ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੇਸ਼ ‘ਚ ਸਾਹਮਣੇ ਆਇਆ ਪਹਿਲਾ ਮਾਮਲਾ… ਮੰਕੀਪੌਕਸ ਦਾ ਬਾਂਦਰਾਂ ਨਾਲ ਕੀ ਹੈ ਕੁਨੈਕਸ਼ਨ, ਕੀ ਵਾਕਈ ਇਨ੍ਹਾਂ ਨਾਲ ਫੈਲ ਰਹੀ ਬੀਮਾਰੀ?

Mpox case in India: ਅਫਰੀਕੀ ਅਤੇ ਕਈ ਯੂਰਪੀਅਨ ਦੇਸ਼ਾਂ ਤੋਂ ਬਾਅਦ, ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। Monkeypox ਦਾ ਸਬੰਧ ਬਾਂਦਰਾਂ ਨਾਲ ਜੋੜਿਆ ਜਾਂਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ 100% ਜਰੂਰੀ ਨਹੀਂ ਹੈ ਕਿ ਇਹ ਵਾਇਰਸ ਬਾਂਦਰਾਂ ਰਾਹੀਂ ਫੈਲਦਾ ਹੈ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਬੀਮਾਰੀ ਦਾ ਨਾਂ ਬਾਂਦਰਾਂ ਦੇ ਨਾਂ 'ਤੇ ਕਿਉਂ ਅਤੇ ਕਿਵੇਂ ਪਿਆ?

ਦੇਸ਼ ‘ਚ ਸਾਹਮਣੇ ਆਇਆ ਪਹਿਲਾ ਮਾਮਲਾ… ਮੰਕੀਪੌਕਸ ਦਾ ਬਾਂਦਰਾਂ ਨਾਲ ਕੀ ਹੈ ਕੁਨੈਕਸ਼ਨ, ਕੀ ਵਾਕਈ ਇਨ੍ਹਾਂ ਨਾਲ ਫੈਲ ਰਹੀ ਬੀਮਾਰੀ?
ਮੰਕੀਪੌਕਸ ਦਾ ਬਾਂਦਰਾਂ ਨਾਲ ਕੀ ਹੈ ਕੁਨੈਕਸ਼ਨ?
Follow Us
tv9-punjabi
| Updated On: 10 Sep 2024 13:56 PM

ਅਫਰੀਕੀ ਅਤੇ ਕਈ ਯੂਰਪੀ ਦੇਸ਼ਾਂ ਤੋਂ ਬਾਅਦ ਭਾਰਤ ਵਿੱਚ ਮੰਕੀਪੌਕਸ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਖਸ ਇਨਫੈਕਸ਼ਨ ਪ੍ਰਭਾਵਿਤ ਦੇਸ਼ ਤੋਂ ਭਾਰਤ ਪਰਤਿਆ ਹੈ। ਲੱਛਣ ਦਿਖਾਈ ਦੇਣ ਤੋਂ ਬਾਅਦ, ਉਸਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਉਸ ਦੇ ਨਮੂਨੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਫ਼ਰੀਕਾ ਦੇ ਕਈ ਦੇਸ਼ ਮੰਕੀਪੌਕਸ ਤੋਂ ਪ੍ਰਭਾਵਿਤ ਹਨ ਅਤੇ ਇਹ ਸ਼ਖਸ ਉਥੋਂ ਵਾਪਸ ਆਇਆ ਸੀ। Monkeypox ਦਾ ਕੁਨੈਕਸ਼ਨ ਬਾਂਦਰਾਂ ਨਾਲ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ 100% ਜਰੂਰੀ ਨਹੀਂ ਹੈ ਕਿ ਇਹ ਵਾਇਰਸ ਬਾਂਦਰਾਂ ਰਾਹੀਂ ਹੀ ਫੈਲਦਾ ਹੈ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਬੀਮਾਰੀ ਦਾ ਨਾਂ ਬਾਂਦਰਾਂ ਦੇ ਨਾਂ ‘ਤੇ ਕਿਉਂ ਅਤੇ ਕਿਵੇਂ ਪਿਆ?

