CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਮਿਲੀ ਜ਼ਮਾਨਤ, SEM ਕੋਰਟ ਨੇ ਰਿਹਾਈ ਦੇ ਦਿੱਤੇ ਹੁਕਮ
CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਬੁੱਧਵਾਰ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ। ਐਸਈਐਮ ਕੋਰਟ ਨੇ ਦੋਵਾਂ ਦੀ ਜ਼ਮਾਨਤ ਮਨਜੂਰ ਕਰਦਿਆਂ ਰਿਹਾਈ ਦੇ ਹੁਕਮ ਦੇ ਦਿੱਤੇ ਹਨ। ਇਹ ਦੋਵੇਂ ਆਗੂ ਜੰਤਰ-ਮੰਤਰ ਵਿੱਚ ਜਬਰਨ ਵੜ੍ਹ ਕੇ ਤਿਰੰਗਾ ਲਹਿਰਾਉਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
CJP ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ SEM ਕੋਰਟ ਨੇ ਰਿਹਾਈ ਦੇ ਦਿੱਤੀ ਹੈ। ਦੋਵਾਂ ਆਗੂਆਂ ਨੂੰ 2 ਦਿਨਾਂ ਦੀ ਨਿਆਂਇਕ ਹਿਰਾਸਤ ਪੂਰੀ ਕਰਨ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦਿੱਲੀ ਐਸਈਐਮ ਅਦਾਲਤ ਨੇ CJP ਆਗੂਆਂ ਦੀ ਨਿਆਂਇਕ ਹਿਰਾਸਤ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ। ਦਿੱਲੀ ਪੁਲਿਸ ਨੇ ਦੋਵਾਂ ਦੀ ਨਿਆਂਇਕ ਹਿਰਾਸਤ 3 ਦਿਨ ਹੋਰ ਵਧਾਉਣ ਦੀ ਮੰਗ ਕੀਤੀ ਸੀ। ਦੋਵਾਂ ਨੂੰ ਬੁੱਧਵਾਰ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ (SEM ) ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ।
ਦੋ ਦਿਨ ਪਹਿਲਾਂ, CJP ਦੇ ਸਹਿ-ਸੰਯੋਜਕ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਦੀ ਨਿਆਂਇਕ ਹਿਰਾਸਤ 2 ਦਿਨ ਹੋਰ ਵਧਾ ਦਿੱਤੀ ਗਈ ਸੀ। ਸੋਮਵਾਰ ਨੂੰ, ਦੋਵਾਂ ਨੂੰ ਮੰਦਰ ਮਾਰਗ ਪੁਲਿਸ ਸਟੇਸ਼ਨ ਵਿੱਚ ਨਵੇਂ ਨਿਯੁਕਤ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਉਨ੍ਹਾਂ ਦੀ ਹਿਰਾਸਤ ਵਧਾਉਣ ਦੀ ਬੇਨਤੀ ਕੀਤੀ, ਜਿਸ ‘ਤੇ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ 2 ਦਿਨ ਹੋਰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਸੀ।
ਦਿੱਲੀ ਹਾਈ ਕੋਰਟ ਨੇ ਕੀਤੀ ਸੀ ਤਲਖ ਟਿੱਪਣੀ
ਬੁੱਧਵਾਰ ਨੂੰ ਹੀ ਸਵੇਰੇ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਜਦੋਂ ਸੌਰਭ ਅਤੇ ਆਸ਼ੂਤੋਸ਼ ਦੇ ਵਕੀਲ ਅਭਿਕ ਚਿਮਨੀ ਨੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਅਦਾਲਤ ਨੇ ਤਲਖ਼ ਟਿੱਪਣੀ ਕਰਦਿਆਂ ਕਿਹਾ ਸੀ ਕਿ ਬਾਰ ਐਂਡ ਬੇਚ ਦੇ ਅਨੁਸਾਰ, ਸੁਣਵਾਈ ਦੌਰਾਨ, ਦਿੱਲੀ ਹਾਈ ਕੋਰਟ ਦੇ ਜੱਜ ਸੁਬਰਾਮਨੀਅਮ ਪ੍ਰਸਾਦ ਨੇ ਸੌਰਭ ਅਤੇ ਆਸ਼ੂਤੋਸ਼ ਦੇ ਵਕੀਲਾਂ ਨੂੰ ਪੁੱਛਿਆ, “ਤੁਸੀਂ ਦੋ ਵਾਰ ਬਾਂਡ ਤੋੜਿਆ ਹੈ। ਪੁਲਿਸ ਲਈ ਸ਼ਾਂਤੀ ਜ਼ਰੂਰੀ ਹੈ। ਤੁਸੀਂ ਅਜਿਹੀ ਸਥਿਤੀ ਵਿੱਚ ਪੁਲਿਸ ਤੋਂ ਨਰਮੀ ਦੀ ਉਮੀਦ ਕਿਉਂ ਕਰਦੇ ਹੋ?” ਕੋਰਟ ਨੇ ਕਿਹਾ ਸੀ ਕਿ ਸਵਾਲ ਤਾਂ ਇਹ ਵੀ ਉੱਠੇਗਾ ਕਿ ਤੁਹਾਡਾ ਸੰਗਠਨ ਕੀ ਹੈ ਅਤੇ ਇਸਦਾ ਮਕਸਦ ਕੀ ਹੈ?”
