AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Passport Fees: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਹੁਣੇ ਕਿਵੇਂ ਕਰੀਏ ਅਪਲਾਈ

ਜੇਕਰ ਤੁਸੀਂ ਜੁਲਾਈ 'ਚ ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ਜਾਂ ਪੁਰਾਣੇ ਪਾਸਪੋਰਟ ਨੂੰ ਰੀਨਿਊ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਬਿਨਾਂ ਦੇਰੀ ਦੇ ਪ੍ਰਕਿਰਿਆ ਨੂੰ ਪੂਰਾ ਕਰੋ, ਕਿਉਂਕਿ ਅਗਲੇ ਮਹੀਨੇ ਫੀਸਾਂ ਵੱਧ ਜਾਣਗੀਆਂ।

Passport Fees: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਹੁਣੇ ਕਿਵੇਂ ਕਰੀਏ ਅਪਲਾਈ
Passport Fees: 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ, ਜਾਣੋ ਵਧੀਆਂ ਹੋਈਆਂ ਕੀਮਤਾਂ
tv9-punjabi
| Updated On: 26 Jun 2026 10:43 AM IST
Share

ਜੇਕਰ ਤੁਸੀਂ ਪਾਸਪੋਰਟ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਧਿਆਨ ਰੱਖੋ ਕਿ ਅਗਲੇ ਮਹੀਨੇ ਤੋਂ ਇਸ ਦੀ ਕੀਮਤ ਵੱਧ ਜਾਵੇਗੀ। ਸਰਕਾਰ ਨੇ ਲਗਭਗ 14 ਸਾਲਾਂ ‘ਚ ਪਹਿਲੀ ਵਾਰ ਪਾਸਪੋਰਟ ਫੀਸਾਂ ‘ਚ ਵਾਧਾ ਕੀਤਾ ਹੈ। 1 ਜੁਲਾਈ, 2026 ਤੋਂ ਤੁਹਾਨੂੰ ਨਵੇਂ ਪਾਸਪੋਰਟ ਲਈ 1,000 ਤੋਂ 2,500 ਰੁਪਏਤੱਕ ਜ਼ਿਆਦਾ ਖਰਚ ਕਰਨੇ ਪੈਣਗੇ। ਭਾਵੇਂ ਤੁਸੀਂ ਪਹਿਲੀ ਵਾਰ ਅਰਜ਼ੀ ਦੇ ਰਹੇ ਹੋ, ਪੁਰਾਣੇ ਪਾਸਪੋਰਟ ਨੂੰ ਰਿਨਿਊ ਕਰਵਾ ਰਹੇ ਹੋ, ਗੁਆਚੇ ਹੋਏ ਪਾਸਪੋਰਟ ਤੋਂ ਬਾਅਦ ਨਵਾਂ ਪਾਸਪੋਰਟ ਬਣਵਾ ਰਹੇ ਹੋ ਜਾਂ ਆਪਣੇ ਬੱਚੇ ਲਈ ਪਾਸਪੋਰਟ ਅਪਲਾਈ ਕਰ ਰਹੇ ਹੋ, ਸਾਰੀਆਂ ਸ਼੍ਰੇਣੀਆਂ ‘ਚ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਜੇਕਰ ਤੁਸੀਂ ਆਪਣੀ ਅਰਜ਼ੀ ‘ਚ ਦੇਰੀ ਕਰ ਰਹੇ ਸੀ ਤਾਂ ਤੁਸੀਂ ਹੁਣ ਬਿਨਾਂ ਕਿਸੇ ਦੇਰੀ ਦੇ ਅੱਜ ਘਰ ਤੋਂ ਅਰਜ਼ੀ ਦੇ ਸਕਦੇ ਹੋ।

