ਮੰਕੀਪੌਕਸ
ਮੰਕੀਪੌਕਸ ਇੱਕ ਵਾਇਰਲ ਬਿਮਾਰੀ ਹੈ, ਜੋ ਕਿ Mpox ਵਾਇਰਸ ਦੁਆਰਾ ਫੈਲਦੀ ਹੈ। ਮੰਕੀਪੌਕਸ ਵਾਇਰਸ ਸਮਾਲ ਪਾਕਸ (ਚੇਚਕ) ਪਰਿਵਾਰ ਦਾ ਮੈਂਬਰ ਜਾਂ ਇਸ ਤਰ੍ਹਾਂ ਦੇ ਵਾਇਰਸ ਸਮੂਹ ਦਾ ਮੈਂਬਰ ਹੈ। ਪਰ ਇਹ ਚੇਚਕ ਨਾਲੋਂ ਘੱਟ ਨੁਕਸਾਨਦੇਹ ਹੈ। ਇਹ ਦੇ ਪਹਿਲੇ ਕੇਸ ਦਾ ਮਾਮਲਾ ਅਫਰੀਕਾ ਵਿੱਚ ਮਿਲਿਆ ਸੀ। ਉਸ ਤੋਂ ਮੰਕੀਪਾਕਸ ਬਾਅਦ, 90 ਦੇ ਦਹਾਕੇ ਤੱਕ, ਇਹ ਅਫਰੀਕਾ ਦੇ ਸਾਰੇ ਦੇਸ਼ਾਂ ਵਿੱਚ ਫੈਲ ਗਿਆ। ਸਾਲ 2022 ਵਿੱਚ ਇਸ ਵਾਇਰਸ ਨੇ ਯੂਰਪ ਤੋਂ ਅਮਰੀਕਾ ਤੱਕ ਤਬਾਹੀ ਮਚਾ ਦਿੱਤੀ ਸੀ।
ਮੰਕੀਪੌਕਸ ਸ਼ੁਰੂਆਤੀ ਲੱਛਣਾਂ ਵਿੱਚ ਸਿਰ ਦਰਦ, ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਠੰਢ ਅਤੇ ਥਕਾਵਟ ਸ਼ਾਮਲ ਹਨ। ਦੋ-ਤਿੰਨ ਦਿਨਾਂ ਬਾਅਦ ਪੇਟ ਵਿੱਚ ਦਰਦ, ਗਲੇ ਵਿੱਚ ਸੋਜ ਅਤੇ ਸਰੀਰ ਉੱਤੇ ਧੱਫੜ ਹੋ ਜਾਂਦੇ ਹਨ। ਕੁਝ ਦਿਨਾਂ ਬਾਅਦ, ਸਰੀਰ ‘ਤੇ ਵੱਡੇ ਛਾਲੇ ਵਰਗੇ ਧੱਫੜ ਦਿਖਾਈ ਦਿੰਦੇ ਹਨ।
ਮੰਕੀ ਪਾਕਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਅਤੇ ਮਨੁੱਖਾਂ ਤੋਂ ਜਾਨਵਰਾਂ ਵਿੱਚ ਫੈਲ ਸਕਦਾ ਹੈ। ਇਸੇ ਤਰ੍ਹਾਂ, ਇਹ ਮਨੁੱਖਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ।