AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਹਾਰਾਸ਼ਟਰ ‘ਚ ATS ਦਾ ਵੱਡਾ ਆਪ੍ਰੇਸ਼ਨ, ਕਈ ਥਾਂ ‘ਤੇ ਕੀਤੀ ਛਾਪੇਮਾਰੀ; ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਤਾਰ

ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਸੂਬੇ ਭਰ ਵਿੱਚ ਇੱਕ ਬਹੁਤ ਹੀ ਵੱਡੀ ਅਤੇ ਵਿਆਪਕ ਮੁਹਿੰਮ ਵਿੱਢੀ ਹੈ। ਏ.ਟੀ.ਐੱਸ. ਵੱਲੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਬਦਨਾਮ ਡੋਗਰਾ ਗੈਂਗ ਨਾਲ ਕਥਿਤ ਤੌਰ 'ਤੇ ਸਬੰਧ ਰੱਖਣ ਵਾਲੇ ਦੇਸ਼-ਵਿਰੋਧੀ ਅਨਸਰਾਂ ਦੇ ਕਈ ਟਿਕਾਣਿਆਂ 'ਤੇ ਇੱਕੋ ਵੇਲੇ ਛਾਪੇਮਾਰੀ ਕੀਤੀ ਗਈ ਹੈ।

ਮਹਾਰਾਸ਼ਟਰ 'ਚ ATS ਦਾ ਵੱਡਾ ਆਪ੍ਰੇਸ਼ਨ, ਕਈ ਥਾਂ 'ਤੇ ਕੀਤੀ ਛਾਪੇਮਾਰੀ; ਪਾਕਿਸਤਾਨੀ ਗੈਂਗਸਟਰ ਨਾਲ ਜੁੜੇ ਤਾਰ
tv9-punjabi
| Updated On: 10 Jul 2026 20:08 PM IST
Share

ਮਹਾਰਾਸ਼ਟਰ ਪੁਲਿਸ ਦੇ ਅੱਤਵਾਦ ਵਿਰੋਧੀ ਦਸਤੇ (ATS) ਨੇ ਸੂਬੇ ਭਰ ਵਿੱਚ ਇੱਕ ਬਹੁਤ ਹੀ ਵੱਡੀ ਅਤੇ ਵਿਆਪਕ ਮੁਹਿੰਮ ਵਿੱਢੀ ਹੈ। ਏ.ਟੀ.ਐੱਸ. ਵੱਲੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਬਦਨਾਮ ਡੋਗਰਾ ਗੈਂਗ ਨਾਲ ਕਥਿਤ ਤੌਰ ‘ਤੇ ਸਬੰਧ ਰੱਖਣ ਵਾਲੇ ਦੇਸ਼-ਵਿਰੋਧੀ ਅਨਸਰਾਂ ਦੇ ਕਈ ਟਿਕਾਣਿਆਂ ‘ਤੇ ਇੱਕੋ ਵੇਲੇ ਛਾਪੇਮਾਰੀ ਕੀਤੀ ਗਈ ਹੈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਗਈ ਇਸ ਅਚਨਚੇਤ ਕਾਰਵਾਈ ਤੋਂ ਬਾਅਦ ਏ.ਟੀ.ਐੱਸ. ਨੇ ਹੁਣ ਤੱਕ 100 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਕੋਲੋਂ ਗੁਪਤ ਟਿਕਾਣਿਆਂ ‘ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵੱਡੇ ਆਪ੍ਰੇਸ਼ਨ ਤੋਂ ਬਾਅਦ ਪੂਰੇ ਸੂਬੇ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਭਾਰੀ ਹਲਚਲ ਮਚ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਬੁੱਧਵਾਰ ਤੜਕੇ 8 ਵਜੇ ਏ.ਟੀ.ਐੱਸ. ਦੀਆਂ ਵੱਖ-ਵੱਖ ਟੀਮਾਂ ਨੇ ਇੱਕਜੁੱਟ ਹੋ ਕੇ ਮੁੰਬਈ, ਪੁਣੇ, ਨਾਗਪੁਰ, ਨਾਲਾਸੋਪਾਰਾ, ਮੀਰਾ ਰੋਡ, ਅਕੋਲਾ, ਨਾਂਦੇੜ, ਨਾਸਿਕ ਅਤੇ ਜਲਗਾਓਂ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ। ਏ.ਟੀ.ਐੱਸ. ਨੇ ਇਹ ਵੱਡੀ ਕਾਰਵਾਈ ਭਾਰਤ ਅੰਦਰ ਪਾਕਿਸਤਾਨੀ ਗੈਂਗਸਟਰਾਂ ਅਤੇ ਅੱਤਵਾਦੀਆਂ ਵੱਲੋਂ ਸਥਾਪਿਤ ਕੀਤੇ ਗਏ ਗੁਪਤ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੇ ਮਕਸਦ ਨਾਲ ਕੀਤੀ ਹੈ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹਿਰਾਸਤ ਵਿੱਚ ਲਏ ਗਏ ਇਹ 100 ਤੋਂ ਵੱਧ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਾਕਿਸਤਾਨੀ ਅਪਰਾਧੀਆਂ ਅਤੇ ਦੇਸ਼-ਵਿਰੋਧੀ ਨੈੱਟਵਰਕ ਦੇ ਲਗਾਤਾਰ ਸੰਪਰਕ ਵਿੱਚ ਸਨ।

