AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੀਐਮ ਮੋਦੀ ਦਾ ਸਲੋਵਾਕੀਆ ‘ਚ ਬ੍ਰੈੱਡ ਤੇ ਨਮਕ ਨਾਲ ਸਵਾਗਤ, ਵੰਦੇ ਮਾਤਰਮ- ਮਹਾਦੇਵ ਕੀਰਤਨ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਮੋਹਿਤ

ਸਲੋਵਾਕੀਆ ਦੀ ਰਾਜਧਾਨੀ ਪਹੁੰਚਣ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਪੋਸਟ ਕੀਤਾ, "ਇਹ ਦੌਰਾ ਭਾਰਤ-ਸਲੋਵਾਕੀਆ ਸਬੰਧਾਂ ਨੂੰ ਡੂੰਘਾ ਕਰਨ ਤੇ ਸਹਿਯੋਗ ਲਈ ਨਵੇਂ ਰਸਤੇ ਲੱਭਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮੈਂ ਰਾਸ਼ਟਰਪਤੀ ਪੇਲੇਗ੍ਰਿਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਸਾਰਥਕ ਮੁਲਾਕਾਤਾਂ ਦਾ ਇੰਤਜ਼ਾਰ ਕਰ ਰਿਹਾ ਹਾਂ।"

ਪੀਐਮ ਮੋਦੀ ਦਾ ਸਲੋਵਾਕੀਆ 'ਚ ਬ੍ਰੈੱਡ ਤੇ ਨਮਕ ਨਾਲ ਸਵਾਗਤ, ਵੰਦੇ ਮਾਤਰਮ- ਮਹਾਦੇਵ ਕੀਰਤਨ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਮੋਹਿਤ
ਪੀਐਮ ਮੋਦੀ ਦਾ ਸਲੋਵਾਕੀਆ ‘ਚ ਬ੍ਰੈੱਡ ਤੇ ਨਮਕ ਨਾਲ ਸਵਾਗਤ
tv9-punjabi
| Published: 15 Jun 2026 08:28 AM IST
Share

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪ ਦੇ ਦੋ ਦੇਸ਼ਾਂ ਦੇ ਦੌਰੇ ‘ਤੇ ਹਨ। ਆਪਣੀ ਫੇਰੀ ਦੇ ਦੂਜੇ ਪੜਾਅ ‘ਚ, ਪ੍ਰਧਾਨ ਮੰਤਰੀ ਐਤਵਾਰ ਨੂੰ ਸਲੋਵਾਕੀਆ ਗਣਰਾਜ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਬ੍ਰਾਤੀਸਲਾਵਾ ‘ਚ ਆਪਣੇ ਹੋਟਲ ਪਹੁੰਚਣ ‘ਤੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਸਵਾਗਤ ਕੀਤਾ। ਸਥਾਨਕ ਲੋਕਾਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ‘ਵੰਦੇ ਮਾਤਰਮ’ ਗਾਇਆ ਤੇ ਸਲੋਵਾਕੀਆ ਦੇ ਮਯਾਵਾ ਖੇਤਰ ਦੇ ਮਸ਼ਹੂਰ ‘ਕੋਪਾਨੀਸੀਅਰਿਕ’ ਬਾਲ ਲੋਕ-ਨਾਚ ਮੰਡਲੀ ਨੇ ਇੱਕ ਰਵਾਇਤੀ ਸਲੋਵਾਕ ਨਾਚ ਪੇਸ਼ ਕੀਤਾ।

ਬ੍ਰਾਤੀਸਲਾਵਾ ਦੇ ਹੋਟਲ ‘ਚ, ‘ਲੂਚਨਿਕਾ ਐਨਸੈਂਬਲ’ ਦੇ ਸਲੋਵਾਕ ਨੌਜਵਾਨਾਂ ਨੇ ‘ਵੰਦੇ ਮਾਤਰਮ’ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸੇ ਸਮੂਹ ਨੇ ਪਿਛਲੇ ਸਾਲ ਰਾਸ਼ਟਰਪਤੀ ਦੀ ਸਲੋਵਾਕੀਆ ਫੇਰੀ ਦੌਰਾਨ ‘ਵੰਦੇ ਮਾਤਰਮ’ ਪੇਸ਼ ਕੀਤਾ ਸੀ।

‘ਮਹਾਦੇਵ ਕੀਰਤਨ ਪ੍ਰੋਜੈਕਟ’ ਦੀ ਪੇਸ਼ਕਾਰੀ

ਇਸ ਤੋਂ ਇਲਾਵਾ, ਇੱਕ ਹੋਰ ਸਥਾਨਕ ਸੰਗੀਤ ਸਮੂਹ ਨੇ ਅਧਿਆਤਮਿਕ ‘ਮਹਾਦੇਵ ਕੀਰਤਨ ਪ੍ਰੋਜੈਕਟ’ ਪੇਸ਼ ਕੀਤਾ, ਜਿਸ ਦਾ ਪ੍ਰਧਾਨ ਮੰਤਰੀ ਨੇ ਆਨੰਦ ਮਾਣਿਆ।