ਅਦਾਲਤ ਨੇ ਅੱਗੇ ਕਿਹਾ, “ਤੁਸੀਂ ਜੁਲਾਈ ਵਿੱਚ ਵਿਦਿਆਰਥੀਆਂ ਲਈ ਪ੍ਰਦਰਸ਼ਨ ਕਰ ਰਹੇ ਸੀ। ਹੁਣ ਤੁਸੀਂ ਇੱਕ ਵੱਖਰੇ ਮੁੱਦੇ ‘ਤੇ ਪ੍ਰਦਰਸ਼ਨ ਕਰ ਰਹੇ ਹੋ। ਤੁਸੀਂ ਭਵਿੱਖ ਵਿੱਚ ਇੱਕ ਵੱਖਰੇ ਮੁੱਦੇ ‘ਤੇ ਵਿਰੋਧ ਕਰੋਗੇ। ਇਸ ਲਈ, ਇਹ ਸਵਾਲ ਲਾਜ਼ਮੀ ਤੌਰ ‘ਤੇ ਉੱਠੇਗਾ। ਤੁਸੀਂ ਜੈਨ-ਜ਼ੀ ਨਹੀਂ ਹੋ। ਕੋਰਟ ਨੇ ਅੱਗੇ ਪੁੱਛਿਆ, ” Gen-Z ਕੀ ਹੁੰਦਾ ਹੈ?” ਅਦਾਲਤ ਨੂੰ ਦੱਸਿਆ ਗਿਆ ਕਿ Gen-Z 1997 ਤੋਂ ਬਾਅਦ ਪੈਦਾ ਹੋਏ ਲੋਕਾਂ ਲਈ ਵਰਤਿਆ ਜਾਂਦਾ ਹੈ।
ਜੰਤਰ-ਮੰਤਰ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਲਈ ਹੋਏ ਸਨ ਗ੍ਰਿਫਤਾਰ
ਦੋਵੇਂ ਨੇਤਾ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਲਈ ਜੇਲ੍ਹ ਵਿੱਚ ਸਨ। ਆਰੋਪ ਹੈ ਕਿ ਪਾਬੰਦੀ ਦੇ ਬਾਵਜੂਦ, ਉਹ ਬੰਦ ਗੇਟ ਪਾਰ ਕਰਕੇ ਜੰਤਰ-ਮੰਤਰ ਕੰਪਲੈਕਸ ਵਿੱਚ ਦਾਖਲ ਹੋਏ। ਉੱਥੇ, ਸੀਜੇਪੀ ਵਰਕਰਾਂ ਦੇ ਨਾਲ, ਉਨ੍ਹਾਂ ਨੇ ਤਿਰੰਗਾ ਲਹਿਰਾਇਆ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ, ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। 13 ਅਕਤੂਬਰ ਨੂੰ, ਉਨ੍ਹਾਂ ਨੂੰ 5 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸੀ
ਇਹ ਵੀ ਪੜ੍ਹੋ
ਦੀਪਕੇ ਨੇ ਚੁੱਕੇ ਸਨ ਪੁਲਿਸ ਦੀ ਕਾਰਵਾਈ ‘ਤੇ ਸਵਾਲ
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਆਪਣੇ ਨੇਤਾਵਾਂ ਖਿਲਾਫਡ ਕੀਤੀ ਗਈ ਕਾਰਵਾਈ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਪੁੱਛਿਆ, “ਕੀ ਹੁਣ ਰਾਸ਼ਟਰੀ ਝੰਡਾ ਲਹਿਰਾਉਣਾ ਗੈਰ-ਕਾਨੂੰਨੀ ਹੋ ਗਿਆ ਹੈ?” ਉਨ੍ਹਾਂ ਕਿਹਾ ਕਿ ਆਸ਼ੂ ਅਤੇ ਸੌਰਵ ਨੂੰ 5 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। “ਉਨ੍ਹਾਂ ਦੀ ਗਲਤੀ ਜੰਤਰ-ਮੰਤਰ ‘ਤੇ ਤਿਰੰਗਾ ਲਹਿਰਾਉਣਾ ਹੈ। ਥੋੜੀ ਹਿੰਮਤ ਦਿਖਾਓ, ਨਰਿੰਦਰ ਮੋਦੀ। ਜੇਕਰ ਤੁਸੀਂ ਵਿਰੋਧ ਦੀ ਆਵਾਜ਼ ਨੂੰ ਦਬਾਉਣ ਲਈ ਇੰਨੇ ਦ੍ਰਿੜ ਹੋ, ਤਾਂ ਇਨ੍ਹਾਂ ਕਾਇਰਤਾਪੂਰਨ ਤਰੀਕਿਆਂ ਦਾ ਸਹਾਰਾ ਲੈਣ ਦੀ ਬਜਾਏ, ਅਧਿਕਾਰਤ ਤੌਰ ‘ਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਨ ਦੀ ਹਿੰਮਤ ਦਿਖਾਓ।”
ਕਿਉਂ ਹੋ ਰਿਹਾ ਵਿਰੋਧ ਪ੍ਰਦਰਸ਼ਨ?
ਸੀਜੇਪੀ ਅਤੇ ਵਿਰੋਧੀ ਪਾਰਟੀਆਂ ਦਾ ਆਰੋਪ ਹੈ ਕਿ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ ਸਨ। ਇਹੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਹੈ। ਚੋਣ ਕਮਿਸ਼ਨ ਨੇ ਪੱਖਪਾਤ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ ਕਰਦਿਆਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੇ ਨਾਮ ਗਲਤ ਤਰੀਕੇ ਨਾਲ ਹਟਾਏ ਗਏ ਹਨ, ਉਹ ਆਪਣੇ ਨਾਮ ਦੁਬਾਰਾ ਜੋੜਨ ਲਈ ਅਰਜ਼ੀ ਦੇ ਸਕਦੇ ਹਨ। ਸੀਜੇਪੀ SIR ਨਾਲ ਸਬੰਧਤ ਮੁੱਦਿਆਂ ਲਈ ਜਵਾਬਦੇਹੀ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।


