ਜੇਲ੍ਹ 'ਚ ਪੈਸਿਆਂ ਬਦਲੇ ਮਿਲਦਾ ਫੋਨ-ਸ਼ਰਾਬ, ਅੰਡਰ-ਟ੍ਰਾਇਲ ਕੈਦੀਆਂ ਦੇ ਪੁਲਿਸ ਮੁਲਾਜ਼ਮ 'ਤੇ ਇਲਜ਼ਾਮ | Ludhiana jail under trail prisoner claim police provid liquors and mobile for money know full detail in punjabi Punjabi news - TV9 Punjabi

ਜੇਲ੍ਹ ‘ਚ ਪੈਸਿਆਂ ਬਦਲੇ ਮਿਲਦਾ ਫੋਨ-ਸ਼ਰਾਬ, ਅੰਡਰ-ਟ੍ਰਾਇਲ ਕੈਦੀਆਂ ਦੇ ਪੁਲਿਸ ਮੁਲਾਜ਼ਮ ‘ਤੇ ਇਲਜ਼ਾਮ

Updated On: 

13 Dec 2023 16:03 PM

ਕੈਦੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਜੇਲ੍ਹ ਚ ਉਨ੍ਹਾਂ ਨੂੰ ਪੈਸਿਆਂ ਬਦਲੇ ਸ਼ਰਾਬ ਅਤੇ ਮੋਬਾਈਲ ਪੁਲਿਸ ਵੱਲੋਂ ਉਪਲਬਧ ਕਰਵਾਏ ਜਾਂਦੇ ਹਨ। ਕੈਦੀਆਂ ਨੇ ਪੁਲਿਸ ਤੇ ਪੇਸ਼ੀ ਦੌਰਾਨ ਸ਼ਰਾਬ ਪਿਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਖੁਲਾਸਾ ਕੀਤਾ ਕਿ ਜੇਕਰ ਕੋਈ ਕੈਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਤਾਂ ਉਹ 55 ਹਜ਼ਾਰ ਰੁਪਏ ਵਿਚ ਸਮਾਰਟ ਫੋਨ ਪ੍ਰਾਪਤ ਮਿਲ ਜਾਂਦਾ ਹੈ।

ਜੇਲ੍ਹ ਚ ਪੈਸਿਆਂ ਬਦਲੇ ਮਿਲਦਾ ਫੋਨ-ਸ਼ਰਾਬ, ਅੰਡਰ-ਟ੍ਰਾਇਲ ਕੈਦੀਆਂ ਦੇ ਪੁਲਿਸ ਮੁਲਾਜ਼ਮ ਤੇ ਇਲਜ਼ਾਮ
Follow Us On

ਲੁਧਿਆਣਾ (Ludhiana) ਦੀ ਕੇਂਦਰੀ ਜੇਲ੍ਹ ਤੋਂ ਪੇਸ਼ੀ ਲਈ ਗਏ ਕੈਦੀਆਂ ਨੂੰ ਵਾਪਸ ਜੇਲ੍ਹ ਲਿਜਾਂਦੇ ਸਮੇਂ ਜੇਲ੍ਹ ਪ੍ਰਸ਼ਾਸਨ ਨੇ 5 ਨੌਜਵਾਨਾਂ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਮੈਡੀਕਲ ਲਈ ਭੇਜ ਦਿੱਤਾ। ਇਨ੍ਹਾਂ ਕੈਦੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਜੇਲ੍ਹ ਚ ਉਨ੍ਹਾਂ ਨੂੰ ਪੈਸਿਆਂ ਬਦਲੇ ਸ਼ਰਾਬ ਅਤੇ ਮੋਬਾਈਲ ਪੁਲਿਸ ਵੱਲੋਂ ਉਪਲਬਧ ਕਰਵਾਏ ਜਾਂਦੇ ਹਨ। ਕੈਦੀਆਂ ਅਨੁਸਾਰ 55 ਹਜਾਰ ਚ ਫੋਨ ਅਤੇ 15 ਹਜਾਰ ਚ ਸ਼ਰਾਬ ਮਿਲਦੀ ਹੈ।

ਹਸਪਤਾਲ ਪਹੁੰਚੇ ਅੰਡਰ ਟਰਾਇਲ ਕੈਦੀਆਂ ਨੇ ਖੂਬ ਹੰਗਾਮਾ ਕੀਤਾ ਅਤੇ ਕਈ ਵੱਡੇ ਖੁਲਾਸੇ ਕੀਤੇ। ਕੈਦੀਆਂ ਨੇ ਪੁਲਿਸ ਤੇ ਪੇਸ਼ੀ ਦੌਰਾਨ ਸ਼ਰਾਬ ਪਿਲਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੈਂਗਸਟਰ ਸਾਹਿਲ ਕੰਡਾ ਨੇ ਦੱਸਿਆ ਕਿ ਉਸ ਖਿਲਾਫ਼ 8 ਤੋਂ 9 ਮਾਮਲੇ ਦਰਜ ਹਨ। ਉਸ ਦੇ ਹੋਰ ਸਾਥੀਆਂ ‘ਤੇ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਅੱਜ ਉਹ ਆਪਣੇ ਚਾਰ ਹੋਰ ਦੋਸਤਾਂ ਨਾਲ ਕੇਸ ਦੀ ਸੁਣਵਾਈ ਲਈ ਗਿਆ ਸੀ। ਪੇਸ਼ੀ ਤੋਂ ਬਾਅਦ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ 15 ਹਜ਼ਾਰ ਰੁਪਏ ਦਿੱਤੇ ਜਿਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ।

