ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਡਾਲਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਰੰਸੀ! ਮੰਦੀ ਦੇ ਦੌਰ ਵਿੱਚ ਵੀ ਰਹਿੰਦੀ ਹੈ ਚਟਾਨ ਵਾਂਗ ਮਜ਼ਬੂਤ

Strong Currency: ਜਦੋਂ ਵੀ ਦੁਨੀਆ ਵਿੱਚ ਵੱਡਾ ਆਰਥਿਕ ਸੰਕਟ ਆਉਂਦਾ ਹੈ ਚਾਹੇ ਉਹ ਮੰਦੀ ਹੋਵੇ, ਜੰਗ ਦੀ ਸਥਿਤੀ, ਬੈਂਕਿੰਗ ਸਿਸਟਮ ਵਿੱਚ ਹਿਲਜੁਲ ਜਾਂ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਉਸ ਵੇਲੇ ਨਿਵੇਸ਼ਕਾਂ ਵਿੱਚ ਅਣਿਸ਼ਚਿਤਤਾ ਵੱਧ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਨਿਵੇਸ਼ਕ ਆਪਣੀ ਪੂੰਜੀ ਨੂੰ ਸੁਰੱਖਿਅਤ ਰੱਖਣ ਲਈ ਕੁਝ ਚੁਣਿੰਦੀਆਂ ਕਰੰਸੀਜ਼ ਵੱਲ ਰੁਖ ਕਰਦੇ ਹਨ।

ਡਾਲਰ ਨਹੀਂ, ਇਹ ਹੈ ਦੁਨੀਆ ਦੀ ਸਭ ਤੋਂ ਸੁਰੱਖਿਅਤ ਕਰੰਸੀ! ਮੰਦੀ ਦੇ ਦੌਰ ਵਿੱਚ ਵੀ ਰਹਿੰਦੀ ਹੈ ਚਟਾਨ ਵਾਂਗ ਮਜ਼ਬੂਤ
Follow Us
tv9-punjabi
| Published: 17 Jan 2026 19:20 PM IST

ਜਦੋਂ ਵੀ ਦੁਨੀਆ ਵਿੱਚ ਵੱਡਾ ਆਰਥਿਕ ਸੰਕਟ ਆਉਂਦਾ ਹੈ ਚਾਹੇ ਉਹ ਮੰਦੀ ਹੋਵੇ, ਜੰਗ ਦੀ ਸਥਿਤੀ, ਬੈਂਕਿੰਗ ਸਿਸਟਮ ਵਿੱਚ ਹਿਲਜੁਲ ਜਾਂ ਸਟਾਕ ਮਾਰਕੀਟ ਵਿੱਚ ਭਾਰੀ ਗਿਰਾਵਟ ਉਸ ਵੇਲੇ ਨਿਵੇਸ਼ਕਾਂ ਵਿੱਚ ਅਣਿਸ਼ਚਿਤਤਾ ਵੱਧ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਨਿਵੇਸ਼ਕ ਆਪਣੀ ਪੂੰਜੀ ਨੂੰ ਸੁਰੱਖਿਅਤ ਰੱਖਣ ਲਈ ਕੁਝ ਚੁਣਿੰਦੀਆਂ ਕਰੰਸੀਜ਼ ਵੱਲ ਰੁਖ ਕਰਦੇ ਹਨ। ਇਨ੍ਹਾਂ ਵਿੱਚ ਸਭ ਤੋਂ ਅੱਗੇ ਸਵਿਟਜ਼ਰਲੈਂਡ ਦੀ ਕਰੰਸੀ ਸਵਿਸ ਫ੍ਰੈਂਕ (CHF) ਨੂੰ ਮੰਨਿਆ ਜਾਂਦਾ ਹੈ।

ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਮੁਨਾਫ਼ਾ ਨਹੀਂ, ਸਗੋਂ ਪੂੰਜੀ ਦੀ ਸੁਰੱਖਿਆ ਚਾਹੀਦੀ ਹੋਵੇ, ਤਾਂ ਸਵਿਸ ਫ੍ਰੈਂਕ ਅਤੇ ਸਵਿਸ ਬੈਂਕਿੰਗ ਸਿਸਟਮ ਦੁਨੀਆ ਦੇ ਸਭ ਤੋਂ ਭਰੋਸੇਯੋਗ ਵਿਕਲਪਾਂ ਵਿੱਚੋਂ ਇੱਕ ਹਨ। ਇਹ ਧਾਰਨਾ ਸਿਰਫ਼ ਲੋਕਧਾਰਾ ਜਾਂ ਭਾਵਨਾਵਾਂ ‘ਤੇ ਆਧਾਰਿਤ ਨਹੀਂ, ਬਲਕਿ ਲੰਮੇ ਇਤਿਹਾਸਕ ਅਨੁਭਵ, ਅੰਕੜਿਆਂ ਅਤੇ ਅੰਤਰਰਾਸ਼ਟਰੀ ਰਿਪੋਰਟਾਂ ਤੋਂ ਸਾਬਤ ਹੁੰਦੀ ਹੈ। ਭਾਵੇਂ ਅਮਰੀਕੀ ਡਾਲਰ ਦੁਨੀਆ ਦੀ ਸਭ ਤੋਂ ਵੱਡੀ ਰਿਜ਼ਰਵ ਕਰੰਸੀ ਹੈ ਅਤੇ ਖਾੜੀ ਦੇਸ਼ਾਂ ਦੀਆਂ ਕਰੰਸੀਜ਼ ਤੇਲ ਦੇ ਸਹਾਰੇ ਮਜ਼ਬੂਤ ਨਜ਼ਰ ਆਉਂਦੀਆਂ ਹਨ, ਪਰ ਜਿੱਥੇ ਘੱਟ ਤੋਂ ਘੱਟ ਖ਼ਤਰੇ ਅਤੇ ਵੱਧ ਤੋਂ ਵੱਧ ਸੁਰੱਖਿਆ ਦੀ ਗੱਲ ਹੁੰਦੀ ਹੈ, ਉੱਥੇ ਸਵਿਸ ਫ੍ਰੈਂਕ ਨੂੰ ਵਿਸ਼ੇਸ਼ ਮਹੱਤਤਾ ਮਿਲਦੀ ਹੈ।

ਸਵਿਸ ਫ੍ਰੈਂਕ ਨੂੰ ਸਭ ਤੋਂ ਸੁਰੱਖਿਅਤ ਕਰੰਸੀ ਬਣਾਉਣ ਵਾਲੀਆਂ 5 ਵੱਡੀਆਂ ਗੱਲਾ

1. ਰਾਜਨੀਤਿਕ ਸਥਿਰਤਾ ਅਤੇ ਸ਼ਾਂਤੀ

ਕਿਸੇ ਵੀ ਦੇਸ਼ ਦੀ ਕਰੰਸੀ ਦੀ ਮਜ਼ਬੂਤੀ ਸਿੱਧੇ ਤੌਰ ‘ਤੇ ਉਸ ਦੇਸ਼ ਦੀ ਰਾਜਨੀਤਿਕ ਸਥਿਰਤਾ ਅਤੇ ਅੰਦਰੂਨੀ ਸ਼ਾਂਤੀ ਨਾਲ ਜੁੜੀ ਹੁੰਦੀ ਹੈ। ਸਵਿਟਜ਼ਰਲੈਂਡ ਦਹਾਕਿਆਂ ਤੋਂ ਦੁਨੀਆ ਦੇ ਸਭ ਤੋਂ ਸ਼ਾਂਤ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਸ਼ਾਮਲ ਰਿਹਾ ਹੈ। ਗਲੋਬਲ ਪੀਸ ਇੰਡੈਕਸ ਜਾਰੀ ਕਰਨ ਵਾਲੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ਵਿੱਚ 2025 ਤੱਕ ਵੀ ਸਵਿਟਜ਼ਰਲੈਂਡ ਲਗਾਤਾਰ ਟੌਪ ਸ਼ਾਂਤ ਦੇਸ਼ਾਂ ਵਿੱਚ ਸ਼ਾਮਲ ਰਿਹਾ ਹੈ। ਇੱਥੇ ਨਾ ਤਾਂ ਗ੍ਰਹਿ-ਯੁੱਧ ਹੈ, ਨਾ ਹੀ ਰਾਜਨੀਤਿਕ ਹਿੰਸਾ ਜਾਂ ਫੌਜੀ ਟਕਰਾਅ। ਸਰਕਾਰਾਂ ਦੀ ਸਥਿਰਤਾ ਅਤੇ ਘੱਟ ਅਪਰਾਧ ਦਰ ਨਿਵੇਸ਼ਕਾਂ ਨੂੰ ਲੰਬੇ ਸਮੇਂ ਲਈ ਭਰੋਸਾ ਦਿੰਦੀ ਹੈ, ਜਿਸਦਾ ਸਿੱਧਾ ਲਾਭ ਸਵਿਸ ਫ੍ਰੈਂਕ ਨੂੰ ਮਿਲਦਾ ਹੈ।

