ਲੁਧਿਆਣਾ ਜੇਲ੍ਹ ਦੀ ਵੀਡੀਓ ‘ਤੇ ਭਖੀ ਸ਼ਿਆਸਤ, ਸ਼ੁਰੂ ਹੋਇਆ ਟਵੀਟਰ ਵਾਰ

Updated On: 

05 Jan 2024 13:45 PM

ਲੁਧਿਆਣਾ ਜੇਲ੍ਹ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਬਾਅਦ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਹਨ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ 'ਚ ਕੈਦੀ ਬੈਰਕ 'ਚ ਬੈਠੇ ਹਨ ਅਤੇ ਜਨਮਦਿਨ ਦੀ ਪਾਰਟੀ ਕਰ ਰਹੇ ਹਨ।

ਲੁਧਿਆਣਾ ਜੇਲ੍ਹ ਦੀ ਵੀਡੀਓ ਤੇ ਭਖੀ ਸ਼ਿਆਸਤ, ਸ਼ੁਰੂ ਹੋਇਆ ਟਵੀਟਰ ਵਾਰ
Follow Us On

ਲੁਧਿਆਣਾ (Ludhiana) ਜੇਲ੍ਹ ਦੀਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਮੁੜ ਤੋਂ ਭੱਖਦੀ ਨਜ਼ਰ ਆ ਰਹੀ ਹੈ। ਲੁਧਿਆਣਾ ਜੇਲ੍ਹ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਬਾਅਦ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਹਨ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ‘ਚ ਕੈਦੀ ਬੈਰਕ ‘ਚ ਬੈਠੇ ਹਨ ਅਤੇ ਜਨਮਦਿਨ ਦੀ ਪਾਰਟੀ ਕਰ ਰਹੇ ਹਨ। ਕੈਦੀਆਂ ਨੇ ਗਾਣੇ ਲਗਾਏ ਹੋਏ ਹਨ ਅਤੇ ਵੀਡੀਓ ‘ਚ ਸਰੇਆਮ ਨੱਚਦੇ ਨਜ਼ਰ ਆ ਰਹੇ ਹਨ।

ਇਸ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ (Navjot Sidhu) ਨੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ,ਕਿੱਥੇ ਹਨ ਜੇਲ੍ਹਾਂ ਨੂੰ ਸਾਫ਼ ਰੱਖਣ ਵਾਲੇ ਫਾਈਵ ਜੀ ਜੈਮਰ ਮਾਨਯੋਗ ਜੇਲ੍ਹ ਮੰਤਰੀ? ਭਗਵੰਤ ਮਾਨ ਜੋ ਤੁਸੀਂ ਆਪਣੀ ਨਿੱਜੀ ਸੁਰੱਖਿਆ ਲਈ ਵਰਤਦੇ ਹੋ। ਜੇਲ ਮੈਨੂਅਲ ਅਨੁਸਾਰ 6 ਕੈਦੀਆਂ ਲਈ ਇੱਕ ਆਦਮੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਪੰਜਾਬ ਦੀਆਂ ਜੇਲ੍ਹਾਂ ‘ਚ 26 ਕੈਦੀਆਂ ਨੂੰ ਇੱਕ ਬੰਦਾ ਕੰਟਰੋਲ ਕਰ ਰਿਹਾ ਹੈ। ਇਹ ਕਿ ਤੁਸੀਂ ਜੇਲ੍ਹਾਂ ਵਿੱਚ ਕਿੰਨੇ ਘੱਟ ਸਟਾਫ਼ ਹੋ, ਫੇਲ ਜੇਲ੍ਹ ਮੰਤਰੀ ਹੋ ਅਤੇ ਤੁਸੀਂ ਰੁਜ਼ਗਾਰ ਦੀ ਗੱਲ ਕਰਦੇ ਹੋ?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਜੇਲ੍ਹਾਂ ਦੇ ਪ੍ਰਬੰਧਨ ‘ਤੇ ਸਵਾਲ ਚੁੱਕੇ ਹਨ, ਮੈਨੂੰ ਨਹੀਂ ਲੱਗਦਾ ਕਿ ਇਸ ਵੀਡੀਓ ‘ਤੇ ਕੁਝ ਟਿੱਪਣੀ ਕਰਨ ਦੀ ਲੋੜ ਹੈ। ਇਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਨਾਕਾਮੀ ਅਤੇ ਅਮਨ-ਕਾਨੂੰਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਪੁਖਤਾ ਸਬੂਤ ਹੈ। ਪੰਜਾਬ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਜੇਲ੍ਹ ਮੰਤਰੀ ਭਗਵੰਤ ਮਾਨ ਪੰਜਾਬ ਦੀ ਭਲਾਈ ਲਈ ਕਿਵੇਂ ਕੰਮ ਕਰ ਰਹੇ ਹਨ। ਵੈਸੇ ਘਟਨਾ ਲੁਧਿਆਣਾ ਜੇਲ੍ਹ ਵਿੱਚ ਪਾਰਟੀ ਦਾ ਆਨੰਦ ਮਾਣ ਰਹੇ ਅਪਰਾਧੀਆਂ ਦੀ ਹੈ। ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ।

ਜੇਲ੍ਹ ਦਾ ਵੀਡੀਓ ਹੋਇਆ ਸੀ ਵਾਇਰਲ

ਦੱਸਿਆ ਜਾ ਰਿਹਾ ਹੈ ਇਹ ਵੀਡੀਓ ਕਰੀਬ 2 ਹਫ਼ਤੇ ਪੁਰਾਣੀ ਹੈ, ਜਿੱਥੇ ਕਤਲ ਦੇ ਮਾਮਲੇ ‘ਚ ਬੰਦ ਕੈਦੀ ਮਨੀ ਰਾਣਾ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਮਨੀ ਰਾਣਾ ਦਾ ਸਬੰਧ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਤੋਂ ਹੈ। ਇਸ ਜਨਮ ਦਿਨ ਨੂੰ ਮਨਾਉਣ ਲਈ ਕੈਦੀਆਂ ਵੱਲੋਂ ਆਪਣੀ ਬੈਰਕ ਦੇ ਬਾਹਰ ਹੀ ਭੱਠੀ ਤਿਆਰ ਕੀਤੀ ਗਈ ਸੀ ਤੇ ਇਸੇ ਭੱਠੀ ਉੱਪਰ ਕੈਦੀਆਂ ਨੇ ਚਾਹ ਤੇ ਪਕੌੜੇ ਤਿਆਰ ਕੀਤੇ ਗਏ ਸਨ। ਇਸ ਵੀਡੀਓ ਚ ਕਈ ਕੈਦੀ ਇਕੱਠੇ ਬੈਠੇ ਹਨ ਅਤੇ ਜਨਮਦਿਨ ਵੇਲੇ ਬਾਕੀ ਕੈਦੀਆਂ ਨੂੰ ਪਕੌੜੇ ਪਰੋਸਿਆ ਜਾ ਰਹੇ ਹਨ।