ਸਾਹਿਲ ਨੇ ਦੱਸਿਆ ਕਿ ਜਦੋਂ ਉਹ ਵਾਪਸ ਜੇਲ੍ਹ ਜਾਣ ਲੱਗਾ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਅਤੇ ਸਾਥੀਆਂ ਨੂੰ ਰੋਕ ਲਿਆ ਅਤੇ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਾਹਿਲ ਨੇ ਦੱਸਿਆ ਕਿ ਅਕਸਰ ਜਦੋਂ ਉਹ ਅਦਾਲਤ ਵਿੱਚ ਜਾਂਦਾ ਹੈ ਤਾਂ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦਿੰਦਾ ਹੈ ਅਤੇ ਸ਼ਰਾਬ ਪੀਂਦਾ ਹੈ।

55 ਹਜ਼ਾਰ ‘ਚ ਮਿਲਦਾ ਮੋਬਾਈਲ

ਸਾਹਿਲ ਕੰਡਾ ਨੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਖੁਲਾਸਾ ਕੀਤਾ ਕਿ ਜੇਕਰ ਕੋਈ ਕੈਦੀ ਕੇਂਦਰੀ ਜੇਲ੍ਹ ਵਿੱਚ ਮੋਬਾਈਲ ਲੈਣਾ ਚਾਹੁੰਦਾ ਹੈ ਤਾਂ ਉਹ 55 ਹਜ਼ਾਰ ਰੁਪਏ ਵਿਚ ਸਮਾਰਟ ਫੋਨ ਪ੍ਰਾਪਤ ਮਿਲ ਜਾਂਦਾ ਹੈ। ਇਨ੍ਹਾਂ ਦੋਸ਼ਾਂ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੇ ਹਨ।

Google Pay ਤੋਂ ਪੈਸੇ

ਅੱਗੇ ਖੁਲਾਸਾ ਕਰਦੇ ਹੋਏ ਸਾਹਿਲ ਕੰਡਾ ਨੇ ਦੱਸਿਆ ਕਿ ਅਦਾਲਤ ਵਿੱਚ ਜਾਣ ਸਮੇਂ ਉਸ ਕੋਲ ਕੋਈ ਪੈਸਾ ਨਹੀਂ ਹੁੰਦਾ, ਪਰ ਉਸ ਦੇ ਜਾਣ-ਪਛਾਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪੈਸੇ ਦੇ ਦਿੰਦਾ ਹੈ। ਕਈ ਵਾਰ ਪੁਲਿਸ ਮੁਲਾਜ਼ਮਾਂ ਨੂੰ ਡਿਜੀਟਲ ਪੇਮੈਂਟ ਵੀ ਕੀਤੀ ਗਈ ਹੈ। ਸਾਹਿਲ ਨੇ ਕਿਹਾ ਕਿ ਅਗਲੀ ਵਾਰ ਜਦੋਂ ਉਹ ਪੇਸ਼ੀ ਲਈ ਜਾਵੇਗਾ ਤਾਂ ਜੇਕਰ ਕੋਈ ਪੁਲਿਸ ਮੁਲਾਜ਼ਮ ਉਸ ਤੋਂ ਪੈਸੇ ਲੈ ਕੇ ਉਸ ਨੂੰ ਸ਼ਰਾਬ ਪਿਲਾਉਂਦਾ ਹੈ ਤਾਂ ਉਹ ਜ਼ਰੂਰ ਸ਼ਰਾਬ ਪੀ ਕੇ ਵਾਪਸ ਆ ਜਾਵੇਗਾ।

ਜਾਣਕਾਰੀ ਮਿਲੀ ਹੈ ਕਿ ਵਿਚਾਰ ਅਧੀਨ ਕੈਦੀਆਂ ਦੀ ਪਛਾਣ ਜਤਿਨ ਮੋਂਗਾ, ਸਾਹਿਲ ਕਾਂਡਾ, ਦੀਪੂ ਕੁਮਾਰ, ਵਿਸ਼ਾਲ ਗਿੱਲ ਅਤੇ ਮਨਪ੍ਰੀਤ ਪਾਲ ਵਜੋਂ ਹੋਈ ਹੈ। ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਕੈਦੀਆਂ ਨੇ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਵੀ ਕੀਤੀ। ਇਹ ਦਾ ਖੂਨ ਲੈ ਕੇ ਨਮੂਨੇ ਲੈ ਕੇ ਲੈਬ ਵਿੱਚ ਭੇਜੇ ਗਏ ਅਤੇ ਇਨ੍ਹਾਂ ਨੂੰ ਵਾਪਸ ਕੇਂਦਰੀ ਜੇਲ੍ਹ ਲਿਜਾਇਆ ਗਿਆ।

Exit mobile version