ਸਾਜਿਸ਼ ਦੇ ਤਹਿਤ ਕੇਜਰੀਵਾਲ ਦੀ ਗ੍ਰਿਫਤਾਰੀ, AAP ਆਗੂ ਸੰਜੇ ਸਿੰਘ ਦੇ ਵੱਡੇ ਇਲਜ਼ਾਮ
Sanjay Singh Press Conference: ਜੇਲ ਤੋਂ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਕੰਮ ਕਰਨ ਵਾਲੇ ਮੁੱਖ ਮੰਤਰੀ ਨੂੰ ਜਾਣਬੁੱਝ ਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ।
ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸਾਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਵਾਲੇ ਮੁੱਖ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਈ ਖੁਲਾਸੇ ਕੀਤੇ। ਸੰਜੇ ਸਿੰਘ ਨੇ ਕਿਹਾ ਕਿ ਸ਼ਰਾਬ ਘੁਟਾਲਾ ਭਾਜਪਾ ਨੇ ਕੀਤਾ ਹੈ। ਇਸ ਘਪਲੇ ਵਿੱਚ ਭਾਜਪਾ ਦੀ ਉੱਚ ਲੀਡਰਸ਼ਿਪ ਸ਼ਾਮਲ ਹੈ।
ਇਸ ਦੌਰਾਨ ਉਨ੍ਹਾਂ ਮੰਗੂਟਾ ਪਰਿਵਾਰ ਦਾ ਜ਼ਿਕਰ ਕੀਤਾ। ਮੰਗੂਟਾ ਪਰਿਵਾਰ ਨੇ 10 ਬਿਆਨ ਦਿੱਤੇ ਹਨ। ਮੰਗੂਟਾ ਰੈੱਡੀ ਨੇ ਕੁੱਲ 3 ਬਿਆਨ ਦਿੱਤੇ। ਉਨ੍ਹਾਂ ਦੇ ਪੁੱਤਰ ਨੇ 7 ਬਿਆਨ ਦਿੱਤੇ ਹਨ। ਇਸ ਤਰ੍ਹਾਂ ਪਿਓ-ਪੁੱਤ ਨੇ ਕੁੱਲ 10 ਬਿਆਨ ਦਿੱਤੇ। ਸੰਜੇ ਸਿੰਘ ਨੇ ਕਿਹਾ ਕਿ 16 ਸਤੰਬਰ 2022 ਨੂੰ ਜਦੋਂ ਈਡੀ ਨੇ ਪੁੱਛਿਆ ਕਿ ਕੀ ਉਹ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ ਤਾਂ ਉਨ੍ਹਾਂ ਕਿਹਾ ਕਿ ਉਹ ਚੈਰੀਟੇਬਲ ਟਰੱਸਟ ਦੀ ਜ਼ਮੀਨ ਲਈ ਮਿਲੇ ਸਨ।
ਫਿਰ ਉਨ੍ਹਾਂ ਦੇ ਬੇਟੇ ਰਾਘਵ ਨੂੰ ਗ੍ਰਿਫਤਾਰ ਕਰਕੇ 5 ਮਹੀਨੇ ਤੱਕ ਜੇਲ ਵਿੱਚ ਰੱਖਿਆ ਜਾਂਦਾ ਹੈ ਅਤੇ ਉਹ ਆਪਣਾ ਬਿਆਨ ਬਦਲ ਲੈਂਦਾ ਹੈ। ਉਨ੍ਹਾਂ ਦੱਸਿਆ ਕਿ ਰਾਘਵ ਮੰਗੂਟਾ ਦੇ 10 ਫਰਵਰੀ ਤੋਂ 16 ਜੁਲਾਈ ਤੱਕ 7 ਬਿਆਨ ਲਏ ਗਏ । ਉਨ੍ਹਾਂ ਦੇ ਪਿਤਾ ਨੇ 3 ਬਿਆਨ ਦਿੱਤੇ ਹਨ। ਛੇ ਬਿਆਨਾਂ ‘ਚ ਰਾਘਵ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਨਹੀਂ ਜਾਣਦੇ ਪਰ 5 ਮਹੀਨਿਆਂ ‘ਚ ਟੁੱਟ ਕੇ ਅਰਵਿੰਦ ਕੇਜਰੀਵਾਲ ਖਿਲਾਫ 7ਵਾਂ ਬਿਆਨ ਦਿੰਦੇ ਹਨ।
कुछ ही देर में शेर @SanjayAzadSln करेंगे बड़ा खुलासा ‼️🔥 pic.twitter.com/FIzOXaN2d3
— AAP (@AamAadmiParty) April 5, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ – ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਜੇਲ੍ਹ ਤੋਂ ਭੇਜਿਆ ਸੰਦੇਸ਼, ਭਗਤ ਸਿੰਘ ਅਤੇ ਅੰਬੇਡਕਰ ਵਿਚਕਾਰ ਲੱਗੀ ਦਿੱਲੀ ਸੀਐਮ ਦੀ ਤਸਵੀਰ
ਸੰਜੇ ਸਿੰਘ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਦੋਵਾਂ ਦੇ ਪਹਿਲਾਂ ਦੇ ਬਿਆਨਾਂ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਕਿਹਾ ਕਿ ਜਿਹੜੇ ਬਿਆਨ ਅਰਵਿੰਦ ਕੇਜਰੀਵਾਲ ਦੇ ਖਿਲਾਫ ਨਹੀਂ ਸਨ, ਉਹ ਬਗੈਰ ਭਰੋਸੇ ਵਾਲੇ ਦੱਸੇ ਗਏ।। ਜਦੋਂ ਸਾਡੇ ਵਕੀਲਾਂ ਨੇ ਅਦਾਲਤ ਦੇ ਹੁਕਮਾਂ ‘ਤੇ ਉਨ੍ਹਾਂ ਬਿਆਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਉਨ੍ਹਾਂ 9 ਬਿਆਨਾਂ ‘ਚ ਅਰਵਿੰਦ ਕੇਜਰੀਵਾਲ ਦਾ ਨਾਂ ਨਹੀਂ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਦੋਵੇਂ ਕੌਣ ਹਨ, ਜਿਨ੍ਹਾਂ ਨੂੰ ਸ਼ਰਾਬ ਦਾ ਕਾਰੋਬਾਰੀ ਦੱਸਿਆ ਜਾ ਰਿਹਾ ਹੈ।


