ਕੋਲਕਾਤਾ ਭਗਦੜ ‘ਚ ਹੁਣ ਤੱਕ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਦੇ ਸਾਰੇ ਪ੍ਰੋਗਰਾਮ ਰੱਦ, ਜ਼ਖ਼ਮੀਆਂ ਨਾਲ ਕਰ ਸਕਦੇ ਹਨ ਮੁਲਾਕਾਤ

Updated On: 

18 Oct 2026 07:39 AM IST

ਕੋਲਕਾਤਾ ਦੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ 'ਚ ਭਗਦੜ ਕਾਰਨ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਹ ਜ਼ਖ਼ਮੀਆਂ ਨਾਲ ਮੁਲਾਕਾਤ ਕਰ ਸਕਦੇ ਹਨ।

ਕੋਲਕਾਤਾ ਭਗਦੜ ਚ ਹੁਣ ਤੱਕ 20 ਲੋਕਾਂ ਦੀ ਮੌਤ, ਅਮਿਤ ਸ਼ਾਹ ਦੇ ਸਾਰੇ ਪ੍ਰੋਗਰਾਮ ਰੱਦ, ਜ਼ਖ਼ਮੀਆਂ ਨਾਲ ਕਰ ਸਕਦੇ ਹਨ ਮੁਲਾਕਾਤ

ਮਹਾਸਪਤਮੀ ਦੀ ਪੂਰਵ ਸੰਧਿਆ ਤੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਚੋਰਬਾਗਾਨ ਦੁਰਗਾ ਪੂਜਾ ਪੰਡਾਲ ‘ਚ ਦਰਸ਼ਨ ਕਰਨ ਦੌਰਾਨ ਅਚਾਨਕ ਭਿਆਨਕ ਭਗਦੜ ਮਚ ਗਈ। ਇਸ ਦਰਦਨਾਕ ਹਾਦਸੇ ‘ਚ ਕੁਚਲੇ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20 ਹੋ ਗਈ ਹੈ, ਜਦਕਿ 25 ਤੋਂ ਵੱਧ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਦਾ ਇਲਾਜ ਮੈਡੀਕਲ ਕਾਲਜ ਹਸਪਤਾਲ, ਐਨਆਰਐਸ (NRS) ਤੇ ਆਰ.ਜੀ. ਕਰ ਹਸਪਤਾਲ ‘ਚ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਪੂਰੇ ਸੂਬੇ ‘ਚ ਸੋਗ ਦੀ ਲਹਿਰ ਫੈਲ ਗਈ ਹੈ ਤੇ ਸਾਰੇ ਸਰਕਾਰੀ ਉਤਸਵ ਪ੍ਰੋਗਰਾਮ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤੇ ਗਏ ਹਨ।

ਹਾਦਸੇ ਤੋਂ ਬਾਅਦ ਹਸਪਤਾਲ ਤੇ ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪ੍ਰਸ਼ਾਸਨਿਕ ਬਿਆਨਾਂ ਅਨੁਸਾਰ, ਹਾਦਸੇ ‘ਚ ਜਾਨ ਗੁਆਉਣ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ।

ਮਾਈਕ ਤੇ ਐਲਾਨ ਨਾਲ ਫੈਲੀ ਹਫੜਾ-ਦਫੜੀ, ਮੰਡਪ ਦਾ ਇੱਕ ਹਿੱਸਾ ਡਿੱਗਿਆ

ਚਸ਼ਮਦੀਦਾਂ ਤੇ ਸਥਾਨਕ ਨਿਵਾਸੀਆਂ ਨੇ ਪ੍ਰਬੰਧਾਂ ਤੇ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਮੁੱਖ ਮੰਤਰੀ ਸ਼ੁਵੇਂਦੂ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 8:20 ਵਜੇ ਏਸੀਪੀ ਤੋਂ ਮਿਲੀ ਸੂਚਨਾ ਅਨੁਸਾਰ, ਪੰਡਾਲ ‘ਚ ਮਾਈਕ ਤੇ ਕੀਤੇ ਗਏ ਇੱਕ ਐਲਾਨ ਤੋਂ ਬਾਅਦ ਅਚਾਨਕ ਭੀੜ ਵਿੱਚ ਹਫੜਾ-ਦਫੜੀ ਮਚ ਗਈ। ਚਸ਼ਮਦੀਦਾਂ ਮੁਤਾਬਕ, ਹਨੇਰੇ, ਹਲਕੀ ਬਾਰਿਸ਼ ਤੇ ਤੰਗ ਰਸਤਿਆਂ ਵਿਚਕਾਰ ਮੰਡਪ ਦਾ ਇੱਕ ਹਿੱਸਾ ਅਚਾਨਕ ਝੁਕ ਗਿਆ ਜਾਂ ਡਿੱਗ ਪਿਆ। ਇਸ ਕਾਰਨ ਜਾਨ ਬਚਾਉਣ ਲਈ ਭੱਜੇ ਲੋਕ ਇੱਕ-ਦੂਜੇ ਉੱਪਰ ਡਿੱਗਦੇ ਚਲੇ ਗਏ।

