AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

“ਜੇਕਰ ਅਜਿਹਾ ਹੁੰਦਾ ਹੈ ਤਾਂ ਖ਼ਤਮ ਕਰ ਦੇਵਾਂਗਾ ਭੁੱਖ ਹੜਤਾਲ…”, ਸੋਨਮ ਵਾਂਗਚੁਕ ਨੇ ਰੱਖੀਆਂ 3 ਸ਼ਰਤਾਂ

ਸੋਨਮ ਵਾਂਗਚੁਕ 23 ਦਿਨਾਂ ਤੋਂ ਭੁੱਖ ਹੜਤਾਲ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਦਿੱਤਾ ਹੈ ਕਿ ਉਹ 20 ਜੁਲਾਈ ਨੂੰ ਭੁੱਖ ਹੜਤਾਲ ਖ਼ਤਮ ਕਰ ਦੇਣਗੇ ਬਸ਼ਰਤੇ ਸਰਕਾਰ ਸਿੱਖਿਆ ਪ੍ਰਣਾਲੀ ਜਾਂ ਪੇਪਰ ਲੀਕ 'ਚ ਖਾਮੀਆਂ ਦੀ ਜ਼ਿੰਮੇਵਾਰੀ ਲਵੇ ਜਾਂ ਫਿਰ ਭਰੋਸਾ ਦਿੱਤਾ ਜਾਵੇ ਕਿ ਇਹ ਮੁੱਦਾ ਸੰਸਦ 'ਚ ਚੁੱਕਿਆ ਜਾਵੇਗਾ। ਵਾਂਗਚੁਕ ਨੇ ਸਫਦਰਜੰਗ ਹਸਪਤਾਲ 'ਤੇ "ਗੈਰ-ਕਾਨੂੰਨੀ ਹਿਰਾਸਤ" ਦਾ ਵੀ ਇਲਜ਼ਾਮ ਵੀ ਲਗਾਇਆ।

ਜੇਕਰ ਅਜਿਹਾ ਹੁੰਦਾ ਹੈ ਤਾਂ ਖ਼ਤਮ ਕਰ ਦੇਵਾਂਗਾ ਭੁੱਖ ਹੜਤਾਲ..., ਸੋਨਮ ਵਾਂਗਚੁਕ ਨੇ ਰੱਖੀਆਂ 3 ਸ਼ਰਤਾਂ
ਸੋਨਮ ਵਾਂਗਚੁਕ
tv9-punjabi
| Published: 20 Jul 2026 09:05 AM IST
Share

ਸੋਨਮ ਵਾਂਗਚੁਕ ਨੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖ਼ਤਮ ਕਰਨ ਬਾਰੇ ਕਿਹ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿੱਖਿਆ ਪ੍ਰਣਾਲੀ ‘ਚ ਹਾਲੀਆ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਂਦੀ ਹੈ ਜਾਂ ਭਰੋਸਾ ਦਿੰਦੀ ਹੈ ਕਿ ਇਹ ਮੁੱਦਾ ਸੰਸਦ ‘ਚ ਚੁੱਕਿਆ ਜਾਵੇਗਾ ਤਾਂ ਉਹ ਅਜਿਹਾ ਕਰਨਗੇ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ‘ਚ ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਉਹ 20 ਜੁਲਾਈ ਨੂੰ ਭੁੱਖ ਹੜਤਾਲ ਖ਼ਤਮ ਕਰ ਦੇਣਗੇ। ਅੱਜ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਦਾ 23ਵਾਂ ਦਿਨ ਹੈ।

