ਬਿਊਟੀ ਪਾਰਲਰ ਵਰਕਰ ਦੇ ਪੈਰ ‘ਚ ਲੱਗੀ ਗੋਲੀ, ਕਰਦੀ ਰਹੀ ਕੰਮ; ਦਰਦ ਹੋਣ ਤੋਂ ਬਾਅਦ ਲੱਗਿਆ ਪਤਾ
ਲੜਕੀ ਸੈਕਟਰ-46 ਦੇ ਇੱਕ ਸੈਲੂਨ ਅੰਦਰ ਕੰਮ ਕਰ ਰਹੀ ਸੀ ਤੇ ਉਸ ਦੇ ਪੈਰ 'ਤੇ ਗੋਲੀ ਲੱਗੀ, ਪਰ ਉਸ ਨੂੰ ਇਸ ਬਾਰੇ ਇਸ ਬਾਰੇ ਪਤਾ ਨਹੀਂ ਚੱਲਿਆ। ਜਦੋਂ ਸ਼ਾਮ ਨੂੰ ਉਸ ਦੇ ਪੈਰ 'ਚ ਅਚਾਨਕ ਤੇਜ਼ ਦਰਦ ਹੋਣ ਲੱਗੀ ਤਾਂ ਉਸ ਨੇ ਬਿਊਟੀ ਪਾਰਲਰ ਦੀ ਮਾਲਿਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬਿਊਟੀ ਪਾਰਲਰ ਮਾਲਿਕ ਨੇ ਜਦੋਂ ਲੜਕੀ ਦੇ ਪੈਰ ਨੂੰ ਦੇਖਿਆ ਤਾਂ ਉਸ 'ਚ ਛੇਦ ਬਣਿਆ ਹੋਇਆ ਸੀ। ਇਸ ਤੋਂ ਬਾਅਦ ਲੜਕੀ ਨੂੰ ਤੁਰੰਤ ਸੈਕਟਰ-45 ਹਸਪਤਾਲ ਪਹੁੰਚਾਇਆ ਗਿਆ।
ਚੰਡੀਗੜ੍ਹ ਦੇ ਬਿਊਟੀ ਪਾਰਲਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਾਰਲਰ ਵਰਕਰ ਦੇ ਪੈਰ ‘ਚ ਗੋਲੀ ਲੱਗੀ ਹੋਈ ਸੀ, ਪਰ ਉਸ ਨੂੰ ਇਸ ਬਾਰੇ ਉਸ ਵੇਲੇ ਪਤਾ ਲੱਗਿਆ, ਜਦੋਂ ਉਸ ਦੇ ਪੈਰ ‘ਚ ਸ਼ਾਮ ਵੇਲੇ ਅਚਾਨਕ ਤੇਜ਼ ਦਰਦ ਹੋਣ ਲੱਗਾ। ਗੋਲੀ ਕਿਸ ਨੇ ਚਲਾਈ ਸੀ ਤੇ ਪੈਰ ‘ਚ ਕਿਵੇਂ ਲੱਗੀ ਇਹ ਪਹੇਲੀ ਬਣੀ ਹੋਈ ਹੈ। ਡਾਕਟਰ ਨੇ ਲੜਕੀ ਦੇ ਪੈਰ ‘ਚੋਂ ਗੋਲੀ ਕੱਢ ਦਿੱਤੀ ਹੈ।
ਜਾਣਕਾਰੀ ਮੁਤਾਬਕ ਲੜਕੀ ਸੈਕਟਰ-46 ਦੇ ਇੱਕ ਸੈਲੂਨ ਅੰਦਰ ਕੰਮ ਕਰ ਰਹੀ ਸੀ ਤੇ ਉਸ ਦੇ ਪੈਰ ‘ਤੇ ਗੋਲੀ ਲੱਗੀ, ਪਰ ਉਸ ਨੂੰ ਇਸ ਬਾਰੇ ਇਸ ਬਾਰੇ ਪਤਾ ਨਹੀਂ ਚੱਲਿਆ। ਜਦੋਂ ਸ਼ਾਮ ਨੂੰ ਉਸ ਦੇ ਪੈਰ ‘ਚ ਅਚਾਨਕ ਤੇਜ਼ ਦਰਦ ਹੋਣ ਲੱਗੀ ਤਾਂ ਉਸ ਨੇ ਬਿਊਟੀ ਪਾਰਲਰ ਦੀ ਮਾਲਿਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬਿਊਟੀ ਪਾਰਲਰ ਮਾਲਿਕ ਨੇ ਜਦੋਂ ਲੜਕੀ ਦੇ ਪੈਰ ਨੂੰ ਦੇਖਿਆ ਤਾਂ ਉਸ ‘ਚ ਛੇਦ ਬਣਿਆ ਹੋਇਆ ਸੀ। ਇਸ ਤੋਂ ਬਾਅਦ ਲੜਕੀ ਨੂੰ ਤੁਰੰਤ ਸੈਕਟਰ-45 ਹਸਪਤਾਲ ਪਹੁੰਚਾਇਆ ਗਿਆ।
ਡਾਕਟਰਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਉਸ ਨੂੰ ਜੀਐਮਸੀਐਚ ਰੈਫਰ ਕਰ ਦਿੱਤਾ। ਇੱਥੇ ਲੜਕੀ ਦੇ ਪੈਰ ‘ਚੋਂ ਗੋਲੀ ਕੱਢੀ ਗਈ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਸਾਰੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਵੀ ਸਮਝ ਨਹੀਂ ਆ ਰਿਹਾ ਹੈ ਕਿ ਲੜਕੀ ਦੇ ਗੋਲੀ ਕਿਵੇਂ ਲੱਗੀ।
ਅੰਮ੍ਰਿਤਸਰ ਵਿਖੇ ਵੀ ਵਾਪਰੀ ਸੀ ਅਜਿਹੀ ਘਟਨਾ
ਦੱਸ ਦੇਈਏ ਕਿ ਇਸੇ ਤਰ੍ਹਾਂ ਦੀ ਘਟਨਾ ਪਹਿਲੇ ਵੀ ਸਾਹਮਣੇ ਆ ਚੁੱਕੀ ਹੈ। ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਫਤਿਹ ਸਿੰਘ ਕਲੌਨੀ ‘ਚ 3 ਸਾਲ ਦੀ ਬੱਚੀ ਦੇ ਉਸ ਸਮੇਂ ਗੋਲੀ ਲੱਗੀ ਸੀ, ਜਦੋਂ ਉਸ ਦਾ ਪਿਤਾ ਉਸ ਨੂੰ ਟਿਊਸ਼ਨ ‘ਤੇ ਛੱਡਣ ਜਾ ਰਿਹਾ ਹੈ। ਬੱਚੀ ਅਚਾਨਕ ਡਿੱਗ ਗਈ ਸੀ ਤਾਂ ਪਿਤਾ ਨੂੰ ਲੱਗਿਆ ਕਿ ਉਸ ਦੇ ਸੱਟ ਲੱਗ ਗਈ ਹੈ। ਜਦੋਂ ਉਨ੍ਹਾਂ ਨੇ ਹਸਪਤਾਲ ਪਹੁੰਚ ਕੇ ਐਕਸ-ਰੇ ਕਰਵਾਇਆ ਤਾਂ ਰਿਪੋਰਟ ‘ਚ ਖੁਲਾਸਾ ਹੋਇਆ ਕਿ ਉਸ ਦੇ ਗੋਲੀ ਲੱਗੀ ਹੈ।