1 ਜੁਲਾਈ ਤੋਂ ਵਧੇਗੀ ਫ਼ੀਸ

  • 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਤੇ ਬਾਲਗ ਸ਼੍ਰੇਣੀ ਅਧੀਨ ਅਰਜ਼ੀ ਦੇਣ ਵਾਲੇ 15 ਤੋਂ 18 ਸਾਲ ਦੀ ਉਮਰ ਦੇ ਨਾਬਾਲਗਾਂ ਲਈ, ਆਮ ਪ੍ਰਕਿਰਿਆ ਅਧੀਨ ਨਵੇਂ ਜਾਂ ਦੁਬਾਰਾ ਜਾਰੀ ਹੋਣ ਵਾਲੇ 36-ਪੰਨਿਆਂ ਦੇ ਪਾਸਪੋਰਟ ਲਈ ਫੀਸ 2,500 ਰੁਪਏ ਹੋ ਜਾਵੇਗੀ। ਵਰਤਮਾਨ ‘ਚ, ਇਹ ਫੀਸ 1,500 ਰੁਪਏ ਹੈ।
  • ਤਤਕਾਲ ਦੇ ਲਈ, ਮੌਜੂਦਾ ਫੀਸ 3,500 ਰੁਪਏ (36 ਪੰਨਿਆਂ ਲਈ) ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਤੁਹਾਨੂੰ 5,000 ਰੁਪਏ ਖਰਚ ਕਰਨੇ ਪੈਣਗੇ।
  • ਵਰਤਮਾਨ ‘ਚ, ਬਾਲਗਾਂ ਲਈ 60-ਪੰਨਿਆਂ ਦੇ ਪਾਸਪੋਰਟ (ਆਮ ਸ਼੍ਰੇਣੀ) ਲਈ 2,000 ਦੀ ਫੀਸ ਲਈ ਜਾਂਦੀ ਹੈ, ਪਰ 1 ਜੁਲਾਈ ਤੋਂ ਇਸ ਦੀ ਕੀਮਤ 3,500 ਰੁਪਏ ਹੋ ਜਾਵੇਗੀ।
  • 60-ਪੰਨਿਆਂ ਦੇ ਤਤਕਾਲ ਪਾਸਪੋਰਟ ਦੀ ਫੀਸ ਇਸ ਵੇਲੇ 4,000 ਰੁਪਏ ਹੈ, ਪਹਿਲੀ ਜੁਲਾਈ ਤੋਂ ਤੁਹਾਨੂੰ 6,000 ਰੁਪਏ ਦੇਣੇ ਪੈਣਗੇ।
  • ਗੁੰਮ ਜਾਂ ਖਰਾਬ ਹੋਏ 36-ਪੰਨਿਆਂ ਦੇ ਤਤਕਾਲ ਪਾਸਪੋਰਟ ਲਈ, ਫੀਸ ਇਸ ਵੇਲੇ 5,000 ਰੁਪਏ ਹੈ, ਪਰ ਪਹਿਲੀ ਤੋਂ ਇਹ 7,000 ਰੁਪਏ ਹੋਵੇਗੀ।
  • ਮਾਈਨਰ ਸ਼੍ਰੇਣੀ ‘ਚ, 36-ਪੰਨਿਆਂ ਦੇ ਪਾਸਪੋਰਟ (ਨਾਰਮਲ) ਦੀ ਫੀਸ 1,000 ਰੁਪਏ ਹੈ। 1 ਜੂਨ ਤੋਂ ਇਹ ਵਧ ਕੇ 1,750 ਰੁਪਏ ਹੋ ਜਾਵੇਗੀ।
  • ਮਾਈਨਰ ਸ਼੍ਰੇਣੀ ਵਿੱਚ 36-ਪੰਨਿਆਂ ਦੇ ਪਾਸਪੋਰਟ (ਤਤਕਾਲ) ਲਈ, ਫੀਸ 3,000 ਰੁਪਏ ਦੀ ਬਜਾਏ 4,250 ਰੁਪਏ ਹੋਵੇਗੀ।
  • ਪਾਸਪੋਰਟ ਵੈਧਤਾ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੱਕ ਸਟੈਂਡਰਡ ਪਾਸਪੋਰਟ 10 ਸਾਲਾਂ ਲਈ ਵੈਧ ਰਹਿੰਦਾ ਹੈ, ਜਦੋਂ ਕਿ ਇੱਕ ਨਾਬਾਲਗ ਦਾ ਪਾਸਪੋਰਟ 5 ਸਾਲਾਂ ਲਈ ਜਾਂ ਨਾਬਾਲਕ ਧਾਰਕ 18 ਸਾਲ ਦੇ ਹੋਣ ਤੱਕ (ਜੋ ਵੀ ਪਹਿਲਾਂ ਹੋਵੇ) ਵੈਧ ਹੁੰਦਾ ਹੈ।

ਪਾਸਪੋਰਟ ਲਈ ਔਨਲਾਈਨ ਅਰਜ਼ੀ ਕਿਵੇਂ ਦੇਣੀ?

ਪਾਸਪੋਰਟ ਸੇਵਾ ਔਨਲਾਈਨ ਪੋਰਟਲ (passportindia.gov.in) ‘ਤੇ ਜਾਓ। ਸਾਈਟ ਖੋਲ੍ਹਣ ‘ਤੇ, ਤੁਹਾਨੂੰ “ਕਵਿਕ ਲਿੰਕਸ” ‘ਚ “ਅਪਲਾਈ ਫ਼ਾਰ ਪਾਸਪੋਰਟ” ਵਿਕਲਪ ਦਿਖਾਈ ਦੇਵੇਗਾ; ਇਸ ਵਿਕਲਪ ‘ਤੇ ਕਲਿੱਕ ਕਰੋ। ਅਗਲੇ ਪੰਨੇ ‘ਤੇ, ਤੁਹਾਨੂੰ ਸ਼੍ਰੇਣੀ ਚੁਣਨ ਲਈ ਕਿਹਾ ਜਾਵੇਗਾ—Fresh/Re-issue, Tatkal Passport,Diplomatic/Official Passport ਢੁਕਵੀਂ ਕੈਟੇਗਰੀ ਚੁਣੋ।

ਕੈਟੇਗਰੀ ਵਿਕਲਪ ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਅਗਲੇ ਪੰਨੇ ‘ਤੇ ‘ਰਜਿਸਟਰ’ ਬਟਨ ਦਿਖਾਈ ਦੇਵੇਗਾ; ਇਸ ‘ਤੇ ਕਲਿੱਕ ਕਰੋ ਜਾਂ ਸਿੱਧੇ https://services1.passportindia.gov.in/ ‘ਤੇ ਜਾਓ। ਜੇਕਰ ਤੁਹਾਡੇ ਕੋਲ ਪਹਿਲਾਂ ਹੀ ਖਾਤਾ ਹੈ, ਤਾਂ ਸਾਈਨ ਇਨ ਕਰੋ; ਨਹੀਂ ਤਾਂ, ਖਾਤਾ ਬਣਾਉਣ ਲਈ ਸਾਈਨ ਅੱਪ ਕਰੋ। ਇੱਕ ਵਾਰ ਲੌਗਇਨ ਕਰਨ ਤੋਂ ਬਾਅਦ, ਲੋੜੀਂਦੇ ਵੇਰਵੇ ਭਰੋ ਅਤੇ ਫੀਸ ਜਮ੍ਹਾਂ ਕਰੋ।

Follow Us
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......