ਪੁਲਿਸ ਦੀ ਰਾਡਾਰ ‘ਤੇ ਆਪ ਵਿਧਾਇਕ ਦਾ ਕਰੀਬੀ, ਕੈਨੇਡਾ ‘ਚ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕਰਨ ਦਾ ਇਲਜ਼ਾਮ, ਮੋਬਾਇਲ ਫੋਨ ਜ਼ਬਤ

Updated On: 

04 Nov 2023 17:06 PM

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਾ ਕਰੀਬੀ ਵਿਅਕਤੀ ਹੁਣ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀਆਈ) ਦੇ ਰਡਾਰ 'ਤੇ ਆ ਗਿਆ ਹੈ। ਪੁਲਿਸ ਨੇ ਕਰੀਬੀ ਦਾ ਮੋਬਾਈਲ ਫ਼ੋਨ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ। ਦੋਸ਼ ਹੈ ਕਿ ਉਸ ਦੇ ਕੈਨੇਡਾ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਹ ਉਨ੍ਹਾਂ ਨਾਲ ਫੋਨ 'ਤੇ ਗੱਲ ਕਰਦਾ ਹੈ।

ਪੁਲਿਸ ਦੀ ਰਾਡਾਰ ਤੇ ਆਪ ਵਿਧਾਇਕ ਦਾ ਕਰੀਬੀ, ਕੈਨੇਡਾ ਚ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕਰਨ ਦਾ ਇਲਜ਼ਾਮ, ਮੋਬਾਇਲ ਫੋਨ ਜ਼ਬਤ
Follow Us On

ਪੰਜਾਬ ਨਿਊਜ। ਆਪ ਦੇ ਇੱਕ ਵਿਧਾਇਕ ਦੇ ਕਰੀਬੀ ਤੇ ਗੰਭੀਰ ਇਲਜ਼ਾਮ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਪ ਵਿਧਾਇਕ (AAP MLA) ਦਾ ਕਰੀਬੀ ਗੁਰਦੀਪ ਸਿੰਘ ਬਠਿੰਡਾ ਜ਼ਿਲ੍ਹੇ ਦੀ ਭੁੱਚੋ ਮੰਡੀ ਵਿੱਚ ਟਰੱਕ ਯੂਨੀਅਨ ਦਾ ਮੁਖੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਗੁਰਦੀਪ ਸਿੰਘ ਕੈਨੇਡਾ ‘ਚ ਬੈਠੇ ਕੁੱਝ ਗੈਂਗਸਟਰਾਂ ਨਾਲ ਫ਼ੋਨ ‘ਤੇ ਗੱਲ ਕਰਦਾ ਹੈ। ਇਸ ਕਾਰਨ ਉਸ ਦਾ ਮੋਬਾਇਲ ਫੋਨ ਜਾਂਚ ਲਈ ਜ਼ਬਤ ਕਰ ਲਿਆ ਗਿਆ ਹੈ। ਦੂਜੇ ਪਾਸੇ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਸ ‘ਤੇ ਲੱਗੇ ਸਾਰੇ ਦੋਸ਼ ਝੂਠੇ ਹਨ।

ਵਿਧਾਇਕ ਨੇ ਸਬੰਧਾਂ ਤੋਂ ਇਨਕਾਰ ਕੀਤਾ

ਇਸ ਦੌਰਾਨ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਨੇ ਗੁਰਦੀਪ ਸਿੰਘ ਦੇ ਕਰੀਬੀ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਵਿਧਾਇਕ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਆਪਣੇ ਲੜਕੇ ਦੀ ਇੱਕ ਕੈਸੇਟ ਜਾਰੀ ਕਰਨੀ ਸੀ ਇਸ ਲਈ ਉਹ ਉਸ ਦੇ ਸੰਪਰਕ ਵਿੱਚ ਆਇਆ। ਗੁਰਦੀਪ ਸਿੰਘ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਇੰਨਾ ਹੀ ਨਹੀਂ ਗੁਰਦੀਪ ਸਿੰਘ ਨਾਲ ਉਸ ਦੀ ਕੋਈ ਗੱਲਬਾਤ ਵੀ ਨਹੀਂ ਹੁੰਦੀ।