ਸਥਾਨਕ ਨਿਵਾਸੀਆਂ ਦਾ ਇਲਜ਼ਾਮ ਹੈ ਕਿ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਤੇ ਵਲੰਟੀਅਰਾਂ ਦੀ ਮੌਜੂਦਗੀ ਦੇ ਬਾਵਜੂਦ ਐਂਬੂਲੈਂਸ ਜਾਂ ਐਮਰਜੈਂਸੀ ਪ੍ਰਬੰਧ ਢੁੱਕਵੇਂ ਨਹੀਂ ਸਨ। ਸਥਾਨਕ ਲੋਕਾਂ ਨੇ ਖ਼ੁਦ ਵਾਹਨਾਂ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

12 ਲੋਕ ਗ੍ਰਿਫ਼ਤਾਰ, ਐਸਆਈਟੀ ਜਾਂਚ ਤੇ 25 ਲੱਖ ਰੁਪਏ ਮੁਆਵਜ਼ਾ

ਘਟਨਾ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਸ਼ੁਵੇਂਦੂ ਅਧਿਕਾਰੀ, ਮੁੱਖ ਸਕੱਤਰ ਤੇ ਸਿਹਤ ਮੰਤਰੀ ਦੇਰ ਰਾਤ ਹਸਪਤਾਲ ਤੇ ਘਟਨਾ ਸਥਾਨ ਤੇ ਪਹੁੰਚੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ਤੇ ਚੋਰਬਾਗਾਨ ਪੂਜਾ ਕਮੇਟੀ ਦੇ 5 ਮੁੱਖ ਪ੍ਰਬੰਧਕਾਂ ਸਮੇਤ ਕੁੱਲ 12 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ ਦੀ ਨਿਰਪੱਖ ਜਾਂਚ ਲਈ ਮੌਜੂਦਾ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਸ਼ੇਸ਼ ਟਾਸਕ ਫੋਰਸ (ਐਸਟੀਐਫ), ਫੋਰੈਂਸਿਕ ਤੇ ਅੱਗ ਬੁਝਾਊ ਵਿਭਾਗ ਨੂੰ ਵੀ ਜਾਂਚ ‘ਚ ਸ਼ਾਮਲ ਕੀਤਾ ਗਿਆ ਹੈ।

ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਗਰੁੱਪ-ਡੀ ਦੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ 5-5 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਇਲਾਜ ਦਾ ਪੂਰਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ।

ਅਮਿਤ ਸ਼ਾਹ ਦਾ ਦੌਰਾ ਤੇ ਸਾਰੇ ਉਤਸਵ ਪ੍ਰੋਗਰਾਮ ਰੱਦ, ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ

ਇਸ ਤ੍ਰਾਸਦੀ ਤੋਂ ਬਾਅਦ ਕੇਂਦਰ ਤੇ ਸੂਬਾ ਪੱਧਰ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਕੋਲਕਾਤਾ ਦੌਰੇ ਤੇ ਆਉਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਲੂਰ ਮੱਠ ਸਮੇਤ ਸਾਰੇ ਸਰਕਾਰੀ ਤੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਗ੍ਰਹਿ ਮੰਤਰੀ ਐਤਵਾਰ ਨੂੰ ਜ਼ਖ਼ਮੀਆਂ ਨੂੰ ਮਿਲਣ ਲਈ ਹਸਪਤਾਲ ਜਾ ਸਕਦੇ ਹਨ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਸੰਦੇਸ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਤਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਰਾਹੀਂ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਗ ਦੀ ਘੜੀ ਹੈ ਤੇ ਇਸ ਮੌਕੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਹੋਰ ਸਾਰੀਆਂ ਦੁਰਗਾ ਪੂਜਾ ਕਮੇਟੀਆਂ ਨੂੰ ਵੀ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਹੈ। Source: TV9Hindi.com

Loading...
Unable to load recommendations.
Follow Us
Related Stories