ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਬੇਕਾਬੂ ਟਰੱਕ ਨੇ ਕੁਚਲਿਆ, 12 ਦੀ ਮੌਤ ਤੇ ਕਈ ਜ਼ਖ਼ਮੀ

Updated On: 

18 Oct 2026 09:05 AM IST

ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਦਰਦਨਾਕ ਸੜਕ ਹਾਦਸੇ 'ਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 27 ਲੋਕ ਜ਼ਖ਼ਮੀ ਹੋ ਗਏ। ਝੋਨੇ ਨਾਲ ਲੱਦੇ ਬੇਕਾਬੂ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ।

ਮੱਧ ਪ੍ਰਦੇਸ਼ ਦੇ ਗਵਾਲੀਅਰ ਚ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਬੇਕਾਬੂ ਟਰੱਕ ਨੇ ਕੁਚਲਿਆ, 12 ਦੀ ਮੌਤ ਤੇ ਕਈ ਜ਼ਖ਼ਮੀ

ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਮੰਦਰ ਜਾ ਰਹੇ ਸ਼ਰਧਾਲੂਆਂ ਨੂੰ ਬੇਕਾਬੂ ਟਰੱਕ ਨੇ ਕੁਚਲਿਆ

ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਐਤਵਾਰ ਦੀ ਰਾਤ ਸ਼ੀਤਲਾ ਮਾਤਾ ਮੰਦਰ ਨੇੜੇ ਇੱਕ ਬੇਕਾਬੂ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਸੜਕ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਚਾਰੇ ਪਾਸੇ ਚੀਕ-ਚਿਹਾੜਾ ਮਚ ਗਿਆ।

ਜਾਣਕਾਰੀ ਮੁਤਾਬਕ, ਟਰੱਕ ਨੇ ਪੁਲਿਸ ਚੌਕੀ ਨੂੰ ਤੋੜ ਦਿੱਤਾ ਤੇ ਮੰਦਰ ਦੇ ਗੇਟ ਤੇ ਬਾਹਰੀ ਕੰਧ ਨੂੰ ਵੀ ਨੁਕਸਾਨ ਪਹੁੰਚਾਇਆ। ਗਵਾਲੀਅਰ ਦੇ ਐਸਐਸਪੀ ਧਰਮਵੀਰ ਸਿੰਘ ਨੇ ਦੱਸਿਆ ਕਿ ਹਾਦਸਾ ਐਤਵਾਰ ਰਾਤ ਕਰੀਬ 1:30 ਵਜੇ ਵਾਪਰਿਆ। ਝੋਨੇ ਨਾਲ ਲੱਦਿਆ ਇੱਕ ਟਰੱਕ ਛਿਨੌਰ ਵੱਲੋਂ ਆ ਰਿਹਾ ਸੀ। ਜਿਸ ਸੜਕ ਤੇ ਹਾਦਸਾ ਹੋਇਆ, ਉੱਥੇ ਭਾਰੀ ਵਾਹਨਾਂ ਦੀ ਆਵਾਜਾਈ ਤੇ ਪਾਬੰਦੀ ਹੈ।

ਬੇਕਾਬੂ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ

ਐਸਐਸਪੀ ਧਰਮਵੀਰ ਸਿੰਘ ਮੁਤਾਬਕ, ਟਰੱਕ ਪੁਲਿਸ ਬੈਰੀਕੇਡ ਤੋੜ ਕੇ ਅਚਾਨਕ ਬੇਕਾਬੂ ਹੋ ਗਿਆ ਤੇ ਸੜਕ ਤੇ ਚੱਲ ਰਹੇ ਸ਼ਰਧਾਲੂਆਂ ਨੂੰ ਕੁਚਲਦਾ ਹੋਇਆ ਮੰਦਰ ਦੀ ਬਾਹਰੀ ਕੰਧ ਅਤੇ ਗੇਟ ਨਾਲ ਜਾ ਟਕਰਾਇਆ। ਕੁੱਲ 39 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ 12 ਦੀ ਮੌਤ ਹੋ ਗਈ। ਪੰਜ ਤੋਂ ਛੇ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ, ਜਦਕਿ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ‘ਚ ਡਿਊਟੀ ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।

