਾਏ ਜਾਣ ‘ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਮੈਂਟੇਨ ਕਰਨ ਲਈ ਪੁਲਿਸ ਸਖ਼ਤ ਰਵਈਆ ਅਪਣਾ ਰਹੀ ਹੈ। ਹਾਲਾਂਕਿ ਉਨ੍ਹਾਂ ਨੇ ਦੁਬਾਰਾ ਇੱਕ ਸੰਦੇਸ਼ ਦਿੰਦੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਹੋਲੀ ਮਨਾਉਣ।
ਪੁਲਿਸ ਦੇ ਇਸ ਰਵਈਏ ‘ਤੇ ਖੜ੍ਹੇ ਹੋ ਰਹੇ ਕਈ ਸਵਾਲ
ਪੁਲਿਸ ਦੇ ਇਸ ਰਵਈਏ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੂੰ ਇਸ ਤਰ੍ਹਾਂ ਦੀ ਕਰਾਵਾਈ ਕਰਨ ਤੋਂ ਬਜਾਏ ਲੋਕਾਂ ਨੂੰ ਸਮਝਾਉਣ ਚਾਹਿੰਦਾ ਹੈ ਅਤੇ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਚਾਹਿਦਾ ਹੈ। ਅਕਸਰ ਪੁਲਿਸ (Police) ਦੇ ਅਧਿਕਾਰੀ ਕਈ ਵਾਰ ਕਹਿੰਦੇ ਨਜ਼ਰ ਆਊਂਦੇ ਹਨ ਕਿ ਉਹ ਲੋਕਾਂ ਦੀ ਜਾਣ- ਮਾਲ ਦੀ ਸੁੱਰਖਿਆ ਕਰਨ ਲਈ ਵਚਨਬੱਧ ਹਨ। ਪਰ ਜੇਕਰ ਕੋਈ ਕਾਨੂੰਨ ਦਾ ਉਲੰਘਣ ਕਰਦਾ ਹਾਂ ਜਾਂ ਟਰੈਫਿਕ ਨਿਯਮ ਤੋੜਦਾ ਹੈ ਤਾਂ ਉਸ ਨਾਲ ਅਜਿਹਾ ਵਤੀਰਾ ਕਰਨਾ ਕਿੱਥੋਂ ਤੱਕ ਜਾਇਜ਼ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