ਬੇਰੁਜ਼ਗਾਰ ਨੌਜਵਾਨਾਂ ਨੂੰ ਲਾਲਚ ਦੇ ਕੇ ਫਸਾਉਣ ਦੀ ਸਾਜ਼ਿਸ਼

ਜਾਂਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪਾਕਿਸਤਾਨੀ ਗੈਂਗਸਟਰ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਰਾਬਤਾ ਕਾਇਮ ਕਰ ਰਿਹਾ ਸੀ। ਅਧਿਕਾਰੀਆਂ ਨੂੰ ਮਿਲੀ ਖ਼ੁਫ਼ੀਆ ਸੂਚਨਾ ਅਨੁਸਾਰ, ਇਹ ਗੈਂਗਸਟਰ ਭਾਰਤੀ ਬੇਰੁਜ਼ਗਾਰ ਨੌਜਵਾਨਾਂ ਨੂੰ ਆਲੀਸ਼ਾਨ ਜੀਵਨ ਸ਼ੈਲੀ, ਮਹਿੰਗੀਆਂ ਗੱਡੀਆਂ ਅਤੇ ਮੋਟੀ ਰਕਮ ਦਾ ਲਾਲਚ ਦੇ ਕੇ ਆਪਣੇ ਅਪਰਾਧਿਕ ਗਿਰੋਹ ਵਿੱਚ ਸ਼ਾਮਲ ਕਰ ਰਿਹਾ ਸੀ।

ਏ.ਟੀ.ਐੱਸ. ਦੇ ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਸੂਬੇ ਵਿੱਚ ਸਰਗਰਮ ਸਲੀਪਰ ਸੈੱਲਾਂ, ਸ਼ਾਰਪ ਸ਼ੂਟਰਾਂ ਅਤੇ ਪਾਕਿਸਤਾਨੀ ਨੈੱਟਵਰਕ ਨਾਲ ਜੁੜੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਗੈਂਗਸਟਰ ਨੈੱਟਵਰਕ ਨਾਲ ਜੁੜੇ ਨੌਜਵਾਨ ਦੇਸ਼ ਅੰਦਰ ਵੱਡੀਆਂ ਅਪਰਾਧਿਕ ਸਾਜ਼ਿਸ਼ਾਂ ਘੜਨ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਵਿੱਚ ਸ਼ਾਮਲ ਪਾਏ ਗਏ ਹਨ, ਜਿਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਇਹ ਦੇਸ਼-ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ।

ਛਾਪੇਮਾਰੀ ਦੀ ਕਾਰਵਾਈ ਦੌਰਾਨ ਏ.ਟੀ.ਐੱਸ. ਨੇ ਸ਼ੱਕੀ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕਈ ਲੈਪਟਾਪ, ਹਾਈ-ਟੈਕ ਮੋਬਾਈਲ ਫੋਨ, ਪੈਨ ਡਰਾਈਵਾਂ ਅਤੇ ਹੋਰ ਕਈ ਮਹੱਤਵਪੂਰਨ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ। ਹੁਣ ਏ.ਟੀ.ਐੱਸ. ਦੀਆਂ ਆਈ.ਟੀ. ਵਿੰਗਾਂ ਵੱਲੋਂ ਸ਼ੱਕੀਆਂ ਦੇ ਬੈਂਕ ਖਾਤਿਆਂ ਅਤੇ ਉਨ੍ਹਾਂ ਦੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸ਼ੱਕੀ ਗਤੀਵਿਧੀਆਂ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਜਾਂ ਕੁਝ ਹੋਰ ਵਿਦੇਸ਼ੀ ਮੁਲਕਾਂ ਤੋਂ ਫੰਡਿੰਗ ਮੁਹੱਈਆ ਕਰਵਾਈ ਜਾ ਰਹੀ ਸੀ।

ਕੌਣ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ?

ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਰਹਿਣ ਵਾਲਾ 45 ਸਾਲਾ ਸ਼ਹਿਜ਼ਾਦ ਭੱਟੀ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ‘ਤੇ ਹੈ। ਭੱਟੀ ਦੇ ਖ਼ਿਲਾਫ਼ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਅੱਤਵਾਦੀ ਨੈੱਟਵਰਕ ਫੈਲਾਉਣ, ਦੇਸ਼ ਦੀ ਜਾਸੂਸੀ ਕਰਨ ਅਤੇ ਹਥਿਆਰਾਂ ਦੀ ਸਪਲਾਈ ਕਰਨ ਦੇ ਇੱਕ ਦਰਜਨ ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਜਾਣਕਾਰੀ ਮੁਤਾਬਕ ਭੱਟੀ ਫਿਲਹਾਲ ਦੁਬਈ ਵਿੱਚ ਬੈਠ ਕੇ ਇਸ ਪੂਰੇ ਅਪਰਾਧਿਕ ਸਿੰਡੀਕੇਟ ਨੂੰ ਚਲਾ ਰਿਹਾ ਹੈ ਅਤੇ ਉਹ ਅਕਸਰ ਪਾਕਿਸਤਾਨ ਸਮੇਤ ਏਸ਼ੀਆ ਦੇ ਕੁਝ ਹੋਰ ਦੇਸ਼ਾਂ ਦੀ ਯਾਤਰਾ ਵੀ ਕਰਦਾ ਰਹਿੰਦਾ ਹੈ।

ਉਸ ‘ਤੇ ਮਾਰਚ 2024 ਵਿੱਚ ਪੰਜਾਬ ਦੇ ਜਾਲੰਧਰ ਵਿਖੇ ਮਸ਼ਹੂਰ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਗ੍ਰੇਨੇਡ ਹਮਲਾ ਕਰਵਾਉਣ ਦਾ ਵੱਡਾ ਦੋਸ਼ ਹੈ। ਇਸ ਤੋਂ ਇਲਾਵਾ, ਮੁੰਬਈ ਦੇ ਹਾਈ-ਪ੍ਰੋਫਾਈਲ ਬਾਬਾ ਸਿੱਦੀਕੀ ਕਤਲਕਾਂਡ ਦੇ ਮੁੱਖ ਮਾਸਟਰਮਾਈਂਡ ਜ਼ੀਸ਼ਾਨ ਅਖ਼ਤਰ ਨੂੰ ਭਾਰਤ ਤੋਂ ਭਗੌੜਾ ਕਰਕੇ ਵਿਦੇਸ਼ ਭੇਜਣ ਵਿੱਚ ਮਦਦ ਕਰਨ ਦਾ ਇਲਜ਼ਾਮ ਵੀ ਸ਼ਹਿਜ਼ਾਦ ਭੱਟੀ ‘ਤੇ ਲੱਗਿਆ ਹੋਇਆ ਹੈ।

