AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਦੇਸ਼ ਦੀ ਪਹਿਲੀ ਵੰਦੇ ਭਾਰਤ ਫਰੇਟ EMU ਦਾ ਸਫ਼ਲ ਟਰਾਇਲ, 130 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਦੌੜੀ ਟਰੇਨ

ਭਾਰਤੀ ਰੇਲਵੇ ਦੇ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (RDSO) ਦੀ ਸਿੱਧੀ ਦੇਖ-ਰੇਖ ਹੇਠ ਦੇਸ਼ ਦੀ ਸਭ ਤੋਂ ਪਹਿਲੀ 'ਵੰਦੇ ਭਾਰਤ ਫਰੇਟ ਇਲੈਕਟ੍ਰਿਕ ਮਲਟੀਪਲ ਯੂਨਿਟ' (Freight EMU) ਦਾ ਪੱਛਮੀ ਰੇਲਵੇ ਦੇ ਅਹਿਮਦਾਬਾਦ-ਵਡੋਦਰਾ-ਮੁੰਬਈ ਸੈਂਟਰਲ ਰੇਲ ਸੈਕਸ਼ਨ 'ਤੇ ਕਾਮਯਾਬੀ ਨਾਲ ਟਰਾਇਲ ਰਨ ਸ਼ੁਰੂ ਕੀਤਾ ਗਿਆ ਹੈ।

ਦੇਸ਼ ਦੀ ਪਹਿਲੀ ਵੰਦੇ ਭਾਰਤ ਫਰੇਟ EMU ਦਾ ਸਫ਼ਲ ਟਰਾਇਲ, 130 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਦੌੜੀ ਟਰੇਨ
tv9-punjabi
| Published: 13 Sep 2026 16:34 PM IST
Share

ਭਾਰਤੀ ਰੇਲਵੇ ਦੇ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (RDSO) ਦੀ ਸਿੱਧੀ ਦੇਖ-ਰੇਖ ਹੇਠ ਦੇਸ਼ ਦੀ ਸਭ ਤੋਂ ਪਹਿਲੀ ‘ਵੰਦੇ ਭਾਰਤ ਫਰੇਟ ਇਲੈਕਟ੍ਰਿਕ ਮਲਟੀਪਲ ਯੂਨਿਟ’ (Freight EMU) ਦਾ ਪੱਛਮੀ ਰੇਲਵੇ ਦੇ ਅਹਿਮਦਾਬਾਦ-ਵਡੋਦਰਾ-ਮੁੰਬਈ ਸੈਂਟਰਲ ਰੇਲ ਸੈਕਸ਼ਨ ‘ਤੇ ਕਾਮਯਾਬੀ ਨਾਲ ਟਰਾਇਲ ਰਨ ਸ਼ੁਰੂ ਕੀਤਾ ਗਿਆ ਹੈ। ਇਸ ਵਿਸ਼ੇਸ਼ ਟਰਾਇਲ ਦੌਰਾਨ ਟਰੇਨ ਰੇਕ ਦੀ ਕਾਰਗੁਜ਼ਾਰੀ ਅਤੇ ਸੰਤੁਲਨ (ਸਥਿਰਤਾ) ਦੀ 130 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਹਾਈ ਸਪੀਡ ‘ਤੇ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

