ਅੰਮ੍ਰਿਤਸਰ ‘ਚ ਚਾਹ ਮੰਗਣ ‘ਤੇ ਵੱਢਿਆ ਨੌਜਵਾਨ, ਨਿਹੰਗ ਸਿੰਘ ‘ਤੇ ਲਗੇ ਇਲਜ਼ਾਮ
Amritsar Gurudwara Nihang Singh: ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਲਾਜ਼ ਲਈ ਬਾਬਾ ਬਕਾਲੇ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਉਸ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਪਿਤਾ ਨੇ ਪੁਲਿਸ ਤੇ ਵੀ ਇਲਜ਼ਾਮ ਲਗਾਏ ਹਨ ਕਿ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ।
Amritsar Gurudwara Nihang Singh: ਅੰਮ੍ਰਿਤਸਰ ਦੇ ਪਿੰਡ ਰਈਆ ਦੇ ਕਸਬਾ ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਪਿੰਡ ਬੁਟਾਰੀ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਇੱਥੋਂ ਦੇ ਇੱਕ ਨੌਜਵਾਨ ਨੂੰ ਨਿਹੰਗ ਸਿੰਘ ਵੱਲੋਂ ਤੇਜਧਾਰ ਹੱਥਿਆਰ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨਾਲ ਗੁਰਦੁਆਰਾ ਸਾਹਿਬ ਵਿੱਚ ਚਾਹ ਦਾ ਲੰਗਰ ਚੱਲਦੇ ਸਮੇਂ ਚਾਹ ਮੰਗਣ ਉਪਰੰਤ ਨਿਹੰਗ ਸਿੰਘ ਵੱਲੋਂ ਤਲਵਾਰ ਨਾਲ ਹਮਲਾ ਕਰਨਾ ਕਰ ਦਿੱਤਾ। ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਜ਼ਖ਼ਮੀ ਲੜਕੇ ਨੂੰ ਨੇੜਲੇ ਹਸਪਤਾਲ ਵਿੱਚ ਬਾਬਾ ਬਕਾਲਾ ਸਾਹਿਬ ਵਿੱਚ ਭਰਤੀ ਕਰਵਾਇਆ ਗਿਆ।
ਪੀੜਤ ਪਰਿਵਾਰ ਦਾ ਕਹਿਣਾ ਹੈ ਕੀ ਕਥਿਤ ਦੋਸ਼ੀ ਪਿੰਡ ਵਿੱਚ ਰੋਜਾਨਾ ਘੁੰਮਦਾ ਫਿਰਦਾ ਨਜ਼ਰ ਆਉਂਦਾ ਹੈ, ਪਰ ਪੁਲਿਸ ਵੱਲੋਂ ਇਹ ਮਾਮਲਾ ਅਣਗੋਲਿਆ ਜਾ ਰਿਹਾ ਹੈ। ਇਸ ਲਈ ਪਰਿਵਾਰ ਨੂੰ ਇਨਸਾਫ਼ ਮਿਲਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਨੇ ਇਥੇ ਚਾਹ ਮੰਗੀ ਸੀ, ਪਰ ਨਿਹੰਗ ਸਿੰਘ ਨੇ ਚਾਹ ਦੇਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਬਾਅਦ ਨਿਹੰਗ ਸਿੰਘ ਨੇ ਉਨ੍ਹਾਂ ਦੇ ਨੌਜਵਾਨ ਪੁੱਤ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹਮਲੇ ਚ ਉਸ ਦਾ ਗੋਡਾ ਵੱਢਿਆ ਗਿਆ ਨਾਲ ਹੀ ਬਾਂਹਾਂ ਤੇ ਮੋਢਿਆਂ ‘ਤੇ ਸੱਟਾਂ ਵੱਜੀਆਂ ਹਨ।
ਇਹ ਵੀ ਪੜ੍ਹੋ: ਜਗਰਾਉਂ ਚ ਸਕੂਲੀ ਬੱਸ ਹਾਦਸੇ ਚ ਇੱਕ ਵਿਦਿਆਰਥੀ ਦੀ ਮੌਤ, ਸਕੂਲ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਇਲਜ਼ਾਮ
ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਇਲਾਜ਼ ਲਈ ਬਾਬਾ ਬਕਾਲੇ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਉਸ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ ਹੈ। ਪਿਤਾ ਨੇ ਪੁਲਿਸ ਤੇ ਵੀ ਇਲਜ਼ਾਮ ਲਗਾਏ ਹਨ ਕਿ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਅੱਗੇ ਆਉਣਾ ਚਾਹੀਦਾ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਪੁਲਿਸ ਨਹੀਂ ਦੇ ਰਹੀ ਜਵਾਬ
ਉੱਥੇ ਹੀ ਪੁਲਿਸ ਅਧਿਕਾਰੀ ਮੀਡਿਆ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਕਥਿਤ ਦੋਸ਼ੀਂ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਫ਼ਰਾਰ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਬਾਰੇ ਸਾਡੇ ਸੀਨੀਅਰ ਅਧਿਕਾਰੀ ਹੀ ਦੱਸਣਗੇ।