ਬ੍ਰੈਡ-ਨਮਕ ਨਾਲ ਸਲੋਵਾਕ ਅੰਦਾਜ਼ ‘ਚ ਸਵਾਗਤ

ਇਸ ਤੋਂ ਪਹਿਲਾਂ, ਸਲੋਵਾਕ ਸੱਭਿਆਚਾਰ ਦੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦਾ ਹੋਟਲ ‘ਚ ਨਿੱਘਾ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਬ੍ਰੈਡ ਤੇ ਨਮਕ ਦਿੱਤਾ ਗਿਆ ਜੋ ਕਿ ਇੱਕ ਰਵਾਇਤੀ ਸਲੋਵਾਕ ਰਿਵਾਜ ਨਾਲ ਸਵਾਗਤ ਕਨਰ ਦਾ ਤਰੀਕਾ ਹੈ। ਸਲੋਵਾਕੀਆ ‘ਚ ਬ੍ਰੈਡ ਤੇ ਨਮਕ ਵਾਲਾ ਰਵਾਇਤੀ ਸਵਾਗਤ ਮਹਿਮਾਨ ਨਿਵਾਜੀ, ਸਤਿਕਾਰ ਤੇ ਸਦਭਾਵਨਾ ਦਾ ਪ੍ਰਤੀਕ ਹੈ। ਇਹ ਮਹਿਮਾਨਾਂ, ਖਾਸ ਕਰਕੇ ਪ੍ਰਤਿਸ਼ਠਿਤ ਲੋਕਾਂ ਲਈ ਬਹੁਤ ਮਹੱਤਵ ਰੱਖਦਾ ਹੈ।

ਸਲੋਵਾਕੀਆ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਚੈਕੋਸਲੋਵਾਕੀਆ 1993 ‘ਚ ਵੰਡਿਆ ਗਿਆ, ਜਿਸ ਦੇ ਨਤੀਜੇ ਵਜੋਂ ਦੋ ਵੱਖ-ਵੱਖ ਗਣਰਾਜ ਬਣੇ, ਚੈੱਕ ਗਣਰਾਜ ਤੇ ਸਲੋਵਾਕੀਆ। 1993 ‘ਚ ਇੱਕ ਨਵੇਂ ਰਾਸ਼ਟਰ ਵਜੋਂ ਹੋਂਦ ਵਿੱਚ ਆਉਣ ਤੋਂ ਬਾਅਦ ਸਲੋਵਾਕੀਆ ਦਾ ਦੌਰਾ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ।

ਸਲੋਵਾਕੀਆ ਦੀ ਰਾਜਧਾਨੀ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਰਾਤ ਨੂੰ ਐਕਸ ‘ਤੇ ਇੱਕ ਪੋਸਟ ‘ਚ ਕਿਹਾ ਕਿ ਇਹ ਦੌਰਾ ਭਾਰਤ-ਸਲੋਵਾਕੀਆ ਸਬੰਧਾਂ ਨੂੰ ਡੂੰਘਾ ਕਰਨ ਤੇ ਸਹਿਯੋਗ ਲਈ ਨਵੇਂ ਰਸਤੇ ਲੱਭਣ ਦਾ ਮੌਕਾ ਪ੍ਰਦਾਨ ਕਰਦਾ ਹੈ। ਮੈਂ ਰਾਸ਼ਟਰਪਤੀ ਪੇਲੇਗ੍ਰਿਨੀ ਤੇ ਪ੍ਰਧਾਨ ਮੰਤਰੀ ਫਿਕੋ ਨਾਲ ਸਾਰਥਕ ਮੁਲਾਕਾਤਾਂ ਦਾ ਇੰਤਜ਼ਾਰ ਕਰ ਰਿਹਾ ਹਾਂ।

ਪ੍ਰਧਾਨ ਮੰਤਰੀ ਮੋਦੀ ਫਰਾਂਸੀਸੀ ਸ਼ਹਿਰ ਨੀਸ ‘ਚ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਤੋਂ ਬਾਅਦ ਦੋ ਦਿਨਾਂ ਦੌਰੇ (14-16 ਜੂਨ) ਲਈ ਬ੍ਰਾਤੀਸਲਾਵਾ ਪਹੁੰਚੇ। ਸਲੋਵਾਕੀਆ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੇ ਫਰਾਂਸ ‘ਚ ‘ਇੰਡੀਆ ਇਨੋਵੇਟਸ’ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ‘ਚ ਵੀ ਸ਼ਿਰਕਤ ਕੀਤੀ।

