ਲੁਧਿਆਣਾ ਜੇਲ੍ਹ ਵੀਡੀਓ ਮਾਮਲੇ ‘ਚ 10 ‘ਤੇ FIR, ਸੋਸ਼ਲ ਮੀਡੀਆ ਤੋਂ ਵੀਡੀਓ ਹਟਾਉਣ ਦੇ ਹੁਕਮ
ਪੁਲਿਸ ਨੇ ਵੀਡੀਓ ਚ ਦਿਖ ਰਹੇ 10 ਕੈਦੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਦੇ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਹ ਵੀਡੀਓ ਚੱਲ ਰਹੀ ਹੈ ਉਹ ਇਸ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਲੈਣ। ਲੁਧਿਆਣਾ ਜੇਲ੍ਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖਦੀ ਹੋਈ ਨਜ਼ਰ ਆਈ ਸੀ।
ਲੁਧਿਆਣਾ (Ludhiana) ਜੇਲ੍ਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਸਾਹਮਣੇ ਆਈ ਹੈ। ਪੁਲਿਸ ਨੇ ਵੀਡੀਓ ਚ ਦਿਖ ਰਹੇ 10 ਕੈਦੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਨਾਲ ਹੀ ਇਸ ਵੀਡੀਓ ਨੂੰ ਇੰਟਰਨੈੱਟ ਤੋਂ ਹਟਾਏ ਜਾਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਆਈਜੀ ਨੇ ਦੱਸਿਆ ਕਿ ਵੀਡੀਓ 24 ਦਸੰਬਰ ਦੀ ਹੈ। ਮੁਲਜ਼ਮ ਅਰੁਣ ਕੁਮਾਰ ਉਰਫ਼ ਮਨੀ ਰਾਣਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਰਹੇ ਸਨ। ਮਨੀ ਰਾਣਾ ਖ਼ਿਲਾਫ਼ 2 ਕਤਲ ਤੇ ਲੁੱਟ-ਖੋਹ ਸਮੇਤ 10 ਕੇਸ ਦਰਜ ਹਨ।
ਇਸ ਵੀਡੀਓ ਦੇ ਮਾਮਲੇ ਤੇ ਬੋਲਦਿਆ ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਦੇ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇਹ ਵੀਡੀਓ ਚੱਲ ਰਹੀ ਹੈ ਉਹ ਇਸ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਲੈਣ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਸੋਸ਼ਲ ਮੀਡੀਆ ‘ਤੇ ਜੇਲ੍ਹ ਦੇ ਕੈਦੀਆਂ ਵੱਲੋਂ ਕੋਈ ਹੋਰ ਵੀਡੀਓ ਬਣਾਈ ਗਈ ਹੈ ਤਾਂ ਉਸ ਨੂੰ ਵੀ ਹਟਾ ਦਿਓ। ਪੁਲਿਸ ਨੇ 10 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਹਵਾਲਾਤੀਆਂ ਦੇ ਨਾਂਅ ਗੁਰਜੰਟ ਸਿੰਘ, ਕਰਨਜੋਤ ਸਿੰਘ, ਸਰਬਜੀਤ ਸਿੰਘ, ਸਤਕਾਰ ਸਿੰਘ, ਸੌਰਵ ਕੱਟੂ, ਹਰਵਿੰਦਰ ਸਿੰਘ, ਦੀਦਾਰ ਸਿੰਘ, ਸ਼ਿਵਮ ਅਤੇ ਸਾਜਨਪ੍ਰੀਤ ਸਿੰਘ ਹਨ।
ਸਿਆਸ ਹੋਈ ਸੀ ਗਰਮ
ਲੁਧਿਆਣਾ ਜੇਲ੍ਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖਦੀ ਹੋਈ ਨਜ਼ਰ ਆਈ ਸੀ। ਲੁਧਿਆਣਾ ਜੇਲ੍ਹ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਬਾਅਦ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨੇ ਸਾਧੇ ਸਨ। ਕਾਂਗਰਸੀ ਆਗੂ ਨਵਜੋਤ ਸਿੱਧੂ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਟਵੀਟਰ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਵਾਲ ਚੁੱਕੇ ਸਨ। ਵੀਡੀਓ ਚ ਕੈਦੀ ਬੈਰਕ ਚ ਬੈਠੇ ਸਨ ਅਤੇ ਜਨਮਦਿਨ ਦੀ ਪਾਰਟੀ ਕਰ ਰਹੇ ਸਨ। ਕੈਦੀ ਬੈਠੇ ਗਾਣੇ ਵਜਾ ਰਹੇ ਸਨ ਅਤੇ ਵੀਡੀਓ ਚ ਸਰੇਆਮ ਨੱਚਦੇ ਹੋਏ ਨਜ਼ਰ ਆ ਰਹੇ ਹਨ।
ਟੀਵੀ 9 ਨੂੰ ਜਾਣਕਾਰੀ ਦਿੰਦੇ ਹੋਏ ਆਈਜੀ ਜੇਲ੍ਹ ਨੇ ਕਿਹਾ ਸੀ ਕਿ ਜੇਕਰ ਜੇਲ੍ਹ ਵਿਭਾਗ ਚੋਂ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਈਜੀ ਨੇ ਦੱਸਿਆ ਕਿ ਵੀਡੀਓ 24 ਦਸੰਬਰ ਦੀ ਹੈ। ਮੁਲਜ਼ਮ ਅਰੁਣ ਕੁਮਾਰ ਉਰਫ਼ ਮਨੀ ਰਾਣਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਰਹੇ ਸਨ। ਮਨੀ ਰਾਣਾ ਖ਼ਿਲਾਫ਼ 2 ਕਤਲ ਤੇ ਲੁੱਟ-ਖੋਹ ਸਮੇਤ 10 ਕੇਸ ਦਰਜ ਹਨ। ਉਹ 2020 ਤੋਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹੈ ਅਤੇ ਮਨੀ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।