ਕਬੱਡੀ ਕੱਪ ਨੂੰ ਲੈ ਕੇ ਹੋਇਆ ਸੀ ਝਗੜਾ, ਲਾਰੈਂਸ-ਗੋਲਡੀ ਨਾਲ ਫ਼ੋਨ ‘ਤੇ ਝਗੜਾ, ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਸਚਿਨ ਥਾਪਨ ਦਾ ਵੱਡਾ ਖੁਲਾਸਾ

Updated On: 

11 Oct 2023 17:25 PM

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਅਜ਼ਰਬਾਈਜ਼ਾਨ ਤੋਂ ਡਿਪੋਰਟ ਕਰਕੇ ਲਿਆਂਦੇ ਗਏ ਗੈਂਗਸਟਰ ਸਚਿਨ ਥਾਪਨ ਨੇ ਪੁਲਿਸ ਦੀ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਕਬੱਡੀ ਕੱਪ ਨੂੰ ਲੈ ਕੇ ਮੂਸੇਵਾਲਾ ਦਾ ਲਾਰੈਂਸ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਲਾਰੈਂਸ ਅਤੇ ਗੋਲਡੀ ਦੀ ਮੂਸੇਵਾਲਾ ਨਾਲ ਫੋਨ 'ਤੇ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਗਈ।

ਕਬੱਡੀ ਕੱਪ ਨੂੰ ਲੈ ਕੇ ਹੋਇਆ ਸੀ ਝਗੜਾ, ਲਾਰੈਂਸ-ਗੋਲਡੀ ਨਾਲ ਫ਼ੋਨ ਤੇ ਝਗੜਾ, ਸਿੱਧੂ ਮੂਸੇਵਾਲਾ ਕਤਲ ਕਾਂਡ ਚ ਗੈਂਗਸਟਰ ਸਚਿਨ ਥਾਪਨ ਦਾ ਵੱਡਾ ਖੁਲਾਸਾ
Follow Us On

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਤੀਜੇ ਸਚਿਨ ਥਾਪਨ ਨੇ ਮਾਨਸਾ ਪੁਲਿਸ ਦੀ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਉਸਨੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਜਦੋਂ ਮੂਸੇਵਾਲੇ ਦੀ ਕਤਲ ਦੀ ਯੋਜਨਾ ਬਣਾਈ ਗਈ ਤਾਂ ਉਹ ਜੇਲ੍ਹ ਵਿੱਚ ਲਾਰੈਂਸ ਦੇ ਨਾਲ ਹੀਸੀ। ਉਸਨੂੰ 2021 ਵਿੱਚ ਹੀ ਪਤਾ ਲੱਗ ਗਿਆ ਸੀ ਕਿ ਮੂਸੇਵਾਲਾ ਦਾ ਕਤਲ ਹੋ ਜਾਵੇਗਾ। ਸਚਿਨ ਨੂੰ ਅਜ਼ਰਬਾਈਜਾਨ ਤੋਂ ਭਾਰਤ ਲਿਆਉਣ ਤੋਂ ਬਾਅਦ ਮਾਨਸਾ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਬੁੱਧਵਾਰ ਨੂੰ ਜਦੋਂ ਉਸ ਨੂੰ ਕਾਲੇ ਪੀਲੀਏ ਦੀ ਸ਼ਿਕਾਇਤ ਹੋਈ ਤਾਂ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਸਚਿਨ ਥਾਪਨ ਨੇ ਦੱਸਿਆ ਕਿ ਉਹ ਲਾਰੇੈਂਸ ਬਿਸ਼ਨੋਈ ਦੇ ਨਾਲ ਅਗਸਤ 2021 ਵਿੱਚ ਅਜਮੇਰ ਜੇਲ੍ਹ ਵਿੱਚ ਬੰਦ ਸੀ। ਉਸ ਦੌਰਾਨ ਭਾਗੋਮਾਜਰਾ ਵਿੱਚ ਕਬੱਡੀ ਕੱਪ ਹੋਣਾ ਸੀ। ਇਹ ਕਬੱਡੀ ਕੱਪ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਵੱਲੋਂ ਕਰਵਾਇਆ ਜਾ ਰਿਹਾ ਸੀ। ਲਾਰੈਂਸ ਨੇ ਮੂਸੇਵਾਲਾ ਨੂੰ ਫੋਨ ਕਰਕੇ ਚੇਤਾਵਨੀ ਦਿੱਤੀ ਕਿ ਉਹ ਇਸ ਕੱਪ ‘ਤੇ ਨਾ ਜਾਵੇ। ਲੱਕੀ ਪਟਿਆਲ ਸਾਡਾ ਦੁਸ਼ਮਣ ਹੈ।