ਅਮਰੀਕਨ ਹੈਲਥ ਏਜੰਸੀ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ਇਸ ਬਿਮਾਰੀ ਨੂੰ ਪਹਿਲਾਂ ਮੰਕੀਪੌਕਸ ਕਿਹਾ ਜਾਂਦਾ ਸੀ, ਪਰ ਬਾਅਦ ਵਿੱਚ ਇਸਨੂੰ ਐਮਪੋਕਸ ਦਾ ਨਾਮ ਦਿੱਤਾ ਗਿਆ। ਹਾਲਾਂਕਿ, ਆਮ ਭਾਸ਼ਾ ਵਿੱਚ ਵੀ, ਇਸਨੂੰ ਐਮਪੌਕਸ ਦੀ ਬਜਾਏ ਮੰਕੀਪੌਕਸ ਕਿਹਾ ਜਾਂਦਾ ਹੈ।

ਮੰਕੀਪੌਕਸ ਨਾਲ ਕਿਵੇਂ ਜੁੜਿਆ ਬਾਂਦਰ ਦਾ ਨਾਮ ?

Mpox ਇੱਕ ਜ਼ੂਨੋਟਿਕ ਬਿਮਾਰੀ ਹੈ, ਭਾਵ ਇਹ ਜਾਨਵਰਾਂ ਅਤੇ ਮਨੁੱਖਾਂ ਵਿੱਚ ਫੈਲ ਸਕਦੀ ਹੈ। ਇਸ ਦਾ ਪਹਿਲਾ ਮਾਮਲਾ 1958 ਵਿੱਚ ਸਾਹਮਣੇ ਆਇਆ ਸੀ। ਇਸ ਦਾ ਵਾਇਰਸ ਬਾਂਦਰਾਂ ਵਿੱਚ ਪਾਇਆ ਗਿਆ ਸੀ। ਇਹੀ ਕਾਰਨ ਹੈ ਕਿ ਇਸ ਬੀਮਾਰੀ ਦਾ ਨਾਂ ਮੰਕੀਪੌਕਸ ਰੱਖਿਆ ਗਿਆ, ਹਾਲਾਂਕਿ ਇਹ ਵਾਇਰਸ ਕਿੱਥੋਂ ਆਇਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਵਿਗਿਆਨੀਆਂ ਨੂੰ ਸ਼ੱਕ ਹੈ ਕਿ ਅਫਰੀਕੀ ਰੋਡੇਂਟਸ (ਚੂਹੇ ਅਤੇ ਗਿਲਹਰੀਆਂ ਵਰਗਾ ਜੀਵਨ) ਅਤੇ ਗੈਰ-ਮਨੁੱਖੀ ਪ੍ਰਾਈਮੇਟ (ਬਾਂਦਰਾਂ ਵਰਗੇ ) ਇਸ ਵਾਇਰਸ ਦਾ ਘਰ ਹੁੰਦੇ ਹਨ। ਇਨਫੈਕਸ਼ਨ ਇਨ੍ਹਾਂ ਰਾਹੀਂ ਫੈਲਦਾ ਹੈ। ਮਨੁੱਖਾਂ ਵਿੱਚ ਮੰਕੀਪੌਕਸ ਦਾ ਪਹਿਲਾ ਕੇਸ 1970 ਵਿੱਚ ਆਇਆ ਸੀ। ਮਰੀਜ਼ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦਾ ਨਿਵਾਸੀ ਸੀ।

ਸਾਲ 2022 ਵਿੱਚ, Mpox ਦੁਨੀਆ ਭਰ ਵਿੱਚ ਫੈਲ ਗਿਆ। ਇਸ ਤੋਂ ਪਹਿਲਾਂ, ਐਮਪੌਕਸ ਦੇ ਮਾਮਲੇ ਹੋਰ ਥਾਵਾਂ ‘ਤੇ ਬਹੁਤ ਘੱਟ ਸਨ ਅਤੇ ਆਮ ਤੌਰ ‘ਤੇ ਯਾਤਰਾ ਜਾਂ ਉਨ੍ਹਾਂ ਖੇਤਰਾਂ ਤੋਂ ਆਯਾਤ ਕੀਤੇ ਜਾਨਵਰਾਂ ਨਾਲ ਜੁੜੇ ਹੁੰਦੇ ਸਨ ਜਿੱਥੇ ਐਮਪੌਕਸ ਆਮ ਸੀ।

monkey pox

ਕਿਵੇਂ ਫੈਲਦਾ ਹੈ ਇਸ ਦਾ ਵਾਇਰਸ ?

ਸੀਡੀਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਵਾਇਰਸ ਸੰਕਰਮਿਤ ਮਰੀਜ਼ ਦੀ ਲਾਰ, ਪਸੀਨੇ ਅਤੇ ਸੰਕਰਮਿਤ ਚੀਜ਼ਾਂ ਰਾਹੀਂ ਸਿਹਤਮੰਦ ਵਿਅਕਤੀ ਵਿੱਚ ਫੈਲ ਸਕਦਾ ਹੈ। ਇਹ ਵਾਇਰਸ ਸੰਕਰਮਿਤ ਗਰਭਵਤੀ ਔਰਤ ਤੋਂ ਉਸਦੇ ਬੱਚੇ ਵਿੱਚ ਵੀ ਫੈਲ ਸਕਦਾ ਹੈ। ਮੰਕੀਪੌਕਸ ਵਾਇਰਸ ਕਿਸੇ ਸੰਕਰਮਿਤ ਕੱਪੜੇ ਜਾਂ ਸਤਹ ਨੂੰ ਛੂਹਣ ਤੋਂ ਬਾਅਦ ਵੀ ਇੱਕ ਆਮ ਵਿਅਕਤੀ ਨੂੰ ਬਿਮਾਰ ਕਰ ਸਕਦਾ ਹੈ।

ਸੰਕਰਮਿਤ ਮਰੀਜ਼ ਵਿੱਚ ਲੱਛਣ ਦਿਖਾਈ ਦੇਣ ਵਿੱਚ 1 ਤੋਂ 4 ਦਿਨ ਲੱਗ ਸਕਦੇ ਹਨ। ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਠੰਢ ਲੱਗਣਾ, ਧੱਫੜ, ਲਿੰਫ ਨੋਡਜ਼ ਵਿੱਚ ਸੋਜ ਵਰਗੇ ਲੱਛਣ ਦਿਖਾਈ ਦਿੰਦੇ ਹਨ। ਕੁਝ ਮਾਮਲਿਆਂ ਵਿੱਚ, ਸਾਹ ਲੈਣ ਵਿੱਚ ਮੁਸ਼ਕਲ, ਭੋਜਨ ਨਿਗਲਣ ਵਿੱਚ ਮੁਸ਼ਕਲ ਅਤੇ ਅੱਖਾਂ ਵਿੱਚ ਸੋਜ ਹੋ ਸਕਦੀ ਹੈ।

ਹਾਲਾਂਕਿ, ਹੁਣ ਤੱਕ ਅਜਿਹੇ ਮਾਮਲੇ ਸਾਹਮਣੇ ਨਹੀਂ ਆਏ ਹਨ ਕਿ ਕਿਸੇ ਸ਼ਖਸ ਵਿੱਚ ਲੱਛਣ ਨਾ ਦਿੱਖ ਰਹੇ ਹੋਣ ਅਤੇ ਉਸ ਨਾਲ ਦੂਜੇ ਲੋਕਾਂ ਵਿੱਚ ਫੈਲਦਾ ਹੋਵੇ। ਇਹ ਜਾਨਵਰਾਂ ਤੋਂ ਇਨਸਾਨਾਂ ਤੱਕ ਫੈਲ ਸਕਦਾ ਹੈ। ਅਫਰੀਕੀ ਦੇਸ਼ਾਂ ਵਿੱਚ ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ।

Monkeypox ਵਾਇਰਸ ਫਿਰ ਫੈਲ ਰਿਹਾ ਹੈ, ਇਸ ਦੇਸ਼ 'ਚ ਵੱਧ ਰਹੇ ਮਾਮਲੇ

Monkeypox. (tv9hindi.com)

ਕੀ ਕਹਿੰਦਾ ਹੈ WHO ?

ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਅਫਰੀਕੀ ਦੇਸ਼ਾਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਉਨ੍ਹਾਂ ਦੇ ਫੈਲਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਐਮਰਜੈਂਸੀ ਰਿਸਪਾਂਸ ਰਾਹੀਂ ਉਨ੍ਹਾਂ ‘ਤੇ ਨਜ਼ਰ ਰੱਖ ਰਹੀਆਂ ਹਨ। ਹਾਲਾਂਕਿ, ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਲੋਕਾਂ ਵਿੱਚ ਇਸ ਬਿਮਾਰੀ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਇਸ ਦੇ ਮਾਮਲੇ ਫੈਲੇ ਅਤੇ ਸਾਹਮਣੇ ਆਏ। ਉਨ੍ਹਾਂ ਦੇਸ਼ਾਂ ਵਿੱਚ, ਇਸਦੀ ਜਾਂਚ ਅਤੇ ਪਛਾਣ ਕਰਨ ਦੀ ਪ੍ਰਣਾਲੀ ਅਤੇ ਦੇਖਭਾਲ ਕਰਮਚਾਰੀਆਂ ਦੀ ਗਿਣਤੀ ਸੀਮਤ ਕਰ ਦਿੱਤੀ ਗਈ ਹੈ। ਅਫਰੀਕੀ ਦੇਸ਼ਾਂ ਵਿੱਚ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਵਾਲੇ ਮੰਕੀਪੌਕਸ ਵਾਇਰਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ...