ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਤੋੜਿਆ ਅਨਸ਼ਨ, ਜੇਪੀ ਨੱਡਾ ਨੇ ਪਿਲਾਇਆ ਜੂਸ, PM ਮੋਦੀ ਨੇ ਕੀਤੀ ਅਪੀਲ

Updated On: 

24 Jul 2026 07:16 AM IST

Sonam Wangchuk: ਸੋਨਮ ਵਾਂਗਚੁਕ ਪਿਛਲੇ ਕਈ ਦਿਨਾਂ ਤੋਂ ਅਨਸ਼ਨ 'ਤੇ ਸਨ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਦਲਾਂ ਦੇ ਇੱਕ ਪ੍ਰਤੀਨਿਧਿਮੰਡਲ ਨੇ ਵੀ ਵਾਂਗਚੁਕ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਵੀ ਸੋਨਮ ਵਾਂਗਚੁਕ ਨੂੰ ਅਨਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ।

ਸੋਨਮ ਵਾਂਗਚੁਕ ਨੇ 26 ਦਿਨਾਂ ਬਾਅਦ ਤੋੜਿਆ ਅਨਸ਼ਨ, ਜੇਪੀ ਨੱਡਾ ਨੇ ਪਿਲਾਇਆ ਜੂਸ, PM ਮੋਦੀ ਨੇ ਕੀਤੀ ਅਪੀਲ

26 ਦਿਨਾਂ ਬਾਅਦ ਤੋੜਿਆ ਅਨਸ਼ਨ

ਪੇਪਰ ਲੀਕ ਮਾਮਲੇ ਨੂੰ ਲੈ ਕੇ ਜੰਤਰ-ਮੰਤਰ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਰਮਿਆਨ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਜਿਤੇਂਦਰ ਸਿੰਘ ਨੇ ਦੇਰ ਰਾਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਸੋਨਮ ਵਾਂਗਚੁਕ ਨਾਲ ਮੁਲਾਕਾਤ ਕੀਤੀ। ਗੱਲਬਾਤ ਤੋਂ ਬਾਅਦ ਵਾਂਗਚੁਕ ਨੇ ਆਪਣਾ ਅਨਸ਼ਨ ਖ਼ਤਮ ਕਰ ਦਿੱਤਾ। ਸੋਨਮ ਵਾਂਗਚੁਕ ਪਿਛਲੇ 26 ਦਿਨਾਂ ਤੋਂ ਅਨਸ਼ਨ ‘ਤੇ ਸਨ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਦਲਾਂ ਦੇ ਇੱਕ ਪ੍ਰਤੀਨਿਧਿਮੰਡਲ ਨੇ ਵੀ ਵਾਂਗਚੁਕ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਵੀ ਵਾਂਗਚੁਕ ਨੂੰ ਅਨਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ।

ਸੋਨਮ ਵਾਂਗਚੁਕ ਨੇ ਕੀ ਕਿਹਾ?

ਅਨਸ਼ਨ ਖ਼ਤਮ ਕਰਨ ਤੋਂ ਬਾਅਦ ਸੋਨਮ ਵਾਂਗਚੁਕ ਨੇ ਐਕਸ ‘ਤੇ ਲਿਖਿਆ ਕਿ ਹੁਣੇ ਹੀ ਕੇਂਦਰੀ ਮੰਤਰੀ ਜੇਪੀ ਨੱਡਾ, ਡਾ. ਜਿਤੇਂਦਰ ਸਿੰਘ ਅਤੇ ਲੇਹ-ਲੱਦਾਖ ਦੀ ਸਿਖਰਲੀ ਸੰਸਥਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਮੈਂ ਆਖ਼ਿਰਕਾਰ 26 ਦਿਨਾਂ ਬਾਅਦ ਆਪਣਾ ਅਨਸ਼ਨ ਖ਼ਤਮ ਕੀਤਾ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 65 ਸੰਸਦ ਮੈਂਬਰਾਂ ਨੇ ਮੈਨੂੰ ਮਿਲ ਕੇ ਜਾਂ ਪੱਤਰ ਲਿਖ ਕੇ ਅਨਸ਼ਨ ਖ਼ਤਮ ਕਰਨ ਦੀ ਅਪੀਲ ਕੀਤੀ ਸੀ।

ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਈ ਸ਼ਰਤਾਂ ‘ਤੇ ਲੰਬੀ ਚਰਚਾ ਅਤੇ ਦੇਸ਼ ਵਿੱਚ ਸੰਭਾਵਿਤ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਮੈਂ ਜਲਦ ਹੀ ਇੱਕ ਵੱਖਰੀ ਵੀਡੀਓ ਰਾਹੀਂ ਇਨ੍ਹਾਂ ਸ਼ਰਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਆਂਗਾ। ਇਸ ਦਰਮਿਆਨ ਮੈਂ ਤੁਹਾਡੇ ਸਭ ਤੋਂ ਅਪੀਲ ਕਰਦਾ ਹਾਂ ਕਿ ਪੂਰੀ ਸਾਵਧਾਨੀ ਵਰਤੋ ਅਤੇ ਕਿਸੇ ਵੀ ਥਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਹੋਣ ਦਿਓ।

ਡਾਕਟਰਾਂ ਦੀ ਸਲਾਹ ਦੀ ਪਾਲਣਾ ਕਰਨ ਸੋਨਮ ਵਾਂਗਚੁਕ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਲਿਖਿਆ, “ਮੈਂ ਸੋਨਮ ਵਾਂਗਚੁਕ ਨੂੰ ਅਪੀਲ ਕਰਦਾ ਹਾਂ ਕਿ ਉਹ ਡਾਕਟਰਾਂ ਦੀ ਸਲਾਹ ਅਨੁਸਾਰ ਆਪਣੀ ਦਿਨਚਰਿਆ ਦੀ ਪਾਲਣਾ ਕਰਨ ਅਤੇ ਜਲਦੀ ਤੋਂ ਜਲਦੀ ਆਪਣਾ ਪਹਿਲਾਂ ਵਾਲਾ ਭਾਰ ਮੁੜ ਹਾਸਲ ਕਰਨ।”

ਅਣਮਿਆਦੀ ਭੁੱਖ ਹੜਤਾਲ ਖ਼ਤਮ

ਦਰਅਸਲ, ਸੋਨਮ ਵਾਂਗਚੁਕ ਨੇ ਆਪਣੀ ਅਣਮਿਆਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ, ਕਿਉਂਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾਕ੍ਰਮ ਉਸ ਵੇਲੇ ਸਾਹਮਣੇ ਆਇਆ ਜਦੋਂ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਜਿਤੇਂਦਰ ਸਿੰਘ ਨੇ ਵੀਰਵਾਰ ਅੱਧੀ ਰਾਤ ਦੇ ਕਰੀਬ ਮੇਦਾਂਤਾ ਹਸਪਤਾਲ ਵਿੱਚ ਵਾਂਗਚੁਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਦਾ ਭਰੋਸਾ ਦਿਵਾਇਆ।

ਜੇਪੀ ਨੱਡਾ ਨੇ ਵਾਂਗਚੁਕ ਦੀ ਪਤਨੀ ਗੀਤਾਂਜਲੀ ਆਂਗਮੋ ਅਤੇ ਹੋਰ ਲੋਕਾਂ ਦੀ ਮੌਜੂਦਗੀ ਵਿੱਚ ਸਰਕਾਰ ਦਾ ਭਰੋਸਾ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਦੇ ਜੰਤਰ-ਮੰਤਰ ‘ਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਅਤੇ 20 ਜੁਲਾਈ ਨੂੰ ਸੰਸਦ ਤੱਕ ਕੱਢੇ ਗਏ ਮਾਰਚ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਮਾਮਲੇ ਦਰਜ ਨਾ ਕਰਨ ਦੇ ਮਾਮਲੇ ਵਿੱਚ ਸਕਾਰਾਤਮਕ ਰੁਖ ਰੱਖਦੀ ਹੈ।

ਪੇਪਰ ਲੀਕ ਅਤੇ ਸਿੱਖਿਆ ਸੁਧਾਰਾਂ ‘ਤੇ ਸੰਸਦ ਵਿੱਚ ਚਰਚਾ ਦਾ ਭਰੋਸਾ

ਕੇਂਦਰੀ ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਪਹਿਲਾਂ ਹੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਸਿੱਖਿਆ ਸੁਧਾਰਾਂ ਦੇ ਮੁੱਦੇ ‘ਤੇ ਸੰਸਦ ਵਿੱਚ ਚਰਚਾ ਕਰਵਾਉਣ ਦਾ ਭਰੋਸਾ ਦੇ ਚੁੱਕੀ ਹੈ। ਨੱਡਾ ਨੇ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਹਾਲ ਹੀ ਵਿੱਚ ਹੋਏ NEET ਪੇਪਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦੇਣ ਦੇ ਮਾਮਲੇ ‘ਤੇ ਵੀ ਸਕਾਰਾਤਮਕ ਢੰਗ ਨਾਲ ਵਿਚਾਰ ਕਰ ਰਹੀ ਹੈ।

Source: TV9Hindi.com

Follow Us