‘ਭਾਰਤ ਕਰੇ ਪਾਕਿਸਤਾਨ ਦੀ ਇੱਜਤ, ਉਸ ਕੋਲ ਐਟਮ ਬੰਬ’, ਮਣੀਸ਼ੰਕਰ ਅਈਅਰ ਦਾ ‘ਪਾਕਿਸਤਾਨ ਪ੍ਰੇਮ’, ਭਾਜਪਾ ਦੇ ਤਿੱਖੇ ਹਮਲੇ
Manishankar Ayyar Controversial Statment: ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਸ ਕੋਲ ਐਟਮ ਬੰਬ ਹੈ। ਜੇਕਰ ਅਸੀਂ ਉਨ੍ਹਾਂ ਨੂੰ ਇੱਜ਼ਤ ਨਹੀਂ ਦਿੰਦੇ ਤਾਂ ਉਹ ਭਾਰਤ ਦੇ ਖਿਲਾਫ ਐਟਮ ਬੰਬ ਵਰਤਣ ਬਾਰੇ ਸੋਚ ਸਕਦੇ ਹਨ। ਪਾਕਿਸਤਾਨ ਨੂੰ ਨਕਾਰਣਾ ਸਹੀ ਨਹੀਂ ਹੈ।

ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦਾ ਪਾਕਿਸਤਾਨ ਪ੍ਰੇਮ ਇੱਕ ਵਾਰ ਮੁੜ ਉਮੜ ਆਇਆ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਵਕਾਲਤ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ। ਮਣੀਸ਼ੰਕਰ ਅਈਅਰ ਦਾ ਕਹਿਣਾ ਹੈ ਕਿ ਭਾਰਤ ਨੂੰ ਪਾਕਿਸਤਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਸ ਕੋਲ ਐਟਮ ਬੰਬ ਹੈ। ਜੇਕਰ ਅਸੀਂ ਉਨ੍ਹਾਂ ਨੂੰ ਇੱਜ਼ਤ ਨਹੀਂ ਦਿੰਦੇ ਤਾਂ ਉਹ ਭਾਰਤ ਦੇ ਖਿਲਾਫ ਐਟਮ ਬੰਬ ਵਰਤਣ ਬਾਰੇ ਸੋਚ ਸਕਦੇ ਹਨ। ਪਾਕਿਸਤਾਨ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ।
ਅਈਅਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਹੀ ਕੋਈ ਰਸਤਾ ਕੱਢਣਾ ਚਾਹੀਦਾ ਹੈ। ਦੱਸ ਦੇਈਏ ਕਿ ਅਈਅਰ ਨੇ ਇਹ ਬਿਆਨ ਕਰੀਬ ਤਿੰਨ ਹਫਤੇ ਪਹਿਲਾਂ 15 ਅਪ੍ਰੈਲ ਨੂੰ ਦਿੱਤਾ ਸੀ ਪਰ ਹੁਣ ਉਨ੍ਹਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਪਾਕਿਸਤਾਨ ਦੀ ਵਕਾਲਤ ਕਰਦੇ ਨਜ਼ਰ ਆ ਰਹੇ ਹਨ। ਮਣੀਸ਼ੰਕਰ ਅਈਅਰ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਹਮਲਾਵਰ ਮੋਡ ਵਿੱਚ ਨਿੱਤਰ ਆਈ ਹੈ।
ਲਾਹੌਰ ਵਿੱਚ ਐਟਮ ਬੰਬ ਫਟਿਆ ਤਾਂ…
ਮਣੀਸ਼ੰਕਰ ਅਈਅਰ ਨੇ ਕਿਹਾ, ਪਾਕਿਸਤਾਨ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵੀ ਹੈ ਅਤੇ ਇਸਦਾ ਸਨਮਾਨ ਵੀ ਹੈ। ਉਸ ਸਨਮਾਨ ਨੂੰ ਕਾਇਮ ਰੱਖਦੇ ਹੋਏ ਤੁਸੀਂ ਉਨ੍ਹਾਂ ਨਾਲ ਜਿੰਨੀ ਮਰਜ਼ੀ ਸਖ਼ਤੀ ਨਾਲ ਗੱਲ ਕਰੋ, ਪਰ ਘੱਟੋ-ਘੱਟ ਉਨ੍ਹਾਂ ਨਾਲ ਗੱਲ ਤਾਂ ਕਰੋ। ਤੁਸੀਂ ਬੰਦੂਕਾਂ ਲੈ ਕੇ ਘੁੰਮ ਰਹੇ ਹੋ, ਇਸ ਦਾ ਕੀ ਹੱਲ ਹੈ, ਕੁਝ ਨਹੀਂ। ਤਣਾਅ ਵਧਦਾ ਜਾ ਰਿਹਾ ਹੈ। ਜੇ ਕੋਈ ਪਾਗਲ ਉਥੇ ਆ ਗਿਆ ਤਾਂ ਦੇਸ਼ ਦਾ ਕੀ ਬਣੇਗਾ? ਉਨ੍ਹਾਂ ਕੋਲ ਐਟਮ ਬੰਬ ਹਨ। ਸਾਡੇ ਕੋਲ ਵੀ ਹਨ। ਪਰ ਜੇਕਰ ਕੋਈ ਪਾਗਲ ਲਾਹੌਰ ਸਟੇਸ਼ਨ ‘ਤੇ ਐਟਮ ਬੰਬ ਵਿਸਫੋਟ ਕਰ ਦੇਵੇ ਤਾਂ ਭਾਰਤ 8 ਸਕਿੰਟਾਂ ਦੇ ਅੰਦਰ ਤਬਾਹ ਹੋ ਸਕਦਾ ਹੈ। ਜੇਕਰ ਤੁਸੀਂ ਪਾਕਿਸਤਾਨ ਨਾਲ ਗੱਲ ਕਰਦੇ ਅਤੇ ਉਸ ਦਾ ਸਨਮਾਨ ਕਰਦੇ ਤਾਂ ਉਹ ਬੰਬ ਬਾਰੇ ਨਹੀਂ ਸੋਚੇਗਾ ਪਰ ਤੁਸੀਂ ਉਸ ਨੂੰ ਠੁਕਰਾ ਦਿੱਤਾ ਹੈ। ਸਾਨੂੰ ਸਮਝਣਾ ਹੋਵੇਗਾ। ਪਾਕਿਸਤਾਨ ਨਾਲ ਸਮੱਸਿਆ ਦਾ ਹੱਲ ਕੱਢਣਾ ਹੋਵੇਗਾ।
