ਸੋਨੀਆ ਗਾਂਧੀ ਦੇ ਘਰ 10 ਜਨਪਥ ਸਥਿਤ ਪਹੁੰਚੇ ਮੁਕੇਸ਼ ਅੰਬਾਨੀ, ਬੇਟੇ ਅਨੰਤ ਦੇ ਵਿਆਹ ਦਾ ਦਿੱਤਾ ਸੱਦਾ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਕਾਂਗਰਸ ਨੇਤਾ ਸੋਨੀਆ ਗਾਂਧੀ ਨੂੰ ਆਪਣੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦਾ ਕਾਰਡ ਦੇਣ ਲਈ 10 ਜਨਪਥ ਪਹੁੰਚੇ। ਅੰਬਾਨੀ ਨੇ ਸੋਨੀਆ ਨੂੰ ਆਪਣੇ ਬੇਟੇ ਦੇ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮੁਕੇਸ਼ ਅੰਬਾਨੀ ਵੀਰਵਾਰ ਨੂੰ 10 ਜਨਪਥ ਸਥਿਤ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਪਹੁੰਚੇ। ਇੱਥੇ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਆਪਣੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਲਈ ਸੱਦਾ ਦਿੱਤਾ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਸ ਤੋਂ ਪਹਿਲਾਂ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ ਐਂਟੀਲੀਆ ‘ਤੇ ਮਾਮੇਰੂ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।
ਮਾਮੇਰੂ ਨੂੰ ਇੱਕ ਗੁਜਰਾਤੀ ਵਿਆਹ ਦੀ ਰਸਮ ਕਿਹਾ ਜਾਂਦਾ ਹੈ, ਜਿਸ ਵਿੱਚ ਲਾੜੀ ਦਾ ਮਾਮਾ ਉਸਨੂੰ ਮਿਠਾਈਆਂ ਅਤੇ ਤੋਹਫ਼ੇ ਦੇਣ ਲਈ ਆਉਂਦਾ ਹੈ। ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਲੈ ਕੇ ਮੁਕੇਸ਼ ਅਤੇ ਨੀਤਾ ਅੰਬਾਨੀ ਨਿੱਜੀ ਤੌਰ ‘ਤੇ ਲੋਕਾਂ ਨੂੰ ਕਾਰਡ ਵੰਡ ਰਹੇ ਹਨ ਅਤੇ ਉਨ੍ਹਾਂ ਨੂੰ ਵਿਆਹ ‘ਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ। ਮੁੰਬਈ ਵਿੱਚ, ਉਹ ਨਿੱਜੀ ਤੌਰ ‘ਤੇ ਕਈ ਨੇਤਾਵਾਂ ਅਤੇ ਅਦਾਕਾਰਾਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਵਿਆਹ ਲਈ ਸੱਦਾ ਦਿੱਤਾ।
ਪਿਛਲੇ ਮਹੀਨੇ ਨੀਤਾ ਅੰਬਾਨੀ ਨੇ ਆਪਣੇ ਬੇਟੇ ਅਨੰਤ ਦੇ ਵਿਆਹ ਲਈ ਬਾਬਾ ਵਿਸ਼ਵਨਾਥ ਨੂੰ ਸੱਦਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ 1.51 ਕਰੋੜ ਰੁਪਏ ਦਾਨ ਕੀਤੇ। ਮਾਤਾ ਅੰਨਪੂਰਨਾ ਨੇ ਮੰਦਿਰ ਨੂੰ 1 ਕਰੋੜ ਰੁਪਏ ਦਾ ਦਾਨ ਦਿੱਤਾ ਸੀ। ਬਨਾਰਸ ਦੇ ਜੁਲਾਹੇ ਨੂੰ ਸਾੜੀਆਂ ਬਣਾਉਣ ਲਈ ਕਿਹਾ ਸੀ। ਨੀਤਾ ਨੇ ਕਿਹਾ ਸੀ ਕਿ ਉਹ 10 ਸਾਲ ਬਾਅਦ ਬਨਾਰਸ ਆਈ ਹੈ। ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਪ੍ਰੋਗਰਾਮ 12 ਤੋਂ 14 ਜੁਲਾਈ ਤੱਕ ਚੱਲਣ ਵਾਲਾ ਹੈ।
ਅਨੰਤ-ਰਾਧਿਕਾ ਦੇ ਵਿਆਹ ਦਾ ਕਾਰਡ ਦਾ ਕਿਹੋ ਜਿਹਾ ਹੈ ਲੁੱਕ?
ਅਨੰਤ-ਰਾਧਿਕਾ ਦੇ ਵਿਆਹ ਦਾ ਸੱਦਾ ਪੱਤਰ ਲਾਲ ਰੰਗ ਦੇ ਬਕਸੇ ਵਿੱਚ ਹੈ। ਇਸ ਦਾ ਲੁੱਕ ‘ਮੰਦਰ’ ਵਰਗਾ ਹੈ, ਜੋ ਚਾਂਦੀ ਦਾ ਬਣਿਆ ਹੋਇਆ ਹੈ। ਵਿਆਹ ਦਾ ਸਮਾਰੋਹ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ‘ਚ ਹੋਣਾ ਹੈ, ਜੋ 3 ਦਿਨ ਤੱਕ ਚੱਲੇਗਾ। ਆਸ਼ੀਰਵਾਦ ਸਮਾਰੋਹ 13 ਜੁਲਾਈ ਨੂੰ ਅਤੇ ਰਿਸੈਪਸ਼ਨ 14 ਜੁਲਾਈ ਨੂੰ ਤੈਅ ਕੀਤਾ ਗਿਆ ਹੈ।
#WATCH | Video of wedding invitation card of Anant Ambani and Radhika Merchant as shared by one of the card recepients pic.twitter.com/zTas6pjsUM
ਇਹ ਵੀ ਪੜ੍ਹੋ
— ANI (@ANI) June 27, 2024
ਜਾਮਨਗਰ ‘ਚ ਹੋਇਆ ਸੀ ਪ੍ਰੀ ਵੈਡਿੰਗ ਸੈਲੇਬ੍ਰੇਸ਼ਨ
ਇਸ ਤੋਂ ਪਹਿਲਾਂ ਮਾਰਚ ਵਿੱਚ, ਉਨ੍ਹਾਂ ਦਾ ਪਹਿਲਾ ਪ੍ਰੀ-ਵੈਡਿੰਗ ਜਸ਼ਨ ਜਾਮਨਗਰ ਵਿੱਚ ਮਨਾਇਆ ਗਿਆ ਸੀ ਜਦੋਂ ਕਿ ਦੂਜਾ ਪ੍ਰੀ-ਵੈਡਿੰਗ ਜਸ਼ਨ ਮਈ ਦੇ ਅਖੀਰ ਵਿੱਚ ਯੂਰਪ ਵਿੱਚ ਇੱਕ ਕਰੂਜ਼ ਉੱਤੇ ਮਨਾਇਆ ਗਿਆ ਸੀ।