ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਲੋਅ ਪੁਆਇਜ਼ਨ ਦਾ ਇਲਜ਼ਾਮ, ਜੇਲ੍ਹਰ ਮੁਅੱਤਲ ਅਤੇ ਹੁਣ ICU ਵਿੱਚ ਮੁਖਤਾਰ ਅੰਸਾਰੀ ਕਿਹਾ ਸੀ- ਜਾਨ ਨੂੰ ਹੈ ਖ਼ਤਰਾ

ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੀ ਸਿਹਤ ਦੇਰ ਰਾਤ ਵਿਗੜ ਗਈ। ਅੰਸਾਰੀ ਨੂੰ ਇਲਾਜ ਲਈ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਮੁਖਤਾਰ ਅੰਸਾਰੀ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਇੱਕ ਅਰਜ਼ੀ ਪੇਸ਼ ਕਰਕੇ ਆਪਣੇ ਭੋਜਨ ਵਿੱਚ ਜ਼ਹਿਰ ਦੇਣ ਦਾ ਇਲਜ਼ਾਮ ਲਾਇਆ ਸੀ।

ਸਲੋਅ ਪੁਆਇਜ਼ਨ ਦਾ ਇਲਜ਼ਾਮ, ਜੇਲ੍ਹਰ ਮੁਅੱਤਲ ਅਤੇ ਹੁਣ ICU ਵਿੱਚ ਮੁਖਤਾਰ ਅੰਸਾਰੀ ਕਿਹਾ ਸੀ- ਜਾਨ ਨੂੰ ਹੈ ਖ਼ਤਰਾ
ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਤਸਵੀਰ
Follow Us
tv9-punjabi
| Published: 26 Mar 2024 13:13 PM

ਮੁਖਤਾਰ ਅੰਸਾਰੀ ਦੀ ਦੇਰ ਰਾਤ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬਾਂਦਾ ਦੇ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ। ਮੁਖਤਾਰ ਦਾ ਮੈਡੀਕਲ ਕਾਲਜ ਦੇ ICU ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਮੁਖਤਾਰ ਨੂੰ ਪੇਟ ਅਤੇ ਪਿਸ਼ਾਬ ਦੀ ਲਾਗ ਦਾ ਪਤਾ ਲਗਾਇਆ। ਮੁਖਤਾਰ ਅੰਸਾਰੀ ਦੀ ਸਿਹਤ 5 ਦਿਨ ਪਹਿਲਾਂ ਵੀ ਵਿਗੜ ਗਈ ਸੀ। ਜਾਣਕਾਰੀ ਅਨੁਸਾਰ ਮੁਖਤਾਰ ਦੇ ਪੇਟ ਵਿੱਚ ਦਰਦ ਹੋਇਆ ਅਤੇ ਟਾਇਲਟ ਜਾਂਦੇ ਸਮੇਂ ਉਹ ਡਿੱਗ ਪਿਆ ਸੀ। ਜਿਸ ਤੋਂ ਬਾਅਦ ਮੁਖਤਾਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣਾ ਪਿਆ।

ਦਰਅਸਲ ਮੁਖਤਾਰ ਅੰਸਾਰੀ ਨੇ ਇਲਜ਼ਾਮ ਲਾਇਆ ਸੀ ਕਿ ਜੇਲ ਵਿਚ ਖਾਣੇ ਵਿਚ ਹੌਲੀ ਜ਼ਹਿਰ (ਸਲੋਅ ਪੁਆਇਜ਼ਨ) ਦੇਣ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਦੇ ਇਲਜ਼ਾਮ ਕਾਰਨ ਸਵਾਲ ਉੱਠ ਰਹੇ ਸਨ ਕਿ ਮੁਖਤਾਰ ਅੰਸਾਰੀ ਦੇ ਖਾਣੇ ਵਿੱਚ ਜ਼ਹਿਰ ਕੌਣ ਪਾ ਰਿਹਾ ਹੈ? ਮੁਖਤਾਰ ਅੰਸਾਰੀ ਦੇ ਵਕੀਲ ਨੇ ਵੀ ਕੁਝ ਅਣਸੁਖਾਵੇਂ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। 21 ਮਾਰਚ ਨੂੰ ਮੁਖਤਾਰ ਦੇ ਵਕੀਲ ਨੇ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਇਲਜ਼ਾਮ ਲਗਾਇਆ ਸੀ ਕਿ ਅੰਸਾਰੀ ਨੂੰ ਹੌਲੀ ਜ਼ਹਿਰ ਦਿੱਤਾ ਜਾ ਰਿਹਾ ਹੈ। ਫਿਲਹਾਲ ਮੁਖਤਾਰ ਦਾ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਹਸਪਤਾਲ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ।

ਭੋਜਨ ‘ਚ ਹੌਲੀ ਜ਼ਹਿਰ ਦੇਣ ਦਾ ਇਲਜ਼ਾਮ

19 ਮਾਰਚ ਨੂੰ ਮੁਖਤਾਰ ਅੰਸਾਰੀ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਬਾਂਦਾ ਵਿਖੇ ਦਾਖਲ ਕਰਵਾਇਆ ਗਿਆ। ਜਦੋਂ ਉਹਨਾਂ ਦੀ ਹਾਲਤ ਵਿਚ ਸੁਧਾਰ ਹੋਇਆ ਤਾਂ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਇਸ ਦੌਰਾਨ 21 ਮਾਰਚ ਨੂੰ ਮੁਖਤਾਰ ਅੰਸਾਰੀ ਇੱਕ ਮਾਮਲੇ ‘ਚ ਬਾਰਾਬੰਕੀ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ (PMLA) ‘ਚ ਪੇਸ਼ ਹੋਣਾ ਸੀ। ਪਰ ਸਿਹਤ ਖ਼ਰਾਬ ਹੋਣ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ। ਉਸ ਨੇ ਆਪਣੇ ਵਕੀਲ ਰਾਹੀਂ ਅਦਾਲਤ ‘ਚ ਇਕ ਅਰਜ਼ੀ ਦਿੱਤੀ ਸੀ, ਜਿਸ ‘ਚ ਉਹਨਾਂ ਨੇ ਕਿਹਾ ਸੀ ਕਿ ਉਸਨੂੰ ਦੇ ਖਾਣੇ ‘ਚ ਹੌਲੀ-ਹੌਲੀ ਜ਼ਹਿਰ ਦਿੱਤੇ ਜਾਣ ਕਾਰਨ ਉਹਨਾਂ ਦੀ ਜਾਨ ਨੂੰ ਖਤਰਾ ਹੈ।

ਇਲਜ਼ਾਮਾਂ ਤੋਂ ਬਾਅਦ ਵਿਗੜ ਗਈ ਸਿਹਤ

21 ਮਾਰਚ ਨੂੰ ਮੁਖਤਾਰ ਅੰਸਾਰੀ ਦੇ ਵਕੀਲ ਨੇ ਬਾਰਾਬੰਕੀ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ‘ਚ ਅਰਜ਼ੀ ਦਿੱਤੀ ਸੀ। ਚਿੱਠੀ ‘ਚ ਮੁਖਤਾਰ ਅੰਸਾਰੀ ਦੀ ਤਰਫੋਂ ਲਿਖਿਆ ਗਿਆ ਸੀ ਕਿ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ 19 ਮਾਰਚ ਦੀ ਰਾਤ ਨੂੰ ਉਸ ਨੂੰ ਜ਼ਹਿਰੀਲਾ ਭੋਜਨ ਦਿੱਤਾ ਗਿਆ ਸੀ। ਮੁਖਤਾਰ ਨੇ ਲਿਖਿਆ ਸੀ ਕਿ ਉਸ ਦੇ ਹੱਥਾਂ ਅਤੇ ਲੱਤਾਂ ਦੀਆਂ ਨਾੜੀਆਂ ‘ਚ ਕਾਫੀ ਦਰਦ ਸੀ। ਮੈਨੂੰ ਲੱਗਦਾ ਹੈ ਕਿ ਮੇਰਾ ਦਮ ਘੁੱਟਣ ਜਾ ਰਿਹਾ ਹੈ। ਮੁਖਤਾਰ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ 40 ਦਿਨ ਪਹਿਲਾਂ ਭੋਜਨ ਵਿੱਚ ਜ਼ਹਿਰ ਮਿਲਾਇਆ ਗਿਆ ਸੀ। ਇੰਨਾ ਹੀ ਨਹੀਂ ਉਸ ਦੇ ਤਰਫੋਂ ਦੱਸਿਆ ਗਿਆ ਕਿ ਉਸ ਨੂੰ ਦਿੱਤੇ ਗਏ ਖਾਣੇ ਦਾ ਸੁਆਦ ਚੱਖਣ ਵਾਲੇ ਜੇਲ ਸਟਾਫ ਦੀ ਸਿਹਤ ਵੀ ਖਰਾਬ ਹੋ ਗਈ ਹੈ। ਇਨ੍ਹਾਂ ਗੰਭੀਰ ਇਲਜ਼ਾਮ ਤੋਂ ਬਾਅਦ ਮੁਖਤਾਰ ਦੀ ਸਿਹਤ ਫਿਰ ਤੋਂ ਵਿਗੜ ਗਈ ਹੈ।