16 ਆਧੁਨਿਕ ਕੋਚਾਂ ਨਾਲ ਲੈਸ ਇਹ ਮਾਲਵਾਹਕ EMU ਰੇਕ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ (ICF) ਵੱਲੋਂ ਵੰਦੇ ਭਾਰਤ ਪਲੇਟਫਾਰਮ ਦੇ ਡਿਜ਼ਾਈਨ ‘ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਪ੍ਰਮੁੱਖ ਮੰਤਵ ਰਵਾਇਤੀ ਮਾਲਗੱਡੀਆਂ ਦੇ ਨਾਲ-ਨਾਲ ਤੇਜ਼ ਰਫ਼ਤਾਰ, ਭਰੋਸੇਮੰਦ ਅਤੇ ਸਮਾਂਬੱਧ ਪਾਰਸਲ ਟਰਾਂਸਪੋਰਟੇਸ਼ਨ ਲਈ ਇੱਕ ਬਿਹਤਰੀਨ ਬਦਲ ਮੁਹੱਈਆ ਕਰਵਾਉਣਾ ਹੈ। ਇਹ ਵਿਸ਼ੇਸ਼ ਫਰੇਟ ਟਰੇਨ ਮੁੱਖ ਤੌਰ ‘ਤੇ ਈ-ਕਾਮਰਸ, ਕੋਰੀਅਰ ਸੇਵਾਵਾਂ, ਇਲੈਕਟ੍ਰਾਨਿਕਸ ਉਪਕਰਨ, ਫਾਰਮਾਸਿਊਟੀਕਲ ਉਤਪਾਦ (ਦਵਾਈਆਂ), ਕੋਲਡ-ਚੇਨ ਰਾਹੀਂ ਲਿਜਾਏ ਜਾਣ ਵਾਲੇ ਸਾਮਾਨ ਅਤੇ ਹੋਰ ਨਾਜ਼ੁਕ ਤੇ ਕੀਮਤੀ ਵਸਤਾਂ ਦੀ ਤੇਜ਼ ਢੋਆ-ਢੁਆਈ ਲਈ ਬੇਹੱਦ ਕਾਰਗਰ ਸਾਬਤ ਹੋਵੇਗੀ।

130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕੀਤਾ ਗਿਆ ਟਰਾਇਲ

ਇਸ ਨਵੇਂ ਰੇਕ ਨੂੰ ਆਈਸੀਡੀ (ICD) ਸਾਬਰਮਤੀ ਤੋਂ ਪੂਰੀ ਤਰ੍ਹਾਂ ਤਿਆਰ ਕਰਕੇ 12 ਸਤੰਬਰ 2026 ਨੂੰ ਸਵੇਰੇ ਕਰੀਬ 9 ਵਜੇ ਅਹਿਮਦਾਬਾਦ ਤੋਂ ਮੁੰਬਈ ਸੈਂਟਰਲ ਲਈ ਰਵਾਨਾ ਕੀਤਾ ਗਿਆ ਸੀ। ਇਸ ਤੋਂ ਬਾਅਦ 13 ਸਤੰਬਰ ਨੂੰ ਮੁੰਬਈ ਸੈਂਟਰਲ ਤੋਂ ਅਹਿਮਦਾਬਾਦ ਲਈ ਇਸ ਦਾ ਵਾਪਸੀ ਟਰਾਇਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਟਰਾਇਲ ਦੌਰਾਨ ਇਸ ਰੇਕ ਨੂੰ 50 ਫ਼ੀਸਦੀ ਪੇਲੋਡ ਅਤੇ 20.32 ਟਨ ਐਕਸਲ ਲੋਡ ਸਮਰੱਥਾ ਨਾਲ ਚਲਾਇਆ ਜਾ ਰਿਹਾ ਹੈ। ਨਿਰਧਾਰਤ ਟੈਸਟਿੰਗ ਨਿਯਮਾਂ ਅਨੁਸਾਰ ਇਸ ਪੂਰੇ ਰੂਟ ‘ਤੇ ਲਾਗੂ ਪੱਕੀਆਂ ਅਤੇ ਆਰਜ਼ੀ ਗਤੀ ਪਾਬੰਦੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਦਿਨ ਦੇ ਸਮੇਂ ਇਹ ਦੌੜ ਪੂਰੀ ਕਰਵਾਈ ਗਈ।

ਇਸ ਟੈਸਟਿੰਗ ਦੌਰਾਨ ਆਰ.ਡੀ.ਐੱਸ.ਓ. ਦੀ ਟੀਮ ਨੂੰ ਅਹਿਮਦਾਬਾਦ ਡਵੀਜ਼ਨ ਦੇ ਮਕੈਨੀਕਲ, ਇਲੈਕਟ੍ਰੀਕਲ ਅਤੇ ਸਿਗਨਲ ਤੇ ਦੂਰਸੰਚਾਰ ਵਿਭਾਗਾਂ ਵੱਲੋਂ ਲੋੜੀਂਦਾ ਤਕਨੀਕੀ ਅਤੇ ਸੰਚਾਲਨ ਸਹਿਯੋਗ ਮਿਲਿਆ। ਫਿਟਨੈੱਸ, ਕਰੂ ਮੈਂਬਰਾਂ ਦੀ ਤਾਇਨਾਤੀ, ਸੁਰੱਖਿਆ ਅਤੇ ਸੰਚਾਲਨ ਨਾਲ ਜੁੜੇ ਸਾਰੇ ਪ੍ਰਬੰਧ ਪੱਛਮੀ ਰੇਲਵੇ ਵੱਲੋਂ ਯਕੀਨੀ ਬਣਾਏ ਗਏ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਮੱਧ ਰੇਲਵੇ ਦੇ ਕੋਟਾ ਡਵੀਜ਼ਨ ਵਿੱਚ ਖ਼ਾਲੀ ਹਾਲਤ ਵਿੱਚ ਇਸ ਰੇਕ ਵੱਲੋਂ ਲਗਭਗ 145 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਹਾਸਲ ਕੀਤੀ ਜਾ ਚੁੱਕੀ ਹੈ, ਜਦਕਿ ਇਸ ਦੀ ਅਧਿਕਤਮ ਡਿਜ਼ਾਈਨ ਸਪੀਡ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਤ ਹੈ।

ਅਤਿ-ਆਧੁਨਿਕ ਤਕਨਾਲੋਜੀ ਅਤੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ

ਵੰਦੇ ਭਾਰਤ ਫਰੇਟ ਈ.ਐੱਮ.ਯੂ. ਵਿੱਚ ਪਾਰਸਲ ਦੀ ਆਵਾਜਾਈ ਨੂੰ ਤੇਜ਼, ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਕਈ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ ਵਿੱਚ 6 ਕੋਚਾਂ ਵਾਲੀ ਵਿਸ਼ੇਸ਼ ਫਰੇਟ ਈ.ਐੱਮ.ਯੂ. ਬਣਤਰ, ਪਾਰਸਲ ਕੋਚਾਂ ਦੇ ਨਾਲ-ਨਾਲ ਖ਼ਰਾਬ ਹੋਣ ਵਾਲੇ ਸਾਮਾਨ ਲਈ ਰੈਫ੍ਰਿਜਰੇਟਿਡ (ਰੀਫਰ) ਵੈਨ ਦੀ ਸੁਵਿਧਾ, ਤੇਜ਼ੀ ਨਾਲ ਸਾਮਾਨ ਚੜ੍ਹਾਉਣ ਤੇ ਉਤਾਰਨ ਲਈ ਚੌੜੇ ਆਟੋਮੈਟਿਕ ਦਰਵਾਜ਼ੇ, ਪੈਲੇਟ ਆਧਾਰਿਤ ਲੋਡਿੰਗ ਲਈ ਰੋਲਰ ਫ਼ਲੋਰ ਸਿਸਟਮ, ਚਾਰੇ ਪਾਸੇ ਸੀਸੀਟੀਵੀ ਨਿਗਰਾਨੀ ਅਤੇ ਅੱਗ ਦੀ ਪਛਾਣ ਕਰਨ ਵਾਲੀ ਫਾਇਰ ਡਿਟੈਕਸ਼ਨ ਪ੍ਰਣਾਲੀ ਸ਼ਾਮਲ ਹੈ। ਇਸ ਤੋਂ ਇਲਾਵਾ ਆਟੋਮੈਟਿਕ ਡੋਰ ਲਾਕਿੰਗ ਸਿਸਟਮ, ਹਾਈ ਸਪੀਡ ‘ਤੇ ਸੰਤੁਲਨ ਬਣਾਈ ਰੱਖਣ ਲਈ ਵਿਸ਼ੇਸ਼ ਇੰਤਜ਼ਾਮ ਅਤੇ ਸਭ ਤੋਂ ਅਹਿਮ ਸੁਰੱਖਿਆ ਪ੍ਰਣਾਲੀ ‘ਕਵਚ’ (KAVACH) ਨਾਲ ਇਸ ਨੂੰ ਲੈਸ ਕੀਤਾ ਗਿਆ ਹੈ।

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਰੇਕ ਡੈਡੀਕੇਟਿਡ ਫਰੇਟ ਕੋਰੀਡੋਰ (DFC) ‘ਤੇ ਚੱਲਣ ਵਾਲੀਆਂ ਭਾਰੀ ਮਾਲਗੱਡੀਆਂ ਦਾ ਬਦਲ ਨਹੀਂ ਹੈ। ਇਸ ਨੂੰ ਮੁੱਖ ਤੌਰ ‘ਤੇ ਰੈਗੂਲਰ ਯਾਤਰੀ ਰੇਲ ਮਾਰਗਾਂ ‘ਤੇ ਉੱਚੀ ਰਫ਼ਤਾਰ ਨਾਲ ਛੋਟੇ, ਕੀਮਤੀ ਅਤੇ ਤੈਅ ਸਮੇਂ ਅੰਦਰ ਪਹੁੰਚਾਏ ਜਾਣ ਵਾਲੇ ਸਾਮਾਨ ਦੀ ਢੋਆ-ਢੁਆਈ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤਾ ਗਿਆ ਹੈ।

ਐਕਸਪ੍ਰੈੱਸ ਲੌਜਿਸਟਿਕਸ ਨੂੰ ਮਿਲੇਗੀ ਨਵੀਂ ਰਫ਼ਤਾਰ

ਵੰਦੇ ਭਾਰਤ ਫਰੇਟ ਈ.ਐੱਮ.ਯੂ. ਦੇ ਸਫ਼ਲਤਾਪੂਰਵਕ ਟਰਾਇਲ ਨਾਲ ਭਾਰਤੀ ਰੇਲਵੇ ਦੇ ਮਾਲ ਢੋਆ-ਢੁਆਈ ਸੈਕਟਰ ਵਿੱਚ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹ ਗਏ ਹਨ। RDSO ਵੱਲੋਂ ਟਰਾਇਲ ਦੌਰਾਨ ਇਕੱਠੇ ਕੀਤੇ ਗਏ ਤਕਨੀਕੀ ਅੰਕੜਿਆਂ ਅਤੇ ਨਤੀਜਿਆਂ ਦੇ ਆਧਾਰ ‘ਤੇ ਇਸ ਨਵੀਂ ਪ੍ਰਣਾਲੀ ਦੇ ਵਪਾਰਕ ਪੱਧਰ ‘ਤੇ ਸੰਚਾਲਨ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।

ਇਸ ਨਵੀਂ ਸੇਵਾ ਦੇ ਸ਼ੁਰੂ ਹੋਣ ਨਾਲ ਰੇਲਵੇ ਵੱਲੋਂ ਸੜਕੀ ਆਵਾਜਾਈ (ਟਰੱਕ ਟਰਾਂਸਪੋਰਟ) ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼, ਸੁਰੱਖਿਅਤ, ਭਰੋਸੇਯੋਗ ਅਤੇ ਸਮੇਂ ਦੀ ਪਾਬੰਦ ਐਕਸਪ੍ਰੈੱਸ ਲੌਜਿਸਟਿਕਸ ਸੇਵਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇਹ ਇੱਕ ਇਨਕਲਾਬੀ ਕਦਮ ਸਾਬਤ ਹੋ ਸਕਦਾ ਹੈ। ਪੱਛਮੀ ਰੇਲਵੇ ਦਾ ਅਹਿਮਦਾਬਾਦ ਡਵੀਜ਼ਨ ਇਸ ਅਹਿਮ ਪ੍ਰੋਜੈਕਟ ਵਿੱਚ ਹਰ ਪੱਧਰ ‘ਤੇ ਲੋੜੀਂਦਾ ਤਕਨੀਕੀ, ਸੰਚਾਲਨ ਅਤੇ ਸੁਰੱਖਿਆ ਸਹਿਯੋਗ ਪੂਰੀ ਤਨਦੇਹੀ ਨਾਲ ਪ੍ਰਦਾਨ ਕਰ ਰਿਹਾ ਹੈ।

Follow Us
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...