ਕਾਲਜ ਦੀ ਐਲੂਮਨੀ ਲਿਸਟ ‘ਚ ਗੈਂਗਸਟਰ ਲਾਰੈਂਸ, ਮੈਨੇਜਮੈਂਟ ਦੀ ਸਫ਼ਾਈ- ਅਸੀਂ ਨਹੀਂ ਕੀਤਾ ਸ਼ਾਮਲ
Gangster Lawrance Bishnoi: ਗੈਂਗਸਟਰ ਲਾਰੈਂਸ ਮੂਲ ਰੂਪ ਤੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੇ 12ਵੀਂ ਜਮਾਤ ਤੱਕ ਅਬੋਹਰ ਜ਼ਿਲ੍ਹੇ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ 2010 ਵਿੱਚ ਕਾਲਜ ਦੀ ਪੜ੍ਹਾਈ ਲਈ ਚੰਡੀਗੜ੍ਹ ਆ ਗਿਆ। ਉਸ ਨੇ ਆਪਣੀ ਅਗਲੀ ਪੜ੍ਹਾਈ ਡੀਏਵੀ ਕਾਲਜ ਚੰਡੀਗੜ੍ਹ ਤੋਂ ਕੀਤੀ ਸੀ।
ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਸੂਚੀ ਵਿੱਚ ਗੈਂਗਸਟਰ ਲਾਰੈਂਸ ਦਾ ਨਾਂ ਤੀਜੇ ਨੰਬਰ ਤੇ ਆ ਰਿਹਾ ਹੈ। ਇਹ ਸੂਚੀ ਗੂਗਲ ਸਰਚ ਦੌਰਾਨ ਮੁੱਖ ਪੰਨੇ ‘ਤੇ ਦਿਖਾਈ ਜਾ ਰਹੀ ਹੈ। ਜਿਸ ‘ਚ ਨੀਰਜ ਚੋਪੜਾ ਦਾ ਨਾਂ ਪਹਿਲੇ ਨੰਬਰ ‘ਤੇ, ਵਿਕਰਮ ਬੱਤਰਾ ਦੂਜੇ ਨੰਬਰ ‘ਤੇ ਅਤੇ ਲਾਰੈਂਸ ਤੀਜੇ ਨੰਬਰ ‘ਤੇ ਹੈ।
ਇਸ ਸੂਚੀ ‘ਚ ਕ੍ਰਿਕਟਰ ਯੁਵਰਾਜ ਸਿੰਘ, ਕਪਿਲ ਦੇਵ, ਆਯੁਸ਼ਮਾਨ ਖੁਰਾਨਾ ਅਤੇ ਪੰਜਾਬ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਵਰਗੇ ਕਈ ਲੋਕਾਂ ਦੇ ਨਾਂ ਸ਼ਾਮਲ ਹਨ। ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ ‘ਤੇ ਇਸ ਤਰ੍ਹਾਂ ਨਾਲ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਖਿਆ ਗਿਆ ਹੈ। ਜੇਕਰ ਗੂਗਲ ਸਰਚ ‘ਚ ਅਜਿਹਾ ਕੁਝ ਪਾਇਆ ਗਿਆ ਤਾਂ ਇਸ ਲਈ ਕਾਰਵਾਈ ਕੀਤੀ ਜਾਵੇਗੀ।
ਕਾਂਗਰਸੀ ਵਿਦਿਆਰਥੀ ਆਗੂ ਨੇ ਕੀਤੀ ਨਿਖੇਧੀ
ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐਨਐਸਯੂਆਈ ਦੇ ਪੰਜਾਬ ਪ੍ਰਧਾਨ ਇਸਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਗੈਂਗਸਟਰ ਲਾਰੈਂਸ ਨੂੰ ਨੋਟੇਬਲ ਸਾਬਕਾ ਵਿਦਿਆਰਥੀ ਦੱਸਣਾ ਕਾਲਜ ਦੀ ਗਲਤੀ ਹੈ। ਇਸ ਨਾਲ ਸਮਾਜ ਦੇ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪਵੇਗਾ। ਇਸ ਕਾਲਜ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਚੰਡੀਗੜ੍ਹ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਿਆਂਦਾ ਜਾ ਸਕੇ।
Deeply disappointed at Lawrence Bishnoi being highlighted as DAV College Chandigarh’s notable alum. Such associations can adversely influence our youth. DAV College should ensure that such associations are removed from Google search results.@AAPPunjab @PunjabPoliceInd @HMOIndia pic.twitter.com/XnhBqqZQZh
— Isherpreet Singh (@IsherpreetS) December 7, 2023
ਇਹ ਵੀ ਪੜ੍ਹੋ
ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਰਹਿ ਚੁੱਕਾ ਹੈ ਲਾਰੈਂਸ
ਲਾਰੈਂਸ ਬਿਸ਼ਨੋਈ 2011-2012 ਵਿੱਚ ਚੰਡੀਗੜ੍ਹ ਵਿੱਚ ਆਪਣੀ ਪੜ੍ਹਾਈ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ SOPU ਦੇ ਪ੍ਰਧਾਨ ਰਹਿ ਚੁੱਕਾ ਹੈ। ਲਾਰੈਂਸ ਬਿਸ਼ਨੋਈ ਵਿਰੁੱਧ ਪਹਿਲੀ ਐਫਆਈਆਰ ਹੱਤਿਆ ਦੀ ਕੋਸ਼ਿਸ਼ ਦੀ ਸੀ। ਇਸ ਤੋਂ ਬਾਅਦ ਅਪਰੈਲ 2010 ਵਿੱਚ ਨਾਜਾਇਜ਼ ਕਬਜ਼ੇ ਦਾ ਕੇਸ ਅਤੇ ਫਰਵਰੀ 2011 ਵਿੱਚ ਕੁੱਟਮਾਰ ਅਤੇ ਮੋਬਾਈਲ ਫੋਨ ਖੋਹਣ ਦਾ ਕੇਸ ਦਰਜ ਹੋਇਆ ਸੀ।
ਗੋਗਾਮੇੜੀ ਦੇ ਕਤਲ ਵਿੱਚ ਲਾਰੈਂਸ ਦਾ ਨਾਂ ਸ਼ਾਮਲ
ਹਾਲ ਹੀ ਵਿੱਚ ਰਾਜਸਥਾਨ ਦੇ ਜੈਪੁਰ ਵਿੱਚ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਵੀ ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਮੰਗਲਵਾਰ ਨੂੰ ਦਿਨ ਦਿਹਾੜੇ ਤਿੰਨ ਬਦਮਾਸ਼ ਗੋਗਾਮੇੜੀ ਦੇ ਘਰ ‘ਚ ਦਾਖਲ ਹੋਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਬਿਸ਼ਨੋਈ ਦੇ ਗੁਰਗੇ ਰੋਹਿਤ ਗੋਦਾਰਾ ਨੇ ਫੇਸਬੁੱਕ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਦਾ ਨਾਂ ਕਤਲ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਵਾਰ-ਵਾਰ ਸਾਹਮਣੇ ਆਉਂਦਾ ਰਹਿੰਦਾ ਹੈ। ਉਹ 2014 ਤੋਂ ਜੇਲ੍ਹ ਅੰਦਰੋਂ ਆਪਣਾ ਗੈਂਗ ਚਲਾ ਰਿਹਾ ਹੈ।