2. ਮਜ਼ਬੂਤ ਅਰਥਵਿਵਸਥਾ ਅਤੇ ਘੱਟ ਸਰਕਾਰੀ ਕਰਜ਼ਾ

ਭਾਵੇਂ ਸਵਿਟਜ਼ਰਲੈਂਡ ਦੀ ਅਰਥਵਿਵਸਥਾ ਅਮਰੀਕਾ ਜਾਂ ਚੀਨ ਜਿੰਨੀ ਵੱਡੀ ਨਹੀਂ, ਪਰ ਪ੍ਰਤੀ ਵਿਅਕਤੀ ਆਮਦਨ, ਉਤਪਾਦਕਤਾ ਅਤੇ ਤਕਨੀਕੀ ਵਿਕਾਸ ਵਿੱਚ ਇਹ ਦੁਨੀਆ ਦੇ ਅਗੇਤੀ ਦੇਸ਼ਾਂ ਵਿੱਚ ਸ਼ਾਮਲ ਹੈ। ਫਾਰਮਾ, ਪ੍ਰਿਸੀਜ਼ਨ ਇੰਜੀਨੀਅਰਿੰਗ, ਮਸ਼ੀਨਰੀ ਅਤੇ ਹਾਈ-ਟੈਕ ਉਦਯੋਗ ਸਵਿਸ ਅਰਥਵਿਵਸਥਾ ਦੀ ਰੀੜ੍ਹ ਹਨ। IMF ਅਤੇ ਹੋਰ ਗਲੋਬਲ ਆਰਥਿਕ ਸੰਸਥਾਵਾਂ ਦੇ ਅੰਕੜਿਆਂ ਮੁਤਾਬਕ, ਸਵਿਟਜ਼ਰਲੈਂਡ ਦਾ ਸਰਕਾਰੀ ਕਰਜ਼ਾ GDP ਦੇ ਮੁਕਾਬਲੇ ਕਾਫ਼ੀ ਘੱਟ ਹੈ। ਘੱਟ ਕਰਜ਼ੇ ਦਾ ਅਰਥ ਹੈ ਕਿ ਸਰਕਾਰ ‘ਤੇ ਭਵਿੱਖ ਵਿੱਚ ਵੱਡਾ ਆਰਥਿਕ ਦਬਾਅ ਨਹੀਂ ਪੈਂਦਾ, ਜਿਸ ਨਾਲ ਕਰੰਸੀ ਵਿੱਚ ਸਥਿਰਤਾ ਬਣੀ ਰਹਿੰਦੀ ਹੈ।

3. ਸਵਿਸ ਨੈਸ਼ਨਲ ਬੈਂਕ ਦੀ ਸਖ਼ਤ ਅਤੇ ਅਨੁਸ਼ਾਸਿਤ ਨੀਤੀ

ਸਵਿਸ ਨੈਸ਼ਨਲ ਬੈਂਕ ਨੂੰ ਦੁਨੀਆ ਦੇ ਸਭ ਤੋਂ ਅਨੁਸ਼ਾਸਿਤ ਅਤੇ ਸੰਭਾਲੂ ਕੇਂਦਰੀ ਬੈਂਕਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੀ ਮੌਦ੍ਰਿਕ ਨੀਤੀ ਦਾ ਮੁੱਖ ਉਦੇਸ਼ ਮਹਿੰਗਾਈ ਨੂੰ ਕਾਬੂ ਵਿੱਚ ਰੱਖਣਾ ਅਤੇ ਕਰੰਸੀ ਦੀ ਖਰੀਦ ਸ਼ਕਤੀ ਨੂੰ ਬਚਾਏ ਰੱਖਣਾ ਹੈ। ਲੰਮੇ ਸਮੇਂ ਤੱਕ ਸਵਿਟਜ਼ਰਲੈਂਡ ਵਿੱਚ ਮਹਿੰਗਾਈ ਦਰ ਬਹੁਤ ਘੱਟ ਰਹੀ ਹੈ, ਜਿਸਦਾ ਮਤਲਬ ਹੈ ਕਿ ਲੋਕਾਂ ਦੀ ਬਚਤ ਦੀ ਕੀਮਤ ਸਮੇਂ ਨਾਲ ਤੇਜ਼ੀ ਨਾਲ ਘਟਦੀ ਨਹੀਂ। ਸਵਿਸ ਸੈਂਟਰਲ ਬੈਂਕ ਕੋਲ ਵੱਡੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਸੁਰੱਖਿਅਤ ਐਸੈਟਸ ਹਨ, ਜੋ ਜ਼ਰੂਰਤ ਪੈਣ ‘ਤੇ ਮਾਰਕੀਟ ਵਿੱਚ ਦਖ਼ਲ ਦੇ ਕੇ ਕਰੰਸੀ ਨੂੰ ਸੰਭਾਲ ਸਕਦੇ ਹਨ।

