ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਜਲੰਧਰ ਵਿੱਚ ਪਹਿਲੀ ਵਾਰ ਸ਼੍ਰੀਮਦ ਭਾਗਵਤ ਗੀਤਾ ਦਾ ਗੁਣਗਾਨ ਕਰਨਗੇ ਕਥਾਕਾਰ ਜੈ ਕਿਸ਼ੋਰੀ ਜੀ

ਹਰ ਦਿਨ ਸ਼੍ਰੀਮਦ ਪ੍ਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਯੋਗ ਪੂਜਾ ਨਾਲ ਇਸ ਕਥਾ ਦੀ ਸਮਾਪਤੀ ਹੋਵੇਗੀ।

ਜਲੰਧਰ ਵਿੱਚ ਪਹਿਲੀ ਵਾਰ ਸ਼੍ਰੀਮਦ ਭਾਗਵਤ ਗੀਤਾ ਦਾ ਗੁਣਗਾਨ ਕਰਨਗੇ ਕਥਾਕਾਰ ਜੈ ਕਿਸ਼ੋਰੀ ਜੀ
Follow Us
davinder-kumar-jalandhar
| Updated On: 09 Feb 2023 15:04 PM IST
ਜਲੰਧਰ। 20 ਫਰਵਰੀ ਤੋਂ 26 ਫਰਵਰੀ ਤੱਕ ਸ਼੍ਰੀਮਦ ਭਾਗਵਤ ਕਥਾ ਦੇ ਗਿਆਨ ਦੀ ਬਰਸਾਤ ਹੋਵੇਗੀ। ਇਹ ਸਮਾਗਮ ਪਟੇਲ ਚੌਕ ਨੇੜੇ ਸਾਈ ਦਾਸ ਸਕੂਲ ਦੀ ਗਰਾਊਂਡ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਕਥਾਕਾਰ ਜੈ ਕਿਸ਼ੋਰੀ ਜੀ ਸ਼੍ਰੀਮਦ ਭਾਗਵਤ ਗੀਤਾ ਦਾ ਗੁਣਗਾਨ ਕਰਨਗੇ।

ਜੈ ਕਿਸ਼ੋਰੀ ਜੀ ਦਾ ਪਹਿਲਾ ਪ੍ਰੋਗਰਾਮ

ਜਲੰਧਰ ਵਿੱਚ ਪਹਿਲੀ ਵਾਰ ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਸੇਵਾ ਪਰਿਵਾਰ ਦੀ ਤਰਫੋਂ ਸ਼੍ਰੀਮਦ ਭਾਗਵਤ ਗੀਤਾ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਮਗ 20 ਫਰਵਰੀ ਤੋਂ 26 ਫਰਵਰੀ ਤੱਕ ਸਾਈਂ ਦਾਸ ਸਕੂਲ ਦੀ ਗਰਾਊਂਡ ਪਟੇਲ ਚੌਂਕ ਵਿਖੇ ਸ਼ਾਮ 4 ਤੋਂ 9 ਵਜੇ ਤੱਕ ਆਯੋਜਿਤ ਕੀਤਾ ਗਿਆ ਹੈ । ਸ਼੍ਰੀਮਦ ਭਾਗਵਤ ਗੀਤਾ ਨੂੰ ਅੰਤਰਰਾਸ਼ਟਰੀ ਕਥਾਵਾਚਕ ਜੈ ਕਿਸ਼ੋਰੀ ਜੀ ਆਪਣੇ ਸ਼੍ਰੀ ਮੁੱਖ ਤੋ ਗੁਣਗਾਨ ਕਰਨਗੇ । ਇਸ ਸਬੰਧੀ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ।

ਪਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ

ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਇਸ ਸ਼੍ਰੀਮਦ ਭਾਗਵਤ ਕਥਾ ਦੇ ਹਰ ਦਿਨ ਪ੍ਰਮਾਤਮਾ ਦੇ ਵੱਖ-ਵੱਖ ਅਵਤਾਰਾਂ ਦੀ ਕਥਾ ਦਾ ਵਰਣਨ ਕੀਤਾ ਜਾਵੇਗਾ ਅਤੇ 26 ਫਰਵਰੀ ਨੂੰ ਯੋਗ ਪੂਜਾ ਨਾਲ ਇਸ ਕਥਾ ਦੀ ਸਮਾਪਤੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਭਗਵਤ ਗੀਤਾ ਸਮਾਗਮ ਵਿੱਚ ਨਾਮਵਰ ਹਸਤੀਆ ਵੀ ਪਹੁੰਚ ਰਹੀਆਂ ਹਨ ਅਤੇ ਲੋਕਾਂ ਦੇ ਆਉਣ ਦਾ ਵੀ ਖਾਸ ਇੰਤਜ਼ਾਮ ਕੀਤਾ ਗਿਆ ਹੈ । ਵਿਧਾਇਕ ਨੇ ਕਿਹਾ ਕਿ ਮੀਡੀਆ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ ਤੇ ਮੀਡੀਆ ਨੂੰ ਵੀਵੀਆਈਪੀ ਪਾਸ ਵੀ ਦਿੱਤੇ ਜਾਣਗੇ ਤਾਂ ਜੋ ਮੀਡੀਆ ਕਰਮੀਆਂ ਨੂੰ ਕੋਈ ਪਰੇਸ਼ਾਨੀ ਜਾਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ।

ਮਿੱਠੀ ਆਵਾਜ਼ ਨੇ ਕਰੋੜਾਂ ਦਿਲਾਂ ‘ਚ ਬਣਾਈ ਥਾਂ

ਜੈ ਕਿਸ਼ੋਰੀ ਜੀ ਕਥਾਕਾਰ ਅਤੇ ਭਜਨ ਗਾਇਕਾ ਹਨ। ਉਹ ਭਾਗਵਤ ਗੀਤਾ, ਨਾਨੀ ਬਾਈ ਰੋ ਮੈਰੋ, ਰਾਮਾਇਣ ਆਦਿ ਸਮਾਗਮਾਂ ਦਾ ਆਯੋਜਨ ਕਰਦੇ ਹਨ । ਜੈ ਕਿਸ਼ੋਰੀ ਜੀ ਨੇ ਬਹੁਤ ਛੋਟੀ ਉਮਰ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਚ ਆਪਣੀ ਥਾਂ ਬਣਾਈ ਹੈ। ਜਦੋਂ ਜੈ ਕਿਸ਼ੋਰੀ ਜੀ ਨਾਨੀ ਬਾਈ ਰੋ ਮਾਈਰੋ ਗਾਉਂਦੀ ਹੈ ਤਾਂ ਸਰੋਤੇ ਆਪਣੇ-ਆਪ ਨੱਚਣ ਲਈ ਮਜਬੂਰ ਹੋ ਜਾਂਦੇ ਹਨ । 9 ਸਾਲ ਦੀ ਉਮਰ ਤੋਂ ਅਧਿਆਤਮਿਕਤਾ ਨਾਲ ਜੁੜੀ ਜੈ ਕਿਸ਼ੋਰੀ ਦੇ ਅੰਦਰ ਗਿਆਨ ਦਾ ਸਾਗਰ ਹੈ । ਉਨ੍ਹਾਂ ਦਾ ਅਸਲੀ ਨਾਮ ਜੈ ਸ਼ਰਮਾ ਹੈ, ਪਰ ਉਹ ਆਪਣੇ ਪ੍ਰਸ਼ੰਸਕਾਂ ਵਿੱਚ ਜਯਾ ਕਿਸ਼ੋਰੀ ਦੇ ਨਾਮ ਨਾਲ ਮਸ਼ਹੂਰ ਹਨ । ਜੈ ਕਿਸ਼ੋਰੀ ਜੀ ਜੀਵਨ ਪ੍ਰਬੰਧਨ ਸੁਝਾਅ ਅਤੇ ਪ੍ਰੇਰਣਾਦਾਇਕ ਭਾਸ਼ਣ ਲਈ ਮਸ਼ਹੂਰ ਹਨ । ਉਹ ਸਮੇਂ-ਸਮੇਂ ‘ਤੇ ਸੈਮੀਨਾਰਾਂ ਅਤੇ ਵੈਬਿਨਾਰਾਂ ਰਾਹੀਂ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀ ਗੱਲ ਰੱਖਦੀ ਹੈ । ਜਯਾ ਕਿਸ਼ੋਰੀ ਜੀ ਦੇ ਪ੍ਰਸ਼ੰਸਕਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਵੀ ਬਹੁਤ ਲੰਬੀ ਹੈ । ਉਨ੍ਹਾਂ ਦੇ ਫਾਲੋਅਰਸ ਲੱਖਾਂ ਨਹੀਂ ਕਰੋੜਾਂ ਵਿੱਚ ਹਨ।

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...