Online ਰਿਸ਼ਵਤ ਲੈ ਕੇ ਤਸਕਰਾਂ ਨੂੰ ਦਿੰਦੇ ਸੀ ਮੋਬਾਇਲ-ਨਸ਼ੀਲਾ ਪਦਾਰਥ, ਲੁਧਿਆਣਾ ਜੇਲ੍ਹ ਦੇ 2 ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

Updated On: 

24 Jan 2024 16:01 PM

Deputy Superintendents arrested: ਲੁਧਿਆਣਾ ਪੁਲਿਸ ਨੇ 2 ਡਿਪਟੀ ਸੁਪਰਡੈਂਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕੈਦੀਆਂ ਦੇ ਪਰਿਵਾਰਾਂ ਤੋਂ ਆਨਲਾਈਨ ਰਿਸ਼ਵਤ ਲੈਕੇ ਕੈਦੀਆਂ ਤੱਕ ਮੋਬਾਇਲ ਅਤੇ ਨਸ਼ਾ ਪਹੁੰਚਾਇਆ ਕਰਦੇ ਸਨ। ਦਰਅਸਲ ਕੁੱਝ ਦਿਨਾਂ ਪਹਿਲਾਂ ਲੁਧਿਆਣਾ ਪੁਲਿਸ ਨੇ ਕੁੱਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਤੋਂ ਪੁੱਛਗਿਛ ਦੌਰਾਨ ਆਨ ਲਾਈਨ ਰਿਸ਼ਵਤ ਲੈਣ ਦੇ ਮਾਮਲੇ ਦਾ ਖੁਲਾਸਾ ਹੋਇਆ।

Online ਰਿਸ਼ਵਤ ਲੈ ਕੇ ਤਸਕਰਾਂ ਨੂੰ ਦਿੰਦੇ ਸੀ ਮੋਬਾਇਲ-ਨਸ਼ੀਲਾ ਪਦਾਰਥ, ਲੁਧਿਆਣਾ ਜੇਲ੍ਹ ਦੇ 2 ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ 2 ਡਿਪਟੀ ਸੁਪਰਡੈਂਟਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਰਿਸ਼ਵਤ ਲੈ ਕੇ ਜੇਲ੍ਹ ਦੀ ਬੈਰਕ ਵਿੱਚ ਕੈਦੀਆਂ ਨੂੰ ਨਸ਼ੀਲੇ ਪਦਾਰਥ ਅਤੇ ਮੋਬਾਈਲ ਫੋਨ ਸਪਲਾਈ ਕਰਦੇ ਸਨ। ਉਹ ਯੂਪੀਆਈ ਰਾਹੀਂ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਸ਼ਵਤ ਲੈਂਦੇ ਸਨ। ਮੁਲਜ਼ਮਾਂ ਦੀ ਪਹਿਚਾਣ ਡਿਪਟੀ ਸੁਪਰਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਫੜੇ ਗਏ ਸਮੱਗਲਰਾਂ ਨੇ ਇਨ੍ਹਾਂ ਦੋਵਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਜਿਨ੍ਹਾਂ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦਰਅਸਲ ਕੈਦੀਆਂ ਵਿੱਚ 19 ਦਿਨ ਪਹਿਲਾਂ ਇਸ ਜੇਲ੍ਹ ਦੇ ਕੈਦੀਆਂ ਨੇ ਜਨਮ ਦਿਨ ਦੀ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ‘ਚ ਆ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਇਨ੍ਹਾਂ ਦੋਵਾਂ ਮੁਲਜ਼ਮਾਂ ਤੋਂ ਜਨਮ ਦਿਨ ਦੀ ਪਾਰਟੀ ਵਿੱਚ ਵਰਤੇ ਗਏ ਮੋਬਾਈਲ ਦਾ ਲਿੰਕ ਵੀ ਮੰਗਿਆ ਜਾ ਰਿਹਾ ਹੈ। ਖ਼ਦਸਾ ਜਤਾਇਆ ਜਾ ਰਿਹਾ ਹੈ ਕਿ ਇਹ ਅਧਿਕਾਰੀ ਲੰਬੇ ਸਮੇਂ ਤੋਂ ਇਸ ਕੰਮ ਵਿੱਚ ਸ਼ਾਮਿਲ ਸਨ