ਵਿਦੇਸ਼ ਮੰਤਰਾਲੇ ਨੇ ਐਕਸ ‘ਤੇ ਇੱਕ ਪੋਸਟ ‘ਚ ਕਿਹਾ, “ਹੋਟਲ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਸਲੋਵਾਕ ਗਣਰਾਜ ਦੇ ਵਿਦੇਸ਼ ਤੇ ਯੂਰਪੀ ਮਾਮਲਿਆਂ ਦੇ ਮੰਤਰੀ ਜੁਰਾਜ ਬਲਾਨਰ ਨੇ ਕੀਤਾ ਤੇ ਸਤਿਕਾਰ ਤੇ ਸਦਭਾਵਨਾ ਦੇ ਪ੍ਰਤੀਕ ਸਲੋਵਾਕ ਸ਼ੈਲੀ ‘ਚ ਬ੍ਰੈੱਡ ਤੇ ਨਮਕ ਨਾਲ ਨਿੱਘਾ ਸਵਾਗਤ ਕੀਤਾ ਗਿਆ।”

ਵਿਦੇਸ਼ ਮੰਤਰਾਲੇ (MEA) ਦੇ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਦੌਰਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਪਿਛਲੇ ਅਪ੍ਰੈਲ ‘ਚ ਸਲੋਵਾਕੀਆ ਦੀ ਰਾਜ ਫੇਰੀ ਤੇ ਫਰਵਰੀ 2026 ‘ਚ AI ਇੰਪੈਕਟ ਸਮਿਟ ਲਈ ਸਲੋਵਾਕ ਰਾਸ਼ਟਰਪਤੀ ਪੇਲੇਗ੍ਰਿਨੀ ਦੀ ਭਾਰਤ ਫੇਰੀ ਤੋਂ ਬਾਅਦ ਹੈ।

ਪ੍ਰਧਾਨ ਮੰਤਰੀ ਸਲੋਵਾਕੀਆ ਤੋਂ ਫਰਾਂਸ ਵਾਪਸ ਪਰਤਣਗੇ

ਰਾਸ਼ਟਰਪਤੀ ਪੇਲੇਗ੍ਰਿਨੀ ਨੇ ਸ਼ਨੀਵਾਰ ਨੂੰ ਐਕਸ ‘ਤੇ ਇੱਕ ਪੋਸਟ ‘ਚ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੈਂ ਸੋਮਵਾਰ ਨੂੰ ਬ੍ਰਾਤੀਸਲਾਵਾ ‘ਚ ਤੁਹਾਡਾ ਸਵਾਗਤ ਕਰਨ ਲਈ ਉਤਸੁਕ ਹਾਂ। ਤੁਹਾਡੀ ਇਤਿਹਾਸਕ ਫੇਰੀ, ਨਵੀਂ ਦਿੱਲੀ ‘ਚ ਸਾਡੇ ਦੁਆਰਾ ਕੀਤੀਆਂ ਗਈਆਂ ਉਤਪਾਦਕ ਚਰਚਾਵਾਂ ‘ਤੇ ਨਿਰਮਾਣ ਕਰੇਗੀ ਤੇ ਸਲੋਵਾਕੀਆ-ਭਾਰਤ ਸਹਿਯੋਗ ਲਈ ਨਵੇਂ ਮੌਕੇ ਖੋਲ੍ਹੇਗੀ।”

ਪ੍ਰਧਾਨ ਮੰਤਰੀ ਮੋਦੀ ਕੱਲ੍ਹ, ਮੰਗਲਵਾਰ ਨੂੰ ਫਰਾਂਸ ਵਾਪਸ ਆਉਣਗੇ। ਉਹ 16-17 ਜੂਨ ਨੂੰ ਏਵੀਅਨ ‘ਚ G7 ਸੰਮੇਲਨ ‘ਚ ਸ਼ਾਮਲ ਹੋਣਗੇ। ਸੰਮੇਲਨ ‘ਚ, ਪ੍ਰਧਾਨ ਮੰਤਰੀ ਦੇ G7 ਨੇਤਾਵਾਂ ਤੇ ਸੱਦੇ ਗਏ ਭਾਈਵਾਲ ਦੇਸ਼ਾਂ ਨਾਲ ਅੰਤਰਰਾਸ਼ਟਰੀ ਸਹਿਯੋਗ, ਆਰਥਿਕ ਵਿਕਾਸ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਇਸ ਸਮੇਂ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਵੀ ਹੋਣਗੀਆਂ। ਉਨ੍ਹਾਂ ਦੀ ਫੇਰੀ ਦਾ ਆਖਰੀ ਪੜਾਅ 18 ਜੂਨ ਨੂੰ ਪੈਰਿਸ ‘ਚ ਹੋਵੇਗਾ, ਜਿੱਥੇ ਉਹ ਯੂਰਪ ਦੇ ਸਭ ਤੋਂ ਵੱਡੇ ਤਕਨਾਲੋਜੀ ਤੇ ਸਟਾਰਟਅੱਪ ਪ੍ਰੋਗਰਾਮ, ਵਿਵਾਟੈਕ 2026 ਵਿੱਚ ਰਾਸ਼ਟਰਪਤੀ ਮੈਕਰੋਨ ਨਾਲ ਸ਼ਾਮਲ ਹੋਣਗੇ। Source: TV9Hindi.com

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...