PM-Priyanka Meeting: ਸੰਸਦ ਵਿੱਚ ਮੋਦੀ-ਪ੍ਰਿਯੰਕਾ ਗਾਂਧੀ ਦੀ ਮੁਲਾਕਾਤ, PM ਦਾ ਮਜ਼ਾਕ ਅਤੇ ਲੱਗੇ ਠਹਾਕੇ
PM Modi Priyanka Gandhi Meeting: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ, ਸ਼ੁੱਕਰਵਾਰ ਨੂੰ ਸਮਾਪਤ ਹੋ ਗਿਆ। ਸੈਸ਼ਨ ਦੇ ਆਖਰੀ ਦਿਨ, ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਿਯੰਕਾ ਗਾਂਧੀ ਨੇ ਵਾਇਨਾਡ 'ਤੇ ਚਰਚਾ ਕੀਤੀ। ਇੱਕ ਦਿਨ ਪਹਿਲਾਂ, ਪ੍ਰਿਯੰਕਾ ਨੇ ਵਾਇਨਾਡ ਦੀਆਂ ਸਮੱਸਿਆਵਾਂ 'ਤੇ ਚਰਚਾ ਕਰਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਮੁਲਾਕਾਤ ਕੀਤੀ ਸੀ।
ਸੰਸਦ ਦੇ ਦੋਵੇਂ ਸਦਨਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ, ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਹੋਰ ਸੰਸਦ ਮੈਂਬਰਾਂ ਦੇ ਨਾਲ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਰਦ ਰੁੱਤ ਸੈਸ਼ਨ ਦੀ ਸਮਾਪਤੀ ‘ਤੇ ਆਪਣੇ ਚੈਂਬਰ ਵਿੱਚ ਪਾਰਟੀ ਨੇਤਾਵਾਂ ਅਤੇ ਲੋਕ ਸਭਾ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸਾਰੇ ਨੇਤਾ ਪਹੁੰਚੇ।
ਚਰਚਾ ਦੌਰਾਨ, ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਨਵੀਂ ਸੰਸਦ ਇਮਾਰਤ ਵਿੱਚ ਇੱਕ ਸਮਰਪਿਤ ਹਾਲ ਦੀ ਮੰਗ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਜਵਾਬ ਵਿੱਚ, ਇੱਕ ਸੀਨੀਅਰ ਮੰਤਰੀ ਨੇ ਟਿੱਪਣੀ ਕੀਤੀ ਕਿ ਪੁਰਾਣੀ ਸੰਸਦ ਇਮਾਰਤ ਵਿੱਚ ਵੀ ਅਜਿਹੀ ਹੀ ਸਹੂਲਤ ਮੌਜੂਦ ਸੀ, ਪਰ ਇਸਦੀ ਵਰਤੋਂ ਘੱਟ ਹੀ ਕੀਤੀ ਜਾਂਦੀ ਸੀ। ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਸੈਸ਼ਨ ਬਹੁਤ ਹੀ ਲਾਭਕਾਰੀ ਰਿਹਾ, ਉਨ੍ਹਾਂ ਕਿਹਾ ਕਿ ਇਸਨੂੰ ਹੋਰ ਵਧਾਇਆ ਜਾ ਸਕਦਾ ਸੀ, ਕਿਉਂਕਿ ਦੇਰ ਰਾਤ ਕਾਨੂੰਨ ਪਾਸ ਕਰਨਾ ਆਦਰਸ਼ ਨਹੀਂ ਮੰਨਿਆ ਜਾਂਦਾ।
ਹਲਕੇ-ਫੁਲਕੇ ਅੰਦਾਜ ‘ਚ ਗੱਲਬਾਤ
ਹਲਕੇ-ਫੁਲਕੇ ਅੰਦਾਜ ‘ਚ ਇਹ ਵੀ ਕਿਹਾ ਗਿਆ ਕਿ ਸੈਸ਼ਨ ਛੋਟਾ ਇਸ ਲਈ ਸੀ ਕਿਉਂਕਿ ਵਿਰੋਧੀ ਧਿਰ ਲਗਾਤਾਰ ਵਿਰੋਧ ਕਰ ਰਹੀ ਸੀ, ਜਿਸ ‘ਤੇ ਪ੍ਰਧਾਨ ਮੰਤਰੀ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ ਕਿ ਉਹ ਉਨ੍ਹਾਂ ਦੀਆਂ ਆਵਾਜ਼ਾਂ ਤੋ ਜਰ ਨਹੀਂ ਪਾਉਣਾ ਚਾਹੁੰਦੇ ਸਨ। ਪ੍ਰਧਾਨ ਮੰਤਰੀ ਨੇ ਐਨਕੇ ਪ੍ਰੇਮਚੰਦਰਨ ਵਰਗੇ ਮੈਂਬਰਾਂ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ, ਕਿਹਾ ਕਿ ਉਹ ਹਮੇਸ਼ਾ ਚਰਚਾ ਲਈ ਤਿਆਰ ਰਹਿੰਦੇ ਹਨ। ਮੀਟਿੰਗ ਦੌਰਾਨ ਪ੍ਰਿਯੰਕਾ ਗਾਂਧੀ ਦੇ ਸੰਸਦੀ ਹਲਕੇ, ਵਾਇਨਾਡ ‘ਤੇ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੂੰ ਪ੍ਰਿਯੰਕਾ ਦੀ ਕਹੀ ਕਿਸੇ ਗੱਲ ‘ਤੇ ਹੱਸਦੇ ਦੇਖਿਆ ਗਿਆ।