4. ਬੈਂਕਿੰਗ ਸਿਸਟਮ ਅਤੇ ਸੇਫ਼ ਹੈਵਨ ਦੀ ਇਤਿਹਾਸਕ ਛਵੀ

ਸਵਿਟਜ਼ਰਲੈਂਡ ਦਾ ਨਾਮ ਆਉਂਦੇ ਹੀ ਸਭ ਤੋਂ ਪਹਿਲਾਂ ਸਵਿਸ ਬੈਂਕਾਂ ਦੀ ਤਸਵੀਰ ਸਾਹਮਣੇ ਆਉਂਦੀ ਹੈ। ਸੁਰੱਖਿਆ, ਗੋਪਨੀਯਤਾ ਅਤੇ ਮਜ਼ਬੂਤ ਨਿਯਮਾਵਲੀ ਸਵਿਸ ਬੈਂਕਿੰਗ ਸਿਸਟਮ ਦੀ ਪਹਿਚਾਣ ਰਹੀ ਹੈ। ਭਾਵੇਂ ਅੱਜ ਕਾਨੂੰਨ ਹੋਰ ਪਾਰਦਰਸ਼ੀ ਹੋ ਚੁੱਕੇ ਹਨ, ਪਰ ਸੁਰੱਖਿਅਤ ਪੈਸਾ ਸਵਿਸ ਬੈਂਕ ਵਾਲੀ ਛਵੀ ਅਜੇ ਵੀ ਬਰਕਰਾਰ ਹੈ। 2008 ਦੀ ਆਰਥਿਕ ਮੰਦੀ ਹੋਵੇ ਜਾਂ ਕੋਰੋਨਾ ਦੌਰਾਨ ਆਇਆ ਗਲੋਬਲ ਸੰਕਟ ਹਰ ਵਾਰ ਨਿਵੇਸ਼ਕ ਸਵਿਸ ਫ੍ਰੈਂਕ ਵੱਲ ਮੁੜੇ। ਇਸੇ ਲਈ ਸਵਿਸ ਫ੍ਰੈਂਕ ਨੂੰ ਆਰਥਿਕ ਭਾਸ਼ਾ ਵਿੱਚ Safe Haven Currency ਕਿਹਾ ਜਾਂਦਾ ਹੈ।

5. ਉੱਚ ਕ੍ਰੈਡਿਟ ਰੇਟਿੰਗ ਅਤੇ ਵਿਸ਼ਵ ਰਿਜ਼ਰਵ ਕਰੰਸੀ ਦਾ ਦਰਜਾ

ਸਵਿਟਜ਼ਰਲੈਂਡ ਨੂੰ ਵੱਡੀਆਂ ਰੇਟਿੰਗ ਏਜੰਸੀਆਂ ਵੱਲੋਂ ਲਗਭਗ ਹਮੇਸ਼ਾ ਸਭ ਤੋਂ ਉੱਚੀ ਕ੍ਰੈਡਿਟ ਰੇਟਿੰਗ ਮਿਲਦੀ ਰਹੀ ਹੈ। ਇਸਦਾ ਮਤਲਬ ਹੈ ਕਿ ਦੇਸ਼ ਦੇ ਡਿਫਾਲਟ ਕਰਨ ਦਾ ਖ਼ਤਰਾ ਬਹੁਤ ਘੱਟ ਹੈ। IMF ਦੇ ਅੰਕੜਿਆਂ ਅਨੁਸਾਰ, ਕਈ ਦੇਸ਼ਾਂ ਦੇ ਸੈਂਟਰਲ ਬੈਂਕ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸਵਿਸ ਫ੍ਰੈਂਕ ਨੂੰ ਵੀ ਸ਼ਾਮਲ ਕਰਦੇ ਹਨ। ਭਾਵੇਂ ਇਸਦਾ ਹਿੱਸਾ ਡਾਲਰ ਜਾਂ ਯੂਰੋ ਜਿੰਨਾ ਵੱਡਾ ਨਹੀਂ, ਪਰ ਲਗਾਤਾਰ ਰਿਜ਼ਰਵ ਕਰੰਸੀਜ਼ ਵਿੱਚ ਸ਼ਾਮਲ ਰਹਿਣਾ ਇਸਦੀ ਭਰੋਸੇਯੋਗਤਾ ਨੂੰ ਦਰਸਾਉਂਦਾ ਹੈ।

PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...