ਅੱਜ ਤੋਂ ਸ਼੍ਰੀਮਦ ਭਾਗਵਤ ਕਥਾ ਦੀ ਸ਼ੁਰੂਆਤ, ਜਲੰਧਰ ਪਹੁੰਚੀ ਕਥਾ ਵਾਚਕ ਜਯਾ ਕਿਸ਼ੋਰੀ ਜੀ ਦਾ ਭਰਵਾਂ ਸਵਾਗਤ
ਅੱਜ ਤੋਂ ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਸੇਵਾ ਪਰਿਵਾਰ ਵੱਲੋ ਸ਼੍ਰੀਮਦ ਭਾਗਵਤ ਕਥਾ ਆਰੰਭ ਕੀਤੀ ਜਾਵੇਗੀ। ਇਸ ਨੂੰ ਲੈ ਕੇ ਜਲੰਧਰ ਪਹੁੰਚਣ ਤੇ ਅੰਤਰਰਾਸ਼ਟਰੀ ਕਥਾ ਵਾਚਕ ਜਯਾ ਕਿਸ਼ੋਰੀ ਜੀ ਦਾ ਭਰਵਾਂ ਸਵਾਗਤ ਕੀਤਾ ਗਿਆ ।
ਜਲੰਧਰ। ਅੱਜ ਅੰਤਰਰਾਸ਼ਟਰੀ ਕਥਾਕਾਰ ਜਯਾ ਕਿਸ਼ੋਰੀ ਜੀ ਦੇ ਜਲੰਧਰ ਪੁੱਜਣ ਤੇ ਵੱਡੀ ਗਿਣਤੀ ਚ ਲੋਕ ਉਨਾਂ ਨੂੰ ਦੇਖਣ ਲਈ ਪਹੁੰਚੇ । ਲੋਕ ਜਯਾ ਕਿਸ਼ੋਰੀ ਜੀ ਨੂੰ ਮਿਲਣ ਲਈ ਬੇਕਰਾਰ ਨਜਰ ਆਏ ਪਰ ਹਾਈ ਸਿਕੁਰਟੀ ਤੇ ਪ੍ਰੋਟੋਕੋਲ ਕਰਕੇ ਲੋਕਾਂ ਦੀ ਇਹ ਆਸ ਪੂਰੀ ਨਾ ਹੋ ਸਕੀ।,ਫਿਰ ਵੀ ਲੋਕਾ ਦਾ ਉਤਸਾਹ ਘੱਟ ਨਹੀਂ ਹੋਇਆ। ਜਯਾ ਕਿਸ਼ੋਰੀ ਜੀ ਕਿਸੀ ਭਗਤ ਦੇ ਘਰ ਠਹਿਰੇ ਹਨ ਤੇ ਉੱਥੇ ਸਿਕਿਓਰਟੀ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਜਯਾ ਕਿਸ਼ੋਰੀ ਜੀ ਅੱਜ ਤੋਂ 5 ਘੰਟੇ ਇਸ ਸ਼੍ਰੀਮਦ ਭਾਗਵਤ ਗੀਤਾ ਦੀ ਕਥਾ ਸੁਣਾਉਣਗੇ।
ਸੁਰੱਖਿਆ ਦੇ ਪੂਰੇ ਇੰਤਜਾਮ
ਜਯਾ ਕਿਸ਼ੋਰੀ ਜੀ ਜਿਸ ਪੰਡਾਲ ਵਿਚ ਬੈਠਕੇ ਕਥਾ ਸੁਣਾਉਣਗੇ ਉੱਤੇ ਵੀ ਸੁਰੱਖਿਆ ਦੇ ਪੂਰੇ ਇੰਤਜਾਮ ਹਨ। ਸੀਸੀਟੀਵੀ ਕੈਮਰਿਆਂ ਰਾਹੀਂ ਵੀ ਹਰ ਸਮੇਂ ਸਿਕਿਓਰਟੀ ਦਾ ਧਿਆਨ ਰੱਖਿਆ ਜਾਵੇਗਾ ।ਇਹ ਸਮਾਮਗ ਅੱਜ 20 ਫਰਵਰੀ ਤੋਂ 26 ਫਰਵਰੀ ਤੱਕ ਸਾਈਂ ਦਾਸ ਸਕੂਲ ਦੀ ਗਰਾਊਂਡ ਪਟੇਲ ਚੌਂਕ ਵਿਖੇ ਸ਼ਾਮ 4 ਤੋਂ 9 ਵਜੇ ਤੱਕ ਚੱਲੇਗਾ । ਸ਼੍ਰੀਮਦ ਭਾਗਵਤ ਗੀਤਾ ਨੂੰ ਅੰਤਰਰਾਸ਼ਟਰੀ ਕਥਾਵਾਚਕ ਜਯਾ ਕਿਸ਼ੋਰੀ ਜੀ ਆਪਣੇ ਸ਼੍ਰੀ ਮੁੱਖ ਤੋ ਗੁਣਗਾਨ ਕਰਕੇ ਗਿਆਨ ਦੇ ਰਸ ਦੀ ਭਗਤਾਂ ਤੇ ਬਰਖਾ ਕਰੇਗੀ ।
ਯੋਗ ਪੂਜਾ ਨਾਲ ਹੋਵੇਗੀ ਕਥਾ ਦੀ ਸਮਾਪਤੀ
ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਇਸ ਸ਼੍ਰੀਮਦ ਭਾਗਵਤ ਕਥਾ ਦੇ ਹਰ ਦਿਨ ਪ੍ਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਯੋਗ ਪੂਜਾ ਨਾਲ ਇਸ ਕਥਾ ਦੀ ਸਮਾਪਤੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਭਗਵਤ ਗੀਤਾ ਸਮਾਗਮ ਵਿੱਚ ਨਾਮਵਰ ਹਸਤੀਆ ਵੀ ਪਹੁੰਚ ਰਹੀਆਂ ਹਨ ਅਤੇ ਲੋਕਾਂ ਦੇ ਆਉਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ । ਇਸ ਦੌਰਾਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਜਲੰਧਰ ਵਾਸੀਆਂ ਲਈ ਇਹ ਸੁਭਾਗ ਦੀ ਗੱਲ ਹੈ ਕਿ ਜਯਾ ਕਿਸ਼ੋਰੀ ਜੋ ਅੰਤਰਰਾਸ਼ਟਰੀ ਕਥਾਵਾਚਕ ਹਨ, ਜੋ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਦਾ ਕਾਰਜ ਕਰ ਰਹੀ ਹੈ। ਸ਼ਰਧਾਲੂਆਂ ਨੂੰ ਸ਼੍ਰੀਮਦ ਭਾਗਵਤ ਕਥਾ ਦਾ ਗਿਆਨ ਦੇਣਗੇ ਇਸ ਮੌਕੇ ਜਯਾ ਕਿਸ਼ੋਰੀ ਦਾ ਜਲੰਧਰ ਪਹੁੰਚਣ ‘ਤੇ ਆਮ ਆਦਮੀ ਪਾਰਟੀ ਦੇ ਆਗੂ ਰਾਜਕੁਮਾਰ ਮਦਾਨ ਅਤੇ ਉਨ੍ਹਾਂ ਦੀ ਪਤਨੀ ਰਾਧਾ ਮਦਾਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ।