ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਪੜ੍ਹਾਉਣ ਦੇ ਢੰਗ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ? ਪੁਲਿਸ ਤੋਂ ਕਾਰਵਾਈ ਦੀ ਮੰਗ, ਜਾਣੋ ਕੀ ਹੈ ਮਾਮਲਾ
UPSC ਦੇ ਉਮੀਦਵਾਰਾਂ ਨੂੰ ਤਿਆਰੀ ਕਰਵਾਉਣ ਵਾਲੀ ਅਧਿਆਪਕਾਂ ਸ਼ੁਭਰਾ ਰੰਜਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਪੜ੍ਹਾਉਂਦੇ ਸਮੇਂ ਭਗਵਾਨ ਰਾਮ ਦੀ ਤੁਲਨਾ ਮੁਗਲ ਸ਼ਾਸਕ ਅਕਬਰ ਨਾਲ ਕਰ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ੁਭਰਾ ਰੰਜਨ ਨੂੰ ਕਾਫ਼ੀ ਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਪੜ੍ਹਾਉਣ ਦੇ ਢੰਗ ਨੂੰ ਲੈਕੇ ਸ਼ੁਰੂ ਹੋਇਆ ਵਿਵਾਦ? ਪੁਲਿਸ ਤੋਂ ਕਾਰਵਾਈ ਦੀ ਮੰਗ, ਜਾਣੋ ਕੀ ਹੈ ਮਾਮਲਾ (pic credit: Social Media)
UPSC ਕੋਚ ਸ਼ੁਭਰਾ ਰੰਜਨ ਦੀ ਅਧਿਆਪਨ ਸ਼ੈਲੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ, ਸ਼ੁਭਰਾ ਰੰਜਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਯੂਪੀਐਸਸੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਭਗਵਾਨ ਰਾਮ ਦੀ ਤੁਲਨਾ ਮੁਗਲ ਸ਼ਾਸਕ ਅਕਬਰ ਨਾਲ ਕਰ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸ਼ੁਭਰਾ ਰੰਜਨ ਖਿਲਾਫ ਲੋਕਾਂ ‘ਚ ਗੁੱਸਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਸ ਦੇ ਵੀਡੀਓ ‘ਤੇ ਟਿੱਪਣੀਆਂ ਕਰ ਰਹੇ ਹਨ ਅਤੇ ਉਹਨਾਂ ਖਿਲਾਫ ਪੁਲਸ ਕਾਰਵਾਈ ਦੀ ਮੰਗ ਕਰ ਰਹੇ ਹਨ।
ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਤੇ ਸ਼ੁਭਰਾ ਰੰਜਨ ਦੀ ਇਹ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਸੋਚੋ ਕਿ ਜੇਕਰ ਅਜਿਹੇ ਪੜ੍ਹੇ ਵਿਦਿਆਰਥੀ ਸਿਸਟਮ ਵਿੱਚ ਆਉਣਗੇ ਤਾਂ ਆਪਣੇ ਤਰ੍ਹਾਂ ਦਾ ਈਕੋ ਸਿਸਟਮ ਸਥਾਪਿਤ ਕਰਨਗੇ। ਉਸ ਨੇ ਮੈਡਮ ਰੰਜਨ ਖਿਲਾਫ਼ ਕਰਵਾਈ ਦੀ ਮੰਗ ਕੀਤੀ ਹੈ।
UPSC coach Shubhra Ranjan compares Prabhu Shri Ram with I$£amic Invader Akbar.
This is how UPSC aspirants’ minds are corrupted. Now imagine, tomorrow such people join bureaucracy as IAS, IPS, IRS. This is how THEY establish THEIR ecosystem. Strong action is must against her! pic.twitter.com/5Y3BKb0yw6 — BhikuMhatre (@MumbaichaDon) July 27, 2024ਇਹ ਵੀ ਪੜ੍ਹੋ