ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਵਿਆਹ ‘ਚ ਪਾ ਰਿਹਾ ਭੰਗੜਾ, ਵੀਡੀਓ ਹੋਇਆ ਵਾਇਰਲ

Updated On: 

12 Dec 2023 14:27 PM

ਲੁਧਿਆਣਾ ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਹਨ। ਲੱਕੀ ਸੰਧੂ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ ਬੰਦ ਹੈ।

ਜੇਲ੍ਹ ਚ ਬੰਦ ਕਾਂਗਰਸੀ ਆਗੂ ਵਿਆਹ ਚ ਪਾ ਰਿਹਾ ਭੰਗੜਾ, ਵੀਡੀਓ ਹੋਇਆ ਵਾਇਰਲ
Follow Us On

ਲੁਧਿਆਣਾ (Ludhiana) ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਲੱਕੀ ਸੰਧੂ ਦੀ ਵਿਆਹ ਵਿੱਚ ਨੱਚਦੇ ਦਾ ਵੀਡੀਓ ਵਾਇਰਲ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਹਨ। ਲੱਕੀ ਸੰਧੂ ਕਈ ਸੰਗੀਨ ਮਾਮਲਿਆਂ ਚ ਜੇਲ੍ਹ ਚ ਬੰਦ ਹੈ। ਲੱਕੀ ਸੰਧੂ ਜੇਲ੍ਹ ਤੋਂ ਬਿਮਾਰੀ ਦਾ ਚੈੱਕਅਪ ਕਰਵਾਉਣ ਲਈ ਇੱਥੇ ਪੀਜੀਆਈ ਆਇਆ ਸੀ ਪਰ ਬਾਅਦ ਚ ਉਹ ਵਿਆਹ ਤੇ ਚੱਲ਼ ਗਿਆ ਜਿਥੇ ਉਸ ਦੀ ਇਹ ਵੀਡੀਓ ਬਣ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾ ਭੱਖ ਗਿਆ ਹੈ।

ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਪੀਜੀਆਈ ਤੋਂ ਚੈੱਕਅਪ ਕਰਵਾਉਣ ਲਈ ਲੱਕੀ ਸੰਧੂ ਨੂੰ ਜ਼ਿਲ੍ਹਾ ਪੁਲਿਸ ਹਵਾਲੇ ਕੀਤਾ ਸੀ, ਉਸ ਨੇ ਪਰ ਪੁਲਿਸ ਨਾਲ ਮਿਲੀਭੁਗਤ ਕੀਤੀ ਤੇ ਰਾਏਕੋਟ ਦੇ ਇੱਕ ਵਿਆਹ ਸਮਾਗਮ ਚ ਪੁੱਜ ਗਿਆ। ਇਸ ਵਿਆਹ ਚ ਨਾ ਸਿਰਫ਼ ਮੌਜ਼ੂਦ ਰਿਹਾ ਸਗੋਂ ਜੰਮ ਕੇ ਭੰਗੜਾ ਵੀ ਪਾਇਆ। ਉਸ ਨਾਲ ਉਸ ਦਾ ਭਰਾ ਵੀ ਵਿਆਹ ਚ ਮੌਜੂਦ ਰਿਹਾ।

ਪ੍ਰਸ਼ਾਸਨ ਨੂੰ ਨਹੀਂ ਖ਼ਬਰ

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਚ ਗੁਰਵੀਰ ਸਿੰਘ ਗਰਚਾ ਨੇ ਸਾਰੇ ਸਬੂਤਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਡੀਜੀਪੀ ਗੌਰਵ ਯਾਦਵ, ਜੇਲ੍ਹ ਪ੍ਰਸ਼ਾਸਨ ਅਤੇ ਕਮਿਸ਼ਨਰੇਟ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜਦੋਂ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇਸ ਮਾਮਲੇ ਤੇ ਗੱਲ ਕਰਨ ਦੀ ਕੋਸ਼ੀਸ ਕੀਤੀ ਤਾਂ ਉਨ੍ਹਾਂ ਨੇ ਇਸ ਤੋਂ ਪੱਲਾ ਝਾੜ ਲਿਆ ਅਤੇ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਨੂੰ ਜਿੰਮੇਦਾਰ ਠਹਿਰਾਇਆ ਹੈ।