Shri MadBhagwat Katha : ਨੌਜਵਾਨਾਂ ਨੂੰ ਪਵਿੱਤਰ ਗ੍ਰੰਥਾਂ ਨਾਲ ਜੋੜਨਾ ਸਮੇਂ ਦੀ ਲੋੜ : ਕੁਲਤਾਰ ਸਿੰਘ ਸੰਧਵਾਂ
Jalandhar News : ਵਿਧਾਨਸਭਾ ਸਪੀਕਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੀਤਾ ਸਿਰਫ਼ ਇੱਕ ਪਵਿੱਤਰ ਗ੍ਰੰਥ ਹੀ ਨਹੀਂ ਸਗੋਂ ਜੀਵਨ ਜਿਊਣ ਦਾ ਇੱਕ ਤਰੀਕਾ ਵੀ ਹੈ । ਉਨ੍ਹਾਂ ਕਿਹਾ ਕਿ ਜੋ ਲੋਕ ਸ਼੍ਰੀਮਦ ਭਾਗਵਤ ਦੀਆਂ ਸਿੱਖਿਆਵਾਂ 'ਤੇ ਚਲਦੇ ਹਨ, ਉਹ ਜੀਵਨ ਦੇ ਸਾਰੇ ਦੁੱਖਾਂ ਨੂੰ ਮਾਤ ਦੇ ਦਿੰਦੇ ਹਨ।
ਜਲੰਧਰ: ਸਾਈਂ ਦਾਸ ਸਕੂਲ ਦੇ ਗਰਾਊਂਡ ਵਿਖੇ ਸ਼੍ਰੀਮਦ ਭਾਗਵਤ ਗੀਤਾ ਦਾ ਸ਼ੁਭ ਆਰੰਭ ਕਰਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ( Kultar Singh Sandhwan) ਖਾਸ ਤੌਰ ਤੇ ਪਹੁੰਚੇ । ਅੰਤਰਰਾਸ਼ਟੀ ਪ੍ਰਸਿੱਧ ਕਥਾਵਾਚਕ ਜਯਾ ਕਿਸ਼ੋਰੀ ਜੀ (Jaya Kishori) ਨੇ ਜਦੋਂ ਸ਼੍ਰੀਮਦ ਭਾਗਵਤ ਗੀਤਾ ਦੀ ਕਥਾ ਆਪਣੇ ਸ਼੍ਰੀ ਮੁੱਖ ਤੋ ਸ਼ੁਰੂਆਤ ਕੀਤੀ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੀ ਮਿੱਠੀ ਆਵਾਜ ਸੁਣਕੇ ਸੰਧਵਾ ਝੂਮਦੇ ਨਜਰ ਆਏ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਇਨ੍ਹੀਂ ਸੁਰੀਲੀ ਆਵਾਜ਼ ਨਾਲ ਰੱਬ ਦੀ ਕਥਾ ਸੁਣਨਾ ਭਾਗਾਂ ਵਾਲੀ ਗੱਲ ਹੈ ।
ਨੌਜਵਾਨਾਂ ਨੂੰ ਪਵਿੱਤਰ ਗ੍ਰੰਥਾਂ ਨਾਲ ਜੋੜਣਾ ਸਮੇਂ ਦੀ ਮੰਗ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਸਾਢੇ ਧਾਰਮਿਕ ਗ੍ਰੰਥਾਂ ਬਾਰੇ ਘੱਟ ਜਾਣਕਾਰੀ ਰੱਖਦੀ ਹੈ, ਇਸ ਲਈ ਉਨ੍ਹਾਂ ਨੂੰ ਸਾਡੇ ਪਵਿੱਤਰ ਗ੍ਰੰਥਾਂ ਨਾਲ ਜੋੜਨ ਦੀ ਲੋੜ ਦੀ ਬਹੁਤ ਜਿਆਦਾ ਲੋੜ ਹੈ। ਉਨ੍ਹਾਂ ਸ਼੍ਰੀਮਦ ਭਾਗਵਤ ਗੀਤਾ ਨੂੰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਦੱਸਿਦਿਆਂ ਕਿਹਾ ਕਿ ਜੋ ਵੀ ਇਸ ਪਵਿੱਤਰ ਗ੍ਰੰਥ ਨੂੰ ਪੜ੍ਹਦਾ ਹੈ, ਉਹ ਭਗਵਾਨ ਸ੍ਰੀ ਕ੍ਰਿਸ਼ਨ ਦੀ ਕਿਰਪਾ ਪ੍ਰਾਪਤ ਕਰਦਾ ਹੈ । ਪਰਮਾਤਮਾ ਦਾ ਹਰ ਰੋਜ ਸਿਮਰਨ ਕਰਨਾ ਚਾਹੀਦਾ ਹੈ ਜੌ ਵੀ ਜਿਸ ਪਰਮਾਤਮਾ ਨੂੰ ਮੰਨਦਾ ਹੈ ਉਸ ਦੀ ਕਥਾ ਦਾ ਪਾਠ ਜਰੂਰ ਕਰਨਾ ਚਾਹੀਦਾ ਹੈ । ਜੇਕਰ ਉਹ ਖੁਦ ਕਥਾ ਨਹੀਂ ਕਰ ਸਕਦਾ ਤਾਂ ਜਿੱਥੇ ਵੀ ਪਰਮਾਤਮਾ ਦੀ ਕਥਾ ਸੁਣਾਈ ਜਾਂਦੀ ਹੈ ਉੱਥੇ ਜਾਕੇ ਆਪ ਕਥਾ ਨੂੰ ਸੁਣ ਲੈਣਾ ਚਾਹੀਦਾ ਹੈ ਤਾਂ ਜੌ ਸੱਭਿਆਚਾਰਕ ਵਿਰਾਸਤ ਦੀ ਪੂੰਜੀ ਬਾਰੇ ਅਸੀਂ ਆਉਣ ਵਾਲੀ ਪੀੜ੍ਹੀ ਅੱਗੇ ਵਧਾ ਸਕੀਏ ।
‘ਮੁਸ਼ਕੱਲਾਂ ਨਾਲ ਲੜਣ ਦੀ ਹਿਮੰਤ ਦਿੰਦੇ ਹਨ ਪਵਿੱਤਰ ਗ੍ਰੰਥ’
ਸਪੀਕਰ ਸੰਧਵਾਂ ਨੇ ਕਿਹਾ ਕਿ ਕਿਉਂਕਿ ਇਹ ਪਵਿੱਤਰ ਗ੍ਰੰਥ ਉਨ੍ਹਾਂ ਨੂੰ ਜੀਵਨ ਵਿੱਚ ਹਰ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨ ਦੀ ਹਿੰਮਤ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ । ਉਨ੍ਹਾਂ ਸੱਤ ਦਿਨਾਂ ਸ਼੍ਰੀਮਦ ਭਾਗਵਤ ਕਥਾ ਸਮਾਗਮ ਲਈ ਪ੍ਰਸਿੱਧ ਕਥਾਵਾਚਕ ਜਯਾ ਕਿਸ਼ੋਰੀ ਜੀ ਨੂੰ ਸੱਦਾ ਦੇ ਕੇ ਜਲੰਧਰ ਦੀ ਪਵਿੱਤਰ ਧਰਤੀ ‘ਤੇ ਇਹ ਸਮਾਗਮ ਕਰਵਾਉਣ ਲਈ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕੀਤੀ । ਸੰਧਵਾਂ ਨੇ ਕਿਹਾ ਕਿ ਇਹ ਸਮਾਗਮ ਇਸ ਪਵਿੱਤਰ ਨਗਰੀ ਵਿੱਚ ਇੱਕ ਹੋਰ ਮਿਸਾਲ ਸਾਬਤ ਹੋਵੇਗਾ, ਜਿਸ ਵਿੱਚ ਜਯਾ ਕਿਸ਼ੋਰੀ ਜੀ ਵਰਗੇ ਕਥਾਵਾਚਕ ਸੰਗੀਤਕ ਪੇਸ਼ਕਾਰੀ ਰਾਹੀਂ ਸ਼੍ਰੀਮਦ ਭਾਗਵਤ ਦੀਆਂ ਸਿੱਖਿਆਵਾਂ ਤੇ ਚਾਨਣਾ ਪਾਉਣ ਜਾ ਰਹੇ ਹਨ । ਇਸ ਮੌਕੇ ਵਿਧਾਇਕ ਸ਼ੀਤਲ ਅੰਗੂਰਾਲ , ਉਦਯੋਗਪਤੀ ਸ਼ੀਤਲ ਵਿੱਜ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ ।
ਜਯਾ ਕਿਸ਼ੋਰੀ ਜੀ ਨੇ ਦੱਸੀ ਭਾਗਵਤ ਕਥਾ ਦੀ ਮਹੱਤਤਾ
ਪਹਿਲੇ ਦਿਨ ਜਯਾ ਕਿਸ਼ੋਰੀ ਜੀ ਨੇ ਭਾਗਵਤ ਕਥਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਲਯੁਗ ਵਿੱਚ ਇਸ ਕਥਾ ਨੂੰ ਸੁਣਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ। ਉਨ੍ਹਾਂ ਨੇ ਪ੍ਰਭੂ ਦੇ ਅਵਤਾਰਾਂ ਦੀ ਕਥਾ, ਕੌਰਵ ਪਾਂਡਵਾਂ ਦਾ ਵਰਣਨ ਅਤੇ ਬਾਰਾਂ ਅਵਤਾਰਾਂ ਦਾ ਵਰਣਨ ਕੀਤਾ। ਉਨ੍ਹਾਂ ਭਾਗਵਤ ਮਹਾਤਮਿਆ ਅਤੇ ਰਾਜਾ ਪਰੀਕਸ਼ਿਤ ਦੀਆਂ ਘਟਨਾਵਾਂ ‘ਤੇ ਆਪਣੀ ਦਮਦਾਰ ਆਵਾਜ਼ ਨਾਲ ਬੋਲਦਿਆਂ ਕਿਹਾ ਕਿ ਭਾਗਵਤ ਕਥਾ ਦਾ ਪਾਠ ਕਰਨ ਨਾਲ ਸਰੀਰ ਵਿਚ ਨਵੀਂ ਊਰਜਾ ਦਾ ਪ੍ਰਵੇਸ਼ ਹੁੰਦਾ ਹੈ, ਨਾਲ ਹੀ ਹੰਕਾਰ ਵੀ ਦੂਰ ਹੁੰਦਾ ਹੈ। ਜੇਕਰ ਕਥਾ ਸੁਣਨ, ਸਤਿਸੰਗ ਅਤੇ ਕੀਰਤਨ ਤੋਂ ਹਉਮੈ ਦੂਰ ਨਾ ਕੀਤੀ ਜਾਵੇ ਤਾਂ ਕਥਾ ਸੁਣਨ, ਸਤਸੰਗ ਅਤੇ ਕੀਰਤਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਥਾ ਸ਼੍ਰਮਣ ਨਾਲ ਨਾ ਕੇਵਲ ਮਨੁੱਖ ਦੀ ਹਉਮੈ ਦੂਰ ਹੁੰਦੀ ਹੈ, ਸਗੋਂ ਮਨ ਵਿਚ ਇਕ ਵੱਖਰੀ ਕਿਸਮ ਦੀ ਸੁਖਦ ਭਾਵਨਾ ਦਾ ਅਨੁਭਵ ਹੁੰਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