AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

TV9 ਫੈਸਟੀਵਲ ਆਫ਼ ਇੰਡੀਆ: ਦੂਜੇ ਦਿਨ ਸ਼ਰਧਾ ਤੇ ਸੰਗੀਤ ਦਾ ਵੱਡਾ ਸੰਗਮ, ਰਫ਼ਤਾਰ ਦਾ ਹੋਵੇਗਾ ਲਾਈਵ ਸ਼ੋਅ; ਜਾਣੋ ਸ਼ਡਿਊਲ

ਦਿੱਲੀ ਦੇ ਇਤਿਹਾਸਕ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ 'ਟੀਵੀ9 ਫੈਸਟੀਵਲ ਆਫ਼ ਇੰਡੀਆ 2026' ਦੇ ਚੌਥੇ ਸੀਜ਼ਨ ਦਾ ਅੱਜ ਦੂਜਾ ਦਿਨ ਹੈ। ਅੱਜ 17 ਅਕਤੂਬਰ ਨੂੰ ਮਹਾ ਸਪਤਮੀ ਦੇ ਪਵਿੱਤਰ ਮੌਕੇ ਭਾਰਤੀ ਸੰਸਕ੍ਰਿਤੀ, ਅਧਿਆਤਮਕ ਸ਼ਰਧਾ ਅਤੇ ਮਨੋਰੰਜਨ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ।

TV9 ਫੈਸਟੀਵਲ ਆਫ਼ ਇੰਡੀਆ: ਦੂਜੇ ਦਿਨ ਸ਼ਰਧਾ ਤੇ ਸੰਗੀਤ ਦਾ ਵੱਡਾ ਸੰਗਮ, ਰਫ਼ਤਾਰ ਦਾ ਹੋਵੇਗਾ ਲਾਈਵ ਸ਼ੋਅ; ਜਾਣੋ ਸ਼ਡਿਊਲ
tv9-punjabi
| Published: 17 Oct 2026 09:31 AM IST
Share

ਦਿੱਲੀ ਦੇ ਇਤਿਹਾਸਕ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ ‘ਟੀਵੀ9 ਫੈਸਟੀਵਲ ਆਫ਼ ਇੰਡੀਆ 2026’ ਦੇ ਚੌਥੇ ਸੀਜ਼ਨ ਦਾ ਅੱਜ ਦੂਜਾ ਦਿਨ ਹੈ। ਅੱਜ 17 ਅਕਤੂਬਰ ਨੂੰ ਮਹਾ ਸਪਤਮੀ ਦੇ ਪਵਿੱਤਰ ਮੌਕੇ ਭਾਰਤੀ ਸੰਸਕ੍ਰਿਤੀ, ਅਧਿਆਤਮਕ ਸ਼ਰਧਾ ਅਤੇ ਮਨੋਰੰਜਨ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਥੇ ਮਾਂ ਦੁਰਗਾ ਦੀ ਪੂਜਾ-ਅਰਚਨਾ ਨਾਲ ਜੁੜੇ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਉੱਥੇ ਹੀ ਸ਼ਾਮ ਢਲਦਿਆਂ ਹੀ ਮਸ਼ਹੂਰ ਰੈਪਰ ਰਫ਼ਤਾਰ ਆਪਣੇ ਹਾਈ-ਐਨਰਜੀ ਲਾਈਵ ਕੰਸਰਟ ਨਾਲ ਨੌਜਵਾਨਾਂ ਨੂੰ ਝੂਮਣ ਲਈ ਮਜਬੂਰ ਕਰਨਗੇ। ਇੱਕੋ ਥਾਂ ‘ਤੇ ਭਗਤੀ ਅਤੇ ਸੰਗੀਤਕ ਧੁਨਾਂ ਦਾ ਇਹ ਬਿਹਤਰੀਨ ਸੰਗਮ ਆਉਣ ਵਾਲੇ ਦਰਸ਼ਕਾਂ ਦੇ ਵੀਕੈਂਡ ਨੂੰ ਬੇਹੱਦ ਰੋਮਾਂਚਕ ਅਤੇ ਯਾਦਗਾਰ ਬਣਾਏਗਾ।