ਉਤਪਾਦਕਤਾ 111% ‘ਤੇ
ਸਰਦ ਰੁੱਤ ਇਜਲਾਸ ਦੇ ਆਖਰੀ ਦਿਨ, ਲੋਕ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ। ਹਾਲਾਂਕਿ, ਸਪੀਕਰ ਓਮ ਬਿਰਲਾ ਨੇ ਵੰਦੇ ਮਾਤਰਮ ਤੋਂ ਤੁਰੰਤ ਬਾਅਦ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਇਸ ਦੌਰਾਨ, ਓਮ ਬਿਰਲਾ ਨੇ ਕਿਹਾ ਕਿ ਸੈਸ਼ਨ ਦੌਰਾਨ ਸਦਨ ਦੀ ਉਤਪਾਦਕਤਾ 111% ਸੀ।
ਵੀਰਵਾਰ ਰਾਤ ਨੂੰ 12:30 ਵਜੇ ਰਾਜ ਸਭਾ ਵੱਲੋਂ VB-G RAM G ਬਿੱਲ ਪਾਸ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬਿੱਲ ਦਾ ਵਿਰੋਧ ਕਰਦੇ ਹੋਏ ਬਹਿਸ ਦੌਰਾਨ ਹੰਗਾਮਾ ਕੀਤਾ। ਬਿੱਲ ਪਾਸ ਹੋਣ ਤੋਂ ਪਹਿਲਾਂ ਹੀ ਉਹ ਰਾਜ ਸਭਾ ਤੋਂ ਵਾਕਆਊਟ ਕਰ ਗਏ ਅਤੇ ਧਰਨੇ ਤੇ ਬਹਿ ਗਏ।
ਇਹ ਵੀ ਪੜ੍ਹੋ
ਕੱਲ੍ਹ ਨਿਤਿਨ ਗਡਕਰੀ ਨਾਲ ਮਿਲੀ ਸੀ ਪ੍ਰਿਯੰਕਾ
ਪ੍ਰਿਯੰਕਾ ਗਾਂਧੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਪ੍ਰਿਯੰਕਾ ਗਾਂਧੀ ਨੇ ਵੀਰਵਾਰ ਨੂੰ ਸੰਸਦ ਦੀ ਕਾਰਵਾਈ ਦੌਰਾਨ ਗਡਕਰੀ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ, ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਦੋਵੇਂ ਨੇਤਾ ਮਿਲੇ। ਮੁਲਾਕਾਤ ਦੌਰਾਨ, ਪ੍ਰਿਯੰਕਾ ਨੇ ਆਪਣੇ ਹਲਕੇ, ਵਾਇਨਾਡ ਨੂੰ ਦਰਪੇਸ਼ ਕਈ ਮੁੱਦਿਆਂ ‘ਤੇ ਚਰਚਾ ਕੀਤੀ।
‘G-Ram-G’ ਬਿੱਲ ਦਾ ਸਖ਼ਤ ਵਿਰੋਧ
‘G-Ram-G’ ਬਿੱਲ ਪਿਛਲੇ ਦਿਨ ਲੋਕ ਸਭਾ ਵਿੱਚ ਪਾਸ ਹੋ ਗਿਆ ਸੀ। ਇਸ ਤੋਂ ਬਾਅਦ, ਬਿੱਲ ਕੱਲ੍ਹ ਰਾਤ ਰਾਜ ਸਭਾ ਵਿੱਚ ਵੀ ਪਾਸ ਹੋ ਗਿਆ। ਹਾਲਾਂਕਿ, ਵਿਰੋਧੀ ਧਿਰ ਇਸ ਬਿੱਲ ਨੂੰ ਲੈ ਕੇ ਕਾਫ਼ੀ ਹੰਗਾਮਾ ਕਰ ਰਹੀ ਹੈ। ਆਰੋਪ ਲਗਾਏ ਜਾ ਰਹੇ ਹਨ ਕਿ ਇਸ ਯੋਜਨਾ ਨੂੰ ਬੰਦ ਕਰਨ ਨਾਲ ਗਰੀਬਾਂ ਨੂੰ ਨੁਕਸਾਨ ਹੋਵੇਗਾ। ਵਿਰੋਧੀ ਧਿਰ ਮੰਗ ਕਰ ਰਹੀ ਹੈ ਕਿ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ।
ਟੀਐਮਸੀ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਗੇਟ ‘ਤੇ ਰਾਤ ਭਰ ਬਿੱਲ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੇ ਕਿਹਾ ਕਿ ਇਸ ਬਿੱਲ ਰਾਹੀਂ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਜਾ ਰਿਹਾ ਹੈ।


