Gangster Lawrance Bishnoi ਦੀ ਚੱਲੀ ਨਿੱਜੀ ਚੈਨਲ ‘ਤੇ Live Interview, ਜੇਲ੍ਹ ਪ੍ਰਸ਼ਾਸ਼ਨ ਦੇ ਫੁੱਲੇ ਹੱਥ-ਪੈਰ
Gangster Interview: ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਿਰਕਾਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕਿੱਥੋਂ Mobile ਰਾਹੀਂ Live ਇੰਟਰਵਿਉ ਦਿੱਤਾ ਹੈ। ਬਠਿੰਡਾ ਕੇਂਦਰੀ ਜੇਲ੍ਹ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਹ ਇੰਟਰਵਿਊ ਉਨ੍ਹਾਂ ਦੀ ਜੇਲ੍ਹ ਚੋਂ ਨਹੀਂ ਚੱਲੀ ਹੈ ।
Lawrance Bishnoi ਦੀ ਚੱਲੀ ਨਿੱਜੀ ਚੈਨਲ 'ਤੇ Live Interview , ਜੇਲ੍ਹ ਪ੍ਰਸ਼ਾਸ਼ਨ ਦੇ ਫੁੱਲੇ ਹੱਥ-ਪੈਰ।
ਬਠਿੰਡਾ ਨਿਊਜ: ਗੈਂਗਸਟਰ ਲਾਰੈਂਸ ਬਿਸ਼ਨੋਈ (Lawrance Bishnoi) ਦੀ ਇੱਕ ਨਿੱਜੀ ਚੈਨਲ ਤੇ Live ਇੰਟਰਵਿਊ ਚੱਲਣ ਤੋਂ ਬਾਅਦ ਜੇਲ੍ਹ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪੂਰਾ ਜੇਲ੍ਹ ਪ੍ਰਸ਼ਾਸਨ ਇੱਕ ਵਾਰ ਮੁੱੜ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ, ਕਿਉਂਕਿ ਲਾਰੇਂਸ ਬਿਸ਼ਨੋਈ ਇਸ ਵੇਲ੍ਹੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬਿਸ਼ਨੋਈ ਦੀ ਇਹ ਇੰਟਰਵਿਊ ਨਾ ਤਾਂ ਬਠਿੰਡਾ ਕੇਂਦਰੀ ਜੇਲ੍ਹ ਦੀ ਹੈ ਅਤੇ ਨਾ ਹੀ ਪੰਜਾਬ ਦੀ ਕਿਸੇ ਵੀ ਜੇਲ੍ਹ ਦੀ ਹੈ।
ਜੇਲ੍ਹ ਅਧਿਕਾਰੀਆਂ ਦਾ ਦਾਅਵਾ – ਪੁਰਾਣਾ ਹੈ ਵੀਡੀਓ
ਕੇਂਦਰੀ ਜੇਲ੍ਹ ਬਠਿੰਡਾ ਦੇ ਸੁਪਰੀਡੈਂਟ ਐਨਡੀ ਨੇ ਕਿਹਾ ਕਿ ਬਠਿੰਡਾ ਕੇਂਦਰੀ ਜੇਲ੍ਹ (Bathinda Central Jail) ਵਿਚ ਸੁਰੱਖਿਆ ਦੇ ਬਹੁਤ ਹੀ ਕਰੜੇ ਬੰਦੋਬਸਤ ਹਨ। ਜੇਲ੍ਹ ਵਿੱਚ ਕੋਈ ਵੀ ਮੋਬਾਈਲ ਫੋਨ ਨਹੀਂ ਚਲਾ ਸਕਦਾ। ਹਰ ਥਾਈਂ ਜੈਮਰ ਲੱਗੇ ਹੋਏ ਹਨ। ਉਨ੍ਹਾਂ ਇਸ ਵੀਡੀਓ ਦੇ ਪੁਰਾਣਾ ਹੋਣ ਦਾ ਦਾਅਵਾ ਕੀਤਾ ਹੈ।ਗੈਂਗਸਟਰ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲੇ ਕਤਲ ਕਾਂਡ ਦਾ ਮਾਸਟਰ ਮਾਇੰਡ ਹੈ ਅਤੇ ਉਸ ਉੱਤੇ ਪੰਜਾਬ, ਯੂਪੀ, ਰਾਜਸਥਾਨ ਅਤੇ ਹਰਿਆਣਾ ਸੂਬਿਆਂ ਦੇ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਰਾਜਸਥਾਨ ਪੁਲਿਸ ਕੁਝ ਦਿਨ ਪਹਿਲਾਂ ਲੌਰੇਂਸ ਬਿਸ਼ਨੋਈ ਨੂੰ ਬਠਿੰਡਾ ਕੇਂਦਰੀ ਜੇਲ੍ਹ ਵਿਚ ਛੱਡ ਕੇ ਗਈ ਸੀ।
ਉੱਧਰ, ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਨੇ ਕਿਹਾ ਕਿ ਬਲਕੌਰ ਸਿੰਘ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸ ਦੀ ਸ਼ਿਕਾਇਤ ਉਤੇ ਪੰਜਾਬ ਪੁਲਿਸ ਨੇ ਕਈ ਅਜਿਹੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦਾ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਲਕੌਰ ਸਿੰਘ ਨੂੰ ਧਮਕੀਆਂ ਦੇਣ ਦੇ ਸਵਾਲ ਉਤੇ ਲਾਰੈਂਸ ਬਿਸ਼ਨੋਈ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਨਾ ਤਾਂ ਕੋਈ ਅਜਿਹੀ ਚਿੱਠੀ ਲਿਖੀ ਗਈ ਅਤੇ ਨਾ ਹੀ ਕਿਸੇ ਦੇ ਜਰੀਏ ਲਿੱਖਵਾਈ ਗਈ ਹੈ। ਉਸਨੇ ਕਿਹਾ ਕਿ ਜੇਕਰ ਕਿਸੇ ਹੋਰ ਨੇ ਅਜਿਹਾ ਕੀਤਾ ਹੈ,ਤਾਂ ਉਸ ਲਈ ਮੈਂ ਜਿੰਮੇਦਾਰ ਨਹੀਂ ਹੈ।
ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਲਾਰੈਂਸ ਬਿਸ਼ਨੋਈ ਨੇ ਕਿਹਾ, ‘ਸਾਡੇ ਭਰਾ ਦਾ ਕਤਲ ਕਰਵਾਉਣ ‘ਚ ਉਸ ਦਾ ਹੱਥ ਸੀ। ਸਾਡੀ ਲੜਾਈ ਮੂਸੇਵਾਲੇ ਨਾਲ ਸੀ, ਨਾ ਕਿ ਉਸ ਦੇ ਪਰਿਵਾਰ ਨਾਲ । ਉਸ ਨੇ ਸਾਡੇ ਭਰਾਵਾਂ ਨੂੰ ਮਰਵਾਇਆ, ਇਸ ਲਈ ਸਾਡੇ ਭਰਾਵਾਂ ਨੇ ਉਸ ਨੂੰ ਮਰਵਾਇਆ ਹੋਵੇਗਾ। ਉਸ ਦੇ ਪਰਿਵਾਰ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ।”