Raftar

ਜਾਣੋ ਅੱਜ ਦਿਨ ਭਰ ਦੇ ਧਾਰਮਿਕ ਸਮਾਗਮਾਂ ਦਾ ਪੂਰਾ ਸ਼ਡਿਊਲ

ਮਹਾ ਸਪਤਮੀ ਦੇ ਦਿਨ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸਵੇਰੇ 10:30 ਵਜੇ ਨਵਪੱਤਰਿਕਾ ਪ੍ਰਵੇਸ਼, ਸਥਾਪਨਾ, ਸਪਤਮੀ ਕਲਪਾਰੰਭ ਅਤੇ ਸਪਤਮੀ ਵਿਹਿਤ ਪੂਜਾ ਪ੍ਰਸਥਾ ਨਾਲ ਹੋਵੇਗੀ। ਇਸ ਤੋਂ ਬਾਅਦ ਦੁਪਹਿਰ 12:30 ਵਜੇ ਭੋਗ ਨਿਵੇਦਨ ਕੀਤਾ ਜਾਵੇਗਾ ਅਤੇ ਦੁਪਹਿਰ 1:30 ਵਜੇ ਸੰਗਤਾਂ ਵਿੱਚ ਪ੍ਰਸਾਦ ਵੰਡਿਆ ਜਾਵੇਗਾ। ਸ਼ਾਮ ਦੇ ਪ੍ਰੋਗਰਾਮਾਂ ਤਹਿਤ 7:30 ਵਜੇ ਰਸਮੀ ਸੰਧਿਆ ਆਰਤੀ ਦਾ ਆਯੋਜਨ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕਲਾ ਪ੍ਰੇਮੀਆਂ ਲਈ ਸ਼ਾਮ 4:00 ਵਜੇ ਤੋਂ 6:00 ਵਜੇ ਤੱਕ ਵਿਸ਼ੇਸ਼ ‘ਕ੍ਰਿਏਟਿਵ ਕਾਰਨਰ’ ਲਗਾਇਆ ਜਾਵੇਗਾ। ਇਸ ਦੌਰਾਨ ਫੈਸਟਿਵ ਕ੍ਰਾਫ਼ਟਸ ਜਿਵੇਂ ਕਿ ਰਵਾਇਤੀ ਮੋਟਿਫ਼, ਆਰਟਵਰਕ, ਕ੍ਰਿਏਟਿਵ ਕ੍ਰਾਫ਼ਟਸ, ਵਾਲ ਹੈਂਗਿੰਗਜ਼ ਅਤੇ ਫੈਸਟਿਵ ਪੇਪਰ ਡੈਕੋਰੇਸ਼ਨ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਰੈਪਰ ਰਫ਼ਤਾਰ ਦੇ ਲਾਈਵ ਸ਼ੋਅ ਨਾਲ ਸਜੇਗੀ ਸ਼ਾਮ; ਟਿਕਟਾਂ ਦੀ ਬੁਕਿੰਗ ਸ਼ੁਰੂ

ਸਮਾਗਮ ਦੀ ਮੁੱਖ ਖਿੱਚ ਸ਼ਾਮ 7:00 ਵਜੇ ਸ਼ੁਰੂ ਹੋਣ ਵਾਲਾ ਰੈਪਰ ਰਫ਼ਤਾਰ ਦਾ ਵਿਸ਼ੇਸ਼ ‘ਲਾਈਵ ਇਨ ਕੰਸਰਟ’ ਹੋਵੇਗਾ। ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਰਫ਼ਤਾਰ ਵੱਲੋਂ ਦਿੱਤੀ ਜਾਣ ਵਾਲੀ ਹਾਈ-ਵੋਲਟੇਜ ਪਰਫਾਰਮੈਂਸ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਖਿੱਚ ਦਾ ਕੇਂਦਰ ਰਹੇਗੀ। ਸੰਗੀਤ ਮਾਹਿਰਾਂ ਅਨੁਸਾਰ ਰਫ਼ਤਾਰ ਦੀ ਦਮਦਾਰ ਆਵਾਜ਼ ਅਤੇ ਅੰਦਾਜ਼ ਇਸ ਤਿਉਹਾਰੀ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦੇਵੇਗਾ।

ਇਸ ਮੈਗਾ ਈਵੈਂਟ ਵਿੱਚ ਸ਼ਾਮਲ ਹੋਣ ਲਈ ਟਿਕਟਾਂ ਆਨਲਾਈਨ ਪਲੇਟਫਾਰਮਾਂ ‘ਬੁੱਕ ਮਾਈ ਸ਼ੋਅ’ (BookMyShow) ਅਤੇ ਜ਼ੋਮੈਟੋ ਦੇ ‘ਡਿਸਟ੍ਰਿਕਟ’ (District by Zomato) ਉੱਤੇ ਉਪਲਬਧ ਹਨ, ਜਿੱਥੇ ਜਾ ਕੇ ਦਰਸ਼ਕ ਆਪਣੀ ਐਂਟਰੀ ਪੱਕੀ ਕਰ ਸਕਦੇ ਹਨ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...