PU ‘ਚ ਸੁਪਰਡੈਂਟ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ, ਕੁਆਰਟਰ ‘ਚ ਸੀ ਇਕੱਲਾ; ਪੁਲਿਸ ਨੂੰ ਸੁਸਾਇਡ ਨੋਟ ਮਿਲਿਆ
ਥਾਣਾ ਫੇਜ਼-11 ਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਮ੍ਰਿਤਕ ਦੀ ਪਹਿਚਾਣ ਆਕਾਸ਼ ਚੌਹਾਨ (28) ਦੇ ਰੂਪ 'ਚ ਹੋਈ ਹੈ। ਆਕਾਸ਼ ਚੌਹਾਨ ਦੀ ਮਾਂ ਪੀਯੂ 'ਚ ਸੁਪਰਡੈਂਟ ਹੈ। ਆਕਾਸ਼ ਨੇ ਏਮਟੈਕ ਦੀ ਪੜ੍ਹਾਈ ਕੀਤੀ ਸੀ ਤੇ ਪਿਛਲੇ ਕੁੱਝ ਸਮੇਂ ਤੋ ਮਾਨਸਿਕ ਤਣਾਅ ਦਾ ਸ਼ਿਕਾਰ ਸੀ। ਬੁੱਧਵਾਰ ਸ਼ਾਮ ਜਦੋਂ ਉਹ ਘਰ 'ਚ ਇਕੱਲਾ ਸੀ ਤਾਂ ਉਸ ਨੇ ਆਪਣੇ ਕਮਰੇ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਸੰਕੇਤਕ ਤਸਵੀਰ
ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ‘ਚ ਸੁਪਰਡੈਂਟ ਦੇ ਪੁੱਤਰ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਪੀਯੂ ਕੰਪਲੈਕਸ ਅੰਦਰ ਬਣੇ ਸਰਕਾਰੀ ਕੁਆਰਟਰ ‘ਚ ਫਾਹਾ ਲੈ ਲਿਆ। ਪੁਲਿਸ ਨੂੰ ਮੌਕੇ ਤੋਂ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ‘ਚ ਉਸ ਨੇ ਆਪਣੀ ਮੌਤ ਲਈ ਜਿੰਮੇਵਾਰ ਖ਼ੁਦ ਨੂੰ ਹੀ ਦੱਸਿਆ ਹੈ। ਫਿਲਹਾਲ ਪੁਲਿਸ ਨੇ ਪੋਸਟਮਾਰਟਮ ਦੇ ਲਈ ਲਾਸ਼ ਨੂੰ ਸੈਕਟਰ-16 ਵਿਖੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤੀ ਹੈ।


