AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

SCO ਸਿਵਿਲਾਈਜ਼ੇਸ਼ਨਲ ਸੰਮੇਲਨ ਮਹਿਜ਼ ਰਸਮੀ ਮੰਚ ਨਹੀਂ, ਦੁਨੀਆ ਨੂੰ ਦਿਸ਼ਾ ਦੇਣ ਵਾਲਾ ਪਲੇਟਫਾਰਮ ਬਣੇਗਾ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਨੇ ਬੀਤੇ ਦਿਨੀਂ ਆਪਣੀ 25ਵੀਂ ਵਰ੍ਹੇਗੰਢ ਮਨਾਈ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਸੰਗਠਨ ਨੇ ਸੁਰੱਖਿਆ, ਅਰਥਵਿਵਸਥਾ ਅਤੇ ਕਨੈਕਟੀਵਿਟੀ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਦਾ ਕਾਫ਼ੀ ਵਿਸਥਾਰ ਕੀਤਾ ਹੈ।

SCO ਸਿਵਿਲਾਈਜ਼ੇਸ਼ਨਲ ਸੰਮੇਲਨ ਮਹਿਜ਼ ਰਸਮੀ ਮੰਚ ਨਹੀਂ, ਦੁਨੀਆ ਨੂੰ ਦਿਸ਼ਾ ਦੇਣ ਵਾਲਾ ਪਲੇਟਫਾਰਮ ਬਣੇਗਾ: PM ਮੋਦੀ
tv9-punjabi
| Updated On: 20 Nov 2026 22:50 PM IST
Share

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਸ਼ੰਘਾਈ ਸਹਿਯੋਗ ਸੰਗਠਨ (SCO) ਨੇ ਬੀਤੇ ਦਿਨੀਂ ਆਪਣੀ 25ਵੀਂ ਵਰ੍ਹੇਗੰਢ ਮਨਾਈ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਸੰਗਠਨ ਨੇ ਸੁਰੱਖਿਆ, ਅਰਥਵਿਵਸਥਾ ਅਤੇ ਕਨੈਕਟੀਵਿਟੀ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਦਾ ਕਾਫ਼ੀ ਵਿਸਥਾਰ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੈਂਬਰ ਦੇਸ਼ਾਂ ਦਰਮਿਆਨ ਆਪਸੀ ਸੱਭਿਆਚਾਰਕ ਅਤੇ ਸੱਭਿਅਤਾਗਤ ਸਹਿਯੋਗ ਇਨ੍ਹਾਂ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਦੁਨੀਆ ਵਿੱਚ ਕੌਮਾਂਤਰੀ ਸਹਿਯੋਗ (ਇੰਟਰਨੈਸ਼ਨਲ ਕੋਲੈਬੋਰੇਸ਼ਨ) ਅਤੇ ਲੋਕਾਂ ਦੇ ਆਪਸੀ ਸੰਪਰਕ (ਪੀਪਲ-ਟੂ-ਪੀਪਲ ਕਨੈਕਟ) ਦੀ ਬਹੁਤ ਚਰਚਾ ਹੁੰਦੀ ਹੈ, ਪਰ ਇਹ ਇੱਕ ਅਜਿਹੀ ਪਹੁੰਚ ਹੈ ਜਿਸ ਨੂੰ ਸਾਡੇ ਸਾਰਿਆਂ ਦੇ ਪੁਰਖਿਆਂ ਨੇ ਸਦੀਆਂ ਤੱਕ ਖ਼ੁਸ਼ਹਾਲ ਅਤੇ ਅਮੀਰ ਬਣਾਇਆ ਸੀ।