ਹਾਦਸੇ ‘ਚ 12 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

ਗਵਾਲੀਅਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਨੇ ਵੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਕਾਰਜਾਂ ਲਈ ਐਂਬੂਲੈਂਸਾਂ ਤੇ ਹੋਰ ਵਾਹਨ ਭੇਜੇ ਗਏ। ਉਨ੍ਹਾਂ ਦੱਸਿਆ ਕਿ, “ਅੱਜ ਸਵੇਰੇ ਕਰੀਬ 1:30 ਵਜੇ ਸੂਚਨਾ ਮਿਲੀ ਕਿ ਛਿਨੌਰ ਵੱਲੋਂ ਮੰਦਰ ਵੱਲ ਆ ਰਿਹਾ ਇੱਕ ਟਰੱਕ ਬੇਕਾਬੂ ਹੋ ਗਿਆ ਤੇ ਲਗਾਤਾਰ ਖੱਬੇ ਪਾਸੇ ਮੁੜਦਾ ਚਲਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐਂਬੂਲੈਂਸਾਂ ਤੇ ਹੋਰ ਵਾਹਨ ਮੌਕੇ ਤੇ ਭੇਜੇ ਗਏ। ਇਸ ਘਟਨਾ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ ਤੇ 5 ਤੋਂ 6 ਮਰੀਜ਼ ਗੰਭੀਰ ਰੂਪ ‘ਚ ਜ਼ਖ਼ਮੀ ਹਨ।

ਹਾਦਸੇ ਦੀ ਜਾਂਚ ਸ਼ੁਰੂ

ਰੁਚਿਕਾ ਚੌਹਾਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਨਰਾਤਿਆਂ ਦੌਰਾਨ ਸੜਕ ਤੇ ਲਗਾਏ ਗਏ ਬੈਰੀਕੇਡਾਂ ਤੇ ਪੁਲਿਸ ਚੈਕਪੋਸਟ ਨੂੰ ਪਾਰ ਕਰਕੇ ਟਰੱਕ ਅੰਦਰ ਕਿਵੇਂ ਦਾਖ਼ਲ ਹੋ ਗਿਆ।

ਉਨ੍ਹਾਂ ਕਿਹਾ, ਨਰਾਤਿਆਂ ਦੌਰਾਨ ਉਸ ਸੜਕ ਤੇ ਇੱਕ ਪੁਲਿਸ ਚੌਕੀ ਤੇ ਇੱਕ ਰੋਕ ਬੈਰੀਅਰ ਲਗਾਇਆ ਗਿਆ ਸੀ। ਇਸ ਲਈ ਵਾਹਨ ਅੰਦਰ ਕਿਵੇਂ ਦਾਖ਼ਲ ਹੋਇਆ, ਇਹ ਜਾਂਚ ਦਾ ਵਿਸ਼ਾ ਹੈ। ਅਸੀਂ ਟਰੱਕ ਦੀ ਮਕੈਨੀਕਲ ਜਾਂਚ ਕਰਨ ਤੇ ਇਹ ਪਤਾ ਲਗਾਉਣ ਲਈ ਆਰਟੀਓ ਦੀ ਟੀਮ ਵੀ ਭੇਜੀ ਹੈ ਕਿ ਕੀ ਸਮੱਸਿਆ ਆਈ ਸੀ ਤੇ ਟਰੱਕ ਖੱਬੇ ਪਾਸੇ ਕਿਵੇਂ ਮੁੜ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ‘ਚ ਇਲਾਜ ਅਧੀਨ ਜ਼ਖ਼ਮੀਆਂ ਦੇ ਸੀਟੀ ਸਕੈਨ ਤੇ ਐਕਸ-ਰੇ ਲਗਾਤਾਰ ਕੀਤੇ ਜਾ ਰਹੇ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦਾ ਇਲਾਜ ਸਹੀ ਢੰਗ ਨਾਲ ਹੋ ਰਿਹਾ ਹੈ।

ਚਸ਼ਮਦੀਦ ਨੇ ਕੀ ਦੱਸਿਆ?