7 ਦਿਨ ਪਹਿਲਾਂ ਫੜੇ ਗਏ ਤਸਕਰ ਦਾ ਖੁਲਾਸਾ

ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ 17 ਜਨਵਰੀ ਨੂੰ ਮੁਖਤਿਆਰ ਸਿੰਘ ਦੇ ਦੋ ਸਾਥੀਆਂ ਆਸ਼ੂ ਅਰੋੜਾ, ਸਾਹਿਲ ਜਿੰਦਲ, ਰਾਮ ਰਤਨ, ਤਰਨਤਾਰਨ ਦੇ ਪਿੰਡ ਸਰਹਾਲੀ ਦੇ ਦਿਲਪ੍ਰੀਤ ਸਿੰਘ ਅਤੇ ਸਸਰਾਲੀ ਕਲਾਂ ਦੀ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮਨਦੀਪ ਕੌਰ ਅਤੇ ਦਿਲਪ੍ਰੀਤ ਨੇ ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਅਧਿਕਾਰੀਆਂ ਦੀ ਮਦਦ ਨਾਲ ਜੇਲ੍ਹ ਵਿੱਚ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ।

ਮੁਲਜ਼ਮਾਂ ਰਾਹੀਂ ਕੀਤੀ ਜਾਂਦੀ ਸੀ ਖਰੀਦਦਾਰੀ

ਡੀਸੀਪੀ ਦੇਹਾਤ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੇਲ੍ਹ ਦੇ ਕੈਦੀ ਦਿਲਪ੍ਰੀਤ ਸਿੰਘ ਅਤੇ ਮਨਦੀਪ ਕੌਰ ਰਾਹੀਂ ਪਾਬੰਦੀਸ਼ੁਦਾ ਵਸਤੂਆਂ ਅਤੇ ਮੋਬਾਈਲ ਫੋਨ ਖਰੀਦਦੇ ਸਨ। ਦਿਲਪ੍ਰੀਤ ਅਤੇ ਮਨਦੀਪ ਸਿੰਘ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਦੇ ਡਿਪਟੀ ਸੁਪਰਡੈਂਟ ਗਗਨਦੀਪ ਸ਼ਰਮਾ ਅਤੇ ਸਤਨਾਮ ਸਿੰਘ ਨੂੰ ਦਿੰਦੇ ਸਨ, ਜੋ ਪੈਸੇ ਦੇ ਬਦਲੇ ਕੈਦੀਆਂ ਤੱਕ ਪਹੁੰਚਾਉਂਦੇ ਸਨ।

UPI ਤੋਂ ਰਿਸ਼ਵਤ ਲੈਂਦੇ ਦੋਵੇਂ ਅਧਿਕਾਰੀ

ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਜੇਲ ਅਧਿਕਾਰੀ ਯੂਪੀਆਈ ਰਾਹੀਂ ਪੈਸੇ ਲੈਂਦੇ ਸਨ। ਡੀਸੀਪੀ ਤੇਜਾ ਨੇ ਦੱਸਿਆ ਕਿ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਉਮੀਦ ਹੈ। ਪੁਲਿਸ ਯੂਪੀਆਈ ਲੈਣ-ਦੇਣ ਦੇ ਸਬੂਤ ਵਜੋਂ ਮੁਲਜ਼ਮ ਜੇਲ੍ਹ ਅਧਿਕਾਰੀਆਂ ਦੇ ਮੋਬਾਈਲ ਫ਼ੋਨ ਜ਼ਬਤ ਕਰੇਗੀ।