ਦਿੱਲੀ ਦੇ ਇਤਿਹਾਸਕ ਪੁਰਾਣੇ ਕਿਲ੍ਹੇ ਵਿਖੇ ਕਰਵਾਏ ਗਏ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਪਹਿਲੇ ‘ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ’ ਵਿੱਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਹੀ ਅਸੀਂ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਵਰ੍ਹੇਗੰਢ ਮਨਾਈ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ SCO ਨੇ ਸੁਰੱਖਿਆ, ਆਰਥਿਕਤਾ ਤੇ ਕਨੈਕਟੀਵਿਟੀ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਲੈ ਕੇ ਵੱਡਾ ਵਿਸਥਾਰ ਕੀਤਾ ਹੈ।

ਇਹ ਮੰਚ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰੇਗਾ: PM ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂਬਰ ਦੇਸ਼ਾਂ ਵਿਚਕਾਰ ਇਹ ਆਪਸੀ ਸੱਭਿਆਚਾਰਕ ਅਤੇ ਸੱਭਿਅਤਾਗਤ ਸਹਿਯੋਗ ਆਪਸੀ ਰਿਸ਼ਤਿਆਂ ਨੂੰ ਨਵੀਂ ਮਜ਼ਬੂਤੀ ਦੇ ਸਕਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਮੰਚ ਨਵੇਂ ਵਿਚਾਰਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਸੱਭਿਆਚਾਰਕ ਸਹਿਯੋਗ ਲਈ ਨਵੇਂ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਂਝੇ ਸੱਭਿਅਤਾਗਤ ਅਨੁਭਵ ਦੁਨੀਆ ਨੂੰ ਇੱਕ-ਦੂਜੇ ਦੇ ਹੋਰ ਨੇੜੇ ਲਿਆਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਲੋਕਾਂ ਦੇ ਆਪਸੀ ਜੁੜਾਅ ਦੀ ਗੱਲ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਪੀਪਲ-ਟੂ-ਪੀਪਲ ਕਨੈਕਟ ਦੀ ਖ਼ੂਬ ਚਰਚਾ ਹੋ ਰਹੀ ਹੈ, ਜਦਕਿ ਇਹ ਇੱਕ ਅਜਿਹੀ ਸੋਚ ਹੈ ਜਿਸ ਨੂੰ ਸਾਡੇ ਪੁਰਖਿਆਂ ਨੇ ਸਦੀਆਂ ਪਹਿਲਾਂ ਹੀ ਪ੍ਰਫੁੱਲਿਤ ਕਰ ਦਿੱਤਾ ਸੀ। ਉਨ੍ਹਾਂ ਯਾਦ ਕਰਵਾਇਆ ਕਿ ਕਰੀਬ 5 ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਮੈਸੋਪੋਟਾਮੀਆ ਦਰਮਿਆਨ ਵਪਾਰਕ ਸਬੰਧ ਮੌਜੂਦ ਸਨ।

ਸੰਵਾਦ ਨੇ ਦੁਨੀਆ ਦੇ ਵਿਚਾਰ ਬਦਲੇ ਹਨ: PM ਮੋਦੀ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਮੇਂ ਦੇ ਨਾਲ-ਨਾਲ ਹੋਰ ਵਪਾਰਕ ਮਾਰਗਾਂ ਨੇ ਉਸ ਸੰਪਰਕ ਮਾਰਗ ਨੂੰ ਨਵਾਂ ਵਿਸਥਾਰ ਦਿੱਤਾ। ਭਾਰਤ, ਚੀਨ, ਮੱਧ ਏਸ਼ੀਆ ਅਤੇ ਯੂਰੇਸ਼ੀਆ ਦੇ ਅਨੇਕਾਂ ਖੇਤਰ ਇਨ੍ਹਾਂ ਪ੍ਰਾਚੀਨ ਵਪਾਰਕ ਨੈੱਟਵਰਕਾਂ ਨਾਲ ਜੁੜਦੇ ਚਲੇ ਗਏ। ਇਨ੍ਹਾਂ ਰਸਤਿਆਂ ਰਾਹੀਂ ਵਪਾਰੀਆਂ ਦੇ ਨਾਲ-ਨਾਲ ਵਿਦਵਾਨਾਂ (ਸਕਾਲਰਾਂ) ਅਤੇ ਬੋਧੀ ਭਿਕਸ਼ੂਆਂ ਦਾ ਵੀ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਨ੍ਹਾਂ ਯਾਤਰਾਵਾਂ ਸਦਕਾ ਵਿਚਾਰਾਂ, ਭਾਸ਼ਾਵਾਂ ਅਤੇ ਪਰੰਪਰਾਵਾਂ ਦਾ ਵੀ ਭਰਪੂਰ ਆਦਾਨ-ਪ੍ਰਦਾਨ ਹੋਇਆ।