ਇੱਕ ਚਸ਼ਮਦੀਦ ਨੇ ਦੱਸਿਆ ਕਿ ਟਰੱਕ ਅਚਾਨਕ ਆਇਆ ਤੇ ਉਸ ਨੇ ਦੁਕਾਨਾਂ ਦੇ ਨਾਲ-ਨਾਲ ਉੱਥੇ ਮੌਜੂਦ ਲੋਕਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਉਸ ਨੇ ਕਿਹਾ ਕਿ ਕੁਝ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ‘ਚ ਚਸ਼ਮਦੀਦ ਦਾ ਭਰਾ ਵੀ ਜ਼ਖ਼ਮੀ ਹੋਇਆ ਹੈ। ਉਸ ਮੁਤਾਬਕ, ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ। ਮੈਂ ਕੁਝ ਲੋਕਾਂ ਨੂੰ ਮੌਕੇ ਤੇ ਹੀ ਦਮ ਤੋੜਦੇ ਦੇਖਿਆ। ਟਰੱਕ ਓਵਰਲੋਡ ਸੀ। ਉਹ ਅਚਾਨਕ ਆਇਆ ਤੇ ਕੁਝ ਦੁਕਾਨਾਂ ਤੇ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ। ਮੇਰੇ ਭਰਾ ਨੂੰ ਵੀ ਸੱਟਾਂ ਲੱਗੀਆਂ ਹਨ।

Source: TV9Hindi.com
Loading...
Unable to load recommendations.
Follow Us
Related Stories
TV9 ਫੈਸਟੀਵਲ ਆਫ ਇੰਡੀਆ ‘ਚ ਮਹਾਸਪਤਮੀ ਮੌਕੇ ਮਾਂ ਦੁਰਗਾ ਦੀ ਆਰਾਧਨਾ, ਰਫ਼ਤਾਰ ਦੀ ਲਾਈਵ ਪਰਫਾਰਮੈਂਸ ਨੇ ਬੰਨ੍ਹਿਆ ਸਮਾਂ
ਕੋਲਕਾਤਾ ਭਗਦੜ ‘ਚ ਹੁਣ ਤੱਕ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਦੇ ਸਾਰੇ ਪ੍ਰੋਗਰਾਮ ਰੱਦ, ਜ਼ਖ਼ਮੀਆਂ ਨਾਲ ਕਰ ਸਕਦੇ ਹਨ ਮੁਲਾਕਾਤ
TV9 ਫੈਸਟੀਵਲ ਆਫ਼ ਇੰਡੀਆ ‘ਚ ਮਹਾਂ ਸਪਤਮੀ ‘ਤੇ ਦੇਵੀ ਦੁਰਗਾ ਦੀ ਪੂਜਾ, ਰਫ਼ਤਾਰ ਦੇ ਲਾਈਵ Performance ਨੇ ਬੰਨਿਆ ਸਮਾਂ
ਕੋਲਕਾਤਾ ‘ਚ ਦੁਰਗਾ ਪੂਜਾ ਦੌਰਾਨ ਪੰਡਾਲ ‘ਚ ਮਚੀ ਭਗਦੜ, 17 ਮੌਤਾਂ, ਹਾਦਸੇ ਵਿੱਚ ਕਈ ਜ਼ਖਮੀ
Thane News: ਚੱਲਦੀ ਕਾਰ ‘ਤੇ ਡਿੱਗਿਆ Elevated ਰੋਡ ਦੇ ਪਿੱਲਰ ਦਾ ਸਰਿਆ, ਕਿਵੇਂ ਬਚੀ ਡਰਾਈਵਰ ਦੀ ਜਾਨ? ਠੇਕੇਦਾਰ ‘ਤੇ 2 ਕਰੋੜ ਰੁਪਏ ਦਾ ਜੁਰਮਾਨਾ
ਗ੍ਰੇਟਰ ਨੋਇਡਾ ‘ਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ, ਨੂਡਲਜ਼ ਖਾ ਕੇ ਸੁੱਤਾ ਸੀ ਪਰਿਵਾਰ, DCP ਨੇ ਕੀ ਦੱਸਿਆ?