ਅੰਮ੍ਰਿਤਸਰ ‘ਚ ਮਿਲੀਆਂ ਜੌੜੇ ਦੀਆਂ ਲਾਸ਼ਾਂ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

Published: 

22 Jan 2024 19:51 PM

couple bodies found: ਅੰਮ੍ਰਿਤਸਰ ਦੇ ਕਰਤਾਰ ਨਗਰ ਵਿੱਚੋਂ ਪਤੀ ਪਤਨੀ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਨੇ ਕੋਲੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ ਮੌਕੇ ਤੇ ਪਹੁੰਚੀ ਅੰਮ੍ਰਿਤਸਰ ਪੁਲਿਸ ਦੀ ਟੀਮ ਵੱਲੋਂ ਲਾਸ਼ ਨੂੁੰ ਕਬਜ਼ੇ ਵਿੱਚ ਲੈਕੇ ਪਾਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।

ਅੰਮ੍ਰਿਤਸਰ ਚ ਮਿਲੀਆਂ ਜੌੜੇ ਦੀਆਂ ਲਾਸ਼ਾਂ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਲਾਸ਼ਾਂ ਮਿਲਣ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ

Follow Us On

ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕੇ ਕਰਤਾਰ ਨਗਰ ਵਿੱਚ ਇੱਕ ਘਰ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਇੱਕ ਔਰਤ ਅਤੇ ਮਰਦ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਰਿਸ਼ਤੇ ਵਿੱਚ ਪਤੀ-ਪਤਨੀ ਦੱਸੇ ਜਾ ਰਹੇ ਹਨ ਅਤੇ ਦੋਵਾਂ ਦਾ ਇਹ ਦੂਜਾ ਵਿਆਹ ਸੀ। ਮ੍ਰਿਤਕਾ ਇੱਕ ਸਰਕਾਰੀ ਅਧਿਆਪਕਾ ਸੀ ਅਤੇ ਉਸ ਦਾ ਪਤੀ ਮਨੀਸ਼ ਟੈਕਸੀ ਚਾਲਕ ਸੀ।

ਜਾਣਕਾਰੀ ਮੁਤਾਬਕ ਘਰ ਦੇ ਬੈੱਡ ‘ਤੇ ਸੁਸਾਈਡ ਨੋਟ ਮਿਲਿਆ ਹੈ, ਜਿਸ ‘ਚ ਮ੍ਰਿਤਕਾ ਆਰਤੀ ਦੀ ਭੈਣ ਅਨੁਬਾਲਾ ਤੇ ਓਸਦੀ ਮਾਂ ਉਰਮਿਲਾ ਦੇਵੀ ਦਾ ਨਾਮ ਲਿਖਿਆ ਹੋਇਆ ਹੈ। ਔਰਤ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਨੁ ਬਾਲਾ ਨੇ ਕੀਤਾ ਇਨਕਾਰ

ਮ੍ਰਿਤਕਾ ਦੀ ਭੈਣ ਅਨੂ ਬਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਅਨੁ ਬਾਲਾ ਨੇ ਕਿਹਾ ਕਿ ਮੇਰਾ ਇਸ ਕਤਲਾਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ, ਉਸਨੇ ਕਿਹਾ ਮੇਰੀ ਭੈਣ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸਦਾ ਕਤਲ ਕੀਤਾ ਗਿਆ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਪੁਲਿਸ ਨੇ ਆਰੰਭੀ ਜਾਂਚ

ਓਧਰ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਦੋਹਾਂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਪਾਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ ਜਿਸ ਤੋਂ ਬਾਅਦ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।