ਸਫਦਰਜੰਗ ਹਸਪਤਾਲ ਤੋਂ ਇੱਕ ਹੱਥ ਲਿਖਤ ਨੋਟ ‘ਚ ਵਾਂਗਚੁਕ ਨੇ ਤਿੰਨ ਸ਼ਰਤਾਂ ਦੱਸੀਆਂ ਜਿਨ੍ਹਾਂ ਤਹਿਤ ਉਹ ਆਪਣੀ ਭੁੱਖ ਹੜਤਾਲ ਖ਼ਤਮ ਕਰਨਗੇ। ਉਨ੍ਹਾਂ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਹਸਪਤਾਲ ‘ਚ “ਗੈਰ-ਕਾਨੂੰਨੀ ਹਿਰਾਸਤ” ‘ਚ ਰੱਖਿਆ ਜਾ ਰਿਹਾ ਹੈ। ਵਾਂਗਚੁਕ ਨੇ ਲਿਖਿਆ, “ਪਿਆਰੇ ਦੋਸਤੋ ਤੇ ਸਪੋਰਟਰਸ ਤੁਹਾਡੇ ‘ਚੋਂ ਬਹੁਤਿਆਂ ਨੇ ਪੁੱਛਿਆ ਹੈ ਕਿ ਮੈਂ ਭੁੱਖ ਹੜਤਾਲ ਕਦੋਂ ਖ਼ਤਮ ਕਰਾਂਗਾ। ਜਿਵੇਂ ਕਿ ਪਹਿਲਾਂ ਸਪੋਰਟਰਸ ਨੂੰ ਪਹਿਲਾਂ ਦੱਸਿਆ ਗਿਆ ਸੀ, ਮੈਂ 20 ਜੁਲਾਈ ਨੂੰ ਖ਼ਤਮ ਕਰਾਂਗਾ।”

ਵਾਂਗਚੁਕ ਨੇ ਕਿਹਾ ਕਿ ਉਹ ਆਪਣੀ ਭੁੱਖ ਹਤੜਾਲ ਖ਼ਤਮ ਕਰ ਦੇਣਗੇ ਜੇਕਰ ਸਰਕਾਰ ਸਿੱਖਿਆ ਪ੍ਰਣਾਲੀ ‘ਚ ਹਾਲੀਆ ਅਸਫਲਤਾਵਾਂ (ਜਿਵੇਂ ਕਿ ਪੇਪਰ ਲੀਕ) ਦੀ ਜ਼ਿੰਮੇਵਾਰੀ ਸਵੀਕਾਰ ਕਰਦੀ ਹੈ, ਜਾਂ ਜੇਕਰ ‘ਕਾਕਰੋਚ ਜਨਤਾ ਪਾਰਟੀ’ (CJP) ਦੀ ਲੀਡਰਸ਼ਿਪ ਸੰਸਦ ਦੇ ਦਰਵਾਜ਼ਿਆ ਤੱਕ ਪਹੁੰਚਦੀ ਹੈ ਤੇ ਰਾਜਨੀਤਿਕ ਪਾਰਟੀਆਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਉਹ ਇਸ ਮੁੱਦੇ ਨੂੰ ਉਠਾਉਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਸਿਹਤ ਜਾਂ ਹੋਰ ਕਾਰਨਾਂ ਕਰਕੇ ਉਹ ਭੁੱਖ ਹੜਤਾਲ ਜਾਰੀ ਰੱਖਣ ‘ਚ ਅਸਮਰੱਥ ਹੋਣਗੇ ਤਾਂ ਉਹ ਇਸ ਨੂੰ ਖ਼ਤਮ ਕਰ ਦੇਣਗੇ ਜੇਕਰ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ ਤੇ ਨੇਤਾ ਹਸਪਤਾਲ ‘ਚ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਤੇ ਇਹੀ ਭਰੋਸਾ ਦਿੰਦੇ ਹਨ। ਨੋਟ ਦੇ ਅੰਤ ‘ਚ ਉਨ੍ਹਾਂ ਨੇ ਲਿਖਿਆ, ” ਸੋਨਮ ਵਾਂਗਚੂਕ, ਸਫਦਰਜੰਗ ਹਸਪਤਾਲ ਤੋਂ ‘ਚ ਗੈਰ-ਕਾਨੂੰਨੀ ਨਜ਼ਰਬੰਦੀ ‘ਚ, ਜਿੱਥੇ ਮੇਰੇ ਆਉਣ-ਜਾਣ, ਬੋਲਣ ਤੇ ਸੰਚਾਰ ਦੇ ਸਾਰੇ ਰੂਪਾਂ ਦੀ ਆਜ਼ਾਦੀ ‘ਤੇ ਪਾਬੰਦੀ ਹੈ।”

ਇਹ ਤਿੰਨ ਸ਼ਰਤਾਂ ਰੱਖੀਆਂ:

  • ਸਿੱਖਿਆ ਪ੍ਰਣਾਲੀ ‘ਚ ਹਾਲ ਹੀ ਵਿੱਚ ਹੋਈਆਂ ਅਸਫਲਤਾਵਾਂ (ਜਿਵੇਂ ਕਿ ਪੇਪਰ ਲੀਕ, ਆਦਿ) ਲਈ ਸਰਕਾਰ ਨੂੰ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ।
  • ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਸੀਜੇਪੀ ਲੀਡਰਸ਼ਿਪ ਨੂੰ ਇਹ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਉਹ ਇਸ ਮੁੱਦੇ ਨੂੰ ਸੰਸਦ ‘ਚ ਉਠਾਉਣਗੇ।
  • ਜੇਕਰ ਉਨ੍ਹਾਂ ਦੀ ਸਿਹਤ ਜਾਂ ਕੋਈ ਹੋਰ ਕਾਰਨ ਨਾਲ ਉੱਪਰ ਵਾਲੀਆਂ ਸ਼ਰਤਾਂ ਪੂਰੀਆਂ ਨਾ ਹੋਣ ਸਕਣ ਤਾਂ ਸਾਂਸਦ ਜਾਂ ਪਾਰਟੀਆਂ ਹਸਪਤਾਲ ਪਹੁੰਚ ਕੇ ਭਰੋਸਾ ਦੇਣ।

‘ਚੱਲੋ ਸੰਸਦ’ ਮਾਰਚ

ਵਾਂਗਚੁਕ ਨੇ ਇਹ ਨੋਟ ਜਾਰੀ ਕੀਤਾ ਕਿਉਂਕਿ ਸੀਜੇਪੀ ਦੇ ਸੋਮਵਾਰ ਨੂੰ ਨਿਰਧਾਰਤ ‘ਚੱਲੋ ਸੰਸਦ’ ਮਾਰਚ ਤੋਂ ਪਹਿਲਾਂ ਹਜ਼ਾਰਾਂ ਸਮਰਥਕ ਜੰਤਰ-ਮੰਤਰ ‘ਤੇ ਇਕੱਠੇ ਹੋਏ ਸਨ। ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਰਾਤ ਭਰ ਧਰਨਾ ਦੇਣ ਦਾ ਸੱਦਾ ਦਿੱਤਾ, ਜਦੋਂ ਕਿ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਨੇ ਕਿਹਾ ਕਿ ਜੇਕਰ ਰਾਜਨੀਤਿਕ ਨੇਤਾ ਉਨ੍ਹਾਂ ਨੂੰ ਭਰੋਸਾ ਦਿੰਦੇ ਹਨ ਕਿ ਉਹ ਸੰਸਦ ‘ਚ ਵਿਦਿਅਕ ਜਵਾਬਦੇਹੀ ਦਾ ਮੁੱਦਾ ਉਠਾਉਣਗੇ ਤਾਂ ਉਨ੍ਹਾਂ ਦੇ ਪਤੀ ਆਪਣੀ ਭੁੱਖ ਹੜਤਾਲ ਖ਼ਤਮ ਕਰ ਦੇਣਗੇ। ਪ੍ਰਦਰਸ਼ਨਕਾਰੀ ਹਾਲ ਹੀ ‘ਚ ਹੋਏ NEET ਪੇਪਰ ਲੀਕ ਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੇ ਮਾਮਲਿਆਂ ਸਮੇਤ ਸਿੱਖਿਆ ਪ੍ਰਣਾਲੀ ‘ਚ ਬੇਨਿਯਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਦਿੱਲੀ ਪੁਲਿਸ ਨੇ ਕਿਹਾ ਕਿ ਉਹ ਸੰਸਦ ਵੱਲ ਪ੍ਰਸਤਾਵਿਤ ਮਾਰਚ ਦੀ ਇਜਾਜ਼ਤ ਨਹੀਂ ਦੇਣਗੇ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ, ਉਨ੍ਹਾਂ ਨੇ ਕਿਹਾ, “20 ਜੁਲਾਈ, 2026 ਨੂੰ ਸੰਸਦ ਵੱਲ ਕਿਸੇ ਪ੍ਰਸਤਾਵਿਤ ਮਾਰਚ ਲਈ ਨਾ ਤਾਂ ਕੋਈ ਇਜਾਜ਼ਤ ਮੰਗੀ ਗਈ ਹੈ ਤੇ ਨਾ ਹੀ ਦਿੱਤੀ ਗਈ ਹੈ।” Source: TV9Hindi.com

Follow Us
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...