‘ਨਹੀਂ ਰੁੱਕ ਰਿਹਾ ਕਾਂਗਰਸ ਦਾ ‘ਪਾਕਿਸਤਾਨ ਪ੍ਰੇਮ’
ਮਣੀਸ਼ੰਕਰ ਅਈਅਰ ਦੇ ਬਿਆਨ ‘ਤੇ ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ ਹੈ ਕਿ ਕਾਂਗਰਸ ਦਾ ‘ਪਾਕਿਸਤਾਨ ਪ੍ਰੇਮ’ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਮਣੀ ਸ਼ੰਕਰ ਅਈਅਰ ਕਾਂਗਰਸ ਪਾਰਟੀ ਦੀ ਤਰਫੋਂ ਪਾਕਿਸਤਾਨ ਦੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਸ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਉਹੀ ਪਾਕਿਸਤਾਨ ਜੋ ਸਾਡੇ ਦੇਸ਼ ‘ਚ ਅੱਤਵਾਦੀ ਭੇਜਦਾ ਰਹਿੰਦਾ ਹੈ। ਹੁਣ ਜਦੋਂ ਪੁਲਵਾਮਾ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਢੁੱਕਵਾਂ ਜਵਾਬ ਦਿੱਤਾ ਜਾਂਦਾ ਹੈ। ਅੱਜ ਪਾਕਿਸਤਾਨ ਤਰਲੇ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ – ਪਿਤਰੋਦਾ ਨੂੰ ਬਚਾਉਣ ਦੀ ਕੋਸ਼ਿਸ਼ ਚ ਅਧੀਰ ਨੇ ਕੀਤੀ ਗਲਤੀ, ਕਿਹਾ- ਦੇਸ਼ ਚ ਨੇਗ੍ਰੀਟੋ ਸਮੇਤ ਕਈ ਨਸਲਾਂ
ਇਹ ਵੀ ਪੜ੍ਹੋ
ਕਾਂਗਰਸ ਨੇਤਾ ਭਾਰਤ ‘ਚ ਪਰ ਦਿਲ ਪਾਕਿਸਤਾਨ ‘ਚ- ਅਨੁਰਾਗ ਠਾਕੁਰ
ਕਾਂਗਰਸ ਨੇਤਾ ਮਣੀ ਸ਼ੰਕਰ ਅਈਅਰ ਦੇ ਬਿਆਨ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇਤਾ ਭਾਰਤ ‘ਚ ਰਹਿੰਦੇ ਹਨ ਪਰ ਉਨ੍ਹਾਂ ਦੇ ਦਿਲ ਪਾਕਿਸਤਾਨ ‘ਚ ਰਹਿੰਦੇ ਹਨ। ਪਾਕਿਸਤਾਨ ਵਿੱਚ ਕਿੰਨੀ ਹਿੰਮਤ ਹੈ? ਭਾਰਤ ਜਾਣਦਾ ਹੈ ਕਿ ਕਿਵੇਂ ਢੁੱਕਵਾਂ ਜਵਾਬ ਦੇਣਾ ਹੈ।
ਮਨੀਸ਼ੰਕਰ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ- ਗਿਰੀਰਾਜ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ ਬਿਆਨ ‘ਤੇ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ, ਕਾਂਗਰਸ, ਮਣੀ ਸ਼ੰਕਰ ਅਈਅਰ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਮੈਂ ਇਹ ਕਹਿਣਾ ਚਾਹਾਂਗਾ ਕਿ ਕਾਂਗਰਸ ਇਸ ਦੋਹਰੀ ਨੀਤੀ ਨੂੰ ਛੱਡ ਦੇਵੇ, ਭਾਰਤ ਇੰਨਾ ਤਾਕਤਵਰ ਹੈ ਕਿ ਜੇਕਰ ਉਹ ਸਾਡੇ ਵੱਲ ਦੇਖਦਾ ਹੈ ਤਾਂ ਪਾਕਿਸਤਾਨ ਦੀ ਹੋਂਦ ਵੀ ਨਹੀਂ ਬਚੇਗੀ। ਉਹ ਫਾਰੂਕ ਅਬਦੁੱਲਾ ਦੀ ਭਾਸ਼ਾ ਬੋਲ ਰਹੇ ਹਨ। ਕਾਂਗਰਸ ਪਾਕਿਸਤਾਨ ਦੇ ਅੱਤਵਾਦੀਆਂ ਦੀ ਭਾਸ਼ਾ ਬੋਲਦੀ ਹੈ।