ਮੂਸੇਵਾਲਾ ਕਤਲ ਕੇਸ: ਸਾਜ਼ਿਸ਼ਕਰਤਾ ਸਚਿਨ ਥਾਪਨ ਦਾ ਚਲਾਨ ਕੋਰਟ 'ਚ ਪੇਸ਼, 155 ਗਵਾਹਾਂ ਦੇ ਬਿਆਨ ਤੇ ਤਿਆਰ ਹੋਈ ਰਿਪੋਰਟ | Sidhu Moosewala murder case Conspirator Sachin Thapan challan presented in court report prepared on the statement of 155 witnesses Punjabi news - TV9 Punjabi

ਮੂਸੇਵਾਲਾ ਕਤਲ ਕੇਸ: ਸਾਜ਼ਿਸ਼ਕਰਤਾ ਸਚਿਨ ਥਾਪਨ ਦਾ ਚਲਾਨ ਕੋਰਟ ‘ਚ ਪੇਸ਼, 155 ਗਵਾਹਾਂ ਦੇ ਬਿਆਨ ‘ਤੇ ਤਿਆਰ ਹੋਈ ਰਿਪੋਰਟ

Updated On: 

11 Jan 2024 19:02 PM

ਜਾਣਕਾਰੀ ਅਨੁਸਾਰ ਸ਼ਚਿਨ ਥਾਪਨ ਦੇ ਖਿਲਾਫ ਦਾਇਰ ਕੀਤੀ ਗਈ ਚਾਰਜ਼ਸ਼ੀਟ ਨੂੰ 155 ਗਵਾਹਾਂ ਦੋ ਅਧਾਰ 'ਤੇ ਦਰਜ਼ ਕੀਤਾ ਗਿਆ ਹੈ, ਜਿਸ ਚ 8 ਸਰਕਾਰੀ ਅਤੇ 147 ਪ੍ਰਾਈਵੇਟ ਗਵਾਹ ਸ਼ਾਮਲ ਹਨ। ਪਲਿਨ ਨੇ ਸਚਿਨ ਥਾਪਨ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮੁਲਜ਼ਮਾ ਨੂੰ ਬੋਲੈਰੋ ਕਾਰ ਉਪਲਬਧ ਕਰਵਾਈ ਸੀ। ਇਸ ਦੇ ਨਾਲ ਉਸ ਨੇ ਗੈਂਗਸਟਰ ਬਲਦੇਵ ਨਿੱਕੂ ਅਤੇ ਸੰਜੀਵ ਕੇਂਕੜਾ ਨੂੰ ਰੇਕੀ ਲਈ ਤਿਆਰ ਕੀਤੀ ਸੀ।

ਮੂਸੇਵਾਲਾ ਕਤਲ ਕੇਸ: ਸਾਜ਼ਿਸ਼ਕਰਤਾ ਸਚਿਨ ਥਾਪਨ ਦਾ ਚਲਾਨ ਕੋਰਟ ਚ ਪੇਸ਼, 155 ਗਵਾਹਾਂ ਦੇ ਬਿਆਨ ਤੇ ਤਿਆਰ ਹੋਈ ਰਿਪੋਰਟ
Follow Us On

ਪੰਜਾਬੀ ਦਿੱਗਜ ਸਿੰਗਰ ਸਿੱਧੂ ਮੁਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਨੇ ਤੀਜੇ ਅਤੇ ਮੁੱਖ ਮੁਲਜ਼ਮ ਸਚਿਨ ਥਾਪਨ ਦੇ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਬੀਤੀ ਦਿਨੀਂ ਸੁਣਵਾਈ ਦੌਰਾਨ ਸਚਿਨ ਨੂੰ ਦਿੱਲੀ ਤੋਂ ਲਿਆ ਕੇ ਮਾਨਸਾ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਦੱਸ ਦਈਏ ਕਿ ਸਚਿਨ ਹੁਣ NIA ਦੀ ਹਿਰਾਸਤ ‘ਚ ਹੈ, ਜਿੱਥੇ ਉਸ ਦੇ ਖਿਲਾਫ ਗੈਂਗਸਟਰ ਅਤੇ ਟੈਰਰ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਾਣਕਾਰੀ ਅਨੁਸਾਰ ਸ਼ਚਿਨ ਥਾਪਨ ਦੇ ਖਿਲਾਫ ਦਾਇਰ ਕੀਤੀ ਗਈ ਚਾਰਜ਼ਸ਼ੀਟ ਨੂੰ 155 ਗਵਾਹਾਂ ਦੋ ਅਧਾਰ ‘ਤੇ ਦਰਜ਼ ਕੀਤਾ ਗਿਆ ਹੈ, ਜਿਸ ‘ਚ 8 ਸਰਕਾਰੀ ਅਤੇ 147 ਪ੍ਰਾਈਵੇਟ ਗਵਾਹ ਸ਼ਾਮਲ ਹਨ। ਪਲਿਨ ਨੇ ਸਚਿਨ ਥਾਪਨ ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮੁਲਜ਼ਮਾ ਨੂੰ ਬੋਲੈਰੋ ਕਾਰ ਉਪਲਬਧ ਕਰਵਾਈ ਸੀ। ਇਸ ਦੇ ਨਾਲ ਉਸ ਨੇ ਗੈਂਗਸਟਰ ਬਲਦੇਵ ਨਿੱਕੂ ਅਤੇ ਸੰਜੀਵ ਕੇਂਕੜਾ ਨੂੰ ਰੇਕੀ ਲਈ ਤਿਆਰ ਕੀਤੀ ਸੀ।