ATS ਨੂੰ ਇਨ੍ਹਾਂ 13 ਖ਼ਾਸ ਸ਼ੱਕੀਆਂ ਦੀ ਸੀ ਭਾਲ

ਇਸੇ ਕਾਰਵਾਈ ਦੇ ਤਹਿਤ ਏ.ਟੀ.ਐੱਸ. ਨੇ ਇੱਕ ਹੋਰ ਵੱਡਾ ਸਮਾਨਅੰਤਰ ਆਪ੍ਰੇਸ਼ਨ ਚਲਾਇਆ ਹੈ। ਏ.ਟੀ.ਐੱਸ. ਦੀ ਸੰਭਾਜੀਨਗਰ ਯੂਨਿਟ ਨੇ ਛਤਰਪਤੀ ਸੰਭਾਜੀਨਗਰ, ਜਾਲਨਾ, ਬੀਡ ਅਤੇ ਧਾਰਾਸ਼ਿਵ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਛਾਪੇਮਾਰੀ ਕਰਕੇ ਉਨ੍ਹਾਂ ਲੋਕਾਂ ਦੀ ਭਾਲ ਕੀਤੀ, ਜਿਨ੍ਹਾਂ ‘ਤੇ ਪਾਕਿਸਤਾਨ ਵਿੱਚ ਬੈਠੇ ਭੱਟੀ ਦੀ ਸੋਸ਼ਲ ਮੀਡੀਆ ਯੂਜ਼ਰ ਆਈ.ਡੀ. ਰਾਹੀਂ ਸਿੱਧੇ ਸੰਪਰਕ ਵਿੱਚ ਹੋਣ ਦਾ ਪੱਕਾ ਸ਼ੱਕ ਸੀ। ਮਿਲੀ ਜਾਣਕਾਰੀ ਮੁਤਾਬਕ ਇਸ ਖੇਤਰੀ ਮੁਹਿੰਮ ਵਿੱਚ ਕੁੱਲ 13 ਮੁੱਖ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 9 ਛਤਰਪਤੀ ਸੰਭਾਜੀਨਗਰ ਦੇ, 2 ਜਾਲਨਾ ਦੇ, 1 ਬੀਡ ਅਤੇ 1 ਧਾਰਾਸ਼ਿਵ ਜ਼ਿਲ੍ਹੇ ਨਾਲ ਸਬੰਧਿਤ ਹੈ। ਇਨ੍ਹਾਂ ਸਾਰਿਆਂ ਨੂੰ ਅਗਲੇਰੀ ਸਖ਼ਤ ਪੁੱਛਗਿੱਛ ਲਈ ਛਤਰਪਤੀ ਸੰਭਾਜੀਨਗਰ ਸਥਿਤ ਏ.ਟੀ.ਐੱਸ. ਦੇ ਮੁੱਖ ਦਫ਼ਤਰ ਲਿਆਂਦਾ ਗਿਆ ਹੈ।

ਸੰਭਾਜੀਨਗਰ ਏ.ਟੀ.ਐੱਸ. ਟੀਮ ਵੱਲੋਂ ਜਾਲਨਾ ‘ਚ ਵੱਡੀ ਕਾਰਵਾਈ

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਅੱਤਵਾਦ ਵਿਰੋਧੀ ਦਸਤੇ (ATS) ਨੇ ਇੱਕ ਬਹੁਤ ਹੀ ਸਫ਼ਲ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹੇ ਦੇ ਅੰਬੜ ਅਤੇ ਭੋਕਰਦਨ ਤਾਲੁਕਾ ਤੋਂ ਇੱਕ-ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਏ.ਟੀ.ਐੱਸ. ਨੂੰ ਪੁਖ਼ਤਾ ਸਬੂਤ ਮਿਲੇ ਸਨ ਕਿ ਇਹ ਲੋਕ ਪਾਕਿਸਤਾਨੀ ਗੈਂਗਸਟਰ ਭੱਟੀ ਦੀ ਯੂਜ਼ਰ ਆਈ.ਡੀ. ਰਾਹੀਂ ਗੁਪਤ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਹਿਰਾਸਤ ਵਿੱਚ ਲਏ ਗਏ ਇਨ੍ਹਾਂ ਸ਼ੱਕੀ ਮੁਲਜ਼ਮਾਂ ਦੀ ਪਛਾਣ ਭੋਕਰਦਨ ਤਾਲੁਕਾ ਦੇ ਪਿੰਡ ਜਾਂਭਾਲਾ ਦੇ ਨਿਵਾਸੀ ਅਨੀਸ ਸ਼ੇਖ ਅਤੇ ਅੰਬੜ ਤਾਲੁਕਾ ਦੇ ਪਿੰਡ ਮਹਸਾਈ ਟਾਂਡਾ ਦੇ ਰਹਿਣ ਵਾਲੇ ਭਰਤ ਜਾਧਵ ਵਜੋਂ ਹੋਈ ਹੈ। ਉਨ੍ਹਾਂ ਦਾ ਅਸਲ ਮਕਸਦ ਕੀ ਸੀ? ਉਨ੍ਹਾਂ ਨੇ ਇਸ ਪਾਕਿਸਤਾਨੀ ਯੂਜ਼ਰ ਆਈ.ਡੀ. ਨਾਲ ਸੰਪਰਕ ਕਿਉਂ ਸਾਧਿਆ? ਇਸ ਸਭ ਦੀ ਏ.ਟੀ.ਐੱਸ. ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਸ ਹੀ ਇਸ ਸੰਵੇਦਨਸ਼ੀਲ ਮਾਮਲੇ ਦੇ ਕਈ ਹੋਰ ਵੱਡੇ ਅਤੇ ਹੈਰਾਨੀਜਨਕ ਖੁਲਾਸੇ ਸਾਹਮਣੇ ਆਉਣ ਦੀ ਉਮੀਦ ਹੈ।

Follow Us
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...