ਸਿੱਧੂ ਖਿਲਾਫ਼ ਐਕਸ਼ਨ ਦੀ ਤਿਆਰੀ ਚ ਕਾਂਗਰਸ, ਦੇਵੇਂਦਰ ਯਾਦਵ ਨੇ ਦਿੱਤੇ ਸੰਕੇਤ!

Updated On: 

25 Jan 2024 11:37 AM

Action Against Sidhu: ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿੱਚ ਮੁੜ ਸਰਗਰਮ ਹੋਏ ਹਨ ਉਦੋਂ ਤੋਂ ਉਹ ਵਰਕਰਾਂ ਵਿੱਚ ਜਾਕੇ ਵੱਖ ਵੱਖ ਥਾਵਾਂ ਤੇ ਰੈਲੀਆਂ ਕਰ ਰਹੇ ਹਨ। ਉਹਨਾਂ ਨੇ ਬਠਿੰਡਾ, ਪਟਿਆਲਾ, ਮੋਗਾ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ ਵੀ ਰੈਲੀ ਕੀਤੀ ਸੀ। ਹੁਣ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਚਾਹੇ ਕੋਈ ਲੀਡਰ ਹੋਵੇ ਜਾਂ ਫਿਰ ਵਰਕਰ। ਉਹ ਪਾਰਟੀ ਲਾਈਨ ਤੋਂ ਵੱਖ ਨਹੀਂ ਚੱਲ ਸਕਦਾ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਹੋਵੇਗੀ।

ਸਿੱਧੂ ਖਿਲਾਫ਼ ਐਕਸ਼ਨ ਦੀ ਤਿਆਰੀ ਚ ਕਾਂਗਰਸ, ਦੇਵੇਂਦਰ ਯਾਦਵ ਨੇ ਦਿੱਤੇ ਸੰਕੇਤ!
Follow Us On

ਅਗਾਮੀ ਲੋਕਸਭਾ ਚੋਣਾਂ ਦੀ ਤਿਆਰੀ ਲਈ ਜਿੱਥੇ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਵੱਲੋਂ ਪਾਰਟੀ ਵਰਕਰਾਂ ਨਾਲ ਬੈਠਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਉੱਥੇ ਹੀ ਹੁਣ ਮੁੜ ਪੰਜਾਬ ਕਾਂਗਰਸ ਵਿੱਚ ਆਪਸੀ ਕਲੇਸ਼ ਹੋਣਾ ਸ਼ੁਰੂ ਹੋ ਗਿਆ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਪੰਜਾਬ ਇਕਾਈ ਨੂੰ ਵਾਰ ਵਾਰ ਆਪਣੇ ਨਿਸ਼ਾਨੇ ਤੇ ਲੈ ਚੁੱਕੇ ਹਨ। ਉੱਧਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਗੱਲ ਕਈ ਵਾਰ ਆਖ ਚੁੱਕੇ ਹਨ ਕਿ ਕਾਂਗਰਸ ਪਾਰਟੀ ਵਿੱਚ D ਫਾਰ Democracy ਅਤੇ D ਫਾਰ Discipline ਵੀ ਹੈ ਜੋ ਪਾਰਟੀ ਵਿੱਚ ਅਨੁਸ਼ਾਸਨ ਭੰਗ ਕਰੇਗਾ ਉਸ ਖਿਲਾਫ਼ ਕਾਰਵਾਈ ਵੀ ਹੋਵੇਗੀ।

ਸੰਗਰੂਰ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੇ ਮਾਲਵਿਕਾ ਸੂਦ ਦੀ ਸ਼ਿਕਾਇਤ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੇਸ਼ ਇੰਦਰ ਨੋਟਿਸ ਭੇਜਿਆ ਹੈ। ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵੱਲੋਂ ਲੋਕਸਭਾ ਚੋਣਾਂ ਵਿੱਚ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਉਹ ਉਹਨਾਂ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨਾਲ ਹਨ ਜਿਸ ਦਾ ਨਾਮ ਪਾਰਟੀ ਤੈਅ ਕਰੇਗੀ ਉਸਦੇ ਨਾਲ ਹੀ ਰਾਜਾ ਵੜਿੰਗ ਖੜ੍ਹਾ ਹੋਵੇਗਾ।

ਖਹਿਰਾ ਲੋਕ ਸਭਾ ਲਈ ਦਾਅਵੇਦਾਰ

ਦਰਅਸਲ ਖਹਿਰਾ ਦੇ ਮਾਮਲੇ ਵਿੱਚ ਪਾਰਟੀ ਲੀਡਰਸ਼ਿਪ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਐਕਟਿਵ ਹੋਈ ਸੀ ਜਿਸ ਵਿੱਚ ਜਾਖੜ ਨੇ ਤੰਜ਼ ਕੱਸਿਆ ਸੀ ਕਿ ਜੋ ਪਾਰਟੀ ਆਪਣੇ ਵਿਧਾਇਕ ਨੂੰ ਇਨਸਾਫ਼ ਨਹੀਂ ਦਵਾ ਸਕਦੀ ਉਹ ਦੇਸ਼ ਨੂੰ ਕੀ ਇਨਸਾਫ਼ ਦਵਾਏਗੀ। ਹੁਣ ਖ਼ਹਿਰਾ ਲਗਾਤਾਰ ਪੰਜਾਬ ਸਰਕਾਰ ਖਿਲਾਫ਼ ਮੁਖਰ ਹੋਕੇ ਬੋਲ ਰਹੇ ਹਨ।

ਸਿੱਧੂ ਖਿਲਾਫ਼ ਕਾਰਵਾਈ ਦੀ ਤਿਆਰੀ

ਸੰਗਰੂਰ ਪਹੁੰਚੇ ਪੰਜਾਬ ਕਾਂਗਰਸ ਦੇਵੇਂਦਰ ਯਾਦਵ ਨੇ ਕਿਹਾ ਕਿ ਜੇਕਰ ਕੋਈ ਵੀ ਕਾਂਗਰਸ ਪਾਰਟੀ ਦਾ ਵਰਕਰ ਜਾਂ ਆਗੂ ਪਾਰਟੀ ਦੇ ਨਿਯਮਾਂ ਤੋਂ ਬਾਹਰ ਜਾ ਕੇ ਕੋਈ ਮੀਟਿੰਗ ਜਾਂ ਰੈਲੀ ਕਰਦਾ ਹੈ ਤਾਂ ਪਾਰਟੀ ਹਾਈਕਮਾਂਡ ਵੱਲੋਂ ਉਸਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਅਤੇ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਕਾਂਗਰਸ ਨੇ ਵੀ ਕੀਤਾ ਟਵੀਟ

ਲਗਾਤਾਰ ਰੈਲੀਆਂ ਕਰ ਰਹੇ ਨੇ ਸਿੱਧੂ

ਨਵਜੋਤ ਸਿੰਘ ਸਿੱਧੂ ਜਿਵੇਂ ਹੀ ਪੰਜਾਬ ਦੀ ਸਿਆਸਤ ਵਿੱਚ ਮੁੜ ਸਰਗਰਮ ਹੋਏ ਹਨ ਤਾਂ ਉਹ ਵਰਕਰਾਂ ਵਿੱਚ ਜਾਕੇ ਰੈਲੀਆਂ ਕਰ ਰਹੇ ਹਨ। ਖਾਸ ਗੱਲ ਤਾਂ ਇਹ ਹੈ ਕਿ ਸਿੱਧੂ ਦੀਆਂ ਰੈਲੀਆਂ ਵਿੱਚ ਕੋਈ ਵੀ ਵੱਡਾ ਕਾਂਗਰਸੀ ਆਗੂ ਸ਼ਾਮਿਲ ਨਹੀਂ ਹੁੰਦਾ। ਇਹ ਰੈਲੀ ਪਾਰਟੀ ਦੀ ਨਾ ਹੋਕੇ ਸਿਰਫ਼ ਨਵਜੋਤ ਸਿੱਧੂ ਦੀ ਹੋ ਜਾਂਦੀ ਹੈ। ਸਿੱਧੂ ਕਈ ਵਾਰ ਸੂਬਾ ਲੀਡਰਸ਼ਿਪ ਤੇ ਵੀ ਤੰਜ਼ ਕੱਸਦੇ ਵੇਖੇ ਗਏ ਹਨ। ਜੇਕਰ ਸਿੱਧੂ ਦੀਆਂ ਰੈਲੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਠਿੰਡਾ, ਮੋਗਾ, ਹੁਸ਼ਿਆਰਪੁਰ ਅਤੇ ਪਟਿਆਲਾ ਵਿੱਚ ਰੈਲੀ ਕੀਤੀ ਹੈ। ਹੁਣ ਦਵੇਂਦਰ ਯਾਦਵ ਦੇ ਬਿਆਨ ਤੋਂ ਲੱਗਦਾ ਹੈ ਕਿ ਸਿੱਧੂ ਖਿਲਾਫ਼ ਜਲਦ ਹੀ ਕੋਈ ਐਕਸ਼ਨ ਲਿਆ ਜਾ ਸਕਦਾ ਹੈ