Same Sex Marriage: ਕੀ ਪਤੀ-ਪਤਨੀ ਦਾ ਮੁੰਡਾ ਜਾਂ ਕੁੜੀ ਹੋਣਾ ਜ਼ਰੂਰੀ ਹੈ? ਸੁਪਰੀਮ ਕੋਰਟ ਦਾ ਵੱਡਾ ਸਵਾਲ, ਅਯੁੱਧਿਆ ਦੀ ਤਰਜ਼ ‘ਤੇ ਹੋਵੇਗੀ ਸੁਣਵਾਈ
Same-Sex Marriage: ਸਮਲਿੰਗੀ ਵਿਆਹ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਸੁਣਵਾਈ ਦੇ ਤੀਜੇ ਦਿਨ ਚੀਫ ਜਸਟਿਸ ਨੇ ਪੁੱਛਿਆ ਕਿ ਵਿਆਹ ਲਈ ਮੁੰਡਾ ਜਾਂ ਕੁੜੀ ਹੋਣਾ ਜ਼ਰੂਰੀ ਹੈ।
ਦਿੱਲੀ। ਸਮਲਿੰਗੀ ਵਿਆਹ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ। ਵੀਰਵਾਰ ਨੂੰ ਤੀਜੇ ਦਿਨ ਦੀ ਸੁਣਵਾਈ ਦੌਰਾਨ ਕੇਂਦਰ ਅਤੇ ਪਟੀਸ਼ਨਕਰਤਾ (Petitioner) ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮੁੱਦੇ ‘ਤੇ ਕਈ ਟਿੱਪਣੀਆਂ ਕੀਤੀਆਂ। ਸਮਲਿੰਗੀ ਵਿਆਹ ‘ਤੇ ਸੁਣਵਾਈ ਅਜੇ ਵੀ ਜਾਰੀ ਹੈ।
ਇਸ ਦੌਰਾਨ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਸਵਾਲ ਕੀਤਾ ਕਿ ਕੀ ਵਿਆਹ ਲਈ ਦੋ ਵੱਖ-ਵੱਖ ਲਿੰਗਾਂ ਦਾ ਹੋਣਾ ਜ਼ਰੂਰੀ ਹੈ? ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਸਾਹਮਣੇ ਚੱਲ ਰਹੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਅਦਾਲਤ ਦੀ ਵੈੱਬਸਾਈਟ ਅਤੇ ਯੂ-ਟਿਊਬ ‘ਤੇ ਕੀਤਾ ਜਾ ਰਿਹਾ ਹੈ।
ਸੀਜੇਆਈ (Chief Justice of India) ਨੇ ਇਸ ਦੌਰਾਨ ਅਹਿਮ ਟਿੱਪਣੀਆਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਸਮਲਿੰਗੀ ਸਬੰਧ ਸਿਰਫ਼ ਸਰੀਰਕ ਹੀ ਨਹੀਂ ਹੁੰਦੇ ਸਗੋਂ ਇਸ ਤੋਂ ਵੀ ਵੱਧ ਇਹ ਭਾਵਨਾਤਮਕ ਸਬੰਧ ਹੁੰਦੇ ਹਨ। 69 ਸਾਲ ਪੁਰਾਣੇ ਮੈਰਿਜ ਐਕਟ (Marriage Act) ਦਾ ਦਾਇਰਾ ਵਧਾਉਣ ਵਿੱਚ ਕੁਝ ਵੀ ਗਲਤ ਨਹੀਂ ਹੈ। ਹੁਣ ਇਹ ਰਿਸ਼ਤਾ ਸਦਾ ਲਈ ਕਾਇਮ ਰਹਿਣ ਵਾਲਾ ਹੈ
ਚੀਫ਼ ਜਸਟਿਸ ਨੇ ਹੋਰ ਕੀ ਕਿਹਾ?