ਜੇਲ੍ਹਰ ਅਤੇ 2 ਡਿਪਟੀ ਜੇਲ੍ਹਰ ਨੂੰ ਮੁਅੱਤਲ ਕਰ ਦਿੱਤਾ ਗਿਆ

ਮੁਖਤਾਰ ਅੰਸਾਰੀ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦਿਆਂ ਜੇਲ੍ਹਰ ਅਤੇ ਦੋ ਡਿਪਟੀ ਜੇਲ੍ਹਰਾਂ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਬਾਂਦਾ ਜੇਲ੍ਹ ਪ੍ਰਸ਼ਾਸਨ ਨੇ ਮੁਖਤਾਰ ਅੰਸਾਰੀ ਦੇ ਇਨ੍ਹਾਂ ਗੰਭੀਰ ਇਲਜ਼ਾਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਮੁਖਤਾਰ ਅੰਸਾਰੀ ਨੇ ਅਦਾਲਤ ਨੂੰ ਵਰਚੁਅਲ ਪੀਸੀ ਰਾਹੀਂ ਆਪਣੀ ਜਾਨ ਨੂੰ ਖਤਰੇ ਬਾਰੇ ਵੀ ਦੱਸਿਆ ਸੀ। ਪਿਛਲੀਆਂ 2-3 ਸੁਣਵਾਈਆਂ ਵਿੱਚ ਵੀ ਉਹ ਅਦਾਲਤ ਵਿੱਚ ਨਹੀਂ ਜਾ ਸਕਿਆ ਸੀ ਅਤੇ ਜੇਲ੍ਹਰ ਆਪਣੀ ਥਾਂ ਤੇ ਖੜ੍ਹਾ ਸੀ। ਜੇਲ੍ਹਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਮੁਖਤਾਰ ਦੀ ਤਬੀਅਤ ਖਰਾਬ ਹੈ, ਇਸ ਲਈ ਉਹ ਅਦਾਲਤ ਵਿਚ ਨਹੀਂ ਆ ਸਕਦਾ।

ਇਹ ਵੀ ਪੜ੍ਹੋ- AAP Protest: ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਸੈਂਕੜੇ ਆਗੂ ਹਿਰਾਸਤ ਚ, ਕਈ ਮੈਟਰੋ ਸਟੇਸ਼ਨ ਬੰਦ; ਧਾਰਾ 144 ਲਾਗੂ

ਕਤਲ ਦੀ ਸਾਜ਼ਿਸ ਦੇ ਇਲਜ਼ਾਮ

ਮੁਖਤਾਰ ਦੇ ਭਰਾ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਵੀ ਆਪਣੇ ਭਰਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ। ਮੁਖਤਾਰ ਦੇ ਬੇਟੇ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਸਾਂਸਦ ਅਫਜ਼ਲ ਅੰਸਾਰੀ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਬਾਹਰ ਕਿਸੇ ਜੇਲ ‘ਚ ਭੇਜਿਆ ਜਾਵੇ ਅਤੇ ਮਾਮਲੇ ਦੀ ਸੁਣਵਾਈ ਕੀਤੀ ਜਾਵੇ। ਅਫਜ਼ਲ ਅੰਸਾਰੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਮੌਤ ਦਾ ਦਿਨ ਤੈਅ ਹੈ ਪਰ ਸ਼ੈਤਾਨ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਅਜਿਹਾ ਲਗਾਤਾਰ ਹੋ ਰਿਹਾ ਹੈ। ਅਫਜ਼ਲ ਅੰਸਾਰੀ ਰਾਣੀ ਦੁਰਗਾਵਤੀ ਮੈਡੀਕਲ ਕਾਲਜ, ਬਾਂਦਾ ਜਾਣਗੇ ਅਤੇ ਆਪਣੇ ਭਰਾ ਮੁਖਤਾਰ ਅੰਸਾਰੀ ਦਾ ਹਾਲ-ਚਾਲ ਜਾਣਨਗੇ। ਮੁਖਤਾਰ ਅੰਸਾਰੀ ਖਿਲਾਫ ਕਤਲ, ਅਗਵਾ ਅਤੇ ਫਿਰੌਤੀ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।

Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...