ਸੱਭਿਅਤਾਗਤ ਸੰਵਾਦ ਦਾ ਜ਼ਿਕਰ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਸਾਮਰਾਜਾਂ ਨੇ ਦੁਨੀਆ ਦੇ ਨਕਸ਼ੇ ਜ਼ਰੂਰ ਬਦਲੇ ਹਨ, ਪਰ ਸੱਭਿਅਤਾਗਤ ਸੰਵਾਦਾਂ (ਸਿਵਿਲਾਈਜ਼ੇਸ਼ਨਲ ਡਾਇਲਾਗਸ) ਨੇ ਦੁਨੀਆ ਦੇ ਵਿਚਾਰ ਬਦਲੇ ਹਨ ਅਤੇ ਉਨ੍ਹਾਂ ਨੂੰ ਅਮੀਰ ਬਣਾਇਆ ਹੈ। ਇਸ ਲਈ SCO ਸਿਵਿਲਾਈਜ਼ੇਸ਼ਨਲ ਸੰਮੇਲਨ ਮਹਿਜ਼ ਇੱਕ ਰਸਮੀ ਮੰਚ ਹੀ ਨਹੀਂ ਹੈ, ਸਗੋਂ ਇਹ ਦੁਨੀਆ ਨੂੰ ਸਹੀ ਦਿਸ਼ਾ ਦੇਣ ਵਾਲਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਸਕਦਾ ਹੈ।