- ਚੀਫ਼ ਜਸਟਿਸ ਨੇ ਕਿਹਾ ਕਿ ਸਮਲਿੰਗੀ ਵਿਆਹ ਲਈ ਪੁਰਾਣੇ ਵਿਸ਼ੇਸ਼ ਮੈਰਿਜ ਐਕਟ ਦਾ ਦਾਇਰਾ ਵਧਾਉਣਾ ਗ਼ਲਤ ਨਹੀਂ ਹੈ।
- ਜਿਸ ਤਰ੍ਹਾਂ ਨਾਲ ਸੁਪਰੀਮ ਕੋਰਟ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੀ ਹੈ, ਉਹ ਇਸ ਮਾਮਲੇ ਦੀ ਵੀ ਉਸੇ ਤਰ੍ਹਾਂ ਸੁਣਵਾਈ ਕਰੇਗਾ।
- ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਦੀ ਪੂਰੀ ਰੂਪਰੇਖਾ ਤੈਅ ਕਰ ਦਿੱਤੀ ਹੈ। ਜਿਸ ਦੇ ਆਧਾਰ ‘ਤੇ ਅਗਲੀ ਸੁਣਵਾਈ ਹੋਵੇਗੀ।
- ਅਦਾਲਤ ਨੇ ਕਿਹਾ ਕਿ ਅਸੀਂ ਸਿਰਫ ਇਹ ਦੇਖਾਂਗੇ ਕਿ ਕੀ ਸਪੈਸ਼ਲ ਮੈਰਿਜ ਐਕਟ ਵਿੱਚ ਸਮਲਿੰਗੀ ਵਿਆਹ ਦੀ ਵਿਆਖਿਆ ਕੀਤੀ ਜਾ ਸਕਦੀ ਹੈ?
- ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਹੁਣ ਇਸ ਮਾਮਲੇ ਨੂੰ ਅਯੁੱਧਿਆ ਕੇਸ ਵਾਂਗ ਸੁਣਾਂਗੇ।
- ਸੁਣਵਾਈ ਦੌਰਾਨ ਐਡਵੋਕੇਟ ਰਾਜੂ ਰਾਮਚੰਦਰਨ ਨੇ ਜਸਟਿਸ ਵਿਵੀਅਨ ਬੋਸ ਦੀ ਟਿੱਪਣੀ ਦਾ ਵੀ ਹਵਾਲਾ ਦਿੱਤਾ।
- ਇਸ ਦੇ ਨਾਲ ਹੀ ਪਟੀਸ਼ਨਕਰਤਾ ਨੇ ਸੁਪਰੀਮ ਕੋਰਟ ਵਿੱਚ ਦਲੀਲ ਦਿੱਤੀ ਕਿ ਨੈਤਿਕਤਾ ਦਾ ਇਹ ਮੁੱਦਾ 1800 ਵਿੱਚ ਆਇਆ ਸੀ।
- ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਅਸੀਂ ਭਾਰਤੀ ਗ੍ਰੰਥਾਂ ‘ਤੇ ਨਜ਼ਰ ਮਾਰੀਏ ਤਾਂ ਸੈਂਕੜੇ ਸਾਲ ਪਹਿਲਾਂ ਕੰਧਾਂ ‘ਤੇ ਕਈ ਤਸਵੀਰਾਂ ਪੇਂਟ ਕੀਤੀਆਂ ਗਈਆਂ ਸਨ।
- ਸੀਨੀਅਰ ਵਕੀਲ ਰਾਜੂ ਰਾਮਚੰਦਰ ਨੇ ਦਲੀਲ ਦਿੱਤੀ ਕਿ ਅੰਮ੍ਰਿਤਸਰ ਦੀ ਇਕ ਲੜਕੀ ਜਿਸ ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ ਕਿ ਉਹ ਦਲਿਤ ਹੈ ਜਦਕਿ ਉਸ ਦਾ ਸਾਥੀ ਓ.ਬੀ.ਸੀ. ਨਾਸ ਸੰਬੰਧਿਤ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