ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸ਼ਰਾਬੀ ਆਟੋ ਚਾਲਕ ਨੇ ਪਹਿਲਾਂ ਨਰਸ ਦਾ ਕੀਤਾ ਕਤਲ… ਫਿਰ ਦੋ ਵਾਰ ਕੀਤਾ ਜ਼ਬਰਜਨਾਹ, ਜਲੰਧਰ ‘ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ

ਮੁਲਜ਼ਮ ਪ੍ਰਿੰਸ ਨੇ ਇਸ ਦੌਰਾਨ ਕੂੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਮੁਲਜ਼ਮ ਪ੍ਰਿੰਸ ਨੂੰ ਧੱਕਾ ਦੇ ਕੇ ਭੱਜ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਕੁੜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰ ਜਾ ਕੇ ਉਸ ਨੇ ਕੁੜੀ ਨੂੰ ਫੜ ਲਿਆ। ਗੁੱਸੇ ਵਿੱਚ ਆਏ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਉਸ ਦੀ ਲਾਸ਼ ਦੇ ਨਾਲ ਦੌ ਵਾਰ ਜ਼ਬਰਜਨਾਹ ਕੀਤਾ। ਡਰ ਦੇ ਮਾਰੇ ਉਸ ਨੇ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਦਿੱਤਾ ਅਤੇ ਭੱਜ ਗਿਆ।

ਸ਼ਰਾਬੀ ਆਟੋ ਚਾਲਕ ਨੇ ਪਹਿਲਾਂ ਨਰਸ ਦਾ ਕੀਤਾ ਕਤਲ… ਫਿਰ ਦੋ ਵਾਰ ਕੀਤਾ ਜ਼ਬਰਜਨਾਹ, ਜਲੰਧਰ ‘ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ
Follow Us
davinder-kumar-jalandhar
| Published: 20 Jan 2024 20:44 PM

ਜਲੰਧਰ ‘ਚ ਇੱਕ ਆਟੋ ਚਾਲਕ ਨੇ ਨਰਸ ਦਾ ਕਤਲ ਕਰਕੇ ਉਸ ਦੀ ਲਾਸ਼ ਨਾਲ ਦੋ ਵਾਰ ਜ਼ਬਰਜਨਾਹ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਹਾਲਤ ਵਿੱਚ ਲੜਕੀ ਨਾਲ ਜ਼ਬਰਜਨਾਹ ਕਰਨਾ ਚਾਹੁੰਦਾ ਸੀ। ਕੁੜੀ ਉਸ ਨੂੰ ਧੱਕਾ ਦੇ ਕੇ ਭੱਜ ਗਈ। ਉਸ ਨੇ ਕੁੜੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ। ਉਸ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਸਰੀਰਕ ਸਬੰਧ ਬਣਾਏ।

ਇਸ ਤੋਂ ਬਾਅਦ ਉਹ ਲਾਸ਼ ਨੂੰ ਨਹਿਰ ਕਿਨਾਰੇ ਸੁੱਟ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਨੂੰ ਦੁਬਾਰਾ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਮਨ ਹੋਇਆ ਤਾਂ ਉਹ ਲਾਸ਼ ਦੇ ਨੇੜੇ ਆ ਗਿਆ। ਉਸ ਨੇ ਮ੍ਰਿਕਤ ਕੁੜੀ ਨਾਲ ਜ਼ਬਰਜਨਾਹ ਕੀਤਾ ਅਤੇ ਲਾਸ਼ ਉੱਥੇ ਹੀ ਛੱਡ ਕੇ ਭੱਜ ਗਿਆ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਸਿੰਘ ਧੋਗੜੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਿੰਸ, ਵਾਸੀ ਮਾਡਲ ਟਾਊਨ, ਰਾਜਪੁਰ ਮੁਹੱਲਾ ਵਜੋਂ ਹੋਈ ਹੈ। 25 ਦਸੰਬਰ ਨੂੰ ਕੂੜੀ ਖਾਂਬਰਾ ਚਰਚ ਆਈ ਸੀ। ਸ਼ਾਮ ਨੂੰ ਉਸ ਨੇ ਚਰਚ ਦੇ ਬਾਹਰੋਂ ਆਟੋ ਲਿਆ। ਆਟੋ ਚਾਲਕ ਪ੍ਰਿੰਸ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹ ਉਸ ਨੂੰ ਲਾਂਬੜਾ ਦੇ ਪਿੰਡ ਤਰੜ ਵਿੱਚ ਨਹਿਰ ਦੇ ਕੰਢੇ ਲੈ ਗਿਆ। ਜਦੋਂ ਉਸ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੂੜੀ ਉਥੋਂ ਭੱਜ ਗਈ।