ਮੂਸੇਵਾਲਾ ਦੇ ਜਾਣ ਤੇ ਲਾਰੈਂਸ ਨੇ ਫੋਨ ‘ਤੇ ਕੱਢੀਆਂ ਗਾਲ੍ਹਾਂ

ਲਾਰੈਂਸ ਦੇ ਇਨਕਾਰ ਦੇ ਬਾਵਜੂਦ ਸਿੱਧੂ ਮੂਸੇਵਾਲਾ ਉੱਸ ਕਬੱਡੀ ਕੱਪ ਵਿੱਚ ਗਿਆ ਸੀ। ਬਾਅਦ ਵਿੱਚ ਲਾਰੈਂਸ ਨੇ ਮੂਸੇਵਾਲਾ ਨੂੰ ਫੋਨ ਕਰਕੇ ਪੁੱਛਿਆ ਕਿ ਮੇਰੇ ਇਨਕਾਰ ਕਰਨ ਦੇ ਬਾਵਜੂਦ ਤੁੰ ਉੱਥੇ ਕਿਉਂ ਗਿਆ? ਪੁਲਿਸ ਸੂਤਰਾਂ ਅਨੁਸਾਰ, ਸਚਿਨ ਥਾਪਨ ਨੇ ਦੱਸਿਆ ਕਿ ਲਾਰੈਂਸ ਨੇ ਮੂਸੇਵਾਲਾ ਨੂੰ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਮੂਸੇਵਾਲਾ ਨੇ ਵੀ ਉਸੇ ਤਰ੍ਹਾਂ ਲਾਰੇਂਸ ਨੂੰ ਜਵਾਬ ਦਿੱਤਾ ਸੀ।

ਇਸਤੋਂ ਬਾਅਦ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਫ਼ੋਨ ਕੀਤਾ ਤਾਂ ਮੂਸੇਵਾਲਾ ਨੇ ਕਿਹਾ- ਲਾਰੈਂਸ ਨੂੰ ਕਹੋ ਜੋ ਕਰਨਾ ਚਾਹੂੰਦਾ ਹੈ ਕਰ ਲਵੇ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾੜ ਨੂੰ ਫੋਨ ਕੀਤਾ। ਲਾਰੈਂਸ ਨੇ ਉਸ ਨੂੰ ਦੱਸਿਆ ਕਿ ਮੇਰੇ ਰੋਕਣ ‘ਤੇ ਵੀ ਮੂਸੇਵਾਲਾ ਉੱਥੇ ਚਲਾ ਗਿਆ। ਜਿਸ ਤੇ ਗੋਲਡੀ ਬਰਾੜ ਨੇ ਮੂਸੇਵਾਲਾ ਨੂੰ ਫੋਨ ਕੀਤਾ ਸੀ।

ਸਚਿਨ ਥਾਪਨ ਦਾ ਦਾਅਵਾ ਹੈ ਕਿ ਮੂਸੇਵਾਲਾ ਨੇ ਗੋਲਡੀ ਬਰਾੜ ਨੂੰ ਫੋਨ ਤੇ ਕਿਹਾ ਕਿ ਜੇਕਰ ਤੁਸੀਂ ਕਿਸੇ ਹੋਰ ਬਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਕਰੋ। ਲਾਰੈਂਸ ਨੂੰ ਵੀ ਕਹਿ ਦੇਣਾ ਕਿ ਜੋ ਕਰਨਾ ਚਾਵੇ ਕਰ ਲਵੇ। ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ। ਸਚਿਨ ਦਾ ਕਹਿਣਾ ਹੈ ਕਿ ਮੂਸੇਵਾਲਾ ਦੇ ਕਤਲ ਦੀ ਯੋਜਨਾ ਉਸੇ ਸਮੇਂ ਤੋਂ ਸ਼ੁਰੂ ਹੋ ਗਈ ਸੀ।

ਮਾਨਸਾ ਦੇ ਪਿੰਡ ਮੂਸੇਵਾਲਾ ਦਾ ਕਤਲ

ਦੱਸ ਦੇਈਏ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਦੋ ਦੋਸਤਾਂ ਨਾਲ ਬਿਨਾਂ ਸੁਰੱਖਿਆ ਦੇ ਥਾਰ ਗੱਡੀ ਤੇ ਜਾਂਦੇ ਸਮੇਂ ਉਨ੍ਹਾਂ ਨੂੰ ਪੰਜਾਬ-ਹਰਿਆਣਾ ਦੇ 6 ਸ਼ੂਟਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ। ਉਨ੍ਹਾਂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਸਾਥੀ ਗੋਲਡੀ ਬਰਾੜ ਨੇ ਲਈ ਸੀ। ਪੁਲਿਸ ਨੇ ਇਸ ਕੇਸ ਵਿੱਚ ਲਾਰੈਂਸ-ਗੋਲਡੀ ਸਮੇਤ 30 ਤੋਂ ਵੱਧ ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਕਈਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ।