Tiranga Girl Video: ਤਿਰੰਗਾ ਗਰਲ ਦਾ ਇਕ ਹੋਰ ਵੀਡੀਓ ਹੋਇਆ ਵਾਇਰਲ, ਪਰਿਵਾਰ ਅਤੇ ਸੇਵਾਦਾਰ ਵਿਚਾਲੇ ਹੋ ਰਹੀ ਬਹਿਸ
SGPC ਦਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਸ ਵੀਡਿਓ ਪਾਉਣ ਦੀ ਕੀ ਮਨਸ਼ਾ ਸੀ, ਇਸ ਬਾਰੇ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ।
ਅੰਮ੍ਰਿਤਸਰ ਨਿਊਜ: ਚੇਹਰੇ ਤੇ ਤਿਰੰਗਾ ਬਣਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਹਿਬ (Harmandir Sahib) ਦੇ ਅੰਦਰ ਜਾਣ ਤੋਂ ਰੋਕੇ ਜਾਣ ਵਾਲੀ ਕੁੜੀ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਲੋਕ ਕੁੜੀ ਅਤੇ ਉਸ ਦੇ ਪਰਿਵਾਰ ਨਾਲ ਬਹਿਸ ਕਰ ਰਹੇ ਹਨ। ਇਸ ਵੀਡੀਓ ਚ ਕੁੜੀ ਦੇ ਮੂੰਹ ਉਤੇ ਤਿਰੰਗਾ ਬਣਿਆ ਦਿਖਾਈ ਨਹੀਂ ਦੇ ਰਿਹਾ ਹੈ। ਵੀਡੀਓ ਵਿੱਚ ਇਹ ਪਰਿਵਾਰ ਬਾਲਟੀ ਵਿਚ ਰਖੀਆਂ ਕੁਝ ਬੋਤਲਾਂ ਅਤੇ ਕਈ ਪੈਕਟ ਵਿਖਾ ਰਹੇ ਹਨ।ਇਸ ਵੀਡੀਓ ਵਿੱਚ ਵੀ ਕੁੜੀ ਨੇ ਛੋਟੀ ਸਕਰਟ ਪਾਈ ਹੋਈ ਹੈ, ਜਿਸ ਉਤੇ ਸੇਵਾਦਾਰ ਇਤਰਾਜ਼ ਜਤਾ ਰਿਹਾ ਹੈ।
ਇਸ ਤੋਂ ਪਹਿਲਾਂ ਵਾਇਰਲ ਹੋਈ ਵੀਡੀਓ ਚ ਸ੍ਰੀ ਦਰਬਾਰ ਸਾਹਿਬ ਦਾ ਸੇਵਾਦਾਰ ਸਰਬਜੀਤ ਸਿੰਘ ਉਸਨੂੰ ਅੰਦਰ ਜਾਉਣ ਤੋਂ ਰੋਕਦਾ ਹੈ ਅਤੇ ਇਹ ਕੁੜੀ ਆਪਣੇ ਕਿਸੇ ਸਮਰਥਕ ਨੂੰ ਨਾਲ ਲੈ ਕੇ ਆਉਂਦੀ ਹੈ। ਇਹ ਵਿਅਕਤੀ ਸੇਵਾਦਾਰ ਨੂੰ ਪੁੱਛਦਾ ਹੈ ਕਿ ਉਸ ਨੇ ਇਸ ਕੁੜੀ ਨੂੰ ਅੰਦਰ ਜਾਣ ਤੋਂ ਕਿਉਂ ਰੋਕਿਆ ਗਿਆ ਹੈ। ਸੇਵਾਦਾਰ ਉਸ ਦੇ ਚੇਹਰੇ ਤੇ ਬਣੇ ਤਿਰੰਗੇ ਨੂੰ ਲੈ ਕੇ ਕਹਿੰਦਾ ਹੈ ਉਹ ਇਸ ਨਾਲ ਅੰਦਰ ਨਹੀਂ ਜਾ ਹੈ ਤਾਂ ਵੀਡੀਓ ਚ ਵਿਅਕਤੀ ਉਸ ਨੂੰ ਪੁੱਛਦਾ ਹੈ ਕਿ ਕੀ ਇਹ ਭਾਰਤ ਨਹੀਂ ਹੈ ਤਾਂ ਸੇਵਾਦਾਰ ਕਹਿੰਦਾ ਹੈ ਕਿ ਨਹੀਂ ਇਹ ਪੰਜਾਬ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਜਾਂਦੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ
ਕੁੜੀ ਨੇ ਇਸਦੀ ਵੀਡਿਓ ਸੋਸ਼ਲ ਮੀਡੀਆ ਤੇ ਪਾਈ ਤਾਂ ਕੁਝ ਹੀ ਮਿੰਟਾਂ ਵਿੱਚ ਇਹ ਵਾਇਰਲ ਹੋ ਗਈ। ਇੱਥੋਂ ਤੱਕ ਕਿ ਟਵਿਟਰ ਤੇ ਇਹ ਮਾਮਲਾ ਟ੍ਰੈਂਡ ਵੀ ਕਰਨ ਲੱਗਾ। ਲੋਕਾਂ ਨੇ ਇਸ ਮਾਮਲੇ ਤੇ ਐਸਜੀਪੀਸੀ ਤੇ ਗੰਭੀਰ ਸਵਾਲ ਚੁੱਕੇ, ਜਿਸ ਤੋਂ ਬਾਅਦ ਐਸਜੀਪੀਸੀ ਨੇ ਪੂਰੇ ਮਾਮਲੇ ਤੇ ਮੁਆਫੀ ਮੰਗ ਲਈ। ਐਸਜੀਪੀਸੀ ਦੀ ਮੁਆਫੀ ਤੋਂ ਬਾਅਦ ਹੁਣ ਸਬੰਧਿਤ ਸੇਵਾਦਾਰ ਦਾ ਬਿਆਨ ਸਾਹਮਣੇ ਆਇਆ ਹੈ।
ਸੇਵਾਦਾਰ ਨੇ ਮਾਮਲੇ ਤੇ ਦਿੱਤੀ ਸਫਾਈ
ਸੇਵਾਦਾਰ ਸਰਬਜੀਤ ਸਿੰਘ ਸੇਵਾਦਾਰ ਨੇ ਇਸ ਮਾਮਲੇ ਤੇ ਇਕ ਵੀਡੀਓ ਜਾਰੀ ਕੀਤੀ ਹੈ, ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ।ਵੀਡੀਓ ਚ ਸਰਬਜੀਤ ਸਿੰਘ ਕਹਿ ਰਹੇ ਹਨ, ‘ਲੜਕੀ ਨੇ ਸਕਰਟ ਪਾਈ ਹੋਈ ਸੀ, ਮੈਂ ਉਸ ਨੂੰ ਮਰਿਯਾਦਾ ਬਾਰੇ ਦੱਸਿਆ ਕਿ ਪੂਰੇ ਸਰੀਰ ਨੂੰ ਢੱਕ ਕੇ ਹੀ ਸ਼੍ਰੀ ਦਰਬਾਰ ਸਾਹਿਬ ਜਾਣਾ ਚਾਹੀਦਾ ਹੈ ਪਰ ਇਸ ਗੱਲ ਨੂੰ ਗਲਤ ਰੰਗਤ ਦੇ ਦਿੱਤੀ ਗਈ। ਹਰਮਿੰਦਰ ਸਾਹਿਬ ਆਉਣ ਵਾਲੇ ਹਰੇਕ ਵਿਅਕਤੀ ਦਾ ਅਸੀਂ ਸਤਿਕਾਰ ਕਰਦੇ ਹਾਂ, ਪਰ ਮਰਿਯਾਦਾ ਸਭ ਤੋਂ ਅਹਿਮ ਹੈ। ਮੈਂ ਤਾਂ ਸਿਰਫ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਸੀ।”
ਇਹ ਵੀ ਪੜ੍ਹੋ
SGPC ਨੇ ਮੰਗ ਚੁੱਕੀ ਹੈ ਮੁਆਫੀ
ਇਸ ਤੋਂ ਪਹਿਲਾਂ ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਨੇ ਬਿਆਨ ਜਾਰੀ ਕਰ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਸ ਮਾਮਲੇ ਨਾਲ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਕਮੇਟੀ ਉਸ ਕੋਲੋਂ ਮਾਫ਼ੀ ਮੰਗਦੇ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਇਹ ਬੜੇ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਲੋਕ ਟਵੀਟ ਕਰ ਰਹੇ ਹਨ ਇੱਥੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਰਧਾਲੂ ਆਉਂਦੇ ਹਨ, ਉਨ੍ਹਾ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੇ ਦੇਸ਼ ਦੀ ਅਜਾਦੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਤਿਰੰਗੇ ਦੇ ਲਈ ਸੱਭ ਤੋਂ ਜਿਆਦਾ ਕੁਰਬਾਨੀਆ ਸਿੱਖਾਂ ਨੇ ਦਿੱਤੀਆਂ ਹਨ, ਪਰ ਫ਼ਿਰ ਵੀ ਹਰ ਵਾਰ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਆਕੇ ਕੁੱਝ ਸ਼ਰਾਰਤੀ ਲੋਕ ਇਤਰਜਾਯੋਗ ਕੰਗ ਕਰਦੇ ਹਨ। ਇੱਕ ਬੰਦਾ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਤੇ ਇੱਕ ਟੀ ਸ਼ਰਟ ਪਾਉਂਦਾ ਹੈ ਉਸ ਟੀ ਸ਼ਰਟ ਤੇ ਜਿਹੜੀ ਫੋਟੋ ਸੀ ਉਹ ਲੋਕਾਂ ਦੇ ਕਾਤਿਲ ਦੀ ਸੀ। ਪਰ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਖ਼ਾਲਿਸਤਾਨ ਦਾ ਨਾਂ ਲੈਕੇ ਸਿੱਖਾਂ ਨੂੰ ਭੰਡਿਆ ਜਾ ਰਿਹਾ ਹੈ।