ਸਚਿਨ ਥਾਪਨ ਨੇ ਇਸ ਦੇ ਨਾਲ ਨਿੱਕੂ ਅਤੇ ਕੇਂਕੜਾ ਨੂੰ ਉਸ ਜਗ੍ਹਾ ਬਾਰੇ ਵੀ ਜਾਣਕਾਰੀ ਦਿੱਤੀ ਸੀ, ਜਿੱਥੋਂ ਹਥਿਆਰਾਂ ਲਏ ਜਾਣੇ ਸਨ। ਜਦੋਂ ਸਿੱਧੂ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਸਚਿਨ ਨੇ ਸ਼ੂਟਰਾਂ ਦਾ ਫਤਿਹਾਬਾਦ ਚ ਸਾਂਵਰਿਆ ਹੋਟਲ ‘ਚ ਠਹਿਰਣ ਦਾ ਇੰਤਜ਼ਾਮ ਕੀਤਾ ਸੀ। ਤੁਹਾਨੂੰ ਦੱਸ ਦਈਏ ਕਿ ਸਚਿਨ ਥਾਪਨ ਫਾਜਿਲਕਾ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਇਸ਼ ਮਾਮਲੇ ਚ ਸਚਿਨ ਥਾਪਨ ਦੇ ਖਿਲਾਫ 12 ਧਾਰਾਵਾਂ ਲਗਾਈਆਂ ਹਨ। ਮਾਨਸਾ ਸੀਜੀਐਮ ਕੋਰਟ ‘ਚ ਪੇਸ਼ ਕੀਤੇ ਗਏ ਚਲਾਨ ‘ਚ ਉਸ ‘ਤੇ ਧਾਰਾ 302, 307, 341, 427, 120-B, 109, 473, 326, 148, 149,212 ਅਤੇ 201 ਦੇ ਨਾਲ ਆਰਮਸ ਐਕਟ ਵੀ ਲਗਾਇਆ ਗਿਆ ਹੈ। ਇਸ ਮਾਮਲੇ ‘ਚ ਹੁਣ ਅਗਲੇਰੀ ਸੁਣਵਾਈ 23 ਜਨਵਰੀ ਨੂੰ ਤੈਅ ਕੀਤੀ ਗਈ ਹੈ।

ਦੱਸ ਦਈਏ ਕਿ ਸਚਿਨ ਥਾਪਨ ਨੂੰ ਤਕਰੀਬਨ 5 ਮਹੀਨੇ ਪਹਿਲੇ ਅਜ਼ਰਬੈਜਾਨ ਤੋਂ ਭਾਰਤ ਲਿਆਂਦਾ ਗਿਆ ਸੀ। ਸਚਿਨ ਗੈਂਗਸਟਰ ਲਾਰੈਂਸ਼ ਬਿਸ਼ਨੋਈ ਦਾ ਭਾਂਜਾ ਹੈ। ਸਿੱਧੂ ਦੇ ਕਤਲ ਤੋਂ ਬਾਅਦ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਜਾਅਲੀ ਪਾਸਪੋਰਟ ਦੇ ਨਾਲ ਵਿਦੇਸ਼ ਭੱਜ ਗਿਆ ਸੀ। ਅਨਮੋਲ ਅਤੇ ਸਚਿਨ ਨੇਪਾਲ ਦੇ ਰਸਤੇ ਦੁਬਈ ਭੱਜ ਗਏ, ਜਿੱਧੋਂ ਅਨਮੋਲ ਕੈਨੇਡਾ ਭੱਜ ਗਿਆ ਸੀ, ਪਰ ਸਚਿਨ ਅਜ਼ਰਬੈਜਾਨ ਚ ਜਾਅਲੀ ਪਾਸਪੋਰਟ ਦੇ ਚਲਦੇ ਗਿਰਫਤਾਰ ਕਰ ਲਿਆ ਗਿਆ ਸੀ।

Exit mobile version