ਮੁਲਜ਼ਮ ਦਾ ਪਿੱਛਾ ਕਰ ਰਹੇ ASI ਨੂੰ ਪਿਆ ਦਿਲ ਦਾ ਦੌਰਾ, ਪੁਲਿਸ ਬੋਲੀ… ਕੋਈ ਮੁਲਜ਼ਮ ਨਹੀਂ ਭੱਜਿਆ

Published: 

18 Jan 2024 17:36 PM

ASI Death In Amritsar: ਅੰਮ੍ਰਿਤਸਰ ਵਿੱਚ ਡਿਊਟੀ ਤੇ ਤਾਇਨਾਤ ਪੰਜਾਬ ਪੁਲਿਸ ਦੇ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਮੈਡੀਕਲ ਲਈ ਲਿਆਂਦੇ ਗਏ ਮੁਲਜ਼ਮ ਨੇ ਹਸਪਤਾਲ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਫੜਦੇ ਸਮੇਂ ASI ਨੂੰ ਹਾਰਟ ਅਟੈਕ ਆ ਗਿਆ। ਜਦੋਂਕਿ ਅੰਮ੍ਰਿਤਸਰ ਪੁਲਿਸ ਦਾ ਕਹਿਣਾ ਹੈ ਕਿ ਕੋਈ ਮੁਲਾਜ਼ਮ ਨਹੀਂ ਭੱਜਿਆ ਹੈ ਸਗੋਂ ASI ਨੂੰ ਇਲਾਜ਼ ਦੌਰਾਨ ਦਿਲ ਦਾ ਦੌਰਾ ਪਿਆ ਹੈ।

ਮੁਲਜ਼ਮ ਦਾ ਪਿੱਛਾ ਕਰ ਰਹੇ ASI ਨੂੰ ਪਿਆ ਦਿਲ ਦਾ ਦੌਰਾ, ਪੁਲਿਸ ਬੋਲੀ... ਕੋਈ ਮੁਲਜ਼ਮ ਨਹੀਂ ਭੱਜਿਆ

ਮ੍ਰਿਤਕ ASI ਦੀ ਲਾਸ਼ ਅਤੇ ਪੁਲਿਸ ਦੀ ਗ੍ਰਿਫ਼ਤ ਵਿੱਚ ਖੜ੍ਹੇ ਮੁਲਾਜ਼ਮ

Follow Us On

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇੱਕ ਮੁਲਜ਼ਮ ਦਾ ਮੈਡੀਕਲ ਕਰਵਾਉਣ ਆਏ ਇੱਕ ASI ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਭੱਜਣ ਦੀ ਕੋਸ਼ਿਸ ਕਰ ਰਹੇ ਮੁਲਜ਼ਮ ਦਾ ਪਿੱਛਾ ਕਰਨ ਸਮੇਂ ਇਹ ਹਾਦਸਾ ਵਾਪਰਿਆ ਹੈ ਜਿਸ ਕਾਰਨ ASI ਦੀ ਮੌਤ ਹੋ ਗਈ।

ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਮੁਲਜ਼ਮ ਨਹੀਂ ਭੱਜਿਆ ਹੈ। ਪਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਥਾਣਾ ਬੱਸ ਸਟੈਂਡ ‘ਤੇ ਤਾਇਨਾਤ ਏ.ਐਸ.ਆਈ ਪਰਮਜੀਤ ਸਿਨਹਾ ਵੀਰਵਾਰ ਨੂੰ ਸਵੇਰੇ ਸਮੇਂ ਇੱਕ ਮੁਲਜ਼ਮ ਨੂੰ ਸਿਵਲ ਹਸਪਤਾਲ ਲੈਕੇ ਆਏ ਸਨ।

ਹਸਪਤਾਲ ਵਿੱਚ ਪਿਆ ਪੁਲਿਸ ਮੁਲਾਜ਼ਮ

ਇਸ ਦੌਰਾਨ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਏ.ਐਸ.ਆਈ ਨੇ ਉਸਦਾ ਪਿੱਛਾ ਕੀਤਾ ਤਾਂ ਭੱਜਦੇ ਹੋਏ ਉਸਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੇ ਨਾਲ ਹੀ ਹੋਰ ਪੁਲਸ ਵਾਲੇ ਉਸ ਨੂੰ ਐਮਰਜੈਂਸੀ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਡਾਕਟਰੀ ਇਲਾਜ ਦੌਰਾਨ ਪਰਮਜੀਤ ਨੂੰ ਦਿਲ ਦਾ ਦੌਰਾ ਪਿਆ। ਕੋਈ ਮੁਲਜ਼ਮ ਨਹੀਂ ਭੱਜਿਆ। ਜਾਂਚ ਲਈ ਲਿਆਂਦਾ ਗਿਆ ਮੁਲਜ਼ਮ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।