ਅਸੀਂ ਸੱਭਿਅਤਾਗਤ ਸੰਵਾਦ ਅਤੇ ਸਾਂਝ ‘ਤੇ ਗੱਲ ਕਰ ਰਹੇ ਹਾਂ: PM ਮੋਦੀ

ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਪੀਐੱਮ ਮੋਦੀ ਨੇ ਕਿਹਾ ਕਿ ਇਸ ਵੇਲੇ ਅਸੀਂ ਦਿੱਲੀ ਦੇ ਪੁਰਾਣੇ ਕਿਲ੍ਹੇ ਵਿੱਚ ਮੌਜੂਦ ਹਾਂ, ਜੋ ਕਿ ਭਾਰਤ ਦੀ ਅਦਭੁੱਤ ਸੱਭਿਆਚਾਰਕ ਵਿਰਾਸਤ ਹੈ। ਇਸ ਦਾ ਇਤਿਹਾਸ ਜਿੰਨਾ ਆਕਰਸ਼ਕ ਹੈ, ਓਨੀਆਂ ਹੀ ਦਿਲਚਸਪ ਗਾਥਾਵਾਂ ਵੀ ਇਸ ਦਾ ਹਿੱਸਾ ਹਨ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਸੁਣਿਆ ਅਤੇ ਪੜ੍ਹਿਆ ਵੀ ਹੋਵੇਗਾ। ਵਿਦਵਾਨਾਂ ਅਨੁਸਾਰ, ਇਸ ਕਿਲ੍ਹੇ ਦਾ ਇਤਿਹਾਸ ਹਜ਼ਾਰਾਂ ਸਾਲ ਪਹਿਲਾਂ ਮਹਾਭਾਰਤ ਕਾਲ ਤੱਕ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇੰਨੇ ਪ੍ਰਾਚੀਨ ਸਥਾਨ ‘ਤੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ, ਵੇਦ ਮੰਤਰਾਂ ਦਾ ਊਰਜਾ ਭਰਪੂਰ ਉਚਾਰਨ, ਬੋਧੀ ਦਰਸ਼ਨ ਦੀ ਪੇਸ਼ਕਾਰੀ ਅਤੇ ਹਨੂੰਮਾਨ ਜੀ ਦੀ ਯਾਤਰਾ ਆਦਿ ਰਾਹੀਂ ਭਾਰਤ ਦੀ ਅਮੀਰ ਸੰਸਕ੍ਰਿਤੀ ਦੇ ਦਰਸ਼ਨ ਵੀ ਹੋ ਰਹੇ ਸਨ ਅਤੇ ਸਮੁੱਚੀ ਮਾਨਵਤਾ ਲਈ ਪ੍ਰੇਮ ਤੇ ਏਕਤਾ ਦਾ ਸੰਦੇਸ਼ ਵੀ ਮਿਲ ਰਿਹਾ ਸੀ। ਇਹ ਭਾਵਨਾਵਾਂ, ਇਹ ਵਿਚਾਰ ਅਤੇ ਇਹ ਸਿੱਖਿਆਵਾਂ ਜਿੰਨੀਆਂ ਪ੍ਰਾਚੀਨ ਹਨ, ਓਨੀਆਂ ਹੀ ਸਰਬ-ਵਿਆਪਕ (ਯੂਨੀਵਰਸਲ) ਵੀ ਹਨ।

ਪੀਐੱਮ ਮੋਦੀ ਨੇ ਕਿਹਾ ਕਿ ਭੂ-ਰਾਜਨੀਤਕ (ਜੀਓ-ਪੋਲੀਟੀਕਲ) ਸਰਹੱਦਾਂ ਤੋਂ ਪਰੇ, ਇਹ ਕਦਰਾਂ-ਕੀਮਤਾਂ ਸਾਨੂੰ ਸਹਿਜ ਹੀ ਇੱਕ-ਦੂਜੇ ਨਾਲ ਜੋੜ ਦਿੰਦੀਆਂ ਹਨ। ਇਹੀ ਇਸ ਸੰਮੇਲਨ ਦਾ ਮੁੱਖ ਉਦੇਸ਼ ਹੈ ਅਤੇ ਇਹੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਮੰਗ ਵੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਪਹਿਲਾ SCO ਸਿਵਿਲਾਈਜ਼ੇਸ਼ਨਲ ਡਾਇਲਾਗ ਫੋਰਮ ਹੈ ਅਤੇ ਉਹ ਭਾਰਤ ਪਹੁੰਚੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਤੇ ਅਭਿਨੰਦਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੌਰ ਵਿੱਚ, ਜਦੋਂ ਦੁਨੀਆ ਭਰ ਵਿੱਚ ਜੰਗ ਅਤੇ ਅਸ਼ਾਂਤੀ ‘ਤੇ ਚਰਚਾ ਭਾਰੂ ਹੈ, ਅਸੀਂ ਭਾਰਤ ਵਿੱਚ ਸੱਭਿਅਤਾਗਤ ਸੰਵਾਦ ਅਤੇ ਆਪਸੀ ਜੁੜਾਅ ‘ਤੇ ਚਰਚਾ ਕਰ ਰਹੇ ਹਾਂ। ਇਹ ਇਸ ਲਈ ਵੀ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਸ਼ਾਂਤੀ ਦੀ ਸਭ ਤੋਂ ਮਜ਼ਬੂਤ ਗਾਰੰਟੀ ਸੱਭਿਆਚਾਰਕ ਸਾਂਝ ਹੀ ਹੁੰਦੀ ਹੈ, ਜਿਸ ਕਾਰਨ ਇਸ ਸਮਾਗਮ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ।

Follow Us
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...