ਮੁਲਜ਼ਮ ਪ੍ਰਿੰਸ ਨੇ ਇਸ ਦੌਰਾਨ ਕੂੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਮੁਲਜ਼ਮ ਪ੍ਰਿੰਸ ਨੂੰ ਧੱਕਾ ਦੇ ਕੇ ਭੱਜ ਗਈ। ਇਸ ਤੋਂ ਬਾਅਦ ਮੁਲਜ਼ਮ ਨੇ ਕੁੜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰ ਜਾ ਕੇ ਉਸ ਨੇ ਕੁੜੀ ਨੂੰ ਫੜ ਲਿਆ। ਗੁੱਸੇ ਵਿੱਚ ਆਏ ਮੁਲਜ਼ਮ ਨੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਉਸ ਦੀ ਲਾਸ਼ ਦੇ ਨਾਲ ਦੌ ਵਾਰ ਜ਼ਬਰਜਨਾਹ ਕੀਤਾ। ਡਰ ਦੇ ਮਾਰੇ ਉਸ ਨੇ ਲਾਸ਼ ਨੂੰ ਨਹਿਰ ਦੇ ਕੰਢੇ ਸੁੱਟ ਦਿੱਤਾ ਅਤੇ ਭੱਜ ਗਿਆ। ਪੁਲਿਸ ਪੁੱਛ-ਗਿੱਛ ਦੌਰਾਨ ਪ੍ਰਿੰਸ ਨੇ ਦੱਸਿਆ ਕਿ ਕੁਝ ਦੂਰ ਜਾਣ ਤੋਂ ਬਾਅਦ ਉਸ ਨੇ ਦੁਬਾਰਾ ਕੁੜੀ ਨਾਲ ਜ਼ਬਰਜਨਾਹ ਕਰਨ ਦਾ ਮਨ ਕੀਤੀ। ਜਿਸ ਤੋਂ ਬਾਅਦ ਉਹ ਲਾਸ਼ ਕੋਲ ਆਇਆ ਅਤੇ ਉਸ ਨਾਲ ਸੰਬੰਧ ਬਣਾ ਕੇ ਫਰਾਰ ਹੋ ਗਿਆ।

26 ਦਸੰਬਰ ਨੂੰ ਮਿਲੀ ਸੀ ਲਾਸ਼

26 ਦਸੰਬਰ ਦੀ ਸਵੇਰ ਨੂੰ ਤਰੜ ਪਿੰਡ ਦੇ ਸਰਪੰਚ ਨੇ ਲਾਂਬੜਾ ਪੁਲਿਸ ਨੂੰ ਕੁੜੀ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੁੜੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਸੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਜਾਂਚ ਕਰਦੇ ਹੋਏ ਆਟੋ ਚਾਲਕ ਪ੍ਰਿੰਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।

ਮ੍ਰਿਤਕਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ

ਡੀਐਸਪੀ ਸੁਰਿੰਦਰ ਨੇ ਦੱਸਿਆ ਕਿ ਕੁੜੀ ਗੁਰਦਾਸਪੁਰ ਦੇ ਕੋਟਲੀ ਇਲਾਕੇ ਦੀ ਰਹਿਣ ਵਾਲੀ ਸੀ। ਪਰਿਵਾਰ ਮੁਤਾਬਕ ਉਹ ਨਰਸ ਦਾ ਕੰਮ ਕਰਦੀ ਸੀ। ਪੁਲਿਸ ਨੂੰ ਕੁੜੀ ਦੇ ਮੋਬਾਈਲ ਵਿੱਚੋਂ ਕੁਝ ਸ਼ੱਕੀ ਨੰਬਰ ਵੀ ਮਿਲੇ ਹਨ ਜੋ ਵਿਦੇਸ਼ੀ ਸਨ। ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੰਬਰਾਂ ਦਾ ਕਤਲ ਨਾਲ ਕੋਈ ਸਬੰਧ ਨਹੀਂ ਪਾਇਆ ਗਿਆ।

ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ...
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...